Monday, January 01, 2018

ਦੇਸ਼ ਦੇ ਭਵਿੱਖ ਲਈ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਇੱਕ ਮੁੱਠ ਹੋਣ–MCPI(U)

Mon, Jan 1, 2018 at 3:14 PM
ਫਾਸ਼ੀਵਾਦ ਅਤੇ ਫਿਰਕੂ ਤਾਕਤਾਂ ਦੇ ਟਾਕਰੇ ਲਈ ਏਕਤਾ ਬੇਹੱਦ ਜ਼ਰੂਰੀ 
ਦੋਰਾਹਾ: 1 ਜਨਵਰੀ 2017: (ਪੰਜਾਬ ਸਕਰੀਨ ਬਿਊਰੋ)::

ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡਿਆ (ਯੂਨਾਈਟਡ), ਪੰਜਾਬ ਦੀ ਸੁਰਿੰਦਰ ਸ਼ਹਿਜ਼ਾਦ ਦੀ ਪ੍ਰਧਾਨਗੀ ਹੇਠ ਹੋਈ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਐਮ ਸੀ ਪੀ ਆਈ (ਯੂਨਾਈਟਡ) ਦੀ ਕੇਂਦਰੀ ਕਮੇਟੀ ਦੀ ਪੰਜਾਬ ਦੇ ਜਿਲ੍ਹਾ ਸੰਗਰੂਰ ਵਿੱਚ ਹੋ ਰਹੀ ਅਹਿਮ ਮੀਟਿੰਗ ਦੇ ਏਜੰਡੇ ਵਿਸ਼ੇਸ਼ ਕਰਕੇ ਅੱਜ ਦੇਸ਼ ਅੰਦਰ ਬੀ ਜੇ ਪੀ ਅਤੇ ਹਿੰਦੂਤਵਾਵਾਦੀ ਸੰਗਠਨਾਂ ਵੱਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਤੇ ਫਾਸ਼ੀਵਾਦੀ ਨੀਤੀਆਂ ਅਤੇ ਕਾਂਗਰਸ ਸਰਕਾਰ ਵੱਲੋਂ ਲਾਗੂ ਕੀਤੀਆਂ ਲੋਕ ਵਿਰੋਧੀ ਸਾਮਰਾਜੀ ਵਿਸ਼ਵੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਜਿਹਨਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਬੀ ਜੇ ਪੀ ਦੀ ਸਰਕਾਰ ਬੜੀ ਤੇਜ਼ੀ ਨਾਲ ਲਾਗੂ ਕਰ ਰਹੀ ਹੈ, ਵਿਰੁੱਧ ਸੰਘਰਸ਼ ਵਿੱਢਣ ਲਈ ਦੇਸ਼ ਦੀਆਂ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਨੂੰ ਇੱਕ ਸਾਂਝੇ ਪਲੈਟ ਫਾਰਮ ਉੱਪਰ ਕਿਸ ਤਰਾਂ ਇਕੱਠਾ ਕੀਤਾ ਜਾ ਸਕੇ ਉੱਪਰ ਗੰਭੀਰ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਦੀ ਕਾਰਵਾਈ ਪਤੱਰਕਾਰਾਂ ਨਾਲ ਸਾਂਝੀ ਕਰਦਿਆਂ ਐਮ ਸੀ ਪੀ ਆਈ (ਯੂਨਾਈਟਡ) ਸੂਬਾ ਸਕੱਤਰ ਪਵਨ ਕੁਮਾਰ ਕੌਸ਼ਲ ਨੇ ਦਸਿਆ ਕਿ ਗਵਾਂਢੀ ਦੇਸ਼ ਨੇਪਾਲ ਅੰਦਰ ਹੁਣੇ ਹੋਈਆਂ ਚੋਣਾ ਵਿੱਚ ਕਮਿਊਨਿਸਟ ਪਾਰਟੀਆਂ ਵਲੋਂ ਇਕੱਠੇ ਹੋਕੇ ਲੜੀਆਂ ਚੋਣਾ ਵਿੱਚ ਪ੍ਰਾਪਤ ਕੀਤੀ ਅਹਿਮ ਜਿੱਤ ਤੋਂ ਸਬਕ ਲੈਦਿਆਂ ਦੇਸ਼ ਦੀ ਖੱਬੀ ਧਿਰ ਨੂੰ ਦੇਸ਼ ਦੇ ਅਤੇ ਮਿਹਨਤਕਸ਼ ਵਰਗ ਦੇ ਹਿਤਾਂ ਨੂੰ ਮੁੱਖ ਰਖਦਿਆਂ ਇੱਕ ਮੁੱਠ ਹੋਣ ਦੀ ਲੋੜ ਤੇ ਜੋਰ ਦਿੱਤਾ ਗਿਆ।
ਪੋਲਿਟ ਬਿਊਰੋ ਮੈਂਬਰ ਕਾਮਰੇਡ ਕੁਲਦੀਪ ਸਿੰਘ ਨੇ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਰਿਪੋਰਟ ਪੇਸ਼ ਕਰਦਿਆਂ ਦਸਿਆ ਕਿ ਵਿਸ਼ਵ ਦੇ ਪੂੰਜੀਵਾਦੀ ਦੇਸ਼ ਅੱਜ ਵੀ ੨੦੦੮ ਦੇ ਆਰਥਕ ਸੰਕਟ ਵਿੱਚੋਂ ਨਹੀ ਨਿਕਲ ਸਕੇ ਸਗੌਂ ਹਾਲਤ ਹੋਰ ਭੀ ਗੰਭੀਰ ਹੁੰਦੇ ਜਾ ਰਹੇ ਹਨ।ਅਮਰੀਕਾ ਜੇਰੁਸਲਮ ਨੂੰ ਜ਼ਿਰਾਈਲ ਦੀ ਰਾਜਧਾਨੀ ਐਲਾਨਣ ਦੇ ਮੁੱਦੇ ਉੱਪਰ ਅਲੱਗ-ਥਲੱਗ ਹੋ ਕੇ ਰਹਿ ਗਿਆ ਹੈ।ਉਤਰੀ ਕੋਰੀਆ ਦੇ ਅੰਦਰੂਨੀ ਮਾਮਲਿਆਂ ਵਿੱਚ ਬੇਲੋੜੀ ਦਖਲ ਅੰਦਾਜੀ ਕਾਰਨ ਵੀ ਅਮਰੀਕਾ ਨੂੰ ਮੂੰਹ ਦੀ ਖਾਣੀ ਪਵੇਗੀ।ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀਆਂ ਨੀਤੀ ਦਾ ਉਸਦੇ ਆਪਣੇ ਦੇਸ਼ ਅੰਦਰ ਭਾਰੀ ਵਿਰੋਧ ਹੌ ਰਿਹਾ ਹੈ।
ਪ੍ਰੇਮ ਸਿੰਘ ਭੰਗੂ ਪੋਲਿਟ ਬਿਊਰੋ ਮੈਂਬਰ ਨੇ ਦੇਸ਼ ਦੀ ਅੰਦਰੂਰੀ ਹਾਲਤ ਉੱਪਰ ਚਰਚਾ ਕਰਦਿਆਂ ਦਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਬੀ ਜੇ ਪੀ ਸਰਕਾਰ ਦਾ ਕੇਵਲ ਇੱਕੋ ਮੁੱਦਾ ਹੈ ਫਿਰਕੂ ਅਦਾਰ ਤੇ ਦੇਸ਼ ਹਿੰਦੂ-ਰਾਸ਼ਟਰ ਬਨਾਉਣਾ ਅਤੇ ਘੱਟ ਗਿਣਤੀ ਫਿਰਕਿਆਂ ਨੂੰ ਜਬਰ ਤੇ ਜੁਲਮ ਨਾਲ ਦਬਾਉਣਾ।ਦੇਸ਼ ਦੀ ਘੱਟ ਗਿਣਤੀ ਵਸੋਂ ਅਸੁਰਖਿਅਤ ਅਤੇ ਡਰ ਦੇ ਮਹੌਲ ਵਿੱਚੋਂ ਦੀ ਗੁਜਰ ਰਹੀ ਹੈ।ਦੇਸ਼ ਦੇ ਵਿਕਾਸ ਦੀ ਦਰ ਘੱਟ ਰਹੀ ਹੈ, ਬੇਰੁਜਗਾਰੀ, ਭੁੱਖ ਮਰੀ ਬਦ- ਅਮਨੀ ਵਧਦੀ ਜਾ ਰਹੀ ਹੈ ਅਤੇ ਅਰਾਜਕਤਾ ਦਾ ਮਹੌਲ ਪੈਦਾ ਹੁੰਦਾ ਜਾ ਰਿਹਾ ਹੈ।
ਸੂਬਾ ਸਕੱਤਰ ਪਵਨ ਕੁਮਾਰ ਕੌਸ਼ਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੀ ਹੁਣ ਤੱਕ ਦੀ ਕਾਰਗੁਜਾਰੀ ਦਾ ਜਿਕਰ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਦੇ ਮੂਹਾਂ ਤੋਂ ਲਹਿੰਦੀ ਜਾ ਰਹੀ ਹੈ।ਹੁਣ ਤੱਕ ਮੰਤਰੀ ਮੰਡਲ ਦਾ ਪੂਰਾ ਗਠਨ ਨਾਂ ਹੋ ਸਕਣਾ ਇਹ ਸੰਕੇਤ ਧਿਦਾ ਹੈ ਕਿ "ਸੱਭ ਕੁੱਝ ਅੱਛਾ ਨਹੀ ਹੈ"। ਚੋਣਾ ਦੋਰਾਨ ਲੋਕਾਂ ਨਾਲ ਕੀਤੇ ਵਾਦਿਆਂ ਵਿਚੋਂ ਕਿਸੇ ਇੱਕ ਨੂੰ ਵੀ ਅਮਲੀ ਜਾਮਾਂ ਨਹੀ ਦੇ ਸਕੀ, ਪੰਜਾਬ ਦਾ ਹਰ ਵਰਗ ਸਰਕਾਰ ਤੋਂ ਦੁੱਖੀ ਹੈ, ਕਿਸਾਨੀ ਦਾ ਕਰਜ ਮੁਆਫੀ ਦਾ ਮੁੱਦਾ ਵਿੱਚੇ ਹੀ ਲਟੱਕਦਾ ਹੈ, ਮਜਦੂਰਾਂ ਦੀਆਂ ਉਜਰਤਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪੁਰੀਆਂ ਕਰਨਾ ਉਥੇ ਦੀਆਂ ਉਥੇ ਹੀ ਲਟੱਕਦੀਆਂ ਹਨ।ਅਮਨ ਕਾਨੂੰ ਦੀ ਸਤਿਥੀ ਬਿਗੜਦੀ ਜਾ ਰਹੀ ਹੈ, ਗੈਂਗਸਟਰ ਸ਼ਰੇਆਮ ਘੁੰਮ  ਰਹੇ ਹਨ।
ਆਪਣੀਆਂ ਨਾਕਾਮੀਆਂ ਉੱਪਰ ਪਰਦਾ ਪਾਉਣ ਅਤੇ ਲੋਕਾਂ ਦੀਆ ਮੁਸ਼ਕਲਾਂ ਹੱਲ ਕਰਨ ਦੀ ਬਜਾਏ ਸਰਕਾਰ ਲੋਕਾਂ ਦੇ ਸੰਘਰਸ਼ਾਂ ਕੁਚਲਣ ਲਈ ਨਵੇਂ ਤੋਂ ਨਵੇਂ ਕਾਲੇ ਕਾਨੂੰਨ ਬਣਾ ਰਹੀ ਹੈ।ਪਿਛਲੀ ਅਕਾਲੀ- ਭਾਜਪਾ ਸਕਾਰ ਨੇ " ਪੰਜਾਬ ਜਨਤਕ ਤੇ ਨਿੱਜੀ ਜਾਇਦਾਦ ਨੁਕਸਾਨ ਰੋਕੂ ਕਾਨੂੰਨ" ਜਿਸਨੂੰ ਲੋਕਾਂ ਦੇ ਸਖਤ ਵਿਰੋਧ ਕਾਰਨ ਸਰਕਾਰ ਲਾਗੂ ਨਹੀ ਕਰ ਸਕੀ ਸੀ ਅਤੇ ਹੁਣ ਉਨ੍ਹਾਂ ਪਦ ਚਿਨ੍ਹਾਂ ਤੇ ਚਲਦਿਆਂ ਕਾਂਗਰਸ ਸਰਕਾਰ ਲੋਕ ਮਾਰੂ "ਪੰਜਾਬ ਕੰਟਰੋਲ ਆਫ ਆਰਗੇਨਾਈਜ਼ਡ ਕਰਾਈਮ ਐਕਟ" (ਪਕੋਕਾ) ਨਾਂ ਦਾ ਕਾਲਾ ਕਾਨੂੰਨ ਲਿਆ ਰਹੀ ਹੈ, ਜਿਸਦਾ ਹਰ ਪਾਸਿਆਂ ਤੋਂ ਵਿਰੋਧ ਹੋ ਰਿਹਾ ਹੈ ਅਤੇ ਇਹ ਕਾਨੂੰਨ ਹਰ ਹਾਲਤ ਵਿੱਚ ਰੱਦ ਕੀਤਾ ਜਾਵੇ।
ਮੀਟਿੰਗ ਵਿੱਚ ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਵਿਰੋਧਤਾ ਕੀਤੀ ਗਈ ਅਤੇ ਇਸਨੂੰ ਨਿੱਜੀ ਕੰਪਨੀਆਂ ਨੂੰ ਗਫੇ ਦੇਣ ਹਿੱਤ ਇੱਕ ਡੂੰਘੀ ਸ਼ਾਜਸ਼ ਦਸਿਆ।ਸਰਕਾਰ ਤੋਂ ਸਮਾਜਿਕ ਸੁਰਖਿਆ ਅਧੀਨ ਸਬਸਿਡੀ ਉੱਪਰ ਲੋਕਾਂ ਨੂੰ ਦਿੱਤੇ ਜਾਂਦੇ ਅਨਾਜ ਦੀ ਸਪਲਾਈ ਯਕੀਨੀ ਬਨਾਉਣ, ਖੇਤੀ ਨੂੰ ਪਰਫੁਲਤ ਕਰਨ ਲਈ ਵਿਸ਼ਵ ਵਪਾਰ ਸੰਸਥਾਤ ੋਂ ਬਾਹਰ ਆਉਣ ਦੀ ਮੰਗ ਕੀਤੀ ਅਤੇ ਅਵਾਰਾ ਪਸ਼ੂਆਂ ਤੋਂ ਹੰਦੇ ਖੇਤੀ ਨੁਕਸਾਨ ਤੋਂ ਬਚਾਉਣ ਲਈ ਅਵਾਰਾ ਪਸ਼ੂਆਂ ਦੀ ਸਮਸਿਆ ਹੱਲ ਕਰਨ ਦੀ ਵੀ ਮੰਗ ਕੀਤਗਿਈ।

No comments: