Friday, January 05, 2018

MCL ਚੋਣਾਂ: ਬੇਲਣ ਬ੍ਰਿਗੇਡ ਅਤੇ ਪੁਰਾਣੇ ਕਾਂਗਰਸੀਆਂ ਵੱਲੋਂ ਚੋਣ ਮੀਟਿੰਗਾਂ ਵਿੱਚ ਸ਼ਿਰਕਤ

ਵਾਰਡ ਨੰਬਰ 21 ਤੋਂ ਬਲਵਿੰਦਰ ਕੌਰ ਦੀ ਹਮਾਇਤ ਕੀਤੀ 
ਲੁਧਿਆਣਾ: 15 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: ਹੋਰ ਤਸਵੀਰਾਂ ਫੇਸਬੁਕ 'ਤੇ ਦੇਖੋ ਇਥੇ ਕਲਿੱਕ ਕਰਕੇ 
ਚੋਣਾਂ ਨੇੜੇ ਆਉਂਦਿਆਂ ਹੀ ਸਮਾਜਿਕ ਸਬੰਧਾਂ ਵਿੱਚ ਤਬਦੀਲੀ ਆਉਣ ਲੱਗਦੀ ਹੈ। ਚਿਰਾਂ ਮਗਰੋਂ ਵੇਲੇ ਕੁਵੇਲੇ ਮਿਲਣ ਵਾਲੇ ਵੀ ਨਿੱਤ ਮਿਲਣ ਲੱਗਦੇ ਹਨ। ਕੁਝ ਅਜਿਹਾ ਹੀ ਮਹਿਸੂਸ ਹੋ ਰਿਹਾ ਹੈ ਇਸ ਵਾਰ ਲੁਧਿਆਣਾ ਦੇ ਨਗਰ ਨਿਗਮ ਇਲੈਕਸ਼ਨ ਮੌਕੇ। ਭਾਵੇਂ ਚੋਣਾਂ ਦਾ ਰਸਮੀ ਐਲਾਨ ਅਜੇ ਹੋਣਾ ਹੈ ਪਰ ਸਰਗਰਮੀਆਂ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹਨ। ਤਕਰੀਬਨ ਤਕਰੀਬਨ ਸਾਰੀਆਂ ਪਾਰਟੀਆਂ ਦੇ ਨਾਲ ਨਾਲ ਆਜ਼ਾਦ ਉਮੀਦਵਾਰ ਵੀ ਅਜੇ ਮੈਦਾਨ ਵਿੱਚ ਹਨ। ਲੁਧਿਆਣਾ ਨਗਰ ਨਿਗਮ ਦੇ ਸਿਰਫ 95 ਵਾਰਡਾਂ ਲਈ ਕਾਂਗਰਸ//ਭਾਜਪਾ ਅਤੇ ਅਕਾਲੀਦਲ ਵਰਗੀਆਂ ਵੱਡੀਆਂ ਪਾਰਟੀਆਂ ਕੋਲ ਇਹਨਾਂ ਚੋਣਾਂ ਨੂੰ ਲੜ ਕੇ ਆਪਣੀ ਕਿਸਮਤ ਅਜ਼ਮਾਉਣ ਵਾਲੇ ਵੱਡੀ ਗਿਣਤੀ ਵਿੱਚ ਆਪਣੀਆਂ ਅਰਜ਼ੀਆਂ ਦਾਖਲ ਕਰਾ ਚੁੱਕੇ ਹਨ।
ਇੱਕ ਚੋਣ ਮੀਟਿੰਗ ਵਾਰਡ ਨੰਬਰ 21 ਵਿੱਚ ਵੀ ਹੋਈ। ਇਸ ਮੀਟਿੰਗ ਵਿੱਚ ਪੁਰਾਣੇ ਕਾਂਗਰਸੀ ਰਵੀ ਰਾਜ ਸੋਈ ਦੇ ਨਾਲ ਨਾਲ ਨਸ਼ਿਆਂ ਵਿਰੁੱਧ ਜੰਗ ਦਾ ਬਿਗਲ ਵਜਾਉਣ ਵਾਲੀ ਅਨੀਤਾ ਸ਼ਰਮਾ ਅਤੇ ਉਹਨਾਂ ਦੀ ਸਾਥਣ ਸ਼ੋਭਾ ਨੇ ਵੀ ਸ਼ਿਰਕਤ ਕੀਤੀ। ਇਹ ਸਾਰੇ ਲੋਕ ਇਸ ਵਾਰਡ ਚੋਣ ਉਮੀਦਵਾਰ ਬਲਵਿੰਦਰ ਕੌਰ ਦੀ ਹਮਾਇਤ ਵਿੱਚ ਆਏ ਸਨ। ਸਮਰਥਕਾਂ ਦਾ ਦਾਅਵਾ ਸੀ ਕਿ ਜੈ ਜਵਾਨ ਜੈ ਕਿਸਾਨ ਪਾਰਟੀ ਦੇ ਨਾਲ ਨਾਲ ਡੈਮੋਕ੍ਰੇਟਿਕ ਸਵਰਾਜ ਪਾਰਟੀ ਵੀ ਮੈਡਮ ਬਲਵਿੰਦਰ ਕੌਰ ਦੀ ਹਮਾਇਤ ਵਿੱਚ ਹਨ। 
ਗੁਰਜੋਤ ਸਿੰਘ ਗੁਰੀ, ਮਨਜੀਤ ਸਿੰਘ, ਦਰਸ਼ਨ ਸਿੰਘ ਅਤੇ ਉਹਨਾਂ  ਦੇ ਸਾਥੀਆਂ ਵੱਲੋਂ ਆਯੋਜਿਤ ਇਸ ਚੋਣ ਬੈਠਕ ਵਿੱਚ ਇਲਾਕੇ ਦੇ ਲੋਕ ਵੀ ਸ਼ਾਮਲ ਹੋਏ। ਚੋਣਾਂ ਦਾ ਨਤੀਜਾ ਸਮਾਂ ਹੀ ਦੱਸੇਗਾ। 

No comments: