Monday, January 08, 2018

CPI ਦੀ ਸਿਟੀ ਕਮੇਟੀ ਕਾਨਫਰੰਸ ਨੇ ਉਠਾਏ ਚਿਰਾਂ ਤੋਂ ਲਟਕ ਰਹੇ ਲੋਕ ਮਸਲੇ

Mon, Jan 8, 2018 at 3:58 PM
ਸਰਕਾਰ ਦੀਆਂ ਖਤਰਨਾਕ ਸਾਜ਼ਿਸ਼ਾਂ ਨੂੰ ਵੀ ਕੀਤਾ ਬੇਨਕਾਬ
ਲੁਧਿਆਣਾ: 8 ਜਨਵਰੀ 2018: (ਪੰਜਾਬ ਸਕਰੀਨ ਬਿਊਰੋ):: Click here to see more pics on Facebook 
ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਆਰ ਐਸ ਐਸ ਦੇ ਇਸ਼ਾਰੇ ‘ਤੇ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਦੇਸ਼ ਅਤੇ ਸਮਾਜ ਨੂੰ ਤੋੜਣ ਵਾਲੀਆਂ ਇਹਨਾਂ ਖਤਰਨਾਕ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਵਿਸ਼ਾਲ ਏਕਾ ਉਸਾਰਨਾ ਸਮੇਂ ਦੀ ਮੁੱਖ ਲੋੜ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ ਸ਼ਹਿਰੀ ਇਕਾਈ ਦੀ ਕਾਨਫਰੰਸ ਨੇ ਇਸ ਮਕਸਦ ਲਈ ਪਾਰਟੀ ਕਾਰਕੁੰਨਾਂ ਨੂੰ ਰਾਜਨੀਤਿਕ ਤੌਰ ‘ਤੇ ਚੇਤੰਨ ਹੋਣ ਲਈ ਵੀ ਜ਼ੋਰ ਦਿੱਤਾ ਤਾਂ ਕਿ ਲੋਕਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸਫਲ ਅਗਵਾਈ ਕੀਤੀ ਜਾ ਸਕੇ।   Click here to see more pics on Facebook 
ਇਸ ਕਾਨਫਰੰਸ ਵਿੱਚ ਸ਼ਾਮਿਲ ਸਾਥੀਆਂ ਨੇ ਮੋਦੀ ਸਰਕਾਰ ਵੱਲੋਂ ਸੰਨ 2014 ਵਿੱਚ ਕੀਤੇ ਗਏ ਚੋਣ ਵਾਅਦੇ ਪੂਰੇ ਨਾ ਕਰਨ ਦੀ ਤਿੱਖੀ ਆਲੋਚਨਾ ਵੀ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜਿਲਾ ਸਕੱਤਰ ਕਾ: ਕਰਤਾਰ ਸਿੰਘ ਬੁਆਣੀ ਨੇ ਇਸ ਗੱਲ ਨੂੰ ਬੜੇ ਹੀ ਬਾਦਲੀਲ ਢੰਗ ਨਾਲ ਬੇਨਕਾਬ ਕੀਤਾ ਕਿ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਮੋਦੀ ਸਰਕਾਰ ਸਮਾਜ ਵਿੱਚ ਧਰਮ ਅਤੇ ਜਾਤਪਾਤ ਦੇ ਅਧਾਰ ‘ਤੇ ਸਮਾਜ ਨੂੰ ਵੰਡਣ ਦੀਆਂ ਸਾਜ਼ਿਸ਼ੀ ਚਾਲਾਂ ਚੱਲ ਰਹੀ ਹੈ।  ਇਸਦੇ ਨਾਲ ਹੀ ਘੱਟ ਗਿਣਤੀਆਂ ਅਤੇ ਦਲਿਤਾਂ ਉੱਤੇ ਅੱਤਿਆਚਾਰਾਂ ਨੂੰ ਵੀ ਲਗਾਤਾਰ ਉਤਸ਼ਾਹਿਤ ਕਰ ਰਹੀ ਹੈ। ਕਾਨਫਰੰਸ ਦਾ ਉਦਘਾਟਨ ਕਰਦਿਆਂ ਬਜ਼ੁਰਗ ਆਗੂ ਕਾ: ਓ ਪੀ ਮਹਿਤਾ ਨੇ ਕਿਹਾ ਕਿ ਹਰ ਛੋਟੇ ਛੋਟੇ ਮਸਲੇ ‘ਤੇ ਟਵੀਟ ਕਰਨ ਵਾਲੇ ਸਾਡੇ ਪ੍ਰਧਾਨ ਸੇਵਕ ਨਰਿੰਦਰ ਮੋਦੀ ਇਹਨਾਂ ਗੱਲਾਂ ਬਾਰੇ ਬਿਲਕੁਲ ਹੀ ਚੁੱਪ ਹਨ।   Click here to see more pics on Facebook 
ਸ਼ਹਿਰੀ ਸਕੱਤਰ ਕਾਮਰੇਡ ਰਮੇਸ਼ ਰਤਨ ਨੇ ਇਸ ਮੌਕੇ ਪਿਛਲੇ ਤਿੰਨਾਂ ਸਾਲਾਂ ਦੀ ਰਿਪੋਰਟ ਪੇਸ਼ ਕਰਦਿਆਂ ਪਾਰਟੀ ਦੀ ਸ਼ਹਿਰੀ ਇਕਾਈ ਵੱਲੋਂ ਕੀਤੇ ਕੰਮਾਂ ਦਾ ਵੇਰਵਾ ਵੀ ਦਿੱਤਾ। ਉਹਨਾਂ ਕਿਹਾ ਕਿ ਸ਼ਹਿਰੀ ਵਿਕਾਸ ਲਈ ਸਰਕਾਰ ਵੱਲੋਂ ਯੋਜਨਾਂ ਦੀ ਕਮੀ ਹੋਣ ਕਾਰਨ ਲੋਕਾਂ ਨੂੰ ਹਰ ਮਸਲੇ ਬਾਰੇ ਜੂਝਣਾ ਪੈ ਰਿਹਾ ਹੈ। ਸ਼ਹਿਰ ਵਿੱਚ ਸਫਾਈ ਦਾ ਬਹੁਤ ਹੀ ਮੰਦਾ ਹਾਲ ਹੈ। ਇਸਦੇ ਨਾਲ ਹੀ  ਟੁੱਟੀਆਂ ਸੜਕਾਂ ਕਰਕੇ ਰੋਜ਼ਾਨਾ ਆਵਾਜਾਈ ਵਾਲਿਆਂ ਦਾ ਜੀਵਨ ਹਰ ਪਲ ਖਤਰੇ ਵਿੱਚ ਹੈ। ਟਰੈਫਿਕ ਦੀ ਵੀ ਬੁਰੀ ਹਾਲਤ ਹੈ। ਗਰੀਬ ਅਤੇ ਮੱਧਵਰਗੀ ਲੋਕਾਂ ਲਈ ਰਿਹਾਇਸ਼ੀ ਮਕਾਨਾਂ ਲਈ ਕੋਈ ਠੋਸ ਯੋਜਨਾਬੱਧ ਸਕੀਮ ਨਾ ਹੋਣ ਕਰਕੇ ਲੈਂਡ ਮਾਫੀਆ ਵੱਲੋਂ ਧੜੱਲੇ ਨਾਲ ਅਣਅਧਿਕਾਰਤ ਕਲੋਨੀਆਂ ਉਸਾਰੀਆਂ ਜਾ ਰਹੀਆਂ ਹਨ। ਸਿਤਮ ਦੀ ਗੱਲ ਇਹ ਵੀ ਕਿ ਅਜਿਹੀਆਂ ਕਲੋਨੀਆਂ ਲੁੜੀਂਦੀਆਂ ਮੁਢਲੀਆਂ ਸਹੂਲਤਾਂ ਤੋਂ ਵੀ ਵਾਂਝੀਆਂ ਹਨ। ਪਾਣੀ ਦੀ ਕਿੱਲਤ ਆਮ ਗੱਲ ਹੈ ਅਤੇ ਖਾਸ ਕਰਕੇ ਪੀਣ ਵਾਲੇ ਪਾਣੀ ਤੋਂ ਅਜਿਹੀਆਂ ਕਲੋਨੀਆਂ ਦੇ ਲੋਕ ਲਗਾਤਾਰ ਮਹਿਰੂਮ ਹਨ। ਘੱਟ ਆਮਦਨ ਵਾਲੇ ਆਮ ਸ਼ਹਿਰੀਆਂ  ਲਈ ਸਿਹਤ ਸਹੂਲਤਾਂ ਇੱਕ ਸੁਪਨਾ ਬਣ ਕੇ ਰਹਿ ਗਈਆਂ ਹਨ। ਗੁਣਵੱਤਕ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਹਨਾਂ ਸਾਰੇ ਮਸਲਿਆਂ ਬਾਰੇ ਵਿਸਥਾਰਤ ਬਹਿਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਸ਼ਹਿਰੀ ਪਾਰਟੀ ਇਹਨਾਂ ਮਸਲਿਆਂ ਦੇ ਹੱਲ ਲਈ ਲੋਕਾਂ ਨੂੰ ਲਾਮਬੰਦ ਕਰੇਗੀ।    Click here to see more pics on Facebook 
ਇਸ ਕਾਨਫਰੰਸ ਨੂੰ ਹੋਰਨਾਂ ਤੋਂ ਇਲਾਵਾ ਕਾ: ਗੁਲਜਾਰ ਗੋਰੀਆ, ਡਾਕਟਰ ਅਰੁਣ ਮਿੱਤਰਾ, ਕਾਮਰੇਡ ਡੀ ਪੀ ਮੌੜ,  ਕਾਮਰੇਡ ਵਿਜੇ ਕੁਮਾਰ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਇਸਮਾਈਲ ਖਾਨ, ਕਾਮਰੇਡ ਰਣਧੀਰ ਸਿੰਘ ਧੀਰਾ, ਨਵਲ ਛਿੱਬੜ ਐਡਵੋਕੇਟ, ਦਵਿੰਦਰ ਸਿੰਘ ਅਡਵੋਕੇਟ, ਅਵਤਾਰ ਕੌਰ ਐਡਵੋਕੇਟ, ਗੁਰਵੰਤ ਸਿੰਘ, ਵੀਨਾ ਯਾਦਵ, ਵਿਨੋਦ ਕੁਮਾਰ, ਅਜੀਤ ਜੱਵਦੀ, ਰਾਮ ਪਰਤਾਪ, ਕਾਮੇੋਸ਼ਵਰ ਰਾਏ, ਕੁਲਦੀਪ ਸਿੰਘ ਬਿੰਦਰ, ਨਗੀਨਾ ਰਾਮ ਅਤੇ ਕਈ ਹੋਰਨਾਂ ਨੇ ਸੰਬੋਧਨ ਕੀਤਾ।
ਕਾਨਫਰੰਸ ਦਾ ਉਦਘਾਟਨ ਬਜ਼ੁਰਗ ਟਰੇਡ ਯੂਨੀਅਨ ਲੀਡਰ ਕਮਰੇ ਓਮ ਪ੍ਰਕਾਸ਼ ਮਹਿਤਾ ਨੇ ਕੀਤਾ ਅਤੇ ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਡਾ: ਅਰੁਣ ਮਿੱਤਰਾ, ਡੀ ਪੀ ਮੌੜ, ਅਮਰਜੀਤ ਕੌਰ, ਗੁਰਨਾਮ ਸਿੱਧੂ ਸ਼ਾਮਿਲ ਸਨ।   
ਇਸ ਮੌਕੇ ਨਵੀਂ ਕਮੇਟੀ ਵੀ ਚੁਣੀ ਗਈ। ਨਵੀਂ ਚੁਣ ਗਈ ਕਮੇਟੀ ਨੇ ਆਪਣੇ ਆਉਣ ਵਾਲੇ ਕਾਰਜਕਾਲ ਵਿੱਚ ਪਹਿਲ ਦੇ ਅਧਾਰ 'ਤੇ ਕੀਤੇ ਜਾਣ  ਵਾਲੇ ਕੰਮਾਂ ਅਤੇ ਸੰਘਰਸ਼ਾਂ ਦਾ ਸੰਖੇਪ ਵੇਰਵਾ ਵੀ ਦਿੱਤਾ। ਇਸ 43 ਮੈਂਬਰੀ ਕਮੇਟੀ ਨੇ ਸਰਬ ਸੰਮਤੀ ਦੇ ਨਾਲ ਕਾ: ਰਮੇਸ਼ ਰਤਨ ਨੂੰ ਸਕੱਤਰ ਅਤੇ  ਗੁਰਨਾਮ ਸਿਧੂ ਤੇ ਵਿਜੈ ਕੁਮਾਰ ਨੂੰ ਸਹਾਇਕ ਸਕੱਤਰ ਚੁਣਿਆ। ਕਾ: ਅਵਤਾਰ ਛਿੱਬੜ ਵਿੱਤ ਸਕੱਤਰ ਚੁਣੇ ਗਏ।   Click here to see more pics on Facebook 
ਆਉਂਦੀਆਂ ਨਗਰ ਨਿਗਮ ਚੋਣਾਂ ਵਿੱਚ ਅਨੇਕਾਂ ਸੀਟਾਂ ਤੇ ਲੋਕ ਮੰਗਾਂ ਨੂੰ ਲੈ ਕੇ ਲੜਨ ਦਾ ਫੈਸਲਾ ਵੀ ਕੀਤਾ ਗਿਆ।
 Click here to see more pics on Facebook 

No comments: