Tuesday, January 16, 2018

ਮਾਘੀ ਦੇ ਮੌਕੇ ਵੀ ਲੁਧਿਆਣਾ ਵਿੱਚ ਵਿਕਦਾ ਰਿਹਾ ਬੀੜੀਆਂ ਮਿਲਿਆ ਗੱਚਕ ਦਾ ਮਾਲ

ਵੇਚਣ ਵਾਲੇ ਨੇ ਕਿਹਾ ਪਿੱਛੋਂ ਹੀ ਅਜਿਹੀ ਪੈਕਿੰਗ ਆਈ 
ਲੁਧਿਆਣਾ: 15 ਜਨਵਰੀ 2018: (ਪੰਜਾਬ ਸਕਰੀਨ ਟੀਮ)::
ਪੰਜਾਬ ਅਤੇ ਸਿੱਖ ਜਗਤ ਵਿੱਚ ਮਾਘੀ ਦਾ ਬਹੁਤ ਵੱਡਾ ਮਹੱਤਵ ਹੈ। ਇਸ ਦਿਨ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਗੈਰ ਸਿੱਖ ਅਤੇ ਗੈਰ ਪੰਜਾਬੀ ਹਲਕਿਆਂ ਵਿੱਚ ਵੀ ਇਸ ਦਿਨ ਦੀ ਬਹੁਤ ਅਹਿਮੀਅਤ ਹੈ। ਇਸ ਨੂੰ ਮਕਰ ਸੰਕ੍ਰਾਂਤੀ ਦੇ ਨਾਮ ਨਾਲ ਮਨਾਇਆ ਜਾਂਦਾ ਹੈ। 
ਇਸਦਾ ਭੇਦ ਉਦੋਂ ਖੁੱਲ੍ਹਿਆ ਜਦੋਂ ਇੱਕ ਪਰਿਵਾਰ ਨੇ ਰੇਵੜੀਆਂ ਅਤੇ ਗੱਚਕ ਦਾ ਇਹ ਡੱਬਾ ਮਾਘੀ ਦੇ ਤਿਓਹਾਰ ਮੌਕੇ ਗੁਰਦੁਆਰੇ ਸੰਗਤ ਲਈ ਭੇਂਟ ਕਰਨ ਵਾਸਤੇ ਲਿਆਂਦਾ। ਜਦੋਂ ਰਾਤ ਵੇਲੇ ਇਸ ਦੀ ਸੁੱਚਮਤਾ ਨੂੰ ਕਾਇਮ ਰੱਖਣ ਵਾਸਤੇ ਇਸ ਨੂੰ ਬਾਕੀ ਸਾਮਾਨ ਤੋਂ ਵੱਖ ਕਰਕੇ ਰੱਖਿਆ ਜਾਣ ਲੱਗਿਆ ਤਾਂ ਇਸ ਡੱਬੇ ਵਿੱਚ ਪੈਕ ਹੋਈ ਬੀੜੀ ਵੀ ਇਸ ਦੇ ਇੱਕ ਪਾਰਦਰਸ਼ੀ ਕਵਰ ਵਿੱਚੋਂ  ਸਾਫ ਨਜ਼ਰ ਆਈ। ਕਾਬਿਲੇ ਜ਼ਿਕਰ ਹੈ ਕਿ ਸਿੱਖ ਜਗਤ ਦੇ ਨਾਲ ਨਾਲ ਗੈਰ ਸਿੱਖ ਵਰਗਾਂ ਵਿੱਚੋਂ ਵੀ ਬਹੁ ਗਿਣਤੀ ਬੀੜੀ ਸਿਗਰੇਟ ਨੂੰ ਸਖਤ ਨਫਰਤ ਕਰਦੀ ਹੈ।  ਸਿਹਤ ਦੇ ਲਈ ਵੀ ਇਸ ਨੂੰ ਬਹੁਤ ਖਤਰਨਾਕ ਸਮਝਿਆ ਜਾਂਦਾ ਹੈ। ਦੂਜੇ ਪਾਸੇ ਸਰਦੀਆਂ ਵਿੱਚ ਗੁੜ ਅਤੇ ਤਿਲਾਂ ਨੂੰ ਚੰਗੀ ਸਿਹਤ ਅਤੇ ਤੰਦਰੁਸਤੀ ਲਈ ਖੜ੍ਹਾ ਜਾਂਦਾ ਹੈ। ਸਿਹਤ ਵਾਸਤੇ ਵਰਦਾਨ ਗਿਣੀ ਜਾਂਦੀ ਅਜਿਹੀ ਚੀਜ਼ ਵਿੱਚ ਵੀ ਬੀੜੀ ਮਿਲਾ ਕੇ ਵੇਚਣ ਵਾਲੇ ਲੋਕਾਂ ਦੀ ਸਿਹਤ ਅਤੇ ਧਾਰਮਿਕ ਭਾਵਨਾਵਾਂ ਨਾਲ ਕਿੰਨਾ ਖਿਲਵਾੜ ਕਰ ਰਹੇ ਹਨ ਇਸਦਾ ਅੰਦਾਜ਼ਾ ਪਾਠਕ ਆਸਾਨੀ ਨਾਲ ਲਗਾ ਸਕਦੇ ਹਨ। 
ਇਹ ਗੱਚਕ ਅਤੇ ਰੇਵੜੀਆਂ ਦਾ ਇਹ ਡੱਬਾ ਲੁਧਿਆਣਾ ਦੇ ਪ੍ਰਸਿੱਧ ਦਮੋਰੀਆ ਪੁੱਲ ਨੇੜਿਓਂ ਇੱਕ ਬਹੁਤ ਪੁਰਾਣੀ ਦੁਕਾਨ ਤੋਂ ਖਰੀਦਿਆ ਗਿਆ ਸੀ। ਜਦੋਂ ਸਵੇਰ ਹੋਣ ਤੇ ਇਸਦੀ ਇਤਲਾਹ ਸਬੰਧਤ ਦੁਕਾਨਦਾਰ ਨੂੰ ਦਿੱਤੀ ਗਈ ਤਾਂ ਉਸਨੇ ਕਿਹਾ ਕਿ ਇਹ ਮਾਲ ਅਸਲ ਵਿੱਚ ਅਸੀਂ ਖੁਦ ਪੈਕ ਨਹੀਂ ਕਰਦੇ। ਹੋਰਨਾਂ ਥਾਵਾਂ ਤੋਂ ਤੋਂ ਠੋਕ ਦੇ ਭਾਅ ਮੰਗਵਾਉਂਦੇ ਹਾਂ ਅਤੇ ਅੱਗੇ ਰਿਟੇਲ ਦੇ ਹਿਸਾਬ ਨਾਲ ਵੇਚ ਦੇਂਦੇ ਹਾਂ।  ਸਾਨੂੰ ਹਰ ਡੱਬੇ ਮਗਰੋਂ ਕੁਝ ਕਮਾਈ ਹੋ ਜਾਂਦੀ ਹੈ। ਦੁਕਾਨਦਾਰ ਨੇ ਦੱਸਿਆ ਕਿ ਜਿਸ ਡੱਬੇ ਵਿੱਚੋਂ ਬੀੜੀ ਨਿਕਲੀ ਹੈ ਉਹ ਡੱਬਾ ਮੀਨਾ ਬਾਜ਼ਾਰ ਵਿੱਚ ਸਥਿਤ ਇੱਕ ਫਰਮ ਕੋਲੋਂ ਮੰਗਵਾਇਆ ਗਿਆ ਸੀ।  
ਸਮਾਜਿਕ ਅਤੇ ਧਾਰਮਿਕ ਸੰਗਠਨਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਹੁਣ ਦੇਖਣਾ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਵਿੱਚ ਕੀ ਕਦਮ ਉਠਾਉਂਦਾ ਹੈ। ਹੋਲਸੇਲਰ ਨੇ ਰਿਟੇਲ ਦਾ ਮੱਲ ਵੇਚਣ ਵਾਲੇ ਰਾਹੀਂ ਕਿਹਾ ਕਿ ਸਾਡੇ ਕੋਲ ਬਹੁਤ ਸਾਰੀ ਗੈਰ ਪੰਜਾਬੀ ਲੇਬਰ ਕੰਮ ਕਰਦੀ ਹੈ ਸੋ ਕਿਸੇ ਨੇ ਗਲਤੀ ਨਾਲ ਬੀੜੀ ਦਾ ਟੁਕੜਾ ਸੁੱਟ ਦਿੱਤਾ ਹੋਣਾ ਹੈ। ਅੰਦਾਜ਼ਾ ਲਾਓ ਕਿ ਅਜਿਹੀ ਲਾਪਰਵਾਹੀ ਕਦੋਂ ਤੋਂ ਚਲਦੀ ਆ ਰਹੀ ਹੋਣੀ ਹੈ ਅਤੇ ਕਦੋਂ ਤੀਕ ਜਾਰੀ ਰਹੇਗੀ?ਅਜਿਹੇ ਡੱਬੇ ਕਿੰਨੀ ਵੱਡੀ ਗਿਣਤੀ ਵਿੱਚ ਵਿਕੇ ਹੋ ਸਕਦੇ ਹਨ ਕਿਓਂਕਿ ਸਰਦੀਆਂ ਵਿੱਚ ਬੀੜੀਆਂ ਪੀਣ ਵਾਲੇ ਇਸ ਦੀ ਵਰਤੋਂ ਵੱਡੀ ਮਾਤਰਾ ਵਿਚਕ ਕਰਦੇ ਹਨ ਅਤੇ ਅੱਧ ਪੀਤੀਆਂ ਬੀੜੀਆਂ ਏਧਰ ਓਧਰ ਸੁੱਟ ਦੇਂਦੇ ਹਨ। 

No comments: