Monday, December 18, 2017

ਛੋਟੀ ਜਿਹੀ ਇਨਫੈਕਸ਼ਨ ਵੀ ਬਣ ਸਕਦੀ ਹੈ ਗਰਭਵਤੀ ਦੀ ਮੌਤ ਦਾ ਕਾਰਣ

Mon, Dec 18, 2017 at 10:37 AM
ਪਟਨਾ ਵਿੱਚ ਹੋਏ ਇੰਟਰਨੈਸ਼ਨਲ ਸੰਮੇਲਨ ਵਿੱਚ ਹੋਈ ਗਰਭ ਦੌਰਾਨ ਐਂਟੀਬਾਓਟਿਕ ਦਵਾਈਆਂ ਤੇ ਚਰਚਾ

ਲੁਧਿਆਣਾ: 18 ਦਸੰਬਰ 2017: (ਪੰਜਾਬ ਸਕਰੀਨ ਬਿਊਰੋ)::

ਪਟਨਾ ਵਿੱਚ 15 ਤੋਂ 17 ਦਸੰਬਰ ਤੱਕ ਹੋਏ ਤਿੰਨ ਦਿਨਾਂ ਇੰਟਰਨੈਸ਼ਨਲ ਸੰਮੇਲਨ ਦੌਰਾਨ ਗਰਭ ਦੌਰਾਨ ਹੋਣ ਵਾਲੀ ਇਨਫੈਕਸ਼ਨ ਦੇ ਖਤਰੇ ਤੇ ਚਰਚਾ ਕੀਤੀ ਗਈ। ਜਿਸ ਵਿੱਚ ਦੱਸਿਆ ਗਿਆ ਕਿ ਅਜਿਹੀ ਹਾਲਤ ਵਿੱਚ ਔਰਤਾਂ ਨੂੰ ਹੋਈ ਛੋਟੀ ਜਿਹੀ ਇਨਫੈਕਸ਼ਨ ਉਹਨਾਂ ਦੀ ਮੌਤ ਦਾ ਕਾਰਣ ਵੀ ਬਣ ਸਕਦੀ ਹੈ।

ਪੰਜਾਬ ਦੇ ਪ੍ਰਤੀਨਿਧੀ ਦੇ ਤੌਰ ਤੇ ਸੰਮੇਲਨ ਵਿੱਚ ਸ਼ਾਮਿਲ ਹੋਈ ਐਸਪੀਐਸ ਹਸਪਤਾਲ ਦੇ ਗਾਇਨੀ ਵਿਭਾਗ ਦੀ ਮੁਖੀ ਡਾ. ਵੀਨਸ ਬੰਸਲ ਨੇ ਦੱਸਿਆ ਕਿ ਗਰਭ ਦੌਰਾਨ ਔਰਤਾਂ ਦੀ ਮੌਤ ਦਾ ਇੱਕ ਵੱਡਾ ਕਾਰਣ ਇਨਫੈਕਸ਼ਨ ਹੈ। ਯੂਰੀਨ ਤੇ ਵੈਜੀਨਾ ਦੀ ਛੋਟੀ ਜਿਹੀ ਇਨਫੈਕਸ਼ਨ ਗਰਭਵਤੀ ਔਰਤਾਂ ਦੀ ਕਿਡਨੀ, ਲਿਵਰ ਤੇ ਦਿਮਾਗ ਵਰਗੇ ਅੰਗਾਂ ਨੂੰ ਫੇਲ ਕਰ ਸਕਦੀ ਹੈ। ਇਸ ਇਨਫੈਕਸ਼ਨ ਨਾਲ ਜਿੱਥੇ ਮਾਂ ਪ੍ਰਭਾਵਿਤ ਹੁੰਦੀ ਹੈ, ਓਥੇ ਹੀ ਬੱਚਾ ਵਿੱਚ ਇਸਦੇ ਪ੍ਰਭਾਵ ਤੋਂ ਬਚ ਨਹੀਂ ਸਕਦਾ। ਮਰੀਜ ਅਤੇ ਸਾਡਾ ਸਮਾਜ ਕੁਝ ਸਾਵਧਾਨੀਆਂ ਵਰਤ ਕੇ ਇਸ ਇਨਫੈਕਸ਼ਨ ਨੂੰ ਰੋਕ ਸਕਦਾ ਹੈ। ਜਿਸ ਨਾਲ ਮੌਤ ਦੀ ਦਰ ਨੂੰ ਘੱਟ ਕੀਤਾ ਜਾ ਸਕਤਾ ਹੈ। ਇਸਦੇ ਲਈ ਹੱਥਾਂ ਨੂੰ ਲਗਾਤਾਰ ਸਾਫ ਕਰਦੇ ਰਹਿਣਾ ਚਾਹੀਦਾ ਹੈ। ਇਸਦੇ ਨਾਲ ਹੀ ਸ਼ਰੀਰ ਦੇ ਸਾਰੇ ਅੰਗਾਂ ਦੀ ਸਫਾਈ ਦਾ ਵਿਸ਼ੇਸ਼ Îਿਧਆਨ ਰੱਖਣਾ ਹੋਵੇਗਾ। ਜੇਕਰ ਪੇਸ਼ਾਬ ਕਰਦੇ ਸਮੇਂ ਦਰਦ ਹੋ ਰਿਹਾ ਹੋਵੇ, ਪੇਸ਼ਾਬ ਜਿਆਦਾ ਆ ਰਿਹਾ ਹੋਵੇ ਜਾਂ ਉਸ ਵਿੱਚ ਅਜੀਬ ਜਿਹੀ ਗੰਧ ਆ ਰਹੀ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਪੇਸ਼ਾਬ ਦੀ ਇਨਫੈਕਸ਼ਨ ਦੇ ਕਾਰਣ ਬੁਖਾਰ ਵੀ ਹੋ ਸਕਦਾ ਹੈ। ਇਸ ਕਾਰਣ ਡਾਕਟਰ ਦੀ ਸਲਾਹ ਤੋਂ ਬਿਨਾ ਐਂਟੀਬਾਓਟਿਕ ਦਵਾਈਆਂ ਖਾਣ ਤੋ ਬਚਣਾ ਚਾਹੀਦਾ ਹੈ। ਡਿਲੀਵਰੀ ਹਮੇਸ਼ਾ ਉਸ ਹਸਪਤਾਲ ਵਿੱਚ ਕਰਾਉਣੀ ਚਾਹੀਦੀ ਹੈ, ਜਿੱਥੇ ਸਾਰੀਆਂ ਸੁਵਿਧਾਵਾਂ ਤੇ ਆਧੁਨਿਕ ਮਸ਼ੀਨਾਂ ਹੋਣ। ਵਿਸ਼ੇਸ਼ ਸਥਿਤੀ ਵਿੱਚ ਡਾਕਟਰ ਦੀ ਸਲਾਹ ਨਾਲ ਹੀ ਐਂਟੀਬਾਓਟਿਕ ਦਵਾਈ ਖਾÎਣੀ ਚਾਹੀਦੀ ਹੈ। ਸੰਮੇਲਨ ਵਿੱਚ ਦੇਸ਼-ਵਿਦੇਸ਼ ਤੋਂ 1000 ਡਾਕਟਰ ਸ਼ਾਮਿਲ ਹੋਏ।

No comments: