Friday, December 29, 2017

ਪਟਨਾ ਸਾਹਿਬ ਵਿਖੇ ਨਾਮਧਾਰੀਆਂ ਨੇ ਸੇਵਾ ਦੀ ਰੀਤ ਨੂੰ ਹੋਰ ਮਜ਼ਬੂਤ ਕੀਤਾ

Thu, Dec 28, 2017 at 6:33 PM
ਪਟਨਾ ਸਾਹਿਬ ਤੋਂ ਪਰਤ ਕੇ ਰਾਜਪਾਲ ਕੌਰ ਵਡੀ ਵਿਸ਼ੇਸ਼ ਰਿਪੋਰਟ 
ਗੁਰੂ ਗੋਬਿੰਦ ਸਿੰਘ ਜੀ ਦੇ ਪਰਕਾਸ਼ ਪੁਰਬ ਮੌਕੇ ਦੂਰੋਂ ਦੂਰੋਂ ਪੁੱਜੇ ਨਾਮਧਾਰੀ 
ਪਟਨਾ ਸਾਹਿਬ:25 ਦਸੰਬਰ 2017:(ਰਾਜਪਾਲ ਕੌਰ//ਪੰਜਾਬ ਸਕਰੀਨ)::
ਅੱਜ ਨਾਮਧਾਰੀ ਸਿੱਖਾਂ ਨੇ ਆਪਣੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਜੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚਪਹੁੰਚ ਕੇ ਲੰਗਰ, ਜੋੜਿਆਂ, ਭਾਂਡਿਆਂ ਆਦਿ ਦੀ ਹੱਥੀਂ ਸੇਵਾ ਕਰਕੇ ਪ੍ਰਕਾਸ਼ ਪੁਰਬ ਮਨਾਇਆ।
ਠਾਕੁਰ ਦਲੀਪ ਸਿੰਘ ਜੀ ਸੰਗਤ ਨੂੰ ਸਦਾ ਹੀ ਗੁਰਬਾਣੀ ਅਨੁਸਾਰ ਜੀਵਨ ਜਿਉਣ ਲਈ ਪ੍ਰੇਰਣਾ ਦਿੰਦੇ ਹਨ। ਗੁਰਬਾਣੀ ਵਿੱਚ ਲਿਖਿਆ ਹੈ:- "ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ"।ਇਸ ਕਰਕੇ ਨਾਮਧਾਰੀਆਂ ਨੇ ਹੱਥੀਂ ਸੇਵਾ ਕਰਕੇ ਗੁਰਪੁਰਬ ਮਨਾਉਣ ਦੀ ਨਵੀਂ ਰੀਤ ਚਲਾਈ ਹੈ। 
ਵਰਨਣਯੋਗ ਹੈ ਕਿ ਦੋ ਦਿਨ ਠਾਕੁਰ ਦਲੀਪ ਸਿੰਘ ਜੀ ਨੇ ਆਪ ਸਵੇਰ ਤੋਂ ਲੈਕੇ ਸ਼ਾਮ ਤੱਕ ਕਈ ਘੰਟੇ ਲੰਗਰ ਵਿੱਚ ਭਾਂਡੇ ਮਾਂਜਨ, ਲੰਗਰ ਵਰਤਾਉਣ ਦੀ ਅਤੇ ਜੋੜੇ ਝਾੜਣ ਦੀ ਸੇਵਾ ਕੀਤੀ ਅਤੇ ਸੰਗਤਾਂ ਕੋਲੋਂ ਵੀ ਕਰਵਾਈ।
ਇਸ ਮੌਕੇ ਠਾਕੁਰ ਦਲੀਪ ਸਿੰਘ ਜੀ ਨੇ ਦੱਸਿਆ ਕਿ ਅਸੀਂ ਨਾਮਧਾਰੀਏ ਅੰਮ੍ਰਿਤਧਾਰੀ ਸਿੰਘ ਹਾਂ।ਸਤਿਗੁਰੂ ਰਾਮ ਸਿੰਘ ਜੀ ਨੇ ਅਸਾਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਬਣਾਇਆ।ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਆਗਮਨ ਪੁਰਬ ਸਮੇਂ ਭਾਸ਼ਨ ਦੇਣ ਦੀ ਬਜਾਏ ਉਹਨਾਂ ਦੇ ਇਤਿਹਾਸਕ ਸਥਾਨਾਂ ਉੱਤੇਜਾ ਕੇ ਹੱਥੀਂ ਸੇਵਾ ਕਰਕੇ ਮਨਾਉਣ ਦੀ ਨਵੀਂ ਪਰਥਾ ਸ਼ੁਰੂ ਕੀਤੀ ਹੈ। 
ਉਹਨਾਂ ਇਹ ਵੀ ਆਖਿਆ ਹੈ ਕਿ ਦਸਵੇਂ ਪਾਤਸ਼ਾਹ ਜੀ ਨੂੰ ਮੰਨਣ ਵਾਲੇ (ਮੋਨੇ ਜਾਂ ਕੇਸਾਧਾਰੀ), ਅਸਾਨੂੰ ਸਾਰੀਆਂ ਨੂੰ ਆਪਸ ਵਿੱਚ ਮਿਲਕੇ ਦਸ਼ਮੇਸ਼ ਜੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕਰਨਾ ਚਾਹੀਦਾ ਹੈ। ਵੀਸ਼ੇਸ਼ ਰੂਪ ਵਿੱਚ ਉਹਨਾਂ ਦਾ ਵਿੱਦਿਆ ਵਾਲਾ ਪੱਖ ਉਜਾਗਰ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਠਾਕੁਰ ਦਲੀਪ ਸਿੰਘ ਜੀ ਨੇ ਸੰਗਤ ਨੂੰ ਇੱਕ ਨਵਾਂ ਨਾਰਾ ਵੀ ਦਿੱਤਾ ਸੀ "ਵਿੱਦਿਆ ਦਾਤੇ ਦਸ਼ਮੇਸ਼, ਪ੍ਰਗਟੇ ਆਪ ਪਰਮੇਸ਼" ਅਤੇ ਸੰਗਤ ਨੂੰ ਬੇਨਤੀ ਕੀਤੀ "ਸਾਰੇ ਇਸ ਨਾਰੇ ਨੂੰ ਆਪ ਪੜ੍ਹੋ ਤੇ ਪੜ੍ਹਾਓ। ਉਹਨਾਂ ਨੇ ਇਹ ਵੀ ਕਿਹਾ ਕਿ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਅਸਾਨੂੰ ਜਰੂਰ ਪੜਨੀ ਚਾਹੀਦੀ ਹੈ"। 
ਉਹਨਾਂ ਸਾਰੇ ਸਿੱਖਾਂ ਨੂੰ ਬੇਨਤੀ ਕੀਤੀ ਕਿ "ਗੁਰਪੁਰਬਾਂ ਦੇ ਮੌਕੇ ਅਸਾਨੂੰ ਸਿਆਸੀ ਪਿੜਾਂ ਨਹੀਂ ਬਨਣੀਆਂ ਚਾਹੀਦੀਆਂ। ਇਸਦੀ ਬਜਾਏ ਅਸਾਨੂੰ ਸੰਗਤ ਦੀ ਹੱਥੀਂ ਸੇਵਾ ਕਰਨੀ ਚਾਹੀਦੀ ਹੈ। ਗੁਰਪੁਰਬ ਮਨਾਉਣ ਦਾ ਅਸਲੀ ਤਰੀਕਾ ਸੇਵਾ ਕਰਨਾ ਹੀ ਹੈ, ਆਪ ਹੱਥੀਂ ਸੇਵਾ ਕਰਣ ਨਾਲ ਹੀ ਅਸਾਨੂੰ ਸਤਿਗੁਰੂ ਜੀ ਦਿਆਂ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ ਹਨ। ਗੁਰਪੁਰਬਾਂ ਦੇ ਮੌਕੇ ਸਿਆਸੀ ਪ੍ਰਚਾਰ ਕਰਨ ਦੀ ਬਜਾਏ ਅਸਾਨੂੰ ਸਿੱਖੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਸਭਨੂੰ ਹੱਥੀਂ ਸੇਵਾ ਕਰਨ ਦੀ ਪ੍ਰੇਰਣਾ ਦੇਣੀ ਚਾਹੀਦੀ ਹੈ"।
ਇਸ ਸਾਲ ਅਕਤੂਬਰ ਵਿੱਚ ਠਾਕੁਰ ਦਲੀਪ ਸਿੰਘ ਜੀ ਦੀ ਅਗੁਵਾਈ ਹੇਠ ਨਾਮਧਾਰੀ ਸੰਗਤ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡਾ ਕਵੀ ਦਰਬਾਰ ਵੀ ਪਾਉਂਟਾ ਸਾਹਿਬ ਵਿਖੇ ਕਰਵਾਇਆ ਸੀ। ਇਸਤੋਂ ਪਹਿਲਾਂ ਵੀ ਨਾਮਧਾਰੀ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਚਰਨਕੰਵਲ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਸਮੇਤ ਹੋਰ ਕਈ ਗੁਰਦੁਆਰਿਆਂ ਵਿੱਚ ਲੰਗਰ, ਭਾਂਡਿਆਂ ਅਤੇ ਜੋੜਿਆਂ ਦੀ ਸੇਵਾ ਕਰਕੇ ਗੁਰਪੁਰਬ ਮਨਾਇਆ ਸੀ।
ਇਸ ਮੌਕੇ ਸਿੱਖ ਪੰਥ ਦੀਆਂ ਖਾਸ ਸ਼ਖਸ਼ੀਅਤਾਂ ਨੇ ਠਾਕੁਰ ਦਲੀਪ ਸਿੰਘ ਜੀ ਨਾਲ ਖਾਸ ਮੁਲਾਕਾਤ ਕੀਤੀ ਅਤੇ ਕੁਝ ਵਿਚਾਰ ਵਟਾਂਦਰੇ ਵੀ ਕੀਤੇ। ਜਿਨ੍ਹਾਂ ਵਿੱਚੋਂ ਮੁੱਖ ਰੂਪ ਨਾਲ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਾ ਸੋਸਾਇਟੀ ਯੂ.ਕੇ.ਤੋਂ ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਜੀ ਲੌਂਗੋਵਾਲ ,ਸੰਤ ਕਸ਼ਮੀਰ ਸਿੰਘ ਜੀ ਭੂਰੀ ਵਾਲੇ  (ਬਾਲ ਲੀਲਾ ਗੁਰਦਵਾਰਾ ),ਸੰਤ ਕਰਮਜੀਤ ਸਿੰਘ ਜੀ ,(ਸੰਤ ਨਿਹਚਲ ਸਿੰਘ ਜੀ ਦਾ ਗੁਰਦਵਾਰਾ ),ਸੰਤ ਲਾਭ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ (ਕਾਰ ਸੇਵਾ ਦੇ ਮੁਖੀ),ਸੰਤ ਹਰਭਜਨ ਸਿੰਘ ਜੀ (ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ),ਸੰਤ ਬਲਜਿੰਦਰ ਸਿੰਘ ਜੀ ਰਾੜੇ ਵਾਲੇ ,ਸੰਤ ਸੁਖਬੀਰ ਸਿੰਘ ਜੀ ਇੰਗਲੈਂਡ ਵਾਲੇ ,ਬਾਬਾ ਰਾਣਾ ਸਿੰਘ ਜੀ ਭੂਰੀ ਵਾਲੇ ,ਡਾਕਟਰ ਸੁਆਮੀ ਜੀ ਗੁਗਾਮੇੜੀ ਵਾਲੇ ,ਸੰਤ ਕਾਹਨ ਸਿੰਘ ਜੀ ਗੁਇਆਣਾ ਮੰਡੀ ਬਠਿੰਡਾ ਆਦਿ ਤੋਂ ਇਲਾਵਾ ਨਾਮਧਾਰੀ ਪੰਥ ਦੀਆਂ ਵੀ ਮਹਾਨ ਸ਼ਖਸ਼ੀਅਤਾਂ ਜਿਵੇਂ ਸੂਬਾ ਦਰਸ਼ਨ ਸਿੰਘ ਜੀ ਰਾਇਸਰ ,ਸੂਬਾ ਭਗਤ ਸਿੰਘ ਜੀ ਯੂ.ਪੀ.,ਸੂਬਾ ਅਮਰੀਕ ਸਿੰਘ ਜੀ ਸਮਾਣਾ ,ਵਕੀਲ ਨਰਿੰਦਰ ਸਿੰਘ ਜੀ , ਸੂਬਾ ਬਲਜੀਤ ਸਿੰਘ ਜੀ ਸ੍ਰੀ ਜੀਵਨ ਨਗਰ ,ਜਥੇਦਾਰ ਗੁਰਦੀਪ ਸਿੰਘ ਜੀ ,ਜਥੇਦਾਰ ਮਨਮੋਹਨ ਸਿੰਘ ਜੀ ਪਲੀਏ ਵਾਲੇ ,ਜਥੇਦਾਰ ਜੋਗਿੰਦਰ ਸਿੰਘ ਜੀ ਮੁਕਤਾ ,ਮਹਾਨ ਵਿਦਵਾਨ ਅਤੇ ਕਵੀ ਸੰਤ ਰਘਬੀਰ ਸਿੰਘ ਜੀ ਬਾਜਵਾ,ਸੰਤ ਤਜਿੰਦਰ ਸਿੰਘ ਜੀ,ਜੈਮਲ ਸਿੰਘ ਜੀ ,ਗੁਰਮੀਤ ਸਿੰਘ ਸੱਗੂ ,ਬਲਵਿੰਦਰ ਸਿੰਘ ਜੀ ਡੁਗਰੀ ,ਸੰਤ ਜਾਗੀਰ ਸਿੰਘ ਜੀ ਆਦਿ ਹਾਜਰ ਸਨ। 
              ਇਸ ਮਹਾਨ ਸਮਾਗਮ ਦੌਰਾਨ ਨਾਮਧਾਰੀ ਸੰਗਤ ਦੀ ਇਕ ਸਮਿਤੀ ਦੇ ਜਥੇ ਨੇ ਮਿਲ ਕੇ ਪਟਨਾ ਸਾਹਿਬ ਦੇ ਨੇੜੇ ਗਰੀਬਾਂ ਦੀ ਝੁੱਗੀਆਂ ਵਿੱਚ  ਜਾਕੇ ਕੰਬਲ ਆਦਿ ਵੀ ਵੰਡਣ ਦੀ ਸੇਵਾ ਕੀਤੀ ਅਤੇ ਸਤਿਗੁਰੂ ਜੀ ਦੇ 
ਦੱਸੇ ਮਾਰਗ ਤੇ ਚਲਦੇ ਹੋਏ ਉਹਨਾਂ ਗਰੀਬਾਂ ਨੂੰ ਰੱਬ ਦਾ ਰੂਪ ਮੰਨ ਕੇ ਉਹਨਾਂ ਦੇ ਚਰਨਾਂ ਤੇ ਮੱਥਾ ਵੀ ਟੇਕਿਆ। ਇਹਨਾਂ ਵਿੱਚ ਮੁਖਤਿਆਰ ਸਿੰਘ ਜੀ ਦਮਦਮਾ ,ਜਥੇਦਾਰ ਗੁਰਦੀਪ ਸਿੰਘ ਜੀ ,ਸਤਨਾਮ ਸਿੰਘ  ,ਹਰਜਿੰਦਰ ਸਿੰਘ ,ਸਵਰਨ ਸਿੰਘ ,ਮਨਮੋਹਨ ਸਿੰਘ ,ਮਥੁਰਾ ਸਿੰਘ ,ਬੀਬੀ ਜਸਵੀਰ ਕੌਰ ,ਰਾਜਵਿੰਦਰ ਕੌਰ ,ਹਰਜਿੰਦਰ ਕੌਰ ਆਦਿ ਹਾਜਿਰ ਸਨ।   ਸਮੇਤ ਵੱਖੋ-ਵੱਖਰੇ ਇਲਾਕਿਆਂ ਤੋਂ ਸੰਗਤਾਂ ਦੇ ਵਿਸ਼ਾਲ ਇਕੱਠ ਨੇ ਅੱਜ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਅਤੇ ਹੱਥੀਂ ਸੇਵਾ ਕੀਤੀ ਅਤੇ ਸਤਿਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਸ਼ੀਆਂ ਪਰਾਪਤ ਕੀਤੀਆਂ।

No comments: