Wednesday, December 20, 2017

ਪਰੋਫੈਸਰ ਗੁਰਭਜਨ ਗਿੱਲ ਦੀ ਲੋਰੀ ਤੇ ਅਧਾਰਿਤ ਲਘੂ ਫਿਲਮ

Wed, Dec 20, 2017 at 5:02 PM
ਲਘੂ ਫਿਲਮ ਦਾ ਲੋਕ ਅਰਪਣ ਰਾਮਗੜੀਆ ਕਾਲਜ ਵਿਖੇ 21 ਦਸੰਬਰ ਨੂੰ
ਲੁਧਿਆਣਾ: 20 ਦਸੰਬਰ 2017: (ਪੰਜਾਬ ਸਕਰੀਨ ਬਿਊਰੋ)::
ਲੋਰੀ ਤੇ ਅਧਾਰਿਤ ਲਘੂ ਫਿਲਮ ਕੱਲ ਸਵੇਰੇ ਰਾਮਗੜੀਆ ਕਾਲਜ ਵਿੱਚ ਲੋਕ ਅਰਪਣ ਕੀਤੀ ਜਾਵੇਗੀ। ਸਰਦਾਰ ਪ੍ਰਦੀਪ ਸਿੰਘ ਅਤੇ ਪਰਮਜੀਤ ਸੋਹਲ ਦੇ ਹਿੰਮਤ ਸਦਕਾ ਗੁਰਭਜਨ ਗਿੱਲ ਦੀ ਲਿਖਤ ਲੋਰੀ ਤੇ ਅਧਾਰਿਤ ਇੱਕ ਲਘੂ ਫਿਲਮ ਬਣਾਈ ਗਈ ਹੈ ਜੋ ਕਿ ਚਾਰ-ਚੁਫੇਰਿਆਂ ਤੋਂ ਸਲਾਹੀ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਰਾਮਗੜੀਆਂ ਗਰਲਜ਼ ਕਾਲਜ ਮਿਲਰ ਗੰਜ ਲੁਧਿਆਣਾ ਵਿਖੇ ਕੱਲ ਸਵੇਰੇ 10 ਵਜੇ ਕੇਂਦਰੀ ਯੂਨੀਵਰਸਿਟੀ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਲੋਕ ਅਰਪਣ ਕਰਨਗੇ। ਇਸ ਸਮਾਗਮ ਦੀ ਪ੍ਰਧਾਨਗੀ ਸ. ਰਣਜੋਧ ਸਿੰਘ ਕਰਨਗੇ। ਯਾਦ ਰਹੇ ਕਿ ਅੱਜ ਤੋਂ ਲਗਭਗ 10 ਸਾਲ ਪਹਿਲਾਂ ਇਸ ਲੋਰੀ ਨੂੰ ਉਘੇ ਲੋਕ ਗਾਇਕ ਜਸਵੀਰ ਜੱਸੀ ਨੇ ਗਾਇਆ ਸੀ ਜਿਸ ਨੂੰ ਬਾਅਦ ਵਿੱਚ ਰਣਜੀਤ ਬਾਵਾ ਨੇ ਵੀ ਆਪਣੀ ਅਵਾਜ਼ ਦੇ ਕੇ ਖੂਬ ਪ੍ਰਸ਼ੰਸਾ ਖੱਟੀ ਸੀ। ਇਸ ਮੌਕੇ ਡਾ. ਯਾਦਵਿੰਦਰ ਸਿੰਘ ਦੇ ਕਹਾਣੀ ਸੰਗ੍ਰਹਿ 'ਬਦਲਦੇ ਰਿਸ਼ਤੇ' ਨੂੰ ਵੀ ਲੋਕ ਅਰਪਣ ਕੀਤਾ ਜਾਵੇਗਾ।

No comments: