Tuesday, December 12, 2017

ਨਾਰੀ ਸ਼ਕਤੀ ਤੇ ਅਧਾਰਿਤ ਹੈ ਫਿਲਮ ਹਾਰਡ ਕੌਰ

ਔਰਤਾਂ ਦੀ ਦਸ਼ਾ ਅਤੇ ਦਿਸ਼ਾ ਬਦਲਣ ਲਈ ਪੰਜਾਬੀ ਫ਼ਿਲਮਾਂ ਦਾ ਇੱਕ ਉਪਰਾਲਾ 
ਲੁਧਿਆਣਾ: 12 ਦਸੰਬਰ 2017: (ਪੰਜਾਬ ਸਕਰੀਨ ਟੀਮ):: More Pics on Facebook
ਅਜਕਲ ਹਰ ਥਾਂ ਨਾਰੀ ਸ਼ਕਤੀ ਦੀ ਬਹੁਤ ਚਰਚਾ ਹੁੰਦੀ ਹੈ ਕਿ ਕਿਸ ਤਰਾਂ ਅਜਕਲ ਔਰਤਾਂ ਹਰ ਖੇਤਰ ਵਿੱਚ ਅੱਗੇ ਵੱਧ ਰਹੀਆਂ ਨੇ ਤੇ ਉਹ ਫੇਰ ਭਾਵੇਂ ਘਰ ਚ ਰਹਿ ਰਹੀਆਂ ਹੋਣ ਜਾਂ ਬਾਹਰ ਕੰਮ ਕਰ ਰਹੀਆਂ ਹੋਣ ਉਹ ਇਕ ਆਜ਼ਾਦ ਨਜ਼ਰੀਏ ਦਾ ਦਾਅਵਾ ਕਰਦੀਆਂ ਨੇ। ਉਹ ਆਪਣੇ ਜੀਵਨ ਤੇ ਕੰਟਰੋਲ ਕਰ ਰਹੀਆਂ ਨੇ ਤੇ ਆਪਣੀ ਸਿੱਖਿਆ, ਕੈਰੀਅਰ, ਪੇਸ਼ੇ ਅਤੇ ਜੀਵਨਸ਼ੈਲੀ ਦੇ ਸੰਬੰਧ ਚ ਆਪਣੇ ਫੈਸਲੇ ਲੈ ਰਹੀਆਂ ਨੇ। ਪੰਜਾਬ ਸਭ ਤੋਂ ਵੱਡਾ ਰਾਜ ਹੈ, ਜਿਸ ਨੇ ਸਭ ਤੋਂ ਜ਼ਿਆਦਾ ਬਹਾਦਰ ਔਰਤਾਂ ਨੂੰ ਜਨਮ ਦਿੱਤਾ ਹੈ ਜਿਹਨਾਂ ਨੇ ਜੀਵਨ ਅਤੇ ਸਮਾਜ ਦੀ ਜੰਗ ਯੋਧਿਆਂ ਵਾਂਗ ਲੜੀ ਹੈ। ਅਫ਼ਸੋਸਵਾਲੀ ਗੱਲ ਹੈ ਕਿ ਇਹ ਅਮੀਰ ਇਤਿਹਾਸ ਅਤੇ ਵਿਰਸਾ ਅੱਜ ਦੇ ਰੌਲੇ ਰੱਪੇ ਵਿੱਚ ਅਲੋਪ ਹੁੰਦਾ ਜਾ ਰਿਹਾ ਹੈ। ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦਸਿਆ ਕਿ ਔਰਤਾਂ ਦਾ ਜੀਵਨ ਬੇਹਤਰ ਬਨਾਉਣ ਅਤੇ ਉਹਨਾਂ ਦੀ ਹਿੰਮਤ ਨੂੰ ਰੋਜ਼ਾਨਾ ਦੀ ਜ਼ਿੰਦਗੀ 'ਚ ਉਤਾਰਨ ਦੀ ਇਹ ਫਿਲਮ ਇਕ ਛੋਟੀ ਜਿਹੀ ਕੋਸ਼ਿਸ਼ ਹੈ। ਇਸ ਪੰਜਾਬੀ ਫਿਲਮ 'ਚ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੀਆਂ ਸਿੱਖ ਕੁੜੀਆਂ ਦਿਖਾਈਆਂ ਗਈਆਂ ਹਨ ਜਿਹਨਾਂ ਨੇ ਜਿਹਨਾਂ ਨੇ ਜ਼ਿੰਦਗੀ 'ਚ ਮਿਲੀਆਂ ਬੇਇਨਸਾਫੀਆਂ ਦੇ ਦਰਦ ਦੀ ਚੁਣੌਤੀ ਨੂੰ ਕਬੂਲ ਕੀਤਾ ਹੈ। ਸਮਾਜ ਤੋਂ ਮਿਲੀ ਪੀੜਾ ਤੋਂ ਗੁਜ਼ਰਦਿਆਂ ਇਹਨਾਂ ਨੇ ਇੱਕਜੁੱਟ ਹੋ ਕੇ ਹਰ ਮੁਸ਼ਕਿਲ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਜਿੱਤ ਪਰਾਪਤ ਕੀਤੀ।  More Pics on Facebook
ਨਿਰਦੇਸ਼ਕ ਅਜੀਤ ਆਰ ਰਾਜਪਾਲ ਦੇ ਨਿਰਦੇਸ਼ਨ ਚ ਬਣੀ ਇਸ ਫਿਲਮ ਚ ਅਸੀਂ ਦਰਿਸ਼ਟੀ ਗਰੇਵਾਲ, ਡਿਆਨਾ ਉੱਪਲ, ਨਿਰਮਲ ਰਿਸ਼ੀ, ਸਵਾਤੀ ਬਕਸ਼ੀ, ਚੈਤਨਯਾ ਕਨ੍ਹ੍ਹੀ, ਤਨਵਿਸਰ ਸਿੰਘ ਤੇ ਸ਼ਸ਼ੀ ਕਿਰਨ ਨੂੰਫਿਲਮ ਦੇ ਅਹਿਮ ਕਿਰਦਾਰਾਂ ਚ ਦੇਖਿਆ ਜਾ ਸਕੇਗਾ। ਡੈਲੀਵੁਡ ਸਟੂਡੀਓਜ਼ ਪਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਮਾਤਾ ਨੇ ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ ਤੇ ਵਸੀਮ ਪਾਸ਼ਾ. ਅਜੀਤ ਆਰ ਰਾਜਪਾਲ ਨੇ ਇਸ ਦੀ ਕਹਾਣੀ ਲਿਖੀ ਹੈ ਤੇ  ਇਹ ਫਿਲਮ 15 ਦਸੰਬਰ 2017 ਨੂੰ ਰੀਲੀਜ਼ ਹੋ ਰਹੀ ਹੈ। More Pics on Facebook
ਮੀਡਿਆ ਦੇ ਨਾਲ ਰੂਬਰੂ ਹੁੰਦੇ, ਨਿਰਦੇਸ਼ਕ ਅਜੀਤ ਆਰ ਰਾਜਪਾਲ ਨੇ ਦੱਸਿਆ, "ਹਾਰਡ ਕੌਰ ਪੰਜਾਬੀ ਸਿਨੇਮਾ ਸਭ ਤੋਂ ਵਧੀਆ ਮਿਸਾਲ ਹੈ ਜੋ ਨਾਰੀ ਸ਼ਕਤੀ ਨੂੰ ਆਪਣੇ ਵਧੀਆ ਪਰਦਰਸ਼ਨ  'ਚ ਪੇਸ਼ ਕਰੇਗੀ।  ਉਹਨਾਂ ਅੱਗੇ ਕਿਹਾ, "ਇਹ ਕਹਾਣੀ ਇਕ ਕੌਰ ਦੀ ਹੈ ਜੋ ਸਕੂਲ ਅਧਿਆਪਿਕਾ ਹੈ ਤੇ ਰੋਜ਼ ਇਕ ਲੋਕਲ ਬਸ ਰਾਹੀਂ ਪਟਿਆਲਾ ਤੋਂ ਦੌਣਕਲਾਂ ਤੋਂ ਰਾਜਪੁਰਾ ਬਾਈਪਾਸ ਤਕ ਸਫਰ ਕਰਦੀ ਹੈ ਤੇ ਇਸ ਦੌਰਾਨ ਓਹਦੀ ਮੁਲਾਕਾਤ ਇਕ ਬਹੁਤ ਹੀ ਅਮੀਰ ਮੁੰਡੇ ਨਾਲ ਹੁੰਦੀ ਹੈ ਜੋ ਹਰਿਆਣਾ ਤੋਂ ਹੈ ਤੇ ਕਿਸ ਤਰਾਂ ਉਸ ਦੀ ਜ਼ਿੰਦਗੀ ਇਕ ਮੋੜ ਲੈਂਦੀ ਜਦ ਚਲਦੀ ਬਸ ਚ ਇਕ ਖੂਨ ਹੋ ਜਾਂਦਾ ਹੈ ਤੇ   ਇਹ ਮਸੂਮ ਕੁੜੀ ਉਸ ਖੂਨ ਦੇ ਮਾਮਲੇ ਵਿੱਚ ਫਸ ਜਾਂਦੀ ਹੈ। ਹਾਲਾਤ ਨਾਜ਼ੁਕ ਮੋੜ ਕੱਟਦੇ ਹਨ। ਜ਼ਿੰਦਗੀ ਦਾ ਅਹਿਮ ਇਮਤਿਹਾਨ ਸ਼ੁਰੂ ਹੁੰਦਾ ਹੈ ਅਤੇ ਬਾਕੀ ਦੀ ਚਾਰ ਕੌਰਾਂ ਇਕਜੁਟ ਹੋ ਕੇ ਇਸ ਕੁੜੀ ਨੂੰ ਇਨਸਾਫ ਦੁਆਉਂਦੀਆਂ ਹਨ। 
More Pics on Facebook
ਨਿਰਮਾਤਾ, ਰਾਕੇਸ਼ ਚੌਧਰੀ, ਸੁਰੇਸ਼ ਚੌਧਰੀ ਤੇ ਵਸੀਮ ਪਾਸ਼ਾ ਨੇ ਦੱਸਿਆ, "ਡੈਲੀਵੁਡ ਸਟੂਡੀਓਜ਼ ਪਰਾਈਵੇਟ ਲਿਮਿਟਿਡ ਦੇ ਬੈਨਰ ਹੇਠ ਬਣੀ ਇਕ ਸ਼ਾਨਦਾਰ ਫਿਲਮ, "ਹਾਰਡ ਕੌਰ" ਵਰਗੀ ਫਿਲਮ ਬਣਾਉਣਾ ਇਕ ਮਾਣ ਵਾਲੀ ਗੱਲ ਹੈ। ਅਸੀਂ ਖੇਤਰੀ ਸਿਨੇਮਾ ਨੂੰ ਇਕ ਉੱਚ ਸਥਾਨ ਦੇਣ ਚ ਬਹੁਤ ਗੌਰਵ ਮਹਿਸੂਸ ਕਰਦੇ ਹਾਂ।"
More Pics on Facebook
ਲੀਡ ਐਕਟਰ, ਚੈਤੰਯਾ ਕਨਹਯੀ ਨੇ ਵੀ ਦੱਸਿਆ, "ਮੈਂ ਇਸ ਤਰਾਂ ਦੀ ਕਹਾਣੀ ਵਾਲੀ ਫਿਲਮ ਕਰਕੇ ਬਹੁਤ ਹੀ ਖੁਸ਼ ਹਾਂ ਤੇ ਮੈਨੂੰ ਪੂਰੀ ਉਮੀਦ ਹੈ ਕੇ ਦਰਸ਼ਕਾਂ ਨੂੰ ਇਹ ਫਿਲਮ ਜ਼ਰੂਰ ਪਸੰਦ ਆਏਗੀ।"
More Pics on Facebook
ਇਸ ਫਿਲਮ 'ਚ ਚਾਰ ਗਾਣੇ ਹਨ  ਜਿਹਨਾਂ ਨੂੰ ਨਛੱਤਰ ਗਿੱਲ, ਪਰ੍ਭ ਗਿੱਲ, ਨੂਰਾਂ ਸਿਸਟਰਜ਼ ਤੇ ਅਮਨ ਤਿਰਖਾ ਨੇ ਆਪਣੀ ਆਵਾਜ਼ ਦਿੱਤੀ ਹੈ। ਗਾਣਿਆਂ ਨੂੰ ਅਨਿਲ ਜਿੰਜਰ, ਰਾਜਵੀਰ ਸਿੰਘ ਪਰਜਾਪਤੀ, ਸੋਨੂ ਲਲਕਾ, ਕੁੰਵਰ ਵੜੈਚ, ਏਐੱਮ ਤੁਰਾਜ ਤੇ ਰਵੀ ਬੇਸਨੇਟ ਨੇ ਲਿਖਿਆ ਹੈ ਤੇ ਫਿਲਮ ਨੂੰ ਮਿਊਜ਼ਿਕ ਪਰਤੀਕ, ਅੰਬਿਕਾ, ਸ਼ਿਵ ਰਾਮਗੜੀਆ, ਐਨਕੀ ਤੇ ਬਬਲੀ ਹਕ਼ ਨੇ ਦਿੱਤਾ ਹੈ। ਹੁਣ ਦੇਖਣਾ ਇਹ ਹੈ ਕਿ ਪੰਜਾਬ ਦੇ ਸੂਝਵਾਨ ਲੋਕ ਇਸ ਫਿਲਮ ਨੂੰ ਬਾਕਸ ਆਫਿਸ 'ਤੇ ਸਫਲ ਬਣਾਉਣ ਲਈ ਆਪਣੀ ਜ਼ਿੰਮੇਵਾਰੀ ਕਿੰਨੀ ਕੁ ਨਿਭਾਉਂਦੇ ਹਨ। 
More Pics on Facebook

No comments: