Wednesday, November 08, 2017

ਮੁਖਮੰਤਰੀ ਅਤੇ ਡੀਜੀਪੀ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕਰੇਗਾ ਸ਼੍ਰੀ ਹਿੰਦੂ ਤਖਤ

Wed, Nov 8, 2017 at 5:12 PM
ਅਮਿਤ ਸ਼ਰਮਾ ਦੇ ਕਤਲ ਨੂੰ ਵਖਵਾਦੀ ਤਾਕਤਾਂ ਨੇ ਦਿੱਤਾ ਅੰਜਾਮ: ਵਰੁਣ ਮਹਿਤਾ 
ਲੁਧਿਆਣਾ: 8 ਨਵੰਬਰ 2017: (ਪੰਜਾਬ ਸਕਰੀਨ ਬਿਊਰੋ)::
ਪਿਛਲੇ ਕੁਝ ਕੁ ਸਮੇਂ ਤੋਂ ਪੰਜਾਬ ਦੀ ਸਿਆਸਤ ਵਿੱਚ ਸਰਗਰਮ ਹੋਏ ਸ਼੍ਰੀ ਹਿੰਦੂ ਤਖਤ ਨੇ ਆਪਣੀਆਂ ਬਿਆਨਬਾਜ਼ੀਆਂ ਵਿੱਚ ਇੱਕ ਵਾਰ ਫੇਰ ਸਰਗਰਮੀ ਲਿਆਂਦੀ ਹੈ। ਸ਼੍ਰੀ ਹਿੰਦੂ ਤਖਤ ਦੇ ਧਰਮਾਧਿਸ਼ ਅਤੇ ਜੂਨਾ ਅਖਾੜਾ ਦੇ ਜਗਤ ਗੁਰੁ ਪੰਚਨੰਦ ਗਿਰੀ ਜੀ ਅਤੇ ਤਖਤ ਦੇ ਮੁੱਖ ਸੂਬਾ ਪ੍ਰਚਾਰਕ ਵਰੁਣ ਮਹਿਤਾ ਨੇ ਪੰਜਾਬ ਪੁਲਿਸ ਵਲੋਂ ਸੂਬੇ ਚ ਹੋਏ ਸਾਰੇ ਮੁੱਖ ਹਿੰਦੂ ਲੀਡਰਾਂ ਅਮਿਤ ਸ਼ਰਮਾ, ਜਗਦੀਸ਼ ਗਗਨੇਜਾ, ਪਾਸਟਰ ਮਸੀਹ, ਰਵਿੰਦਰ ਗੋਸਾਈ ਸਣੇ ਹੋਰ ਦੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਹੱਲ ਕਰਨ ਤੇ ਸੂਬੇ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀਜੀਪੀ ਪੰਜਾਬ ਸ਼੍ਰੀ ਸੁਰੇਸ਼ ਅਰੋੜਾ ਨੂੰ ਵਧਾਈ ਦਿੱਤੀ ਹੈ। ਛੇਤੀ ਹੀ ਸ਼੍ਰੀ ਹਿੰਦੂ ਤਖਤ ਵਲੋਂ ਉਹਨਾਂ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।  
ਜਗਤ ਗੁਰੁ ਅਤੇ ਮਹਿਤਾ ਨੇ ਕੁਛ ਹਿੰਦੂ ਸੰਗਠਨਾਂ ਵਲੋਂ ਅਮਿਤ ਸ਼ਰਮਾ ਦੇ ਕੇਸ ਨੂੰ ਲੈਕੇ ਪੁਲਿਸ ਦੀ ਜਾਂਚ ਨੂੰ ਗੁਮਰਾਹ ਕਰਨ ਦੇ ਮਾਮਲੇ 'ਚ ਉਹਨਾਂ ਸੰਗਠਨਾਂ ਦੇ ਆਗੂਆਂ ਅਤੇ ਵਖਵਾਦੀ ਤਾਕਤਾਂ ਦੇ ਰਿਸ਼ਤਿਆਂ ਦੀ ਵੀ ਉਚ ਪੱਧਰੀ ਜਾਂਚ ਕਰਵਾਣ ਦੀ ਮੰਗ ਕੀਤੀ। 
ਉਹਨਾਂ ਦਾਅਵਾ ਕੀਤਾ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਸਾਡੇ ਵਲੋਂ ਦੇਸ਼ ਵਿਰੋਧੀ ਖਾਲਿਸਤਾਨੀ ਤਾਕਤਾਂ ਦੇ ਖਿਲਾਫ ਚਲਾਈ ਜਾ ਰਹੀ  ਮੁਹਿੰਮ ਕਾਰਣ ਵਖਵਾਦੀ ਤਾਕਤਾਂ ਨੇ ਸਾਡੇ ਜ਼ਿਲਾ ਪ੍ਰਚਾਰਕ ਅਮਿਤ ਸ਼ਰਮਾ ਨੂੰ ਸ਼ਹੀਦ ਕਰ ਦਿਤਾ ਹੈ।  
ਪੰਚਨੰਦ ਗਿਰੀ ਅਤੇ ਵਰੁਣ ਮਹਿਤਾ ਨੇ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਪੱਕਾ ਯਕੀਨ ਸੀ ਕਿਉਂਕਿ ਜਿਸ ਬਹਾਦਰ ਪੁਲਿਸ ਫੋਰਸ ਨੇ ਲੰਬੇ ਦਹਾਕੇ ਤੱਕ ਚਲੇ ਅੱਤਵਾਦ ਦਾ ਜੜੋਂ ਖਾਤਮਾ ਕੀਤਾ ਹੋਵੇ ਉਸ ਫੋਰਸ ਲਈ ਅਜੇਹੇ ਹਿੰਦੂ ਲੀਡਰਾਂ ਦੇ ਕਤਲ ਇਕ ਚੁਣੌਤੀ ਬਣ ਗਏ ਸਨ ਕਿਉਂਕਿ ਵਿਦੇਸ਼ੀ ਤਾਕਤਾਂ ਸੂਬੇ ਦੇ ਅਮਨ ਚੈਨ ਨੂੰ ਖਰਾਬ ਕਰਨ ਲਈ ਖ਼ਾਸ ਤੌਰ 'ਤੇ ਹਿੰਦੂ ਸਮਾਜ ਦੇ ਲੀਡਰਾਂ ਨੂੰ ਨਿਸ਼ਾਨਾ ਬਣਾ ਕੇ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਦੀ ਸਾਜ਼ਿਸ਼ ਰਚ ਰਹੇ ਹਨ ਪਰ ਅਜਿਹੇ ਕਤਲਾਂ ਦੇ ਬਾਵਜੂਦ ਅਮਨਪਸੰਦ ਲੋਕਾ ਨੇ ਖਾਲਿਸਤਾਨੀ ਸੋਚ ਨੂੰ ਸਿਰੇ ਤੋਂ ਨਕਾਰਿਆ ਹੈ। 
ਉਕਤ ਹਿੰਦੂ ਆਗੂਆਂ ਨੇ ਸੂਬੇ ਦੇ ਡੀਜੀਪੀ ਤੋਂ ਮੰਗ ਕੀਤੀ ਕਿ ਕੁਝ ਕੱਟੜਪੰਥੀ ਖਾਲਿਸਤਾਨੀ ਸੋਚ ਵਾਲੇ ਅਤੇ ਕੁੱਛ ਹਿੰਦੂ ਸੰਗਠਨਾਂ ਵਲੋਂ ਇਕ ਦੂਜੇ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਲਯੀ ਸੋਸ਼ਲ ਮੀਡੀਆ ਰਾਹੀਂ ਕੀਤੀਆਂ ਜਾ ਰਹੀ ਟਿੱਪਣੀਆਂ ਨੂੰ ਵੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਇਸਦੇ ਨਾਲ ਹੀ ਉਹਨਾਂ ਸਾਈਬਰ ਸੈਲ ਰਾਹੀਂ ਅਜਿਹੇ ਲੋਕਾਂ ਦੀ ਪਹਿਚਾਣ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ।

No comments: