Friday, November 10, 2017

ਸ਼੍ਰੀਮਤੀ ਸ਼ੇਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ 12 ਨਵੰਬਰ ਨੂੰ

Thu, Nov 9, 2017 at 8:59 PM
ਮੌਤ ਤੋਂ ਬਾਅਦ ਮੌਕੇ ਤੇ ਹੀ ਅੱਖਾਂ ਦਾਨ 
ਲੁਧਿਆਣਾ: 9 ਨਵੰਬਰ 2017:(ਪੰਜਾਬ ਸਕਰੀਨ ਬਿਊਰੋ)::
ਤਰਕਸ਼ੀਲ ਆਗੂ ਜਸਵੰਤ ਜੀਰਖ ਦੀ ਜੀਵਨ ਸਾਥ
ਣ ਸ੍ਰੀਮਤੀ ਸ਼ੇਰ ਕੌਰ ਜਿਹਨਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਦਾ ਸ਼ਰਧਾਂਜਲੀ ਸਮਾਗਮ 12 ਨਵੰਬਰ (ਐਤਵਾਰ) ਨੂੰ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿਖੇ 12 ਵਜੇ ਤੋਂ 2 ਵਜੇ ਤੱਕ ਤਰਕਸ਼ੀਲ ਪਰੰਪਰਾਵਾਂ ਅਨੁਸਾਰ ਹੋਵੇਗਾ। ਇਸ ਸਮੇਂ ਵੱਖ ਵੱਖ ਜੰਤਕ, ਜਮਹੂਰੀ, ਇਨਕਲਾਬੀ ਤੇ ਤਰਕਸ਼ੀਲ ਜੱਥੇਬੰਦੀਆਂ ਦੇ ਆਗੂ ਸਮਾਜ ਵਿੱਚ ਜਨਮ ਮੌਤ ਅਤੇ ਮਨੁੱਖੀ ਸਮਾਜਿਕ ਜ਼ਿੰਦਗੀ ਸਬੰਧੀ ਫੈਲੇ ਅੰਧ ਵਿਸ਼ਵਾਸਾਂ  ਨੂੰ ਖਤਮ ਕਰਕੇ ਸੁਨਹਿਰੀ ਸਮਾਜ ਸਿਰਜਣ ਲਈ ਆਪਣੇ ਵਿਚਾਰ ਪੇਸ਼ ਕਰਨਗੇ। ਸ੍ਰੀਮਤੀ ਸ਼ੇਰ ਕੌਰ ਜਿਹਨਾਂ ਨੇ ਆਪਣੇ ਅਧਿਆਪਕ ਕਿੱਤੇ ਦੌਰਾਨ ਬਹੁਤ ਲਗਨ ਅਤੇ ਮਿਹਨਤ ਨਾਲ ਵੱਖ ਵੱਖ ਸਕੂਲਾਂ ਵਿੱਚ ਸੇਵਾ ਨਿਭਾਈ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਲਲਤੋਂ ਕਲਾਂ ਤੋਂ ਬਤੌਰ ਮੁੱਖ ਅਧਿਆਪਕਾ ਸੇਵਾ ਮੁਕਤ ਹੋਏ।
                 10 ਦਸੰਬਰ 1953 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਹੀ ਪਿੰਡ ਲੋਹਗੜ ਵਿਖੇ ਪਿਤਾ ਗੁਰਨਾਮ ਸਿੰਘ ਤੇ ਮਾਤਾ ਸੰਤ ਕੌਰ ਦੇ ਘਰ ਜਨਮ ਲਿਆ ਅਤੇ ਉਥੇ ਹੀ ਮੈਟ੍ਰਿਕ ਤੱਕ ਵਿਦਿਆ ਪ੍ਰਾਪਤ ਕੀਤੀ। ਮਾਰਚ 1975 ਵਿੱਚ ਉਹਨਾਂ ਦੀ ਸ਼ਾਦੀ ਜਸਵੰਤ ਜੀਰਖ ਨਾਲ ਹੋਈ ਅਤੇ ਸ਼ਾਦੀ ਉਪਰੰਤ ਉਹਨਾਂ ਜਗਰਾਓਂ ਤੋਂ ਜੇ ਬੀ ਟੀ ਪਾਸ ਕਰਕੇ ਸਰਕਾਰੀ ਅਧਿਆਪਕਾ ਦੇ ਤੌਰ ਤੇ ਵੱਖ ਵੱਖ ਸਕੂਲਾਂ ਵਿੱਚ ਸੇਵਾ ਨਿਭਾਉਂਦਿਆਂ ਵਿੱਦਿਆ ਦਾ ਚਾਨਣ  ਫੈਲਾਉਣ ਦੀ ਜ਼ੁੰਮੇਵਾਰੀ ਬਾਖੂਬੀ ਨਿਭਾਈ।
          ਉਹਨਾਂ ਦੇ ਪਤੀ ਜਸਵੰਤ ਜੀਰਖ ਜੋ ਤਰਕਸ਼ੀਲ ਅਤੇ ਜਮਹੂਰੀ/ ਇਨਕਲਾਬੀ ਸਫ਼ਾਂ ਵਿੱਚ ਜਾਣੇ ਪਹਿਚਾਣੇ ਆਗੂ ਦਾ ਰੋਲ ਨਿਭਾ ਰਹੇ ਹਨ। ਤਿੰਨ ਬੇਟੇ ਦਲਬਾਗ ਸਿੰਘ, ਹਰਪ੍ਰੀਤ ਸਿੰਘ ਤੇ ਤਰਲੋਚਨ ਸਿੰਘ ਆਪਣੇ ਆਪਣੇ ਖੇਤਰ ਵਿੱਚ ਪੂਰੀ ਸੂਝ ਬੂਝ ਨਾਲ ਜਿੱਥੇ ਪਰਿਵਾਰਕ ਜ਼ੁਮੇਵਾਰੀਆਂ ਨਿਭਾ ਰਹੇ ਹਨ ਉਥੇ ਸਮਾਜਿਕ ਤੌਰ ਤੇ ਆਪਣੇ ਮਾਤਾ ਪਿਤਾ ਦੇ ਉਦੇਸ਼ਾਂ ਦੀ ਪੂਰਤੀ ਲਈ ਹਮੇਸ਼ਾਂ ਯਤਨਸ਼ੀਲ ਹਨ। ਸਮਾਜ ਵਿੱਚ ਹਰ ਤਰ੍ਹਾਂ ਦੇ ਗਲਤ ਵਰਤਾਰਿਆਂ ਖ਼ਿਲਾਫ਼ ਆਵਾਜ ਉਠਾਉਣ ਲਈ ਇਸ ਪਰਿਵਾਰ ਵੱਲੋਂ ਹਮੇਸ਼ਾਂ ਹੀ ਸਹੀ ਤੇ ਲੋਕ ਪੱਖੀ ਭੂਮਿਕਾ ਨਿਭਾਉਣਾ ਆਪਣਾ ਫਰਜ ਹੀ ਨਹੀਂ ਸਗੋਂ ਮੁੱਖ ਜ਼ੁਮੇਵਾਰੀ ਸਮਝੀ ਜਾਂਦੀ ਹੈ। ਪਰਿਵਾਰ ਦੀ ਸਮਾਜ ਪ੍ਰਤੀ ਨਿਭਾਈ ਜਾ ਰਹੀ ਜ਼ੁਮੇਵਾਰੀ ਦਾ ਅਹਿਸਾਸ, ਉਹਨਾਂ ਦੇ ਸੰਸਕਾਰ ਸਮੇਂ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜੱਥੇਬੰਦੀਆਂ ਅਤੇ ਲੋਕਾਂ ਦਾ ਵੱਡਾ ਇਕੱਠ, ਇਸ ਦੀ ਪੁਸ਼ਟੀ ਕਰ ਰਿਹਾ ਸੀ। ਸ਼ੇਰ ਕੌਰ ਦੀ ਬੇਵਕਤੀ ਹੋਈ ਅਚਾਨਕ ਮੌਤ ਨਾਲ ਜਿੱਥੇ ਸਮੁੱਚੇ ਜੀਰਖ ਪਰਿਵਾਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ ਉਥੇ ਸਮਾਜ ਦੇ ਅਗਾਂਹ ਵਧੂ ਕਾਫਲਿਆਂ ਵੱਲੋਂ ਵੀ ਡੂੰਘਾ ਦਰਦ ਮਹਿਸੂਸ ਕੀਤਾ ਜਾ ਰਿਹਾ ਹੈ। ਪਰਿਵਾਰ ਵੱਲੋਂ ਉਹਨਾਂ ਦੀਆਂ ਅੱਖਾਂ ਵੀ ਮੌਕੇ ਤੇ ਹੀ ਦਿਆਨੰਦ ਹਸਪਤਾਲ ਨੂੰ ਦਾਨ ਕੀਤੀਆਂ ਗਈਆਂ ਜੋਕਿ ਲੋੜਵੰਦ ਲੋਕਾਂ ਨੂੰ ਰੌਸ਼ਨੀ ਦੀ ਕਿਰਨ ਵਿਖਾਉਣ ਦੇ ਕੰਮ ਆਉਣਗੀਆਂ। ਕਿਸੇ ਵੀ ਕਿਸਮ ਦੀ ਅੰਧਵਿਸ਼ਵਾਸੀ ਤੇ ਪ੍ਰਚੱਲਤ ਬੇਲੋੜੀ ਰਸਮ ਉਹਨਾਂ ਦੀ ਮੌਤ ਉਪਰੰਤ ਕੀਤੇ ਸਸਕਾਰ ਸਮੇਂ ਨਹੀਂ ਕੀਤੀ ਗਈ। ਇਸੇ ਤਰ੍ਹਾਂ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਸਮੇਂ ਵੀ ਲੋਕਾਂ ਨੂੰ ਅੰਧਵਿਸ਼ਵਾਸੀ ਕਰਮ-ਕਾਂਡ ਛੱਡਕੇ ਵਿਗਿਆਨਿਕ ਨਜ਼ਰੀਆ ਅਪਨਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਜੋ ਕਿ ਇਕ ਵਿਲੱਖਣ ਤਰ੍ਹਾਂ ਦਾ ਹੋਵੇਗਾ।  

No comments: