Tuesday, October 03, 2017

ਭਾਰਤ ਦੇ ਨੈਸ਼ਨਲ ਨਿਊਜ਼ ਚੈਨਲ ਖਾਮੋਸ਼ ਕਿਓਂ--ਭੋਮਾ

Tue, Oct 3, 2017 at 4:47 PM
ਮਾਮਲਾ ਸ੍ਰ: ਜਗਮੀਤ ਸਿੰਘ ਨੂੰ ਕੈਨੇਡਾ ਦੇ ਐਨ.ਡੀ.ਪੀ ਦੇ ਮੁਖੀ ਚੁਣੇ ਜਾਣ ਦਾ 
ਅੰਮ੍ਰਿਤਸਰ: 3 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ):: 
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਨੇ ਭਾਰਤੀ ਮੀਡੀਆ ਦੇ ਰੋਲ ਦਾ ਗੰਭੀਰ ਨੋਟਿਸ ਲਿਆ ਹੈ। ਜ਼ਿਕਰਯੋਗ ਹੈ ਕਿ ਸ੍ਰ. ਭੋਮਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਵੀ ਹਨ। ਉਹਨਾਂ ਦੇ ਨਾਲ ਜਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਵਰਕਿੰਗ ਕਮੇਟੀ ਮੈਂਬਰ-ਐਡਵੋਕੇਟ ਜਸਬੀਰ ਸਿੰਘ ਘੁੰਮਣ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸ੍ਰ: ਸਰਬਜੀਤ ਸਿੰਘ ਜੰੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ ਨੇ ਇੱਕ ਸਾਂਝੇ ਬਿਆਨ ਵਿਚ ਕਿਹਾ ਕਿ ਮੀਡੀਆ ਦਾ ਨਾਂਹਪੱਖੀ ਰੋਲ ਬਹੁਤ ਹੀ ਨਿੰਦਣਯੋਗ ਹੈ। ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਠੀਕਰੀਵਾਲ ਤੋਂ ਉੱਠ ਕੇ ਸਿੱਖ ਕੌਮ ਦੇ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੇ ਸਿਧਾਂਤ ‘ਤੇ ਚਲਦਿਆਂ ਗੁਰੂ ਦੀ ਬਖਸ਼ਿਸ਼ ਨਾਲ ਅਮ੍ਰਿਤਧਾਰੀ ਗੁਰਸਿੱਖ ਸ੍ਰ: ਜਗਮੀਤ ਸਿੰਘ ਦਾ ਕੈਨੇਡਾ ਵਿਚ ਐਨ.ਡੀ.ਪੀ ਦੇ ਮੁਖੀ ਚੁਣੇ ਜਾਣ ਨਾਲ ਦੇਸ਼-ਵਿਦੇਸ਼ ਵਿਚ ਜਿੱਥੇ ਖੁਸ਼ੀਆਂ ਵਾਲਾ ਤੇ ਇੱਕ ਦੂਜੇ ਨੂੰ ਵਧਾਈਆਂ ਵਾਲਾ ਮਾਹੌਲ ਹੈ ਓਥੇ ਭਾਰਤ ਨੂੰ ਛੱਡ ਕੇ ਹਰੇਕ ਦੇਸ਼ ਦੇ ਨੈਸ਼ਨਲ ਨਿਊਜ ਚੈਨਲ, ਨੈਸ਼ਨਲ ਅਖ਼ਬਾਰਾਂ ਪ੍ਰਮੁੱਖਤਾਂ ਨਾਲ ਇਸ ਨਿਊਜ਼ ਨੂੰ ਆਪਣੀ ਹੈਡਲਾਈਨ ਬਣਾ ਰਹੀਆਂ ਹਨ। ਪਤਾ ਨਹੀਂ ਭਾਰਤ ਦੇ ਇੱਕ-ਅੱਧੇ ਨੈਸ਼ਨਲ ਨਿਊਜ਼ ਚੈਨਲ ਨੂੰ ਛੱਡ ਕੇ ਬਾਕੀ ਸਭ ਨੈਸ਼ਨਲ ਨਿਊਜ਼ ਚੈਨਲਾਂ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਹੈ ਜਾਂ ਇਸ ਨਿਊਜ਼ ਤੋਂ ਉਹ ਕਿੰਨੇ ਘਬਰਾਏ ਜਾਂ ਡਰੇ ਹੋਏ ਹਨ। ਇਸ ਗੱਲ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਕਿ ਇਸ ਨਿਊਜ਼ ਨੂੰ ਉਹ ਪ੍ਰਮੁੱਖਤਾ ਦੇਣ ਦੀ ਬਜਾਏ, ਰੱਦੀ ਦੀ ਟੋਕੜੀ ਵਿਚ ਸੁੱਟੀ ਬੈਠੇ ਹਨ। ਜਦੋਂ ਕਿ 38 ਦਿਨ ਇੱਕ ਇਕੱਲੀ ਹਨੀਪ੍ਰੀਤ ਦੀ ਖਬਰ ਤੋਂ ਇਲਾਵਾਂ ਇਨ੍ਹਾਂ ਨੂੰ ਭਾਰਤ ਵਿਚ ਹੋਰ ਕੋਈ ਖ਼ਬਰ ਨਜ਼ਰ ਨਹੀਂ ਆਈ। ਡੇਰਾ ਮੁਖੀ ਨੇ ਪਤਾ ਨਹੀਂ ਹਨੀਪ੍ਰੀਤ ਨਾਲ ਕੀ ਕੀਤਾ? ਪਰ ਨੈਸ਼ਨਲ ਨਿਉੂਜ਼ ਚੈਨਲ 38 ਦਿਨ ਲਗਾਤਾਰ ਹਨੀਪ੍ਰੀਤ ਦਾ ਚਰਿੱਤਰ ਹਨਨ ਕਰਦੇ ਰਹੇ।
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਜਿਸ ਤਰ੍ਹਾਂ ਪੱੱਤਰਕਾਰ ਗੌਰੀ ਲੰਕੇਸ਼ ਦੇ ਇੰਕਸਾਫ ਅਨੁਸਾਰ ਕੁਝ ਇੱਕ ਨੂੰ ਛੱਡ ਕੇ ਅੱਜ ਸਾਰਾ ਨੈਸ਼ਨਲ ਮੀਡੀਆ (ਵਿਕਾਊ ਮੀਡੀਆ) ਫੇਕ-ਨਿਊਜ਼ ਲੋਕਾਂ ਅੱਗੇ ਪਰੋਸ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰੇ ਨੈਸ਼ਨਲ ਨਿਊਜ਼ ਚੈਨਲ ਸੰਪ੍ਰਦਾਇਕ ਭਾਵਨਾ ਫੈਲਾਉਣ ਅਤੇ ਬਲਾਤਕਾਰ ਵਰਗੀਆਂ ਨਿਉੂਜ਼ਾਂ ਲੋਕਾਂ ਤੱਕ ਪਰੋਸਣ ਤੱਕ ਸੀਮਤ ਰਹਿ ਗਏ ਹਨ। ਇਨ੍ਹਾਂ ਨਿਊਜ਼ ਚੈਨਲਾਂ ਕੋਲ ਉਤਰੀ ਕੋਰੀਆਂ, ਅਮਰੀਕਾ, ਸੀਰੀਆ ਵਿਚ ਬਗਦਾਦੀ, ਅਲਕਾਇਦਾ, ਆਈ.ਐਸ.ਆਈ.ਐਸ.ਆਈ ਜਾਂ ਭਾਰਤ ਵਿਚ ਰਹਿ ਰਹੇ ਘੱਟ ਗਿਣਤੀਆਂ ਮੁਸਲਮਾਨਾਂ, ਸਿੱਖਾਂ, ਇਸਾਈਆਂ ਦੇ ਖਿਲਾਫ਼ ਹੀ ਖ਼ਬਰਾਂ ਰਹਿ ਗਈਆਂ ਹਨ। ਇਨ੍ਹਾਂ ਖ਼ਬਰਾਂ ਕਰਕੇ ਹੀ ਭਾਰਤ ਵਿਚ ਸੱਦਭਾਵਨਾਂ ਅਤੇ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਵਾਲਿਆਂ ਨੂੰ ਐਂਟੀ-ਨੈਸ਼ਨਲ ਕਿਹਾ ਜਾ ਰਿਹਾ ਹੈ। ਸਾਰੇ ਨੈਸ਼ਨਲ ਨਿਊਜ਼ ਚੈਨਲ ਆਰ.ਐਸ.ਐਸ ਦੇ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨੇ ਨੂੰ ਸਾਕਾਰ ਬਣਾਉਣ ਵੱਲ ਤੁਰੇ ਹੋਏ ਹਨ। ਓਥੇ ਘੱਟ ਗਿਣਤੀ ਕੌਮਾਂ ਵੀ ਇਸ ਡਰਾਮੇਬਾਜੀਆਂ ਨੂੰ ਬਾਜ਼ ਅੱਖ ਨਾਲ ਵੇਖ ਰਹੀਆਂ ਹਨ।
ਬਿਆਨ ਦੇ ਅਖ਼ੀਰ ਵਿਚ ਫੈਡਰੇਸ਼ਨ ਨੇਤਾਵਾਂ ਨੇ ਕਿਹਾ ਕਿ ਸਾਰੇ ਨੈਸ਼ਨਲ ਨਿਊਜ਼ ਚੈਨਲ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਤਬਾਹ ਹੋ ਰਹੀ ਭਾਰਤੀ ਆਰਥਿਕਤਾਂ ਨੂੰ ਛਿਪਾਉਣ ਲਈ ਫੇਕ-ਸਟੋਰੀਆਂ ਰਾਹੀਂ ਮੋਦੀ-ਮੋਦੀ ਦਾ ਰਾਗ ਅਲਾਪ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਨੈਸ਼ਨਲ ਨਿਊਜ਼ ਚੈਨਲਾਂ ਨੂੰ ਦੇਸ਼ ਵਿਚ ਵੱਧ ਰਹੀ ਬੇਰੁਜਗਾਰੀ, ਭੁੱਖਮਰੀ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਸਿੱਖਿਆ ਅਤੇ ਸਿਹਤ ਸੇਵਾਵਾਂ ਵਿਚ ਆ ਰਿਹਾ ਭਾਰੀ ਨਿਘਾਰ ਕਿਤੇ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਜੇਕਰ ਮੋਦੀ ਸਰਕਾਰ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਦਾ ਸਹੀ ਸੀਸ਼ਾ ਵੇਖਣਾ ਹੈ ਤਾਂ ਉਨ੍ਹਾਂ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਦਿੱਲੀ ਯੂਨੀਵਰਸਿਟੀ ਅਤੇ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਦੀਆਂ ਵਿਦਿਆਰਥੀ ਚੋਣਾਂ ਜੋ ਤਾਜ਼ਾ ਹੋਈਆਂ ਹਨ ਇਨ੍ਹਾਂ ਚੋਣਾਂ ਵਿਚ ਜਿਸ ਤਰ੍ਹਾਂ ਆਰ.ਐਸ.ਐਸ ਦੀ ਲਾਡਲੀ ਵਿਦਿਆਰਥੀ ਜਮਾਤ ਦੀ ਨਮੋਸ਼ੀਜਨਕ ਹਾਰ ਤੋਂ ਵੇਖ ਲੈਣਾ ਚਾਹੀਦਾ ਹੈ।
ਮਨਜੀਤ ਸਿੰਘ ਭੋਮਾ ਦਾ ਸੰਪਰਕ ਨੰਬਰ ਹੈ-98724-82164
  

No comments: