Wednesday, October 04, 2017

ਲੋਕ ਇਨਸਾਫ ਪਾਰਟੀ 95 ਵਾਰਡਾਂ ਤੋਂ ਖੜੇ ਕਰੇਗੀ ਆਪਣੇ ਉਮੀਦਵਾਰ:ਬੈਂਸ

Wed, Oct 4, 2017 at 5:41 PM
ਜ਼ਮੀਨੀ ਪੱਧਰ ਤੇ ਜੁੜੇ ਚੰਗੇ ਇਮਾਨਦਾਰ ਆਗੂ ਨੂੰ ਹੀ ਮਿਲੇਗੀ ਟਿਕਟ:ਬੈਂਸ
ਲੁਧਿਆਣਾ: 4 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਲੋਕ ਇਨਸਾਫ ਪਾਰਟੀ ਨਗਰ ਨਿਗਮ ਚੋਣਾਂ ਦੌਰਾਨ ਲੁਧਿਆਣਾ ਸ਼ਹਿਰ ਦੇ 95 ਵਾਰਡਾਂ ਤੋਂ ਆਪਣੇ ਉਮੀਦਵਾਰ ਖੜੇ ਕਰੇਗੀ ਅਤੇ ਉਨ੍ਹਾਂ ਨਾਲ ਹੀ ਦਾਅਵਾ ਵੀ ਕੀਤਾ ਕਿ ਇਸ ਵਾਰ ਲੋਕ ਇਨਸਾਫ ਪਾਰਟੀ ਲੁਧਿਆਣਾ ਸ਼ਹਿਰ ਵਿੱਚੋਂ ਬਹੁਮਤ ਹਾਸਲ ਕਰੇਗੀ ਅਤੇ ਆਪਣਾ ਮੇਅਰ ਬਣਾਵੇਗੀ। ਬੈਂਸ ਅੱਜ ਲੁਧਿਆਣਾ ਦੇ ਸਰਕਟ ਹਾੳੂਸ ਵਿੱਖੇ ਬੁਲਾਈ ਗਈ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ। 
ਇਸ ਦੌਰਾਨ ਉਨ੍ਹਾਂ ਸਾਫ ਕਿਹਾ ਕਿ ਪਿਛਲੇ ਅਕਾਲੀ ਭਾਜਪਾ ਸਰਕਾਰ ਮੌਕੇ ਨਗਰ ਨਿਗਮ ਵਿੱਚ ਹਰ ਪਾਸੇ ਭਿ੍ਰਸ਼ਟਾਚਾਰ ਦਾ ਬੋਲਬਾਲਾ ਸੀ, ਜਦੋਂ ਕਿ ਸੱਤਾ ਧਾਰੀ ਪਾਰਟੀ ਨੇ ਵੀ ਅਜੇ ਤੱਕ ਭਿ੍ਰਸ਼ਟਾਚਾਰ ਖਿਲਾਫ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮਦਦ ਨਾਲ ਜਿੱਥੇ ਨਿਗਮ ਚੋਣਾਂ ਦੌਰਾਨ ਲੋਕ ਇਨਸਾਫ ਪਾਰਟੀ ਜਿੱਤ ਹਾਸਲ ਕਰੇਗੀ ਉੱਥੇ ਨਗਰ ਨਿਗਮ ਵਿੱਚ ਫੈਲੇ ਭਿ੍ਰਸ਼ਟਾਚਾਰ ਦਾ ਖਾਤਮਾ ਕਰਨ ਦੇ ਨਾਲ ਨਾਲ ਰਾਜਨੀਤਕ ਭਿ੍ਰਸ਼ਟਾਚਾਰ ਨੂੰ ਵੀ ਖਤਮ ਕੀਤਾ ਜਾਵੇਗਾ। ਉਨ੍ਹਾਂ ਦਲੀਲ ਦਿੱਤੀ ਕਿ ਅੱਜ ਟੀਐਸ ਵਨ ਲੈਣਾ ਹੋਵੇ, ਨਕਸ਼ਾ ਪਾਸ ਕਰਵਾਉਣਾ ਹੋਵੇ, ਪ੍ਰਾਪਰਟੀ ਟੈਕਸ ਭਰਨਾ ਹੋਵੇ ਜਾਂ ਪਾਣੀ ਦੇ ਬਿੱਲ ਹੀ ਭਰਨਾ ਹੋਵੇ, ਤਾਂ ਲੋਕਾਂ ਨੂੰ ਭਾਰੀ ਮੁਸ਼ਕਾਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ 95 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰਕੇ ਨਿਗਮ ਵਿੱਚ ਬਹੁਮਤ ਹਾਸਲ ਕਰੇਗੀ ਅਤੇ ਨਿਗਮ ਵਿੱਚ ਫੈਲੇ ਭਿ੍ਰਸ਼ਟਾਚਾਰ ਨੂੰ ਖਤਮ ਕਰਕੇ ਇਕ ਨਵਾਂ ਇਤਿਹਾਸ ਰਚਿਆ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਬਾਅਦ  ਟੀਐਸ ਵਨ ਵਰਗੀਆਂ ਸਹੂਲਤਾਂ ਅਤੇ ਨਿਗਮ ਦੇ ਹੋਰ ਕੰਮਾਂ ਨੂੰ ਆਨ ਲਾਈਨ ਕੀਤਾ ਜਾਵੇਗਾ, ਜਿਸ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੇਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਲਈ ਸ਼ਹਿਰ ਦੇ 95 ਵਾਰਡਾਂ ਚੋਂ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ ਅਤੇ ਲੋਕਾਂ ਵਿੱਚ ਚੰਗਾ ਰਸੂਖ ਰੱਖਣ ਵਾਲੇ, ਜਮੀਨੀ ਪੱਧਰ ਤੇ ਜੁੜੇ ਅਤੇ ਇਮਾਨਦਾਰ ਆਗੂਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ। ਜਿਸ ਲਈ ਉਨ੍ਹਾਂ ਵਿਧਾਨ ਸਭਾ ਹਲਕਾ ਪੂਰਬੀ ਤੋਂ ਪਾਰਟੀ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਗਰੇਵਾਲ ਨੂੰ ਹਲਕਾ ਇੰਚਾਰਜ, ਉੱਤਰੀ ਤੋਂ ਕੌਂਸਲਰ ਰਣਧੀਰ ਸਿੰਘ ਸਿਬਿਆ, ਸੈਂਟਰਲ ਤੋਂ ਵਿਪਨ ਸੂਦ ਕਾਕਾ ਨੂੰ ਹਲਕਾ ਇਚਾਰਜ ਲਗਾ ਕੇ ਜਿੰਮੇਵਾਰੀ ਦੇ ਦਿੱਤੀ ਗਈ ਹੈ। ਇਸ ਮੌਕੇ ਤੇ ਸੁਰਿੰਦਰ ਗਰੇਵਾਲ, ਕੌਂਸਲਰ ਪਰਮਿੰਦਰ ਸਿੰਘ ਸੋਮਾ, ਕੌਂਸਲਰ ਗੁਰਪ੍ਰੀਤ ਸਿੰਘ ਖੁਰਾਣਾ, ਕੌਂਂਸਲਰ ਅਰਜੁਨ ਸਿੰਘ ਚੀਮਾ, ਕੌਂਸਲਰ ਰਣਧੀਰ ਸਿੰਘ ਸਿਬਿਆ, ਕੌਂਸਲਰ ਸਵਰਨਦੀਪ ਸਿੰਘ ਚਾਹਲ, ਕੌਂਸਲਰ ਗੁਰਪ੍ਰੀਤ ਸਿੰਘ ਗੋਰਾ, ਵਿਪਨ ਸੂਦ ਕਾਕਾ, ਜਸਵਿੰਦਰ ਸਿੰਘ ਖਾਲਸਾ, ਬਲਦੇਵ ਸਿੰਘ ਪ੍ਰਧਾਨ, ਪਵਨਦੀਪ ਸਿੰਘ ਮਦਾਨ, ਰਿਸ਼ੀਪਾਲ ਸੂਦ, ਜਸਵਿੰਦਰ ਸਿੰਘ ਰਾਜੂ, ਡਾ. ਦੀਪਕ ਮੰਨਣ, ਗੁਰਨੀਤ ਪਾਲ ਕਾਕਾ, ਬੀਬੀ ਸ਼ਸ਼ੀ ਮਲਹੌਤਰਾ ਤੇ ਹੋਰ ਸ਼ਾਮਲ ਸਨ। 

1 comment:

Deepika said...

This Blog is really gud blogs......