Monday, October 09, 2017

ਨਗਰਨਿਗਮ ਕਰਮਚਾਰੀਆਂ ਨੇ ਫਿਰ ਦਿੱਤੀ ਸੰਘਰਸ਼ ਦੀ ਚੇਤਾਵਨੀ 
ਸਤੰਬਰ ਮਹੀਨੇ ਦੀ ਤਨਖਾਹ ਲਈ ਦਿੱਤਾ ਨਗਰਨਿਗਮ ਨੂੰ ਨੋਟਿਸ 
ਲੁਧਿਆਣਾ: 9 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਅਗਸਤ 2017 ਮਹੀਨੇ ਦੀ ਤਨਖਾਹ ਆਪਣੇ ਤਕੜੇ ਸੰਘਰਸ਼ਾਂ ਨਾਲ ਲੈਣ ਮਗਰੋਂ ਹੁਣ ਨਗਰਨਿਗਮ ਲੁਧਿਆਣਾ ਦੀ ਮਿਉਂਸਿਪਲ ਕਰਮਚਾਰੀ ਸੰਯੁਕਤ ਕਮੇਟੀ ਨੇ ਸਤੰਬਰ ਮਹੀਨੇ ਦੀ ਤਨਖਾਹ ਦਾ ਨੋਟਿਸ ਦਿੱਤਾ ਹੈ। ਮਿਤੀ 9 ਅਕਤੂਬਰ 2017 ਤੋਂ ਲੈ ਕੇ 12 ਸਤੰਬਰ 2017 ਤੱਕ ਦੇ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਦੀਵਾਲੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਮੁਲਾਜ਼ਮਾਂ ਦੀ ਸਮੇਂ ਸਰ ਤਨਖਾਹ ਦਿੱਤੀ ਜਾਵੇ ਅਤੇ ਨਾਲ ਹੀ ਡੀ.ਏ., ਆਈ .ਆਰ, ਪੈਨਸ਼ਨ ਦੀ ਵੀ ਅਦਾਇਗੀ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਇਸ ਸਬੰਧੀ ਇੱਕ ਵਿਸ਼ਾਲ ਮੀਟਿੰਗ 6 ਅਕਤੂਬਰ 2017 ਨੂੰ ਹੀ ਕਰ ਲਈ ਗਈ ਸੀ ਅਤੇ ਨਿਗਮ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਸੀ ਕਿ ਉਹ 9 ਅਕਤੂਬਰ ਤੱਕ ਤਨਖਾਹ ਦੀ ਉਡੀਕ ਕਰਨਗੇ ਅਤੇ ਜੇ ਇਹ ਨਾ ਮਿਲੀ ਤਾਂ ਇਕ ਵਾਰ ਫੇਰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਗੇ। 
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦੇਂਦਿਆਂ ਕਾਮਰੇਡ ਵਿਜੇ ਕੁਮਾਰ, ਕਾਮਰੇਡ ਗੁਰਜੀਤ ਜਗਪਾਲ, ਘਣਸ਼ਾਮ ਸ਼ਰਮਾ ਅਤੇ ਕਾਮਰੇਡ ਭਾਗੀਰਥ ਪਾਲੀਵਾਲ ਨੇ ਸਪਸ਼ਟ ਕੀਤਾ ਕਿ ਕਰਮਚਾਰੀਆਂ ਨੂੰ ਉਹਨਾਂ ਦੇ ਬੰਦੇ ਪੈਸਿਆਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ। ਸਤੰਬਰ ਮਹੀਨੇ ਦੀ ਤਨਖਾਹ ਤੁਰੰਤ ਦਿੱਤੀ ਜਾਵੇ। ਇਸਦੇ ਨਾਲ ਹੀ ਰਿਟਾਰਡ ਕਰਮਚਾਰੀਆਂ ਨੂੰ ਪੈਨਸ਼ਨ ਵੀ ਦਿੱਤੀ ਜਾਵੇ। 
ਯੂਨੀਅਨ ਨੇ ਸੰਘਰਸ਼ਾਂ ਦਾ ਕੇਂਦਰ ਬਿੰਦੂ ਬਣੇ ਏਟਕ ਵਾਲੇ ਦਫਤਰ ਵਿੱਚ ਅੱਜ ਚੇਤਾਵਨੀ ਦਿੱਤੀ ਕਿ ਜੇ ਸਾਡੀਆਂ ਮੰਗਾਂ ਨਾ ਮੰਨਿਆਂ ਗਈਆਂ ਤਾਂ ਸਾਨੂੰ ਮਜਬੂਰ ਹੋ ਕੇ ਫਿਰ ਤੋਂ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਵੇਗਾ ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਨਗਰਨਿਗਮ ਦੀ ਹੋਵੇਗੀ। 

No comments: