Monday, September 25, 2017

ਪਰਮਾਣੂ ਹਥਿਆਰਾਂ ਦੇ ਸੰਪੂਰਨ ਖ਼ਾਤਮੇ ਦੇ ਲਈ ਜਨਤਕ ਲਹਿਰ ਦੀ ਲੋੜ

ਸਲਾਈਡ ਸ਼ੋਅ ਰਾਹੀਂ ਵੀ ਦਿਖਾਏ ਸੰਭਾਵਤ ਤਬਾਹੀ ਦੇ ਖਤਰੇ 
ਲੁਧਿਆਣਾ: 24 ਸਿਤੰਬਰ 2017: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::
ਪਰਮਾਣੂ ਹਥਿਆਰਾਂ ਤੇ ਆਉਣ ਵਾਲਾ ਖਰਚ ਇੱਨਾਂ ਜ਼ਿਆਦਾ ਹੈ ਕਿ ਜੇਕਰ ਇਸਨੂੰ ਖਤਮ ਕੀਤਾ ਜਾਏ ਅਤੇ ਉਸਾਰੂ ਕੰਮਾਂ ਵੱਲ ਲਾਇਆ ਜਾਏ ਤਾਂ ਦੁਨੀਆਂ ਦੀ ਸਮੁੱਚੀ ਅਬਾਦੀ ਨੂੰ ਆਧੁਨਿਕ ਤੇ  ਗੁਣਵੱਤਕ ਸਿਹਤ ਸੇਵਾਵਾਂ ਪਰਦਾਨ ਕੀਤੀਆਂ ਜਾ ਸਕਦੀਆਂ ਹਨ। ਦੁਨੀਆਂ ਵਿੱਚ ਇਸਤੇ  7 ਲੱਖ ਕਰੋੜ ਰੁਪਏ ਹਰ ਸਾਲ ਖਰਚ ਕੀਤੇ ਜਾਂਦੇ ਹਨ ਜਦੋਂ ਕਿ ਵਿਸ਼ਵ ਬੈਂਕ ਦੇ ਮੁਤਾਬਕ ਇਸਤੋਂ ਕੇਵਲ ਅੱਧਾ ਪੈਸਾ ਦੁਨੀਆਂ ਵਿੱਚੋਂ ਗਰੀਬੀ ਦੂਰ ਕਰਨ ਤੇ ਲੱਗੇਗਾ। ਸਾਡਾ ਦੇਸ਼ ਭਾਰਤ  ਦੁਨੀਆਂ ਵਿੱਚੋਂ ਸਭ ਤੋਂ ਵੱਧ ਹਥਿਆਰ ਖਰੀਦਦਾ ਹੈ। ਲਗਭਗ ਇਹੇ ਸਥਿਤੀ ਪਾਕਿਸਤਾਨ ਦੀ ਹੈ। ਇਹੋ ਕਾਰਨ ਹੈ ਕਿ ਦੋਨੋ ਦੇਸ਼ਾਂ ਦੇ ਸਿਹਤ ਸੇਵਾਵਾਂ ਦੇ ਸੂਚਕ ਅੰਕ ਬਹੁਤ ਘਟ ਹਨ। 
ਜਨਤਕ ਖੇਤਰ ਵਿੱਚ ਸਿਹਤ ਸੇਵਾਵਾਂ ਤੇ ਕੇਂਦਰੀ ਖਰਚ ਕੁਲ ਕੌਮੀ ਉਤਪਾਦ ਦਾ  ਕੇਵਲ 0.26 ਪ੍ਰਤੀਸ਼ਤ ਹੈ ਜਦੋਂ ਕਿ ਹਥਿਆਰਾਂ ਤੇ ਇਹ 1.62 ਪ੍ਰਤੀਸ਼ਤ ਹੈ ਜੋ ਕਿ ਤਕਰੀਬਨ 6 ਗੁਣਾ ਜ਼ਿਆਦਾ ਹੈ। ਪਰਮਾਣੂ ਹਥਿਆਰ ਸੰਪਨ ਦੇਸ਼ਾਂ ਵਿੱਚ ਇਹਨਾਂ ਦੇ ਸੰਪੂਰਨ ਖ਼ਾਤਮੇ ਦੇ ਲਈ ਜਨਤਕ ਲਹਿਰ ਉਸਾਰਨ ਦੀ ਲੋੜ ਹੈ। ਇਹ ਗੱਲ ਅੱਜ ਇੱਥੇ ’ਪਰਮਾਣੂ ਪਾਬੰਦੀ ਸੰਧੀ ਦੁਨੀਆਂ ਦੀ ਤਬਾਹੀ ਨੂੰ ਰੋਕ ਸਕਦੀ ਹੈੋ ’ ਵਿਸ਼ੇ ਤੇ ਆਯੋਜਿਤ ਸੈਮੀਨਾਰ ਵਿੱਚ ਬੋਲਦਿਆਂ ਇੰਟਰਨੇਸ਼ਨਲ ਫ਼ਿਜ਼ੀਸ਼ਿਅਨਜ਼ ਫ਼ਾਰ ਦੀ ਪ੍ਰੀਵੈਨਸ਼ਨ ਆਫ਼ ਨਿਊਕਲੀਅਰ ਵਾਰ  (ਆਈ ਪੀ ਪੀ ਐਨ ਡਬਲਯੂ) ਦੇ ਕੌਮਾਂਤ੍ਰੀ ਸਹਿ ਪਰਧਾਨ ਡਾ: ਅਰੁਣ ਮਿੱਤਰਾ ਨੇ ਕਹੀ। ਇਸ ਗੋਸ਼ਟੀ ਦਾ ਆਯੋਜਨ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐੰਡ ਡਿਵੈਲਪਮੈਂਟ (ਆਈ ਡੀ ਪੀ ਡੀ) ਅਤੇ ਸੋਸ਼ਲ ਥਿੰਕਰਜ਼ ਫ਼ੋਰਮ ਲੁਧਿਆਣਾ ਵਲੋਂ ਡਾ: ਅਰੁਣ ਮਿੱਤਰਾ ਦੇ ਆਈ ਪੀ ਪੀ ਐਨ ਡਬਲਯੂ ਦੇ ਇਗਲੈਂਡ ਦੇ ਨਗਰ ਯਾਰਕ ਵਿਖੇ ਹੋਏ 22ਵੇਂ ਕੋਮਾਂਤ੍ਰੀ ਮਹਾਂਸੰਮੇਲਨ ਵਿੱਚ ਕੋਮਾਂਤ੍ਰੀ ਸਹਿ ਪਰਧਾਨ ਚੁਣੇ ਜਾਣ ਤੇ ਉਹਨਾਂ ਦੇ ਸੁਆਗਤ ਵਿੱਚ  ਸਾਂਝੇ ਤੌਰ ਤੇ ਕੀਤਾ ਗਿਆ।  ਇਸ ਵਿੱਚ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਡਾਕਟਰਾਂ ਦੀ ਇਸ ਕੋਮਾਂਤ੍ਰੀ ਜੱਥੇਬੰਦੀ ਦਾ ਇਹ ਸਭ ਤੋਂ ਉੰਚਾ ਅਹੁਦਾ ਹੈ ਜਿਸਦੇ ਕਿ ਵੱਖ ਵੱਖ ਦੇਸ਼ਾਂ ਤੋਂ ਚਾਰ ਪਰਧਾਨ ਚੁਣੇ ਜਾਂਦੇ ਹਨ। ਇਹ ਵਰਣਨਯੋਗ ਹੈ ਕਿ ਇਹ ਜੱਥੇਬੰਦੀ 1980 ਵਿੱਚ ਹੋਂਦ ਵਿੱਚ ਆਈ ਅਤੇ 1985 ਵਿੱਚ ਇਸਨੂੰ ਪਰਮਾਣੂ ਹਥਿਆਰਾਂ ਦੇ ਸੰਪੂਰਨ ਖਾਤਮੇ ਲਈ ਲਗਾਤਾਰ ਕੰਮ ਕਰਨ ਕਰਕੇ  ਨੋਬਲ ਸ਼ਾਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। 
ਡਾ: ਮਿੱਤਰਾ ਨੇ ਦੱਸਿਆ ਕਿ  ਪਰਮਾਣੂ ਹਥਿਆਰਬੰਦੀ ਸੰਧੀ ਤੇੰ ਪਹਿਲੇ ਹੀ ਦਿਨ 20 ਸਿਤੰਬਰ ਨੂੰ 50 ਨਾਲੋਂ ਵੱਧ ਦੇਸ਼ਾ ਦੇ ਦਸਖ਼ਤ  ਕਰਨ ਦੇ ਨਾਲ ਇਹ ਸੰਧੀ ਦੇ ਹੁਣ ਰਸਮੀ ਰੂਪ ਵਿੱਚ ਹੋਂਦ ਵਿੱਚ ਆ ਗਈ ਹੈ। ਇਹ ਇਤਹਾਸਕ ਘਟਨਾ ਬਦਲਦੀ ਦੁਨੀਆਂ ਦਾ ਸੰਕੇਤ ਹੈ। ਕਿਉਕਿ ਪਰਮਾਣੂ ਸੰਪਨ ਦੇਸ਼ਾਂ, ਖਾਸ ਤੌਰ ਤੇ ਅਮਰੀਕਾ ਦੇ ਭਾਰੀ ਦਬਾਅ ਦੇ ਬਾਵਜੂਦ 122 ਦੇਸ਼ਾਂ ਨੇ ਇਸ ਸੰਧੀ ਨੂੰ ਪਾਸ ਕੀਤਾ। ਇਸ ਸੰਧੀ ਦੇ ਮੁਤਾਬਕ ਪਰਮਾਣੂ ਹਥਿਆਰਾਂ ਨੂੰ ਰੱਖਣਾ, ਬਣਾਉਣਾ, ਟੈਸਟ ਕਰਨੇ, ਵੇਚਣਾ ਆਦਿ ਹਰ ਚੀਜ਼ ਤੇ ਪਾਬੰਦੀ ਲੱਗ ਗਈ ਹੈ। ਡਾ: ਮਿੱਤਰਾ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪਰਮਾਣੂ ਸੰਪਨ ਦੇਸ਼ ਦੁਨੀਆਂ ਦੀ ਅਵਾਜ਼ ਨੂੰ ਪਛਾਣਨ ਤੇ ਇਸਦਾ ਮਾਣ ਕਰਦੇ ਹੋਏ ਇਸ ਸੰਧੀ ਤੇ ਦਸਖ਼ਤ ਕਰਨ। ਵਿਸ਼ਵ ਸ਼ਾਤੀ ਲਹਿਰ ਉਸਾਰਨ ਵਿੱਚ ਭਾਰਤ ਦੀ ਅਹਿਮ ਭੂਮਿਕਾ ਰਹੀ ਹੈ, ਇਸ ਲਈ  ਭਾਰਤ ਨੰੂ ਇਸ ਗੱਲ ਬਾਰੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ਸਾਰੇ ਪਰਮਾਣੂ ਸੰਪਨ ਦੇਸ਼ਾਂ ਨੂੰ ਇਸ ਸੰਧੀ ਨੂੰ ਅੱਗੇ ਵਧਾਉਦੇ ਹੋਏ ਇਹਨਾਂ ਹਥਿਆਰਾਂ ਦੇ ਖਾਤਮੇ ਦੀ ਰੂਪਰੋੇਖਾ ਤਿਆਰ ਕਰਨ ਦੇ ਲਈ ਸੰਯੁਕਤ ਰਾਸ਼ਟਰ ਦੇ ਵਲੋਂ 2018 ਵਿੱਚ ਸੱਦੀ ਗਈ  ਕੌਮਾਂਤ੍ਰੀ ਕਾਨਫ਼੍ਰੰਸ ਵਿੱਚ ਹਿੱਸ ਲੈਣਾ ਚਾਹੀਦਾ ਹੈ।
ਇਸ ਮੌਕੇ ਤੇ ਬੋਲਦਿਆਂ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਫ ਫਿਵੈਲਪਮੈਂਟ (ਆਈ ਡੀ ਪੀ ਡੀ) ਦੇ ਸਰਪਰਸਤ ਡਾ: ਐਲ ਐਸ ਚਾਵਲਾ ਨੇ ਦੱਸਿਆ ਕਿ ਆਈ ਡੀ ਪੀ ਡੀ ਸ਼ਾਤੀ ਅਤੇ ਭਾਈਚਾਰੇ ਦੇ। ਲਈ ਲਗਾਤਾਰ ਯਤਨਸ਼ੀਲ ਰਹੀ ਹੈ। ਲੋਕ ਅਮਨ ਚਾਹੁੰਦੇ ਹਨ-ਜੰਗ ਨਹੀਂ ਕਿਉ ਕਿ ਜੰਗ ਕਿਸੇ ਦਾ ਵੀ ਕੁਝ ਨਹੀਂ ਸੁਆਰਦੀ। ਡਾ: ਭਾਰਤੀ ਉੱਪਲ, ਕਨਵੀਨਰ ਪੰਜਾਬ ਚੈਪਟਰ ਆਈ ਡੀ ਪੀ ਡੀ ਨੇ ਆਉਣ ਵਾਲੇ ਸਮੇਂ ਵਿੱਚ ਵਿਸ਼ਵ ਨੂੰ ਹਿੰਸਾ ਰਹਿਤ ਬਣਾਉਣ ਦੇ ਲਈ ਵੱਡੇ ਉੱਧਮਾਂ ਦੀ ਲੋੜ ਹੈ।  ਅਮਰੀਕਾ ਤੇ ਉੱਤਰੀ ਉਰੀਆ ਵਿੱਚ ਵਧਦਾ ਤਣਾਅ ਸਾਰੇ ਸੰਸਾਰ ਲਈ ਚਿੰਤਾ ਦਾ ਵਿਸ਼ਾ ਹੈ। ਸੋਸ਼ਲ ਥਿੰਕਰਜ਼ ਫ਼ੋਰਮ ਦੇ ਕਨਵੀਨਰ ਅੇਮ ਅੇਸ ਭਾਟੀਆ ਨੇ ਇਸ ਕਿਸਮ ਦੇ ਸੈਮੀਨਾਰਾਂ ਨੂੰ ਜਾਰੀ ਰੱਖ ਕੇ ਸਰਕਾਰ ਨੂੰ ਆਪਣੇ ਬਜਟ ਹਥਿਆਰਾਂ ਤੇ ਹਟਾ ਕੇ ਸਿਖਿੱਆ ਤੇ ਸਿਹਤ ਤੇ ਲਾਉਣਾ ਚਾਹੀਦਾ ਹੈ। ਇਹਨਾਂ ਤੋਂ ਇਲਾਵਾ ਡਾ: ਐਨ ਐਸ ਬਾਵਾ, ਰਣਜੀਤ ਸਿੰਘ, ਡਾ: ਸੰਜੀਵ ਉੱਪਲ, ਚਰਨ ਸਰਾਭਾ, ਐਸ ਪੀ ਸਿੰਘ, ਕੁਸੁਮ ਲਤਾ। ਇਹਨਾਂ ਤੋਂੰ ਇਲਾਵਾ  ਰਮੇਸ਼ ਰਤਨ,  ਡਾ: ਗੁਰਚਰਨ ਕੋਚਰ, ਕਾਰਤਿਕਾ, ਚਰਨਦਾਸ, ਸੌਰਵ, ਲਲਿਤ, ਗੁਰਨਾਮ ਸਿੱਧੂ, ਮਨਪ੍ਰੀਤ ਕੌਰ, ਡਾ: ਰਜਿੰਦਰ ਪਾਲ ਔਲਖ, ਡਾ: ਗੁਰਪ੍ਰੀਤ ਰਤਨ, ਡਾ: ਇੰਦਰਜੀਤ ਢੀਂਗਰਾ,ਸਵਰਨ ਸਿੰਘ, ਸਵਰੂਪ ਸਿੰਘ, ਆਨੋਦ ਕੁਮਾਰ, ਰਾਮਾਧਾਰ ਸਿੰਘ, ਕੁਲਦੀਪ ਬਿੰਦਰ, ਡਾ: ਜਸਵਿੰਦਰ ਸਿੰਘ, ਬਲਦੇਵ ਸਿੰਘ ਵਾਲੀਆ, ਇੰਦਰਜੀਤ ਸੋਢੀ, ਗੁਰਨਾਮ ਗਿੱਲ, ਰਾਜੇਸ਼ ਵਰਮਾ, ਗੁਰਮੀਤ ਸਿੰਘ, ਰਣਧੀਰ ਸਿੰਘ ਧੀਰਾ, ਵਿਜੈ ਕੁਮਾਰ, ਕਾਮੇਸ਼ਵਰ, ਰਾਮ ਰੀਤ, ਰਾਮ ਪਰਤਾਪ, ਚਮਕੌਰ ਸਿੰਘ ਆਦਿ  ਨੇ ਵੀ ਹਿੱਸੇਦਾਰੀ ਪਾਈ। ਸੁਰਿੰਦਰ ਸਚਦੇਵਾ ਅਤੇ ਵਿਦਿਆਰਥੀਆਂ ਨੇ ਅਮਨ ਤੇ ਸ਼ਾਂਤੀ ਦਾ ਪੈਗ਼ਾਮ ਦਿੰਦਾ ਗੀਤ ਪੇਸ਼ ਕੀਤਾ।

No comments: