Sunday, September 17, 2017

ਸ. ਗੁਰਦਿੱਤ ਸਿੰਘ ਕੰਗ ਦੀਆਂ ਪੁਸਤਕਾਂ ਉੱਪਰ ਲੇਖ ਲਿਖਣ ਮੁਕਾਬਲਾ

Sun, Sep 17, 2017 at 4:26 PM
ਜੇਤੂ ਵਿਦਿਆਰਥਣਾਂ ਨੂੰ ਦਿੱਤੇ ਗਏ ਨਗਦ ਇਨਾਮ 
ਲੁਧਿਆਣਾ: 17 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਪੰਜਾਬੀ ਸਭਿਆਚਾਰ ਅਕਾਦਮੀ, ਲੁਧਿਆਣਾ ਦੇ ਸਹਿਯੋਗ ਨਾਲ ਸਰਦਾਰ ਗੁਰਦਿੱਤ ਸਿੰਘ ਕੰਗ ਨੂੰ ਸਮਰਪਿਤ ਪੁਸਤਕ ਪੜ੍ਹਨ ਪ੍ਰਤੀਯੋਗਿਤਾ ਕਰਵਾਈ ਗਈ। ਇਸ ਮੁਕਾਬਲੇ ਵਿੱਚ  ਪੀ.ਏ.ਯੂ. ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ, ਡਾ. ਮਨਜੀਤ ਸਿੰਘ ਕੰਗ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਵਿੱਚ ਸ਼੍ਰੀਮਤੀ ਮਨਜੀਤ ਕੌਰ ਸੋਢੀਆ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਕਾਲਜ ਦੇ ਪ੍ਰਿੰਸੀਪਲ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ ਜੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਹਨਾਂ ਅਕਾਦਮੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਕਿਉਂਕਿ ਉਹ ਵਿਦਿਆਰਥੀਆਂ ਵਿੱਚ ਸਾਹਿਤ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰ ਰਹੇ ਹਨ।
ਸ. ਗੁਰਦਿੱਤ ਸਿੰਘ ਕੰਗ ਦੀਆਂ ਪੁਸਤਕਾਂ ਉੱਪਰ ਲੇਖ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ। ਜੇਤੂ ਵਿਦਿਆਰਥਣਾਂ ਸਿਮਰਜੀਤ ਕੌਰ [ਮਾਸਟਰ ਤਾਰਾ ਸਿੰਘ ਕਾਲਜ], ਮਨਪ੍ਰੀਤ ਕੌਰ [ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ], ਕਰਮਜੀਤ ਕੌਰ [ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ] ਅਤੇ ਅਮ੍ਰਿੰਤਪਾਲ ਕੌਰ [ਗੁੱਜਰਖਾਨ ਕੈਂਪਸ, ਲੁਧਿਆਣਾ] ਨੂੰ ਕ੍ਰਮਵਾਰ 2000\-, 1500\-, 1000\- ਅਤੇ 500\- ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਸੰਸਥਾ ਦੇ ਮੁਖੀ ਪ੍ਰੋ.[ਡਾ.] ਮੁਹਿੰਦਰ ਕੌਰ ਗਰੇਵਾਲ, ਡਾ. ਮਨਜੀਤ ਸਿੰਘ ਕੰਗ ਅਤੇ ਉਹਨਾਂ ਦੀ ਸੁਪਤਨੀ, ਸ਼੍ਰੀਮਤੀ ਮਨਜੀਤ ਕੌਰ ਸੋਢੀਆ, ਸ਼੍ਰੀ ਸ.ਨ. ਸੇਵਕ ਅਤੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ ਨੇ ਵਿਦਿਆਰਥਣਾਂ ਨੂੰ ਇਨਾਮ ਵੰਡੇ।
ਪੰਜਾਬੀ ਸਭਿਆਚਾਰ ਅਕਾਦਮੀ ਦੇ ਅਧਿਕਾਰੀ ਸ. ਗੁਲਜਾਰ ਸਿੰਘ ਪੰਧੇਰ ਨੇ ਬੋਲਦਿਆ ਆਖਿਆ ਕਿ ਸ. ਗੁਰਦਿੱਤ ਸਿੰਘ ਕੰਗ ਨੇ ਮੌਲਿਕ ਪੁਸਤਕਾਂ ਦੇ ਨਾਲ-ਨਾਲ ਵਿਗਿਆਨ ਵਿਸ਼ੇ ਨਾਲ ਸਬੰਧਿਤ ਪੁਸਤਕਾਂ ਦਾ ਅਨੁਵਾਦ ਕਰਕੇ ਬਹੁਤ ਵੱਡਾ ਕੰਮ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਸ਼੍ਰੀਮਤੀ ਮਨਜੀਤ ਕੌਰ ਸੋਢੀਆ ਅਤੇ ਡਾ. ਅਨੀਤਾ ਕੰਗ ਨੇ ਵੀ ਆਪਣੇ ਵਿਚਾਰ ਪ੍ਰਸਤੁਤ ਕੀਤੇ।
ਪੀ.ਏ.ਯੂ, ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਕੰਗ ਨੇ ਬੋਲਦਿਆਂ ਆਖਿਆ ਕਿ ਸਰਦਾਰ ਗੁਰਦਿੱਤ ਸਿੰਘ ਨੇ ਆਪਣੀ ਜਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਦੇ ਬਾਵਜੂਦ ਸਾਹਿਤ ਦਾ ਪੱਲਾ ਨਹੀਂ ਛੱਡਿਆ। ਉੱਘੇ ਗਾਇਕ ਕੇ.ਦੀਪ. ਸਿੰਘ ਨੇ ਗੀਤ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਪ੍ਰਸਤੁਤ ਕੀਤਾ। ਪੰਜਾਬੀ ਵਿਭਾਗ ਦੇ ਮੁਖੀ ਸ਼੍ਰੀਮਤੀ ਪਰਮਜੀਤ ਕੌਰ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਅਕਾਦਮੀ ਦੀ ਜਨਰਲ ਸਕੱਤਰ, ਡਾ. ਕੁਲਵਿੰਦਰ ਕੌਰ ਮਿਨਹਾਸ ਨੇ ਕੀਤਾ।  
  

No comments: