Monday, September 25, 2017

ਕੀ ਅਜੇ ਵੀ ਸਤਿੰਦਰ ਸੱਤੀ ਹੀ ਹੈ ਪੰਜਾਬ ਆਰਟਸ ਕੌਂਸਿਲ ਦੀ ਚੇਅਰਪਰਸਨ?

ਪੰਜਾਬ ਆਰਟਸ ਕੌਂਸਿਲ ਦੀ ਵੈਬਸਾਈਟ ਅਜੇ ਤੱਕ ਇਹੋ ਦੱਸ ਰਹੀ ਹੈ 
ਚੰਡੀਗੜ੍ਹ//ਲੁਧਿਆਣਾ: 25 ਸਤੰਬਰ 2017: (ਪੰਜਾਬ ਸਕਰੀਨ ਬਿਊਰੋ)::
ਜੇ ਪੰਜਾਬ ਆਰਟਸ ਕੌਂਸਿਲ ਦੀ ਵੈਬਸਾਈਟ 'ਤੇ ਮੌਜੂਦ ਜਾਣਕਾਰੀ ਨੂੰ ਸੱਚ ਮੰਨੀਏ ਤਾਂ ਇਸ ਅਦਾਰੇ ਦੀ ਚੇਅਰਪਰਸਨ ਅਜੇ ਵੀ ਸਤਿੰਦਰ ਸੱਤੀ ਹੀ ਹੈ। ਉਹੀ ਸੱਤੀ ਜੋ ਬਹੁਤ ਹੀ ਵਧੀਆ ਐਂਕਰ ਹੋਣ ਦੇ ਬਾਵਜੂਦ ਇਸ ਨਿਯੁਕਤੀ ਤੋਂ ਲੈ ਕੇ ਹਟਾਏ ਜਾਣ ਤੱਕ ਵਿਵਾਦਾਂ ਵਿੱਚ ਰਹੀਚੇਤੇ ਰਹੇ ਕਿ ਪਿਛੇ ਜਿਹੇ ਪੰਜਾਬ ਦੀ ਸਰਕਾਰ ਬਦਲਣ ਤੋਂ ਬਾਅਦ ਇਸ ਅਹੁਦੇ ਤੋਂ ਸਟੀਨ ਡਰ ਸੱਤੀ ਨੂੰ ਹਟਾ ਕੇ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਇਸ ਅਹੁਦੇ 'ਤੇ ਨਿਯੁਕਤ ਕਰ ਦਿੱਤਾ ਗਿਆ ਸੀ। ਸ਼ਾਇਦ ਪੰਜਾਬ ਆਰਟਸ ਕੌਂਸਿਲ ਦੀ ਇਸ ਵੈਬਸਾਈਟ ਨੂੰ ਅਜੇ ਤੱਕ ਅਪਡੇਟ ਕਰਨ ਦੀ ਲੋੜ ਨਹੀਂ ਸਮਝੀ ਗਈ। ਜੇ ਕੋਈ ਹੋਰ ਮਾਮਲਾ ਹੋਵੇ ਤਾਂ ਆਪਾਂ ਕੀ ਕਹਿ ਸਕਦੇ ਹਾਂ?  

1 comment:

ਸ਼ਸੀ ਪਾਲ ਸਮੁੰਦਰਾ said...

ਫੇਰ ਪਦਮਸ਼੍ਰੀ ਆਪ ਹੀ ਅਪਡੇਟ ਕਰ ਲਵੋ | ਜਾਂ ਇਹ ਕਿਸੇ ਚਪੜਾਸੀ ਨੇ ਆ ਕੇ ਕਰਨਾ ?