Wednesday, August 02, 2017

ਮਾਸਟਰ ਕੇਡਰ ਪ੍ਰਮੋਸ਼ਣ ਚ ਰੂਲਾਂ ਨਾਲ ਛੇੜ ਛਾੜ ਕੀਤੀ ਤਾਂ ਸ਼ਘੰਰਸ਼ ਕਰਾਂਗੇ

Wed, Aug 2, 2017 at 4:20 PM
ੲੀ ਟੀ ਟੀ ਆਗੂਆਂ ਨੇ ਮੰਗੀਆਂ  ਮੁੱਖ ਮੰਤਰੀ ਤੋ ਮੀਟਿੰਗ ਦਾ ਸਮਾਂ
ਭਦੋੜ: 2 ਅਗਸਤ 2017: (ਵਿਜੈ ਜਿੰਦਲ//ਪੰਜਾਬ ਸਕਰੀਨ)::
ਨਿਯਮਾਂ ਵਿੱਚ ਤਬਦੀਲੀਆਂ ਦੇ ਖਦਸ਼ਿਆਂ ਨੂੰ ਲੈ ਕੇ ਈ ਈ ਟੀ ਟੀਚਰਾਂ ਵਿੱਚ ਬੇਚੈਨੀ ਹੈ। ਇਹ ਵਰਗ ਵੀ ਸੰਘਰਸ਼ਾਂ ਦੀ ਚੇਤਾਵਨੀ ਦੇ ਰਿਹਾ ਹੈ। ੲੀ ਟੀ ਟੀ ਅਧਿਅਾਪਕ ਯੂਨੀਅਨ ਬਰਨਾਲਾ ਦੇ ਪ੍ਰਧਾਨ ਜਸਪ੍ਰੀਤ ਸਿੰਘ ਨੇ ਦੱਸਿਅਾ  ਕਿ ਸਿੱਖਿਅਾ ਵਿਭਾਗ ਵੱਲੋ ਮਾਸਟਰ ਕੇਡਰ ਚ ਵੱਖ ਵੱਖ ਅਸਾਮੀਅਾਂ ਤੇ ਪ੍ਰਮੋਸ਼ਣ ਚੈਨਲ ਦਾ ਪ੍ਰੋਸੈਸ ਚੱਲ ਰਿਹਾ ਹੈ ੳੁਹਨਾਂ ਕਿਹਾ ਕਿ ਮਾਸਟਰ ਕੇਡਰ ਦੀ ਪ੍ਰਮੋਸ਼ਣ ਕਰਦੇ ਸਮੇ ਕੰਮ ਕਰਦੇ ਅਧਿਅਾਪਕ ਦੀ ਨਿਯੁਕਤੀ ਮਿੱਤੀ ਨੂੰ ਅਧਾਰ ਮੰਨਕੇ ਹੀ ਪ੍ਰਮੋਸ਼ਣ ਕੀਤੀ ਜਾਦੀ ਹੈ ਪਰ ੲਿਸ ਵਾਰ ਸਿੱਖਿਅਾ ਵਿਭਾਗ ਚ ਬੈਠੇ ਕੁੱਝ ਅਧਿਕਾਰੀਅਾਂ ਨੇ ਜੋ ਕਿਸੇ ੲਿੱਕ ਵਰਗ ਨੂੰ ਲਾਭ ਪਹੁੰਚਾੳੁਣਾਂ ਚਹੁੰਦੇ ਹਨ ਨੇ ਨਿਯਮਾਂ ਨਾਲ ਛੇੜ ਛਾੜ ਕਰਕੇ ਜਿਲਾ ਪ੍ਰੀਸ਼ਦਾਂ ਚੋ ਸਿੱਖਿਅਾ ਵਿਭਾਗ ਚ ਅਾੲੇ ਅਧਿਅਾਪਕਾਂ ਦੀ ਨਿਯੁਕਤੀ ਮਿੱਤੀ ਨਾਲ ਛੇੜ ਛਾੜ ਕਰਕੇ ੳੁਸਨੂੰ 1/7/2006 ਤੋ ਬਦਲਕੇ 7/10/2014 ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋ ਕਿ ਜਦੋ ਮਾਸਟਰ ਕੇਡਰ ਲੲੀ ੲਿਹਨਾਂ ਅਧਿਅਾਪਕਾਂ ਨੇ ਅਪਲਾੲੀ ਕੀਤਾ ਸੀ ੳੁਸ ਸਮੇ ੳੁਹ ਪੰਜ ਸਾਲ ਦੀਅਾਂ ੲੇ ਸੀ ਅਾਰ ਸਮੇਤ ਸਾਰੀਅਾਂ ਸ਼ਰਤਾਂ ਪੂਰੀਅਾਂ ਕਰਦੇ ਸਨ ਜਿਸ ਅਧਾਰ ਤੇ ੳੁਹਨਾਂ ਦੇ ਕੇਸ ਪ੍ਰਵਾਨ ਕੀਤੇ ਗੲੇ ਸਨ ਪਰ ਹੁਣ ਮਹਿਕਮਾਂ ੲਿੱਕ ਵਰਗ ਨੂੰ ਲਾਭ ਦੇਣ ਲੲੀ ਚਲਾਕੀਅਾਂ ਕਰਕੇ ਪ੍ਰੋਫਾਰਮਾਂ ਹੀ ਬਦਲ ਰਿਹਾ ਹੈ ਜਿਸ ਵਿੱਚ ਸਿੱਖਿਅਾ ਵਿਭਾਗ ਚ ਰੈਗੂਲਰ ਹੋਣ ਦੀ ਮਿੱਤੀ ਪਾ ਰਿਹਾ ਹੈ ਜਦੋ ਕਿ ੲੀ ਟੀ ਟੀ ਅਧਿਅਾਪਕਾਂ ਨੂੰ 2006 ਚ ਕੈਪਟਨ ਸਰਕਾਰ ਨੇ ਜਿਲਾ ਪ੍ਰੀਸ਼ਦਾਂ ਚ ਰੈਗੂਲਰ ਹੀ ਭਰਤੀ ਕੀਤਾ ਸੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਵੱਲੋਂ   ਜਲਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਖਿਅਾ ਮੰਤਰੀ ਅਰੁਨਾ ਚੋਧਰੀ ਅਤੇ ਸਿੱਖਿਅਾ ਸਕੱਤਰ ਕ੍ਰਿਸ਼ਨ ਕੁਮਾਰ ਨੂੰ ੲਿਸ ਮਸਲੇ ਤੇ ਮਿਲਣਗੇ ਜੇਕਰ ਫਿਰ ਵੀ ਸਿੱਖਿਅਾ ਵਿਭਾਗ ਅਾਪਣੀਅਾਂ ਹਰਕਤਾਂ ਤੋ ਬਾਜ ਨਾਂ ਅਾੲਿਅਾ ਤੇ ੳੁਹ ਜਿਲਾ ਪੱਧਰ ਅਤੇ ਪੰਜਾਬ ਪੱਧਰ ਤੇ ਅਫਸਰਾਂ ਅਤੇ ਦਫਤਰਾਂ ਦਾ ਘਿਰਾੳੁ ਕਰਕੇ ਤਿੱਖਾ ਸ਼ਘੰਰਸ਼ ਛੇੜਣਗੇ। ਇਸ ਮੌਕੇ ਤੇ ਬੂਟਾ ਸਿੰਘ ਸੁਰਜੀਤ ਸਿੰਘ ਮਨਜੀਤ ਸਿੰਘ ਹਰਜਿੰਦਰ ਸਿੰਘ ਲਖਵੀਰ ਸਿੰਘ ਦੀਦਾਰ ਸਿੰਘ ਜਸਵੀਰ ਕੁਮਾਰ ਕੁਲਵੰਤ ਸਿੰਘ ਹਾਜ਼ਰ ਸਨ।

No comments: