Thursday, July 06, 2017

ਸਰਕਾਰ ਦੇ ਮੰਤਰੀ ਅੰਧ ਵਿਸ਼ਵਾਸ ਫੈਲਾਉਣਾ ਬੰਦ ਕਰਨ:ਡਾ. ਅਾਜਾਦ

Thu, Jul 6, 2017 at 6:19 PM
ਸਰਕਾਰ ਉਹਨਾਂ ਦੀ ਸੋਚ ਵਿਗਿਆਨਿਕ ਬਣਾਉਣ ਦੇ ਉਪਰਾਲੇ ਕਰੇ-ਤਰਕਸ਼ੀਲ 
                                                                                                        Courtesy: Down to Earth
ਲੁਧਿਆਣਾ: 6 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::
ਅੱਜ ਤਰਕਸ਼ੀਲ ਸੋਸਾਇਟੀ ਪੰਜਾਬ ਜੋਨ ਲੁਧਿਆਣਾ  ਦੇ ਮੀਡੀਆ ਮੁੱਖੀ ਡਾ .ਮਜੀਦ ਆਜ਼ਾਦ  ਨੇ ਇੱਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਕਦੇ ਕਾਂਗਰਸ ਪਾਰਟੀ ਦੇ ਨੇਤਾ ਹੰਸਰਾਜ ਹੰਸ ਵਿੱਚ ਪੌਣ ਆਉਂਦੀ ਹੈ ਅਤੇ ਹੁਣ ਪੰਜਾਬ ਸਰਕਾਰ ਦੇ ਮੰਤਰੀ ਚਰਨਜੀਤ ਚੰਨੀ ਜੀ ਨੇ ਜੋਤਸ਼ੀਆਂ ਦੇ ਕਹਿਣ ਤੇ ਆਪਣੀ ਕੋਠੀ ਦਾ ਰਸਤਾ ਪੂਰਬ ਵੱਲ ਰੱਖ ਕੇ ਆਪਣੀ ਗੈਰਵਿਗਿਆਨਿਕ  ਸੋਚ ਦਾ  ਪ੍ਰਦਰਸਨ ਕਰਕੇ ਲੋਕਾਂ ਵਿੱਚ ਸਥਿਤੀ ਹਾਸੋਹੀਣੀ ਬਣਾ ਦਿੱਤੀ। ਇਸੇ ਪਾਰਟੀ ਦੇ ਕੁਝ ਨੇਤਾ ਪਹਿਲਾ ਵੀ ਮੀਂਹ ਨੂੰ ਇੰਦਰ ਦੀ ਕ੍ਰੋਪੀ ਮੰਨ ਕੇ ਕਪੜੇ ਦੀ ਬਣੀ ਗੁੱਡੀ ਨੂੰ ਚੰਡੀਗੜ੍ਹ ਦੀ ਪਾਰਕ ਵਿੱਚ ਜਨਤਕ ਤੌਰ ਤੇ ਫੂਕ ਕੇ ਅਤੇ ਪਟਿਆਲੇ ਸ਼ਹਿਰ ਨੂੰ ਹੜਾਂ ਤੋਂ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਸੋਨੇ ਦੇ ਗਹਿਣਿਆਂ ਦੀ ਭੇਟਾ ਨਦੀ ਨੂੰ ਦੇ ਕੇ ਆਪਣੀ ਅੰਧਵਿਸ਼ਵਾਸ਼ੀ  ਸੋਚ ਦਾ ਪ੍ਰਦਰਸਨ ਕਰਕੇ ਅੰਧ ਵਿਸ਼ਵਾਸ ਫੈਲਾ ਚੁੱਕੇ ਹਨ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਹੋਰ ਨੁਮਾਇੰਦਿਆਂ ਨੂੰ ਆਪਣੀ ਸੋਚ ਵਿਗਿਆਨਿਕ ਬਣਾਉਣ ਦੀ ਲੋੜ ਹੈ।  ਪਿਛਲੇ ਦਿਨਾਂ 'ਚ ਸ੍ਰੀ ਹੰਸਰਾਜ ਹੰਸ ਨੂੰ ਵੀ ਤਰਕਸ਼ੀਲ ਸੁਸਾਇਟੀ ਵੱਲੋਂ ਸਲਾਹ ਦਿੱਤੀ ਗਈ ਸੀ ਕਿ ਉਹ ਕਸਰਾਂ ਅਤੇ ਪੌਣ ਆਉਣ ਦਾ ਇਲਾਜ ਮਾਹਰ ਡਾਕਟਰਾਂ ਕੋਲੋ ਕਰਵਾਉਣ ਜਾ ਤਰਕਸ਼ੀਲਾਂ ਦੇ ਸਲਾਹ ਕੇਂਦਰਾਂ ਤੋਂ ਸਲਾਹ ਲੈਣ। ਇਸ ਸਲਾਹ ਤੋਂ ਬਾਅਦ ਫੇਰ ਕਦੇ ਵੀ ਉਹਨਾਂ ਚ ਪੌਣ ਆਉਣ ਦੀ ਖਬਰ ਨਹੀਂ ਮਿਲੀ। ਹੁਣ ਤਰਕਸ਼ੀਲ ਸੁਸਾਇਟੀ ਵੱਲੋਂ ਸ੍ਰੀ ਚੰਨੀ ਜੀ ਨੂੰ ਸਲਾਹ ਦਿੱਤੀ ਜਾਂਦੀ ਹੈ ਕੇ ਉਹ ਸੁਸਾਇਟੀ ਦੀਆਂ ਕਿਤਾਬਾਂ ਜੋਤਿਸ਼ ਝੂਠ ਬੋਲਦਾ ਹੈ ਅਤੇ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ ਆਦਿ ਜਰੂਰ ਪੜ੍ਹ ਕੇ ਜੋਤਿਸ਼ ਅਤੇ ਵਾਸਤੂ ਸ਼ਾਸਤਰ ਬਾਰੇ ਆਪਣੇ ਗਿਆਨ ਵਿੱਚ ਵਾਧਾ ਕਰਨ ਤਾਂ ਕੇ ਫੇਰ ਕੋਈ ਜੋਤਸ਼ੀ ਉਹਨਾਂ ਕੋਲੋ ਅਜਿਹੇ ਅੰਧ ਵਿਸ਼ਵਾਸ਼ ਫੈਲਾਉਣ ਵਾਲੇ ਕੰਮ ਨਾ ਕਰਵਾ ਸਕੇ। ਉਹਨਾਂ ਕਿਹਾ ਕਿ ਚੰਡੀਗੜ੍ਹ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ ਜਿਸ ਨੇ ਅੰਧਵਿਸ਼ਵਾਸ ਦੇ ਨਾਮ ਤੇ ਹੋਏ ਇਸ ਨਜਾਇਜ ਕਬਜੇ ਨੂੰ ਅਫਸਰਾਂ ਵੱਲੋਂ ਕੁਝ ਘੰਟਿਆਂ ਵਿੱਚ ਹੀ ਤੋੜ ਦਿੱਤਾ ਗਿਆ ਹੈ ਪ੍ਰੰਤੂ ਲੁਧਿਆਣਾ  ਸ਼ਹਿਰ 'ਚ ਹਰ ਰੋਜ ਅੰਧ ਵਿਸ਼ਵਾਸ ਫੈਲਾਉਣ ਲਈ ਸੜਕਾਂ ਅਤੇ ਨਦੀਆਂ ਵਿੱਚ ਝੂਠੇ ਮੰਦਰ ਮਸੀਤਾਂ ਤੇ ਕਬਰਾਂ ਆਦਿ ਰਾਜਨੀਤਿਕ ਸਹਿ ਤੇ ਬਣਾਏ ਜਾ ਰਹੇ ਹਨ ਅਤੇ ਪੱਕੇ ਕੀਤੇ ਜਾ ਰਹੇ ਹਨ। ਉਹਨਾਂ ਉਦਾਹਰਣ ਦਿੰਦਿਆ ਕਿਹਾ ਕਿ ਇਸ ਤਰਾਂ ਦਾ ਹੀ ਇੱਕ ਨਜਾਇਜ ਕਬਜਾ ਲੁਧਿਆਣਾ ਦੇ ਬਸ ਸਟੈਂਡ ਦੇ ਮੁੱਖ ਗੇਟ ਤੇ ਮੰਦਰ ਦੇ ਰੂਪ ਵਿੱਚ ਕੀਤਾ ਹੋਇਆ ਹੈ ਤਰਕਸ਼ੀਲ ਸੁਸਾਇਟੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ ਕੇ ਉਹ ਆਪਣੇ ਨੁਮਾਇੰਦਿਆਂ ਨੂੰ ਵਿਗਿਆਨਿਕ ਸੋਚ ਦੇ ਧਾਰਨੀ ਬਣਾਉਣ ਦੇ ਉਪਰਾਲੇ ਕਰੇ ਤੇ ਨਾਲ ਹੀ ਲੁਧਿਆਣਾ  ਸ਼ਹਿਰ ਤੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਕਿਤੇ ਜਾ ਰਹੇ ਇਸ ਤਰਾਂ ਦੇ ਨਜਾਇਜ ਕਬਜਿਆਂ ਖਿਲਾਫ ਚੰਡੀਗੜ੍ਹ ਪ੍ਰਸ਼ਾਸਨ ਦੀ ਤਰਜ਼ ਤੇ ਕਾਰਵਾਈ ਕਰੇ। 

*ਡਾ.ਮਜੀਦ ਆਜ਼ਾਦ ਤਰਕਸ਼ੀਲ ਸੁਸਾਇਟੀ ਪੰਜਾਬ ਰਜਿ. ਦੇ ਲੁਧਿਆਣਾ ਜ਼ੋਨ ਦੇ ਮੀਡੀਆ ਮੁੱਖੀ ਹਨ। ਉਹਨਾਂ ਨਾਲ ਸੰਪਰਕ ਲਈ ਨੰਬਰ ਹੈ: 9815254200 

No comments: