Wednesday, July 26, 2017

ਲੌਂਗ ਮਾਰਚ ਦੇ ਸਵਾਗਤ ਲਈ ਲੁਧਿਆਣਾ 'ਚ ਵੀ ਜ਼ਬਰਦਸਤ ਉਤਸ਼ਾਹ

AISF ਅਤੇ AIYF ਵੱਲੋਂ ਤਿਆਰੀ ਮੀਟਿੰਗਾਂ ਦਾ ਸਿਲਸਿਲਾ ਜਾਰੀ
ਲੁਧਿਆਣਾ: 26 ਜੁਲਾਈ 2017: (ਪੰਜਾਬ ਸਕਰੀਨ ਬਿਊਰੋ):: Click to See More Pics on Facebook
ਵਿਕਾਸ ਦੇ ਬੇਸ਼ੁਮਾਰ ਦਾਅਵਿਆਂ ਦੇ ਬਾਵਜੂਦ ਦੇਸ਼ ਦੀ ਜਵਾਨੀ ਅੱਜ ਵੀ ਬੇਰੋਜ਼ਗਾਰ ਅਤੇ ਦਿਸ਼ਾਹੀਣ ਹੈ। ਪੜ੍ਹ ਲਿਖ ਕੇ ਵੀ ਉਸਨੂੰ ਰੋਜ਼ਗਾਰ ਦੀ ਕੋਈ ਗਾਰੰਟੀ ਨਹੀਂ। ਜਿਸ ਉਮਰੇ ਨੌਜਵਾਨਾਂ ਨੇ ਆਪਣੇ ਬਜ਼ੁਰਗ ਮਾਪਿਆਂ ਦੀ ਡਗੋਰੀ ਬਣਨਾ ਹੁੰਦਾ ਹੈ ਉਸ ਉਮਰੇ ਉਹਨਾਂ ਨੂੰ ਆਪਣਾ ਜੇਬ ਖਰਚ ਵੀ ਆਪਣੇ ਮਾਤਾ ਪਿਤਾ ਕੋਲੋਂ ਮੰਗਣਾ ਪੈਂਦਾ ਹੈ। ਇਸ ਸ਼ਰਮਨਾਕ ਅਤੇ ਨਾਜ਼ੁਕ ਸਥਿਤੀ ਦਾ ਫਾਇਦਾ ਕਈ ਵਾਰ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰ ਵੀ ਉਠਾਉਂਦੇ ਹਨ ਪਰ ਸਰਕਾਰਾਂ ਨੂੰ ਇਸ ਦੀ ਕੋਈ ਚਿੰਤਾ ਮਹਿਸੂਸ ਨਹੀਂ ਹੁੰਦੀ। ਇਸ  ਨਿਰਾਸ਼ਾ ਜਨਕ ਸਥਿਤੀ ਵਿੱਚ ਅੱਗੇ ਆਈਆਂ ਹਨ ਦੋ ਜੱਥੇਬੰਦੀਆਂ-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ। ਇਹਨਾਂ ਜੱਥੇਬੰਦੀਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਮੰਗ ਕੀਤੀ ਹੈ ਕਿ ਨੌਜਵਾਨਾਂ ਲਈ ਰੋਜ਼ਗਾਰ ਦੀ ਗਾਰੰਟੀ ਡਿੱਟਤੀ ਜਾਵੇ। ਜਦੋਂ ਤੱਕ ਰੋਜ਼ਗਾਰ ਨਹੀਂ ਮਿਲਦਾ ਉਦੋਂ ਤੱਕ ਬੇਰੋਜ਼ਗਾਰੀ ਭੱਤਾ ਦਿੱਤਾ ਜਾਵੇ ਤਾਂਕਿ ਨੌਜਵਾਨ ਮੁੰਡੇ ਕੁੜੀਆਂ ਮਾਣ ਸਤਿਕਾਰ ਆਪਣਾ ਜੀਂਵਨ ਆਪਣੇ ਪੈਰਾਂ ਤੇ ਖੜੋ ਕੇ ਜੀ ਸਕਣ। Click to See More Pics on Facebook
ਇਸ ਮਕਸਦ ਲਈ ਕੰਨਿਆ ਕੁਮਾਰੀ ਤੋਂ ਇੱਕ ਲੌਂਗ ਮਾਰਚ ਸ਼ੁਰੂ ਹੋ ਚੁੱਕਿਆ ਹੈ ਜਿਹੜਾ ਦੇਸ਼ ਦੇ ਵੱਖ ਵੱਖ ਹਿੱਸਿਆਂ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਆਪਣੇ ਨਾਲ ਜੋੜਦਾ ਹੋਇਆ ਤੇਜ਼ੀ ਨਾਲ ਹੁਸੈਨੀਵਾਲਾ  ਰਿਹਾ ਹੈ। ਪੰਜਾਬ ਵਿੱਚ ਇਸ ਲੌਂਗ ਮਾਰਚ ਨੇ 9 ਸਤੰਬਰ 2017 ਨੂੰ ਦਾਖਲ ਹੋਣਾ ਹੈ 12 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਸਮਾਧ ਹੁਸੈਨੀਵਾਲਾ ਵਿਖੇ ਪਹੁੰਚਣਾ ਹੈ।  ਸਤਲੁਜ ਦੇ ਉਸ ਕਿਨਾਰੇ ਉੱਤੇ ਜਿਸ ਨੇ ਲੋਕ ਪੱਖੀ ਸੁਪਨਿਆਂ ਵਾਲੇ ਦੇਸ਼ ਦੀ ਸਿਰਜਣਾ ਲਈ ਇਹਨਾਂ ਸ਼ਹੀਦਾਂ ਨੂੰ ਕੁਰਬਾਨੀਆਂ ਦੇਂਦਿਆਂ ਦੇਖਿਆ ਸੀ। ਉਸ ਹਵਾ ਵਿੱਚ ਅੱਜ ਵੀ ਸ਼ਹੀਦਾਂ ਦੇ ਖਿਆਲਾਂ ਦੀ ਬਿਜਲੀ ਮਨਾਂ ਅੰਦਰਲੇ ਹਨੇਰਿਆਂ  ਨੂੰ ਚੀਰਦੀ ਹੋਈ ਰਸਤੇ ਦਿਖਾਉਂਦੀ ਹੈ। 
ਪੰਜਾਬ ਵਿੱਚ ਇਸ ਲੌਂਗ ਮਾਰਚ ਦਾ ਸਵਾਗਤ ਬੜੇ ਹੀ ਜੋਸ਼ੋ ਖਰੋਸ਼ ਨਾਲ ਕੀਤਾ ਜਾਣਾ ਹੈ। ਇਸ ਇਤਿਹਾਸਿਕ ਸਵਾਗਤ ਨੇ ਹੀ ਪੰਜਾਬ ਦੇ ਜਵਾਨਾਂ ਦੀ ਆਵਾਜ਼ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨਾ ਹੈ ਤਾਂਕਿ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾ ਸਕੇ। Click to See More Pics on Facebook
ਇਸ ਮਕਸਦ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਇਸ ਮੀਟਿੰਗ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਨਵੇਂ ਪੁਰਾਣੇ ਅਤੇ ਬਜ਼ੁਰਗ ਮੈਂਬਰਾਂ ਨੇ ਬੜੇ ਹੀ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੁਕੇ ਲੌਂਗ ਮਾਰਚ ਦਾ ਮਕਸਦ ਵੀ ਸਮਝਾਇਆ ਗਿਆ ਅਤੇ ਇਸ ਨੂੰ ਜੀ ਆਇਆਂ ਕਹਿਣ ਦੇ ਪ੍ਰੋਗਰਾਮ ਵੀ ਉਲੀਕੇ ਗਏ। 
ਇਸ ਮੀਟਿੰਗ ਵਿੱਚ ਨਵਿਆਂ ਮੈਂਬਰਾਂ ਦਾ ਜੋਸ਼ ਵੀ ਦੇਖਣ ਵਾਲਾ ਸੀ ਅਤੇ ਪੁਰਾਣੇ ਮੈਂਬਰਾਂ  ਦੇ ਤਜਰਬੇ ਵੀ ਸੁਣਨ ਵਾਲੇ ਸਨ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਮੀਟਿੰਗ ਸੀ ਜਿਸ ਨੇ ਲੌਂਗ ਮਾਰਚ ਦੇ ਸਵਾਗਤ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ।
ਇਸ ਮੌਕੇ ਤੇ ਵਿਦਿਅਰਥੀਆਂ ਵਲੋਂ ਦੀਪਕ ਕੁਮਾਰ, ਅਜੈ ਕੁਮਾਰ, ਕਾਰਤਿਕਾ, ਮਨਪ੍ਰਤੀ ਕੌਰ, ਸੁਲਤਾਨਾ ਮਲਿਕ, ਵੀਨਾ ਯਾਦਵ, ਇਸ਼ਰਤ ਸਮੇਤ 29 ਮੈਂਬਰੀ ਤਿਆਰੀ ਕਮੇਟੀ ਦਾ ਗਠਨ ਕੀਤਾ ਗਿਆ।
ਸਮੁਚੇ ਪਰੋਗਰਾਮ  ਬਾਰੇ ਜਾਣਕਾਰੀ ਦਿੰਦਿਆਂ ਕੌਮੀ ਕਨਵੀਨਰ ਬੀਬੀ ਕਰਮਵੀਰ ਕੌਰ ਨੇ ਦੱਸਿਆ ਕਿ ਵਿਕਾਸ ਦੇ ਬੇਸ਼ੁਮਾਰ ਦਾਅਵਿਆਂ ਦੇ ਬਾਵਜੂਦ ਦੇਸ਼ ਦੀ ਜਵਾਨੀ ਅੱਜ ਵੀ ਬੇਰੋਜ਼ਗਾਰ ਅਤੇ ਦਿਸ਼ਾਹੀਣ ਹੈ। ਪੜ੍ਹ ਲਿਖ ਕੇ ਵੀ ਉਸਨੂੰ ਰੋਜ਼ਗਾਰ ਦੀ ਕੋਈ ਗਾਰੰਟੀ ਨਹੀਂ। ਜਿਸ ਉਮਰੇ ਨੌਜਵਾਨਾਂ ਨੇ ਆਪਣੇ ਬਜ਼ੁਰਗ ਮਾਪਿਆਂ ਦੀ ਡਗੋਰੀ ਬਣਨਾ ਹੁੰਦਾ ਹੈ ਉਸ ਉਮਰੇ ਉਹਨਾਂ ਨੂੰ ਆਪਣਾ ਜੇਬ ਖਰਚ ਵੀ ਆਪਣੇ ਮਾਤਾ ਪਿਤਾ ਕੋਲੋਂ ਮੰਗਣਾ ਪੈਂਦਾ ਹੈ। ਇਸ ਸ਼ਰਮਨਾਕ ਅਤੇ ਨਾਜ਼ੁਕ ਸਥਿਤੀ ਦਾ ਫਾਇਦਾ ਕਈ ਵਾਰ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰ ਵੀ ਉਠਾਉਂਦੇ ਹਨ ਪਰ ਸਰਕਾਰਾਂ ਨੂੰ ਇਸ ਦੀ ਕੋਈ ਚਿੰਤਾ ਮਹਿਸੂਸ ਨਹੀਂ ਹੁੰਦੀ। ਇਸ  ਨਿਰਾਸ਼ਾ ਜਨਕ ਸਥਿਤੀ ਵਿੱਚ ਅੱਗੇ ਆਈਆਂ ਹਨ ਦੋ ਜੱਥੇਬੰਦੀਆਂ-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ। ਇਹਨਾਂ ਜੱਥੇਬੰਦੀਆਂ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਮੰਗ ਕੀਤੀ ਹੈ ਕਿ ਨੌਜਵਾਨਾਂ ਲਈ ਰੋਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ। ਜਦੋਂ ਤੱਕ ਰੋਜ਼ਗਾਰ ਨਹੀਂ ਮਿਲਦਾ ਉਦੋਂ ਤੱਕ ਰੋਜ਼ਗਾਰ ਇੰਤਜ਼ਾਰੀ ਭੱਤਾ ਦਿੱਤਾ ਜਾਵੇ ਤਾਂਕਿ ਨੌਜਵਾਨ ਮੁੰਡੇ ਕੁੜੀਆਂ ਮਾਣ ਸਤਿਕਾਰ ਨਾਲ ਆਪਣਾ ਜੀਵਨ ਆਪਣੇ ਪੈਰਾਂ ਤੇ ਖੜੋ ਕੇ ਜੀ ਸਕਣ। ਅਜਿਹਾ ਕਰਕੇ ਹੀ ਉਹ ਦੇਸ਼ ਲਈ ਕੁਝ ਨਵਾਂ ਵੀ ਕਰ ਸਕਣਗੇ। ਇਸ ਮੌਕੇ ਤੇ ਮੀਟਿੰਗ ਨੂੰ ਡਾ: ਅਰੁਣ ਮਿੱਤਰਾ, ਕਾਮਰੇਡ ਡੀ ਪੀ ਮੌੜ, ਕਾਮਰੇਡ ਗੁਰਵੰਤ ਸਿੰਘ, ਕਾਮਰੇਡ ਗੁਰਨਾਮ ਸਿੱਧੂ ਅਤੇ ਕੁਝ ਹੋਰਾਂ ਨੇ ਵੀ ਸੰਬੋਧਨ ਕੀਤਾ।
ਕੁਲ ਮਿਲਾ ਕੇ ਮਹਿਸੂਸ ਹੋ ਰਿਹਾ ਸੀ ਕਿ ਪੰਜਾਬ ਦੀ ਜੁਆਨੀ ਦੇ ਨਾਲ ਨਾਲ ਪੰਜਾਬ ਦੇ ਬਾਕੀ ਲੋਕ ਵੀ ਕਿਸੇ ਅਲੌਕਿਕ ਜਿਹੇ ਉਤਸ਼ਾਹ ਵਿੱਚ ਹਨ। ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੇ ਨਵੇਂ ਸੰਘਰਸ਼ਾਂ ਦਾ ਜੋਸ਼ ਵੀ ਲਿਆਂਦਾ ਹੈ ਅਤੇ ਖਿਆਲਾਂ ਵਿੱਚ ਇਕ ਤਾਜ਼ਗੀ ਵੀ। ਇਸ ਜੋਸ਼ ਅਤੇ ਉਤਸ਼ਾਹ ਨਾਲ ਉਹਨਾਂ ਲੋਕ ਦੋਖੀ ਅਨਸਰਾਂ ਦੇ ਨਾਪਾਕ ਇਰਾਦੇ ਨਾਕਾਮ ਹੋਣੇ ਹਨ ਜਿਹੜੇ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਅਤੇ ਗੈਂਗਾਂ ਵਾਲੇ ਹਥਿਆਰਾਂ ਵਿੱਚ ਡੋਬਣ ਦੀਆਂ ਸਾਜ਼ਿਸ਼ਾਂ ਬਣਾਈ ਫਿਰਦੇ ਹਨ।
Click to See More Pics on Facebook

No comments: