Tuesday, July 18, 2017

A 2 Z ਨੇ ਵਾਲਮੀਕੀ ਸਮਾਜ ਦੇ ਲੋਕਾਂ ਦਾ ਰੁਜ਼ਗਾਰ ਖੋਹਿਆ: ਵਿਜੈ ਦਾਨਵ

Tue, Jul 18, 2017 at 4:33 PM
ਏ ਟੂ ਜੈੱਡ ਕੰਪਨੀ ਦੇ ਖਿਲਾਫ਼ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਗਈ ਗੈਟ ਰੈਲੀ
ਲੁਧਿਆਣਾ: 18 ਜੁਲਾਈ 2017: (ਪੰਜਾਬ ਸਕਰੀਨ ਬਿਊਰੋ):: 
ਅੱਜ ਮਿਉਂਸੀਪਲ ਕਰਮਚਾਰੀ ਦਲ ਵਲੋਂ ਸੰਸਥਾ ਦੇ ਚੇਅਰਮੈਨ ਵਿਜੈ ਦਾਨਵ ਦੀ ਅਗਵਾਈ ਵਿਚ ਏ ਟੂ ਜੈੱਡ ਕੰਪਨੀ ਦੇ ਖਿਲਾਫ਼ ਅਤੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕਰਵਾਉਣ ਲਈ ਅੱਜ ਸਥਾਨਕ ਨਗਰ ਨਿਗਮ ਜ਼ੋਨ ਏ ਦੇ ਸਾਹਮਣੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਕਰਮਚਾਰੀ ਦਲ ਦੇ ਵਾਈਸ ਚੇਅਰਮੈਨ ਚੌਧਰੀ ਯਸ਼ਪਾਲ ਅਤੇ ਵਾਲਮੀਕਿ ਸਮਾਜ ਬਚਾਓ ਅੰਦਲੋਨ ਦੇ ਪ੍ਰਧਾਨ ਓਮਪਾਲ ਚਨਾਲਿਆ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਇਸ ਮੌਕੇ ਸਫ਼ਾਈ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕਰਕੇ ਕਾਂਗਰਸ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਵਿਜੈ ਦਾਨਵ ਨੇ ਦੱਸਿਆ ਕਿ ਏ ਟੂ ਜੈੱਡ ਕੰਪਨੀ ਨੇ ਵਾਲਮੀਕਿਨ ਸਮਾਜ ਦੇ ਲੋਕਾਂ ਦਾ ਰੁਜ਼ਗਾਰ ਉਨ੍ਹਾਂ ਤੋਂ ਖੋਹਿਆ ਹੈ ਜੋ ਕਿ ਬਿਲਕੁਲ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏ ਟੂ ਜੈਡ ਕੰਪਨੀ ਤੋਂ ਪਹਿਲਾ ਵਾਲਮੀਕਿਨ ਸਮਾਜ ਦੇ ਲੋਕਾਂ ਵਲੋਂ ਡੋਰ ਟੂ ਡੋਰ ਕੂੜਾ ਚੁੱਕਣ ਦਾ ਕੰਮ ਕੀਤਾ ਜਾਂਦਾ ਸੀ ਪ੍ਰੰਤੂ ਪੰਜਾਬ ਵਿਚ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ। ਉਸਨੇ ਏ ਟੂ ਜੈਡ ਕੰਪਨੀ ਨੂੰ ਦੁਬਾਰਾ ਲਿਆ ਕੇ ਵਾਲਮੀਕਿਨ ਸਮਾਜ ਦੇ ਲੋਕਾਂ ਦਾ ਇਹ ਵੀ ਰੋਜ਼ਗਾਰ ਉਨ੍ਹਾਂ ਕੋਲ ਖੋਹ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ 27000 ਕਰਮਚਾਰੀਆਂ ਨੂੰ ਪੱਕਾ ਕਰਨ ਦਾ ਫ਼ੈਸਲਾ ਪਾਸ ਕੀਤਾ ਗਿਆ ਪ੍ਰੰਤੂ ਮੌਜੂਦਾ ਸਰਕਾਰ ਵਲੋਂ ਜਾਣ ਬੁੱਝ ਕੇ ਇਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ  ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਪ੍ਰਸ਼ਾਸ਼ਨ ਨੂੰ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪ੍ਰਸ਼ਾਸ਼ਨ ਵਲੋਂ ਇਸ ਮਸਲੇ ਦਾ ਇਕ ਹਫ਼ਤੇ ਵਿਚ ਨਿਪਟਾਰਾ ਨਹੀਂ ਕੀਤਾ ਜਾਂਦਾ ਤਾਂ ਮਿਊਂਸੀਪਲ ਕਰਮਚਾਰੀ ਦਲ ਵਲੋਂ ਸ਼ਹਿਰ ਦੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ ਇਸ ਦਾ ਜਿੰਮੇਵਾਰ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਹੋਵੇਗਾ। ਇਸ ਮੌਕੇ ਚੌਧਰੀ ਯਸ਼ਪਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਦਲਿਤ ਵਿਰੋਧੀ ਹੈ ਜੋ ਕਿ ਜਾਣ ਬੁੱਝ ਕੇ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਉਨ੍ਹਾਂ ਦਾ ਰੁਜ਼ਗਾਰ ਖੋਹ ਰਹੀ ਹੈ। ਉਨ੍ਹਾਂ ਕਿਹਾ ਕਿ  ਜੇਕਰ ਕਾਂਗਰਸ ਸਰਕਾਰ ਵਲੋਂ ਆਪਣੇ ਫ਼ੈਸਲੇ ਤੇ ਦੁਬਾਰਾ ਵਿਚਾਰ ਨਹੀਂ ਕੀਤਾ ਜਾਂਦਾ ਲੋਕਾਂ ਵਲੋਂ ਆਉਣ ਵਾਲੇ ਦਿਨਾਂ ਵਿਚ ਨਿਗਮ ਚੋਣਾਂ ਵਿਚ ਲੋਕਾਂ ਵਲੋਂ ਕਾਗਰਸੀਆਂ ਨੂੰ ਸਬਕ ਸਿਖਾਇਆ ਜਾਵੇਗਾ। ਇਸ ਮੌਕੇ ਮਹਿਕ ਸਿੰਘ ਚੌਹਾਨ, ਸੁਧੀਰ ਡਾਬਾ, ਵਾਲਮੀਕਿ ਸਮਾਜ ਬਚਾਓ ਅੰਦੋਲਨ ਦੇ ਉਪ ਪ੍ਰਧਾਨ ਪਰਵਿੰਦਰ ਪੁਹਾਲ, ਚੇਅਰਮੈਨ ਸ਼ਾਲ, ਪ੍ਰਧਾਨ ਉਮਪਾਲ ਚਨਾਲਿਆ, ਕੈਸ਼ੀਅਰ ਪ੍ਰਮੋਦ, ਮਾਸਟਰ ਸੁਰੇਸ਼, ਸੁਭਾਸ਼ ਕਾਲਾ, ਸੰਜੇ ਚਨਾਲਿਆ ਸੈਕਟਰੀ, ਸਚਿਨ ਚਾਵਰੀਆ ਜਨਰਲ ਸਕੱਤਰ, ਰਾਜਵੀਰ ਸੋਦੇ, ਰਿੰਕੂ ਚਨਾਲਿਆ, ਰਾਮ ਪ੍ਰਸਾਦ, ਜਸਵੀਰ ਮਰਾਠਾ, ਜਸਵੀਰ ਕੁਮਾਰ, ਕਪਿਲ ਕੁਮਾਰ, ਦੀਪਕ ਕੁਮਾਰ, ਵਿਪਨ ਕਲਿਆਣ, ਬਾਬੂ ਰਾਮ ਚੰਡਾਲ, ਜਤਿੰਦਰ ਘਾਵਰੀ, ਅਸ਼ੋਕ ਕੁਮਾਰ ਬੰਟੂ, ਗੁਲਾਬ ਸਿੰਘ ਬਿਰਲਾ ਆਦਿ ਹਾਜ਼ਰ ਸਨ।

No comments: