Sunday, July 30, 2017

9 ਅਗਸਤ ਨੂੰ ਹੋਵੇਗਾ ਪੱਤਰਕਾਰਾਂ ਉੱਤੇ ਆਰਥਿਕ ਦਬਾਅ ਬਾਰੇ ਵਿਸ਼ੇਸ਼ ਸੈਮੀਨਾਰ

ਵਿਸ਼ੇਸ਼ ਮੀਟਿੰਗ ਵੱਲੋਂ ਜੰਗੀ ਜਨੂੰਨ ਭੜਕਾਉਣ ਦੀ ਵੀ ਨਿਖੇਧੀ 
                                                                                                          Photo Courtesy: Free Media 
ਲੁਧਿਆਣਾ: 29 ਜੁਲਾਈ 2017: (ਪੰਜਾਬ ਸਕਰੀਨ ਬਿਊਰੋ)::  
Courtesy Photo
ਕਾਰਪੋਰੇਟ ਯੁਗ ਵਾਲੇ ਮੀਡੀਆ ਦੇ ਇਸ ਦੌਰ ਵਿੱਚ ਬਹੁ ਗਿਣਤੀ ਪੱਤਰਕਾਰ ਭਾਰੀ ਆਰਥਿਕ ਦਬਾਵਾਂ ਹੇਠ ਕੰਮ ਕਰ ਰਹੇ ਹਨ। ਇਹ ਦਬਾਅ ਘਰੇਲੂ ਜ਼ਿੰਦਗੀ ਤੋਂ ਲੈ ਕੇ ਕਲਮੀ ਜ਼ਿੰਦਗੀ ਦੇ ਕਾਰਜ ਖੇਤਰ ਤੱਕ ਵੀ ਉਸਦਾ ਪਿੱਛਾ ਕਰਦੇ ਹਨ। ਆਖਿਰ ਕੀ ਹੈ ਇਸਦਾ ਹਲ? ਕੌਣ ਹੈ ਇਸ ਲਈ ਜ਼ਿੰਮੇਵਾਰ? ਕੀ ਕੀ ਕੀਤਾ ਜਾਣਾ ਜ਼ਰੂਰੀ ਹੈ? ਅਜਿਹੇ ਸਾਰੇ ਸੁਆਲਾਂ ਬਾਰੇ ਹੋਵੇਗੀ 9 ਅਗਸਤ ਦੇ ਵਿਸ਼ੇਸ਼ ਸੈਮੀਨਾਰ ਵਿੱਚ ਵਿਸ਼ੇਸ਼ ਚਰਚਾ। 
ਸੁਆਲਾਂ ਦਾ ਜੁਆਬ ਦੇਣ ਲਈ ਇਸ ਸੈਮੀਨਾਰ ਵਿੱਚ ਜਿੱਥੇ ਖੁਦ ਪੱਤਰਕਾਰ ਮੌਜੂਦ ਹੋਣਗੇ ਉੱਥੇ ਆਰਥਿਕ ਖੇਤਰਾਂ ਦੇ ਮਾਹਰ ਵੀ ਉਚੇਚੇ ਤੌਰ 'ਤੇ ਸੱਦੇ ਜਾਣਗੇ। ਕਾਬਿਲੇ ਜ਼ਿਕਰ ਹੈ ਕਿ ਇਸ ਸੈਮੀਨਾਰ ਦਾ ਆਯੋਜਨ "ਦ ਪੀਪਲਜ਼ ਮੀਡੀਆ ਲਿੰਕ" ਦੀ ਪੰਜਾਬੀ ਇਕਾਈ ਲੋਕ ਮੀਡੀਆ ਮੰਚ ਵੱਲੋਂ ਕਰਾਇਆ ਜਾ ਰਿਹਾ ਹੈ। ਇਸਦਾ ਮਕਸਦ ਪੱਤਰਕਾਰਾਂ ਦੀ ਕਮਜ਼ੋਰ ਆਰਥਿਕਤਾ ਵਾਲੇ ਹਾਲਾਤਾਂ ਨੂੰ ਸਮਾਜ ਦੇ ਸਾਹਮਣੇ ਲਿਆਉਣਾ ਅਤੇ ਅਤੇ ਇਸ ਸਮੱਸਿਆ ਦਾ ਕੋਈ ਹੱਲ ਕੱਢਣਾ ਹੈ। 
ਇਸ ਸਬੰਧ ਵਿੱਚ ਅੱਜ ਦੀ ਮੀਟਿੰਗ ਉੱਘੇ ਤਰਕਸ਼ੀਲ ਜਸਵੰਤ ਜੀਰਖ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ, ਦੀਪ ਜਗਦੀਪ, ਪ੍ਰਦੀਪ ਸ਼ਰਮਾ ਇਪਟਾ, ਸਤੀਸ਼ ਪ੍ਰਨਾਮੀ, ਸਤੀਸ਼ ਸਚਦੇਵਾ, ਗੁਰਦੇਵ ਸਿੰਘ, ਵੀ ਕੇ ਬੱਤਰਾ ਅਤੇ ਰੈਕਟਰ ਕਥੂਰੀਆ ਨੇ ਵੀ ਭਾਗ ਲਿਆ। ਇਸ ਮੀਟਿੰਗ ਵਿੱਚ ਕਿਊਬਾ, ਅਮਰੀਕਾ ਅਤੇ ਚੀਨ ਸਮੇਤ ਬਹੁਤ ਸਾਰੇ ਦੇਸ਼ਾਂ ਵਿਚਲੇ ਮੀਡੀਆ ਦੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਵੀ ਹੋਇਆ। ਸੰਸਾਰ ਦੀਆਂ ਇਹਨਾਂ ਸਾਰੀਆਂ ਸਥਿਤੀਆਂ ਨੂੰ ਪੰਜਾਬ ਦੇ ਸੰਧਰਭ ਵਿੱਚ ਵਿਚਾਰਿਆ ਗਿਆ। ਦੀਪ ਜਗਦੀਪ ਨੇ ਇਸ ਸਾਰੀ ਬਹਿਸ ਦੌਰਾਨ ਬਹੁਤ ਹੀ ਉਸਾਰੂ ਬਹਿਸ ਕੀਤੀ ਅਤੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਇਸ ਸਬੰਧੀ ਉਠਾਏ ਸਾਰੇ ਸ਼ੰਕਿਆਂ ਨੂੰ ਬਹੁਤ ਹੀ ਠੋਸ ਮਿਸਾਲਾਂ ਦੇ ਕੇ ਨਵਿਰਤ ਕੀਤਾ। 
ਬੁਲਾਰਿਆਂ ਨੇ ਇਸ ਗੱਲ ਤੇ ਚਿੰਤਾ ਪ੍ਰਗਟਾਈ ਕਿ ਮੀਡੀਆ ਨਾਲ ਸਬੰਧਤ ਕਲਮੀ ਕਾਮੇ ਇਸ ਸਮੇਂ ਭਾਰੀ ਦਬਾਅ ਵਾਲੇ ਨਾਜ਼ੁਕ ਦੌਰ ਵਿੱਚ ਹਨ। ਮੀਡੀਆ ਐਡ ਸਿਪਾਹੀਆਂ ਨੂੰ ਦਬਾਉਣ, ਰਖੇਲ ਬਣਾਉਣ ਅਤੇ ਜੇ ਅੜੇ ਤਾਂ ਫਿਰ ਨਿਸ਼ਾਨਾ ਬਣਾਉਣ ਦੀਆਂ ਸਾਜ਼ਿਸ਼ਾਂ ਜ਼ੋਰਾਂ ਤੇ ਹਨ। ਇਸ ਸਬੰਧੀ ਕਾਰਪੋਰੇਟ ਫਰਮਾਂ ਵੱਲੋਂ ਵੱਡੇ ਖਰਚਿਆਂ ਨਾਲ ਕੀਤੀਆਂ ਜਾਂਦੀਆਂ ਪ੍ਰੈਸ ਕਾਨਫਰੰਸਾਂ ਦਾ ਜ਼ਿਕਰ ਵੀ ਹੋਇਆ ਜਿਹਨਾਂ ਦਾ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਕੋਈ ਫਾਇਦਾ ਨਹੀਂ ਪਹੁੰਚਦਾ। ਮਾਮੂਲੀ ਜਿਹੀਆਂ ਗਿਫਟਾਂ ਦੇ ਕੇ ਪੱਤਰਕਾਰਾਂ ਕੋਲੋਂ ਵੱਡੇ ਇਸ਼ਤਿਹਾਰਾਂ ਜਿੰਨੀ ਕਵਰੇਜ ਕਰਾਉਣਾ ਇੱਕ ਆਮ ਰਿਵਾਜ ਬਣਦਾ ਜਾ ਰਿਹਾ ਹੈ। ਇਹ ਨਾਜ਼ੁਕ ਸਮਾਂ ਸਿਰ ਜੋੜ ਕੇ ਸੋਚਣ ਵਾਲਾ ਹੈ ਤਾਂਕਿ ਵੇਲੇ  ਸਿਰ ਸਹੀ ਦਿਸ਼ਾ ਵਿੱਚ ਸਹੀ ਕਦਮ ਪੁੱਟਿਆ ਜਾ ਸਕੇ। ਉਹਨਾਂ ਬਾਰੇ ਵੀ ਚਰਚਾ ਹੋਵੇਗੀ ਜਿਹਨਾਂ ਨੇ ਇਸ ਕਲਮੀ ਤਾਕਤ ਦਾ ਫਾਇਦਾ ਉਠਾ ਕੇ ਵੱਡੇ ਵੱਡੇ ਫਾਇਦੇ ਲਏ। ਇਸ ਮਕਸਦ ਲਈ ਕੀਤਾ ਗਿਆ 9 ਜੁਲਾਈ 2017 ਵਾਲਾ ਸੈਮੀਨਾਰ ਵੀ ਬਹੁਤ ਸਫਲ ਰਿਹਾ ਸੀ। ਇਸਦੀ ਚਰਚਾ ਦੁਨੀਆ ਭਰ ਵਿੱਚ ਹੋਈ। ਹੁਣ ਅਗਲਾ ਸੈਮੀਨਾਰ 9 ਅਗਸਤ 2017 ਨੂੰ ਸਵੇਰੇ 10 ਵਜੇ ਡਾ. ਅਮਰਜੀਤ ਕੌਰ ਬਿਲਡਿੰਗ (LIC ਦੇ ਨਾਲ ਲੱਗਦੇ ਹਾਲ ਵਿੱਚ) ਕਰਾਇਆ ਜਾ ਰਿਹਾ ਹੈ। ਲੋਕ ਪੱਖੀ ਮੀਡੀਆ ਨਾਲ ਸਬੰਧਤ ਸਾਰੇ ਪੱਤਰਕਾਰਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਖੁਲ੍ਹਾ ਸੱਦਾ ਹੈ। ਜੇ ਤੁਹਾਡੇ ਕੋਲ ਕੋਈ ਵਿਸ਼ੇਸ਼ ਰਿਪੋਰਟ ਜਾਂ ਪ੍ਰੋਜੈਕਟ ਹੋਵੇ ਤਾਂ ਉਸ ਬਾਰੇ ਵੀ ਚਰਚਾ ਕੀਤੀ ਜਾਵੇਗੀ। ਅਗਾਊਂ ਮਿਲੀਆਂ ਜਾਣਕਾਰੀਆਂ ਨੂੰ ਚਰਚਾ ਦੌਰਾਨ ਪਹਿਲ ਦਿੱਤੀ ਜਾਵੇਗੀ। ਇਸ ਸਬੰਧੀ ਵਿਸ਼ੇਸ਼ ਪਰਚਾ ਪੜ੍ਹਨ ਜਾਂ ਵਿਸ਼ੇਸ਼ ਸਲਾਈਡ ਸ਼ੋ ਪੇਸ਼ ਕਰਨ ਦੇ ਇੱਛੁਕ ਇਸ ਵਾਰ ਸਮੇਂ ਸਿਰ ਇਸਦੀ ਜਾਣਕਾਰੀ ਦੇਣ ਤਾਂ ਕਿ ਉਹਨਾਂ ਨੂੰ ਇਸ ਵਾਰ ਨਿਰਾਸ਼ਾ ਨ ਹੋਵੇ। 

ਹੁਣ ਦੇ ਹਾਲਾਤ ਐਮਰਜੈਂਸੀ ਨਾਲੋਂ ਵੀ ਖਤਰਨਾਕ


No comments: