Saturday, July 15, 2017

4 ਅਗਸਤ ਨੂੰ ਪੇਸ਼ ਹੋਵੇਗਾ ਵਰਕਰਾਂ ਨੂੰ ਪੱਕੇ ਕਰਨ ਦਾ ਪ੍ਰਸਤਾਵ

ਕਾਂਗਰਸ ਅਤੇ ਖੱਬੇ ਲੀਡਰਾਂ ਨੇ ਕੀਤੀ ਮੰਤਰੀ ਨਵਜੋਤ ਸਿੱਧੂ ਨਾਲ ਮੁਲਾਕਾਤ 
ਲੁਧਿਆਣਾ: 14 ਜੁਲਾਈ 2015: (ਪੰਜਾਬ ਸਕਰੀਨ ਬਿਊਰੋ)::
ਜਦੋਂ ਸੋਵੀਅਤ ਯੂਨੀਅਨ ਦੀ ਚੜ੍ਹਤ ਸੀ ਉਦੋਂ ਸੋਵੀਅਤ ਕਮਿਊਨਿਸਟ ਪਾਰਟੀ ਲੋਕਾਂ  ਵਿੱਚ ਵਿਚਰ ਕੇ ਲੋਕਾਂ ਦੇ ਮਸਲਿਆਂ ਨੂੰ ਸਰਕਾਰ ਕੋਲ ਉਠਾਇਆ ਕਰਦੀ ਸੀ।  ਲੋੜ ਪੈਣ ਤੇ ਪਾਰਟੀ ਵੱਲੋਂ ਸਰਕਾਰ ਨੂੰ ਸਖਤੀ ਵੀ  ਦਿਖਾਈ ਜਾਂਦੀ ਸੀ। ਨਤੀਜੇ ਵੱਜੋਂ ਜਿੱਥੇ ਲੋਕਾਂ ਦੇ  ਕੰਮ ਹੋ ਜਾਂਦੇ ਸਨ ਉੱਥੇ ਸਰਕਾਰ ਦੇ ਖਿਲਾਫ ਵੀ ਕੋਈ ਮੁੱਦਾ ਹੋਲੀ ਹੋਲੀ ਕਰਕੇ ਧਮਾਕੇ ਵਾਲੀ ਭਾਫ ਨਹੀਂ ਸੀ ਬਣਦਾ। 
ਦੂਜੇ ਪਾਸੇ ਸਾਡੇ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨੇ ਮੋਦੀ ਸਰਕਾਰ ਆਉਣ ਮਗਰੋਂ ਜਿੱਥੇ ਲੋਕ ਮਸਲਿਆਂ ਨੂੰ ਬਿਲਕੁਲ ਹੀ ਤਿਲਾਂਜਲੀ ਦੇ ਦਿੱਤੀ ਉੱਥੇ ਕਾਂਗਰਸ ਪਾਰਟੀ ਨੇ ਸੋਵੀਅਤ ਕਮਿਊਨਿਸਟ ਪਾਰਟੀ ਵਾਲਾ ਰਾਹ ਆਪਣਾ ਲਿਆ। ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ ਦੇ ਆਗੂਆਂ ਨੇ ਏਟਕ ਨਾਲ ਸਬੰਧਿਤ ਖੱਬੇ ਟਰੇਡ ਯੂਨੀਅਨ ਆਗੂਆਂ ਨੂੰ ਨਾਲ ਲੈ ਕੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਉਚੇਚੀ ਮੁਲਾਕਾਤ ਕੀਤੀ। ਦਿਲਚਸਪ ਗੱਲ ਹੈ ਕਿ ਇਸ ਮੌਕੇ ਤੇ ਕਾਂਗਰਸ ਨਾਲ ਸਬੰਧਿਤ ਟਰੇਡ ਯੂਨੀਅਨ ਇੰਟਕ ਦੇ ਸਾਰੇ ਧੜੇ ਤਕਰੀਬਨ ਸੁੱਤੇ ਹੀ ਰਹਿ ਗਏ। ਇੰਟਕ ਆਗੂਆਂ ਨੂੰ ਇਸ ਬਾਰੇ ਕੁਝ ਵੀ ਭਿਣਕ ਤੱਕ ਨਹੀਂ ਲੱਗੀ। 
ਇਸ ਮੁਲਾਕਾਤ ਦੌਰਾਨ ਵਰਕਰਾਂ ਨੂੰ ਪੱਕੇ ਕਰਨ ਵਾਲਾ ਹੁਕਮ ਲਾਗੂ ਹੋਣ ਵਿੱਚ ਹੋ ਰਹੀ ਦੇਰੀ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਚੇਤੇ ਰਹੇ ਕਿ ਇਹਨਾਂ ਹੁਕਮਾਂ ਅਧੀਨ ਜਲੰਧਰ ਵਿੱਚ 180 ਵਰਕਰਾਂ ਨੂੰ ਪੱਕੇ ਕੀਤਾ ਜਾ ਚੁੱਕਿਆ ਹੈ। ਮੰਡੀ ਗੋਬਿੰਦਗੜ੍ਹ ਅਤੇ ਪਠਾਨਕੋਟ ਵਿੱਚ ਵੀ ਇਸ ਕਿਸਮ ਦੇ ਮਤੇ ਪਾਏ ਜਾ ਚੁੱਕੇ ਹਨ ਪਾਰ ਲੁਧਿਆਣਾ ਦੇ ਅਧਿਕਾਰੀ ਲਗਾਤਾਰ ਇਸ ਮਾਮਲੇ ਵਿੱਚ ਉਦਾਸੀਨ ਬਣੇ ਹੋਏ ਹਨ। ਜ਼ਿਕਰਯੋਗ ਹੈ ਕਿ ਇਹਨਾਂ ਵਰਕਰਾਂ ਨੂੰਪੱਕੇ ਕਰਨ ਦੇ ਹੁਕਮ ਬਾਦਲ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ। ਜੇ ਹੁਕਮ ਲਾਗੂ ਹੁੰਦੇ ਹਨ ਤਾਂ ਹਜ਼ਾਰਾਂ ਵਰਕਰ ਪੱਕੇ ਹੋ ਜਾਣਗੇ। ਇਸ ਮਸਲੇ ਨੂੰ ਲੈ ਕੇ ਲਗਾਤਾਰ ਬੇਚੈਨੀ ਚੱਲ ਰਹੀ ਸੀ। ਯੂਨੀਅਨਾਂ ਵੱਲੋਂ ਕਈ ਵਾਰ ਧਰਨੇ ਦਿੱਤੇ ਗਏ ਅਤੇ ਰੋਸ ਵਖਾਵੇ ਵੀ ਕੀਤੇ ਪਰ ਅਧਿਕਾਰੀਆਂ ਦੇ ਕੰਨਾਂ ਤੇ ਜੂੰ ਨਹੀਂ ਸਰਕੀ। ਪਤਾ ਕਰਨ ਤੇ ਪਤਾ ਲੱਗਿਆ ਕਿ ਨਿਗਮ ਅਧਿਕਾਰੀ ਕਿਸੇ ਅਦਾਲਤੀ ਨੁਕਤੇ ਨੂੰ ਲੈ ਕੇ ਸ਼ਸ਼ੋਪੰਜ ਵਿੱਚ ਹਨ। 
ਆਖਿਰ ਇਸ ਮੁੱਦੇ ਨੂੰ ਲੈ ਕੇ ਡਾ. ਅੰਬੇਡਕਰ ਏਕਤਾ ਮਿਸ਼ਨ, ਸਫ਼ਾਈ ਲੇਬਰ ਯੂਨੀਅਨ ਅਤੇ ਡਿਸਪੋਜਲ ਵਰਕਰਜ ਯੂਨੀਅਨ ਦੇ ਪ੍ਰਤੀਨਿਧੀ ਮੰਡਲ ਨੇ ਵਿਧਾਇਕ ਰਾਕੇਸ਼ ਪਾਾਡੇ, ਪ੍ਰਦੇਸ਼ ਕਾਾਗਰਸ ਦੇ ਸਕੱਤਰ ਜਨਰਲ ਪਵਨ ਦੀਵਾਨ, ਸਤਵਿੰਦਰ ਸਿੰਘ ਜਵੱਦੀ, ਦਲਿਤ ਆਗੂ ਦੀਪਕ ਹੰਸ ਅਤੇ ਏਟਕ ਨਾਲ ਸਬੰਧਿਤ ਆਗੂ ਕਾਮਰੇਡ ਵਿਜੈ ਕੁਮਾਰ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਮੀਟਿਗ ਕਰਕੇ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਕਾਰਜਕਾਲ ਵਿਚ ਪਿਛਲੇ ਸਾਲ ਦੇ ਡੀ.ਸੀ ਰੇਟ 'ਤੇ ਕੰਮ ਕਰ ਰਹੇ ਸੀਵਰਮੈਨਾਂ ਅਤੇ ਹੋਰ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਲੁਧਿਆਣਾ ਨਗਰ ਨਿਗਮ ਵੱਲੋਂ ਉਨ੍ਹਾਂ ਨੂੰ ਪੱਕਾ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ। ਇਹਨਾਂ ਆਗੂਆਂ ਨੇ ਦੱਸਿਆ ਕਿ ਜਦੋਂ ਕਿ ਜਲੰਧਰ ਨਗਰ ਨਿਗਮ ਨੇ ਉਕਤ ਆਦੇਸ਼ਾਂ ਦੇ ਬਾਅਦ 180 ਕਰਮਚਾਰੀਆਂ ਨੂੰ ਰੈਗੂਲਰ ਕਰ ਦਿੱਤਾ ਸੀ।  ਨਵਜੋਤ ਸਿੱਧੂ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ 4 ਅਗਸਤ ਨੂੰ ਹੋਣ ਵਾਲੀ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਇਸ ਸਬੰਧੀ ਪ੍ਰਸਤਾਵ ਪੇਸ਼ ਕਰਕੇ ਲੰਬੇ ਸਮੇਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਛੇਤੀ ਪੱਕਾ ਕਰਵਾਉਣ ਦੇ ਯਤਨ ਕਰਣਗੇ। ਇਸ ਦੌਰਾਨ ਕਰਮਚਾਰੀ ਆਗੂਆਂ ਕਾਮਰੇਡ ਵਿਜੈ ਕੁਮਾਰ ਅਤੇ ਦੀਪਕ ਹੰਸ ਵੱਲੋਂ ਸੀਵਰਮੈਨਾਂ ਨੂੰ ਸੁਰੱਖਿਆ ਕਿੱਟਾਂ ਉਪਲੱਬਧ ਕਰਵਾਉਣ ਵੱਲ ਵੀ ਧਿਆਨ ਦਿਵਾਉਣ 'ਤੇ ਸਿੱਧੂ ਨੇ ਕਿਹਾ ਕਿ ਉਹ ਜਲਦੀ ਹੀ ਅਧਿਕਾਰੀਆਂ ਨੂੰ ਇਸ ਬਾਰੇ ਦਿਸ਼ਾ ਨਿਰਦੇਸ਼ ਦੇਣਗੇ¢ ਇਸ ਮੌਕੇ ਕਾਮਰੇਡ ਵਿਜੈ ਕੁਮਾਰ, ਦੀਪਕ ਹੰਸ, ਮਹੀਪਾਲ, ਰਵੀ ਕੁਮਾਰ, ਦੁਸ਼ਅੰਤ ਪਾਾਡੇ, ਸਤਵਿੰਦਰ ਜਵੱਦੀ, ਵਿੱਕੀ ਸੇਖੋਂ, ਮਨੀ ਗਰੇਵਾਲ, ਪਿੰਨੀ ਹੰਸ, ਰਾਜ ਗਿਲ, ਕਿਸ਼ੋਰ ਘਈ, ਬੋਬੀ ਬੈਂਸ, ਵਿਕਰਾਾਤ ਸਿੱਧੂ, ਰਾਕੇਸ਼ ਸੌਦੇ ਆਦਿ ਹਾਜ਼ਰ ਸਨ। 
ਹੁਣ ਦੇਖਣਾ ਇਹ ਹੈ ਕਿ ਇਹਨਾਂ ਵਰਕਰਾਂ ਨੂੰ ਪੱਕੇ ਕਰਨ ਦੀ ਦੀ ਮੰਗ ਕਿੰਨੀ ਛੇਤੀ ਪੂਰੀ ਹੁੰਦੀ ਹੈ ਪਰ ਜੇ ਇਹ ਰੁਝਾਨ ਜਾਰੀ ਰਿਹਾ ਤਾਂ ਨਿਸਚੇ ਹੀ ਪੰਜਾਬ ਦੇ ਵਰਕਰ ਅਤੇ ਲੋਕ  ਰਹਿਣਗੇ। 

No comments: