Tuesday, June 13, 2017

NDTV 'ਤੇ ਛਾਪਿਆਂ ਵਿਰੁੱਧ ਲੁਧਿਆਣਾ ਵਿੱਚ ਵੀ ਤਿੱਖਾ ਰੋਸ

ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਵਿਰੁੱਧ ਸਾਜ਼ਿਸ਼ ਲਈ ਸਰਕਾਰ ਮਾਫ਼ੀ ਮੰਗੇ  
ਲੁਧਿਆਣਾ: 13 ਜੂਨ 2017: (ਪੰਜਾਬ ਸਕਰੀਨ ਬਿਊਰੋ):: 
NDTV ਉੱਤੇ ਛਾਪਿਆਂ ਵਿਰੁੱਧ ਰੋਸ ਅਤੇ ਰੋਹ ਪ੍ਰਗਟਾਉਣ ਲਈ ਖੱਬੀਆਂ ਜਨਤਕ ਜੱਥੇਬੰਦੀਆਂ ਅੱਗੇ ਆਈਆਂ ਜਦਕਿ ਮੀਡੀਆ ਇਸ ਰੋਸ ਪ੍ਰਗਟਾਵੇ ਤੋਂ ਦੂਰ ਰਿਹਾ। ਮੀਡੀਆ ਦੇ ਜਿਹੜੇ ਲੋਕ ਪੁੱਜੇ ਵੀ ਉਹ ਸਿਰਫ ਕਵਰੇਜ ਦੇ ਮਕਸਦ ਨਾਲ ਅੱਗੇ ਨਾ ਕਿ ਸ਼ਾਮਿਲ ਹੋਣ। ਖੱਬੇ ਪੱਖੀ ਕਲਮਕਾਰਾਂ ਅਤੇ ਕੁਝ ਕੁ ਪੱਤਰਕਾਰਾਂ ਨੇ ਜ਼ਰੂਰ ਭਾਗ ਲਿਆ। 

ਅਨੇਕਾਂ ਲੋਕ ਪੱਖੀ ਜਨਤਕ ਜਥੇਬੰਦੀਆਂ ਨਾਲ ਸੰਬੰਧਤ ਵੱਡੀ ਗਿਣਤੀ ਵਿੱਚ ਲੋਕ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ 'ਤੇ ਇੱਕਤਰਿਤ ਹੋਏ ਅਤੇ ਐਨ ਡੀ ਟੀ ਵੀ ੳੂੰਤੇ ਸੀ ਬੀ ਆਈ ਵਲੋਂ ਮਾਰੇ ਛਾਪੇ ਦੇ ਅਤੇ ਬੋਲਣ ਦੀ ਅਜਾਦੀ ਉੱਤੇ ਸੰਘ ਪਰਿਵਾਰ ਵਲੋਂ ਥਾਪੀ ਭਾ ਜ ਪਾ ਸਰਕਾਰ ਵਲੋਂ ਰੋਕ ਲਗਾਉਣ ਦੀਆਂ ਸਾਜ਼ਿਸ਼ਾਂ ਦੇ ਵਿਰੋਧ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਰੈਲੀ ਕੀਤੀ ਅਤੇ ਉਪਰੰਤ ਮਿੰਨੀ ਸਕੱਤਰੇਤ ਤੱਕ ਪ੍ਰਦਰਸਨ ਕਰਕੇ ਜਿਲ੍ਹਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ।  ਬੁਲਾਰਿਆਂ ਨੇ ਕਿਹਾ ਕਿ ਇਹ ਛਾਪੇ ਇੱਕ ਐਸੇ ਵਿਅਕਤੀ ਦੀ ਸ਼ਿਕਾਇਤ ਤੇ ਕੀਤੇ ਗਏ ਜਿਸਦੀ ਕੋਈ ਮਾਨਤਾ ਨਹੀਂ ਤੇ ਜਿਸਦੇ ਵਲੋਂ ਕਚਿਹਿਰੀ ਵਲੋਂ ਕਦੇ ਵੀ ਕੋਈ ਵੀ ਅਰਜੀ ਪਰਵਾਨ ਨਹੀਂ ਕੀਤੀ ਗਈ। ਜਿਸ ਕਰਜ਼ੇ ਬਾਰੇ ਛਾਪੇ ਮਾਰੇ ਗਏ ਉਹ 7 ਸਾਲ ਪਹਿਲਾਂ ਵਾਪਸ ਕੀਤਾ ਰਾ ਚੁੱਕਿਆ ਸੀ। ਪਰ ਸੀ ਬੀ ਆਈ ਨੇ ਸਰਕਾਰ ਦੇ ਦਬਾਅ ਹੇਠ ਬਿਨਾ ਕਿਸੇ ਜਾਂਚ ਅਤੇ ਘੋਖ ਪੜਤਾਲ ਦੇ ਬਦਲਾ ਲਊ ਭਾਵਨਾ ਦੇ ਨਾਲ ਇਹ ਛਾਪੇ ਮਾਰੇ। ਇਹ ਸਭ ਕੁਝ ਡਰਾਉਣ ਧਮਕਾਉਣ ਅਤੇ  ਸੱਚ ਦੀ ਅਵਾਜ ਨੂੰ ਦਬਾਉਣ ਦੇ ਲਈ ਕੀਤਾ ਗਿਆ।  ਇਹ ਇੱਕ ਫ਼ਾਸ਼ੀਵਾਦੀ ਤੌਰ ਤਰੀਕਾ ਹੈ ਜਿਸ ਵਿੱਚ ਕਿ ਵੱਖ ਵਿਚਾਰਾਂ ਨੂੰ ਦਬਾ ਦਿੱਤਾ ਜਾਂਦਾ ਹੈ। ਇੱਥੇ ਇਹ ਚੇਤੇ ਕਰਨਾ ਜਰੂਰੀ ਹੈ ਕਿ ਸੀ ਬੀ ਆਈ ਕੋਲ ਅਨੇਕਾਂ ਧਨੀ ਅਸਰ ਰਸੂਖ ਵਾਲੇ ਲੋਕਾਂ ਦੇ ਅਨੇਕਾਂ ਕੇਸ ਪੲ ਹਨ ਪਰ ਉਹਨਾਂ ਵੱਲ ਕੋਈ  ਕਾਰਵਾਈ ਨਹੀਂ ਹੋਈ  ਹੈ। ਬੈਂਕਾਂ ਦਾ ਕਈ ਲੱਖ ਕਰੋੜ ਰੁਪੱਇਆ ਜੋ ਕਿ ਧੱਨ ਕੁਬੇਰਾਂ ਨੇ ਦੱਬਿਆ ਹੋਇਆ ਹੈ ਬਾਰੇ  ਸਰਕਾਰ ਚੱੁੱਪ ਹੈ। ਵੱਖੋ ਵਖਰੇ ਵਿਚਾਰ ਅਤੇ ਬਹਿਸ ਵਿਵਾਸਾ ਕਿਸੇ  ਵੀ ਲੋਕ ਤੰਤਰ ਦੀ ਮਜਬੂਤੀ ਦੀ ਨਿਸ਼ਾਨੀ ਹੈ। ਪਰ ਜਦੋਂ ਤੋਂ ਆਰ ਐਸ ਐਸ ਦੀ ਥਾਪੀ ਵਾਲੀ ਭਾਜਪਾ ਦੀ ਸਰਕਾਰ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸੱਤਾ ਵਿੱਚ ਆਈ ਹੈ, ਉਦੋਂ ਤੋਂ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ। ਲੇਖਕਾਂ, ਤਰਕਸ਼ੀਲਾਂ ਤੇ ਅਗਾਂਹ ਵਧੂ ਸੋਚ ਰੱਖਣ ਵਾਲੇ ਲੋਕਾਂ ਦੇ ਕਤਲ ਕੀਤੇ ਗਏ ਹਨ।  ਇਤਹਾਸ ਨੂੰ ਤੋੜ ਮਰੋੜ ਕੇ ਤੱਥਾਂ ਤੋਂ ਬਿਨਾ ਲਿਖਿਆ ਜਾ ਰਿਹਾ ਹੈ ਤੇ ਬੱਚਿਆਂ ਦੇ ਮਨਾ ਵਿੱਚ ਜ਼ਹਿਰ ਭਰਿਆ ਜਾ ਰਿਹਾ ਹੈ। ਲੋਕਾਂ ਦੇ ਨਾਲ ਕੀਤੇ ਵਾਅਦੇ  ਨੂੰ ਪੂਰਾ ਕਰਨ ਵਿੱਚ ਪੂਰੀ ਤਰਾਂ ਨਾਕਾਮ ਹੋਣ ਤੇ ਬੇਮਤਲਬੇ ਮੂੱਦੇ ਚੁੱਕੇ ਜਾ ਰਹੇ ਹਨ।  ਖਾਣ ਪੀਣ ਦੀ ਅਜ਼ਾਦੀ ਤੇ ਵੀ ਰੋਕਾਂ ਲਗਾਈਆਂ ਜਾ ਰਹੀਆਂ ਹਨ।  ਇੱਥੇ ਇਹ ਦੱਸਣਾ ਜਰੂਰੀ ਹੈ ਕਿ  ਕਿ ਭਾਰਤ ਦੇ ਲੋਕਾਂ ਨੇ ਧਰਮ ਜਾਤਪਾਤ ਯਾ ਬਿਨਾ ਲਿੰਗ ਭੇਦ ਅਜ਼ਾਦੀ ਦੇ ਸੰਘਰਸ ਵਿੱਚ ਅੰਗ੍ਰੇਜ਼ ਸਰਕਾਰ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ। ਪਰ ਇਹਨਾਂ ਮੌਜੂਦਾ ਸੱਤਾ ਵਿੱਚ ਬੈਠੇ ਲੋਕਾਂ ਦੇ ਪੁਰਖਾਂ ਨੇ ਤਾਂ ਅੰਗ੍ਰੇਜ਼ ਦੇ ਖਿਲਾਫ਼ ਇੱਕ ਵੀ ਨਾਅਰਾ ਨਹੀਂ ਮਾਰਿਆ ਬਲਕਿ ਆਰ ਐਸ ਐਸ ਨੇ ਨੌਜਵਾਨਾ ਨੂੰ ਕਿਹਾ ਕਿ ਉਹ ਆਪਣੀ ਊਰਜਾ ਬਰਤਾਨਵੀ ਹੁਕਮਰਾਨਾ ਦੇ ਖਿਲਾਫ ਲਗਾਉਣ ਦੀ ਬਜਾਏ ਮੁਸਲਮਾਨਾਂ, ਇਸਾਈਆਂ ਤੇ ਕਮਿਊਨਿਸਟਾਂ ਦੇ ਵਿਰੁੱਧ ਲੜਨ ਦੇ ਲਈ ਬਚਾ ਕੇ ਰੱਖਣ। ਅੱਜ ਇਹ ਲੋਕ ਆਪਣੇ ਆਪ ਨੂੰ  ਦੇਸ਼ ਭਗਤ ਤੇ ਦੂਜਿਆਂ ਨੂੰ ਦੇਸ਼ ਧਰੋਹੀ ਦੱਸ ਰਹੇ ਹਨ। ਪਰ ਭਾਰਤ ਦੇ ਲੋਕ ਕਦੇ ਵੀ ਇਹਨਾਂ ਨੂੰ ਮਾਫ਼ ਨਹੀ ਕਰਨਗੇ। ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸਾਮਿਲ ਸਨ ਪ੍ਰੋ. ਜਗਮੋਹਨ ਸਿੰਘ ਜਮਹੂਰੀ ਅਧਿਕਾਰ ਸਭਾ, ਡਾ: ਅਰੁਣ ਮਿੱਤਰਾ ਸੀਨੀਆਰ ਮੀਤ ਪਰਧਾਨ ਇੰਡੀਅਨ ਡਾਕਟਰਜ਼ ਫ਼ਾਰ ਪੀਸ ਐਂਡ ਡਿਵੈਲਪਮੈਂਟ, ਐਡਵੇਕੇਟ ਕੁਲਦੀਪ ਸਿੰਘ, ਪ੍ਰੌ: ਏ ਕੇ ਮਲੇਰੀ ਸੂਬਾਈ ਪਰਧਾਨ ਜਮਹੂਰੀ ਅਧਿਕਾਰ ਸਭਾ। ਇਸ ਮਾਰਚ ਵਿੱਚ ਸ਼ਾਮਿਲ ਜੱਥੇਬੰਦੀਆਂ ਵਿੱਚ ਸਨ ਕੋਮਾਗਾਟਾਮਾਰੂ ਯਾਦਗਾਰੀ ਕਮੇਟੀ, ਪਲਸ ਮੰਚ, ਤਰਕਸ਼ੀਲ ਸੁਸਾਇਟੀ, ਡੈਮੋਕਰੇਟਿਕ ਮੁਲਾਜ਼ਮ ਫ਼ੈਡਰੇਸ਼ਨ, ਪੰਜਾਬ, ਆਲ ਇੰਡੀਆ ਸਟੂਡੈੰਟਸ ਫ਼ੈਡਰੇਸ਼ਨ, ਪੰਜਾਬੁ ਸਟੂਡੈਂਟਸ ਯੂਨੀਅਨ, ਹੌਜ਼ਰੀ ਵਰਕਰਜ਼ ਯੂਨੀਅਨ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਗੋਰਮਿੰਟ ਸਕੂਲ, ਟੀਚਰਜ਼ ਯੂਨੀਅਨ, ਏਟਕ, ਪੰਜਾਬ ਸਟੇਟ ਇਲੈਕਟ੍ਰੀਸਿਟੀ ਇੰਮਪਲਾਈਜ਼ ਫ਼ੈਡਰੇਸ਼ਨ, ਸੋਸ਼ਲ ਥਿੰਕਰਜ਼ ਫ਼ੋਰਮ, ਭਾਰਤ ਜਨ ਗਿਆਨ ਵਿਗਿਆਨ ਜੱਥਾ, ਮਜ਼ਦੂਰ ਅਧਿਕਾਰ ਸੰਘਰਸ਼ ਅਭਿਯਾਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਇੰਡੀਅਨ ਐਸੋਸੀਏਸ਼ਨ ਆਫ਼ ਲਾਇਯਰਜ਼।

No comments: