Wednesday, June 14, 2017

ਲੁਧਿਆਣਾ 'ਚ ਨਹੀਂ ਲਾਗੂ ਹੋ ਰਿਹਾ ਸੀਵਰ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ

ਜਲੰਧਰ ਨਗਰ ਨਿਗਮ ਨੇ ਪੱਕੇ ਕੀਤੇ 96 ਮੁਲਾਜ਼ਮ 
ਲੁਧਿਆਣਾ: 14 ਜੂਨ 2017: (ਪੰਜਾਬ ਸਕਰੀਨ ਬਿਊਰੋ):: More Pics on Facebook
ਆਮ ਤੌਰ 'ਤੇ ਸਰਕਾਰਾਂ ਦੇ ਫੈਸਲੇ ਛੇਤੀ ਛੇਤੀ ਨਹੀਂ ਹੁੰਦੇ। ਕਦੇ ਕੋਈ ਤਕਨੀਕੀ ਅੜਿੱਚਣ ਜਾਂ ਕਦੇ ਕੋਈ ਹੋਰ ਅੜਿੱਕਾ।.ਮਾਮਲਾ ਹੱਲ ਹੁੰਦਾ ਹੁੰਦਾ ਫਿਰ ਅਟਕ ਜਾਂਦਾ ਹੈ। ਅੱਜ ਅਸੀਂ ਜਿਸ ਮਾਮਲੇ ਬਾਰੇ ਗੱਲ ਕਰ ਰਹੇ ਹਾਂ ਉਸਦਾ ਫੈਸਲਾ ਹੋ ਚੁੱਕਿਆ ਹੈ ਪਰ ਅਫਸਰਸ਼ਾਹੀ ਉਸਨੂੰ ਲਾਗੂ ਨਹੀਂ ਕਰ ਰਹੀ। ਮੰਤਰੀ ਪ੍ਰੀਸ਼ਦ ਵੱਲੋਂ 5 ਦਸੰਬਰ 2016 ਨੂੰ ਕੀਤੇ ਇੱਕ ਇਤਿਹਾਸਿਕ ਫੈਸਲੇ ਮੁਤਾਬਿਕ ਇੱਕ ਵਿਸ਼ੇਸ਼ ਛੋਟਾ ਦਾ ਐਲਾਨ ਕੀਤਾ ਗਿਆ ਸੀ।  ਸੀਵਰਮੈਨ ਦੀਆਂ ਅਸਾਮੀਆਂ 'ਤੇ ਵੱਖ ਵੱਖ ਨਗਰ ਨਿਗਮਾਂ, ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ 3 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੁਲਰ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਸ ਫੈਸਲੇ ਨੂੰ ਲਾਗੂ ਕਰਨ ਤੇ ਬਹੁਤ ਸਾਰੇ ਕਰਮਚਾਰੀਆਂ ਨੇ ਪੱਕੇ ਹੋ ਜਾਣਾ ਸੀ। ਪਰ ਇਸ ਨੂੰ ਬਹੁਤ ਸਾਰੀਆਂ ਥਾਵਾਂ ਤੇ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।  More Pics on Facebook
ਦੂਜੇ ਪਾਸੇ ਜਲੰਧਰ ਨਗਰ ਨਿਗਮ ਵਿੱਚ ਇਸੇ ਫੈਸਲੇ ਦੀ ਰੌਸ਼ਨੀ ਵਿੱਚ 96 ਕਰਮਚਾਰੀਆਂ ਨੂੰ 12 ਜੂਨ 2017 ਵਾਲੇ ਦਿਨ ਪੱਕੇ ਕਰਨ ਦੇ ਆਰਡਰ ਜਾਰੀ ਹੋ ਗਏ। ਲੁਧਿਆਣਾ ਵਿੱਚ ਇਹ ਮਾਮਲਾ ਅਜੇ ਵੀ ਲਟਕ ਰਿਹਾ ਹੈ। ਇਸ ਮੁੱਦੇ ਨੂੰ ਲੈ ਕੇ ਸਫਾਈ ਲੇਬਰ ਯੂਨੀਅਨ ਅਤੇ ਡਿਸਪੋਜ਼ਲ ਵਰਕਰ ਯੂਨੀਅਨ ਦਾ ਇੱਕ ਸਾਂਝਾ ਵਫਦ ਨਗਰ ਨਿਗਮ ਲੁਧਿਆਣਾ ਦੇ ਕਮਿਸ਼ਨਰ ਨੂੰ ਮਿਲਿਆ ਅਤੇ ਆਪਣਾ ਮੰਗ ਪੱਤਰ ਦਿੱਤਾ। More Pics on Facebook
ਮੰਗ ਪੱਤਰ ਦੇਣ ਮਗਰੋਂ ਇਹਨਾਂ ਮੁਲਾਜ਼ਮਾਂ ਨੇ ਮੀਡੀਆ ਨੂੰ ਵੀ ਸਾਰੇ ਮਾਮਲੇ ਤੋਂ ਜਾਣੂ ਕਰਾਇਆ। ਇਸ ਮੌਕੇ ਕਾਮਰੇਡ ਵਿਜੇ ਕੁਮਾਰ, ਕਾਮਰੇਡ ਮਹੀਪਾਲ, ਪ੍ਰੀਤਮ, ਸ਼ਾਮ ਲਾਲ, ਸੱਤਪਾਲ ਅਤੇ ਕਈ ਹੋਰ ਮੁਲਾਜ਼ਮ ਆਗੂ ਅਤੇ ਵਰਕਰ ਵੀ ਮੌਜੂਦ ਸਨ।
More Pics on Facebook

No comments: