Tuesday, May 02, 2017

ਲੋਕਾਂ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਵਿਰੁੱਧ ਏਟਕ ਵੱਲੋਂ ਤਿੱਖੀ ਚੇਤਾਵਨੀ

ਮਈ ਦਿਵਸ ਮੌਕੇ ਏਟਕ ਵਲੋਂ ਲੁਧਿਆਣਾ ਵਿੱਚ ਸੰਘਰਸ਼ ਦਾ ਐਲਾਨ
ਲੁਧਿਆਣਾ: 1 ਮਈ 2017: (ਪੰਜਾਬ ਸਕਰੀਨ ਬਿਊਰੋ):: For More Pics Please Click Here
ਇਸ ਵਾਰ ਸੀਪੀਆਈ ਨਾਲ ਸਬੰਧਿਤ ਮਜ਼ਦੂਰ ਸੰਗਠਨ ਏਟਕ ਵੱਲੋਂ ਮਨਾਇਆ ਗਿਆ ਮਈ ਦਿਵਸ ਸਮਾਗਮ ਪਹਿਲਾਂ ਨਾਲੋਂ ਕੀਤੇ ਜ਼ਿਆਦਾ ਪ੍ਰਭਾਵਸ਼ਾਲੀ ਸੀ। ਇਸ ਵਾਰ ਇਹ ਸਮਾਗਮ ਪਟਾਖਾ ਗਰਾਊਂਡ ਦੀ ਬਜਾਏ ਨੀਂਗਰ ਨਿਗਮ ਜ਼ੋਨ ਏ ਦੇ ਕੰਪਲੈਕਸ ਵਿੱਚ ਹੋਇਆ। ਇਸ ਵਿੱਚ ਸਮਾਜ ਦੇ ਸਮੂਹ ਵਰਗਾਂ ਦੇ ਲੋਕ ਬੜੀ ਅਕੀਦਤ ਨਾਲ ਸ਼ਾਮਲ ਹੋਏ। ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਮਈ ਦਿਵਸ ਵਿਰੁੱਧ ਦਿੱਤੇ ਬਿਆਨ ਦਾ ਗੰਭੀਰ ਨੋਟਿਸ ਲਿਆ ਗਿਆ ਅਤੇ ਇਸ ਸਾਜ਼ਿਸ਼ ਨੂੰ ਨਾਕਾਮ ਕਰਨ ਦਾ ਜ਼ੋਰਦਾਰ ਐਲਾਨ ਵੀ ਕੀਤਾ ਗਿਆ।
For More Pics Please Click Here
ਇਸ ਵਾਰ ਦੇ ਸਮਾਗਮ ਦੌਰਾਨ ਕਾਮਿਆਂ ਨੇ ਆਪਣੇ ਅਧਿਕਾਰਾਂ ਦੀ ਰਾਖੀ ਦੇ ਨਾਲ ਨਾਲ ਸੰਘ ਪਰੀਵਾਰ ਦੀ ਫ਼ਿਰਕੂ ਲੀਹਾਂ ਤੇ ਸਮਾਜ ਨੂੰ ਵੰਡਣ ਤੇ ਮਜ਼ਦੂਰ ਲਹਿਰਾਂ ਨੂੰ ਤੋੜਨ ਦੀ ਸਾਜ਼ਿਸ਼ ਦੇ ਖਿਲਾਫ਼ ਸੰਘਰਸ਼ ਕਰਨ ਦਾ ਬਿਗੁਲ ਵਜਾਇਆ ਅਤੇ ਦੇਸ਼ ਦੀ ਏਕਤਾ ਅਖੰਡਤਾ ਅਤੇ ਅਨੇਕਤਾ ਵਿੱਚ ਏਕਤਾ ਦੀ ਰਾਖੀ ਕਰਨ ਦਾ ਪ੍ਰਣ ਲਿਆ। ਇਸ ਮੌਕੇ ਤੇ ਏਟਕ, ਜਾਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਅਤੇ ਨਗਰ ਨਿਗਮ ਦੀਆਂ ਵੱਖ ਵੱਖ ਯੂਨੀਅਨਾਂ ਵਲੋਂ ਨਗਰ ਨਿਗਮ ਲੁਧਿਆਣਾ ਵਿਖੇ ਆਯੋਜਿਤ ਜਨਤਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਏਟਕ ਪੰਜਾਬ ਦੇ ਪ੍ਰਧਾਨ ਕਾ: ਬੰਤ ਸਿੰਘ ਬਰਾੜ ਅਤੇ ਜਾਇੰਟ ਕੌਂਸਲ ਆਫ਼ ਟ੍ਰੇਡ ਯੂਨੀਅਨਜ਼ ਦੇ ਜਨਰਲ ਸਕੱਤਰ ਡੀ ਪੀ ਮੌੜ ਨੇ ਕਿਹਾ ਕਿ ਆਰ ਐਸ ਐਸ ਦੀ ਅਗਵਾਈ ਹੇਠ ਚਲ ਰਹੀ ਕੇਂਦਰ ਵਿੱਚ ਕਾਬਜ਼ ਮੌਜੂਦਾ ਮੋਦੀ ਸਰਕਾਰ ਖੁੱਲ੍ਹੇ ਆਮ ਦੇਸ਼ ਨੂੰ ਵਿਦੇਸ਼ੀ ਪੂੰਜੀਪਤੀਆਂ ਨੂੰ ਸੌਂਪਣ ਲੱਗੀ ਹੈ ਜਿਸਦੇ ਕਾਰਨ ਸਾਡੇ ਦੇਸ਼ ਦੀ ਪੂੰਜੀ ਦੇਸੀ ਅਤੇ ਵਿਦੇਸ਼ੀ ਪੂਜੀਪਤੀਆਂ ਦੇ ਕਬਜੇ ਵਿੱਚ ਜਾ ਰਹੀ ਹੈ ਤੇ ਦੇਸ ਦੀ ਤਰੱਕੀ ਦੇ ਲਾਭ ਆਮ ਜਨਤਾ ਤੋਂ ਖੁੱਸ ਰਹੇ ਹਨ।
For More Pics Please Click Here
ਨੌਕਰੀਆਂ ਵਿੱਚ ਬਹੁਤ ਕਮੀ ਆਈ ਹੈ ਤੇ ਬੇਰੁਜ਼ਗਾਰੀ ਬਹੁਤ ਵਧ ਗਈ ਹੈ। ਖ਼ੁਦ ਸਰਕਾਰ ਵਲੋਂ ਮਜਦੂਰਾਂ ਦੇ ਹੱਕ ਵਿੱਚ ਬਣੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਲੇਬਰ ਸੁਧਾਰਾਂ ਦੇ ਨਾਂ ਤੇ ਸਮੁੱਚੇ ਕਾਨੂੰਨ ਪੂੰਜੀਪਤੀਆਂ ਦੇ ਹੱਕ ਵਿੱਚ ਬਣਾਏ ਜਾ ਰਹੇ ਹਨ।  ਠੇਕੇਦਾਰੀ ਨੂੰ ਵਧਾਇਆ ਜਾ ਰਿਹਾ ਹੈ ਜਿੱਥੇ ਕਿ ਮਜ਼ਦੂਰਾਂ ਨੁੰ ਦਿੱਤੇ ਜਾਣ ਵਾਲੇ ਕੋਈ ਹੱਕ ਲਾਗੂ ਨਹੀਂ ਹੁੰਦੇ ਤੇ ਘੱਟੋ ਘੱਟ ਉਜਰਤ ਵੀ ਨਹੀਂ ਦਿੱਤੀ ਜਾਂਦੀ।  ਬੁਲਾਰਿਆਂ ਨੇ ਕਿਹਾ ਕਿ ਮਜ਼ਦੂਰਾਂ ਨੇ ਅਜ਼ਾਦੀ ਦੇ ਸੰਗਰਾਮ ਵਿੱਚ ਭਰਪੂਰ ਯੋਗਦਾਨ ਪਾਇਆ ਅਤੇ ਕੁਰਬਾਨੀਆਂ ਦਿੱਤੀਆਂ ਸਨ ਤੇ ਅਜ਼ਾਦੀ ਤੋਂ ਬਾਅਦ ਦੇਸ਼ ਦੇ ਨਿਰਮਾਣ ਵਿੱਚ ਵੱਧ ਚੱੜ੍ਹ ਕੇ ਹਿੱਸਾ ਪਾਇਆ। ਇਸਦੇ ਨਾਲ ਹੀ ਆਪਣੇ ਜਾਇਜ਼ ਹੱਕਾਂ ਜਿਵੇਂ ਕਿ 8 ਘੰਟੇ ਦਾ ਕੰਮ ਦਾ ਦਿਨ, ਨੌਕਰੀ ਦੀ  ਸੁੱਰਖਿਆ, ਪ੍ਰਾਵੀਡੰਟ ਫ਼ੰਡ, ਮੈਡੀਕਲ ਸਹੂਲਤਾਂ, ਘੱਟੋ ਘੱਟ ਵੇਤਨ, ਯੂਨੀਅਨ ਬਣਾਉਣ ਦਾ ਅਧਿਕਾਰ, ਮਹਿੰਗਾਈ ਦੇ ਨਾਲ ਉਜਰਤ ਵਿੱਚ ਵਾਧੇ ਨੂੰ ਜੋੜਨਾ ਵਰਗੀਆਂ ਕਈ ਮੰਗਾਂ ਦੇ ਲਈ ਸੰਘਰਸ਼ ਕੀਤੇ ਤੇ ਜਿੱਤਾਂ ਪ੍ਰਾਪਤ ਕੀਤੀਆਂ। ਦੇਸ਼ ਦੇ ਸਮੂਚੇ ਵਿਕਾਸ ਦੇ ਲਈ ਦੇਸ਼ ਦੀ ਧਰੋੋਹਰ ਜਿਵੇਂ ਕਿ ਰੇਲਵੇ, ਬੈਂਕ , ਕੋਇਲਾ ਤੇ ਲੋਹੇ ਦੀਆਂ ਖਾਨਾਂ, ਬੀਮਾਂ ਖੇਤਰ, ਟਰਾਂਸਪੋਰਟ, ਟੈਲੀਕਾਮ ਅਦਿ ਦੇ ਕੌਮੀਕਰਨ ਦੇ ਲਈ ਸੰਘਰਸ਼ ਕੀਤੇ। ਪਰ ਪਿਛਲੇ ਕੁਝ ਸਾਲਾਂ ਤੋਂ ਇਸ  ਸਾਰੇ ਨੂੰ ਪੁੱਠਾ ਗੇੜਾ ਦੇ ਕੇ ਇਹਨਾਂ ਕੌਮੀ ਸੋਮਿਆਂ ਨੂੰ ਫ਼ਿਰ ਧੰਨ ਕੁਬੇਰਾਂ ਤੇ ਕਾਰਪੋਰੇਟ ਵਰਗ ਨੂੰ ਸੌਂਪਿਆ ਜਾ ਰਿਹਾ ਹੈ। For More Pics Please Click Here
ਪਰਚੂਨ ਵਪਾਰ ਵਿੱਚ ਵੀ ਵਿਦੇਸ਼ੀ ਕਾਰਪੋਰੇਟ ਵਰਗ ਨੂੰ ਸੌਂਪਿਆ ਜਾ ਰਿਹਾ ਹੈ ਜਿਸਦੇ ਕਾਰਨ ਸਾਡੇ ਛੋਟੇ ਵਪਾਰੀਆਂ ਦੀ ਹਾਲਤ ਮੰਦੀ ਹੋ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸਦੀ ਹਾਲਤ ਹੋਰ ਮੰਦੀ ਅਤੇ ਤਰਸਯੋਗ ਹੋ ਜਾਏਗੀ। ਜਨਤਕ ਖੇਤਰ ਵਿੱਚ ਚਲ ਰਹੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆ ਜਿਵੇਂ ਕਿ ਆਈ ਡੀ ਪੀ ਐਲ, ਬੰਗਾਲ ਕੈਮੀਕਲਜ਼ ਆਦਿ ਜਿਹਨਾਂ ਨੇ ਕਿ ਦੇਸ਼ ਵਿੱਚ ਸਸਤੀਆਂ ਦਵਾਈਆਂ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਨੰੂ ਬੰਦ ਕਰਨ ਦਾ ਫ਼ੈਸਲਾ ਤਾਂ ਦਿਸੰਬਰ 2016 ਨੂੰ ਕਰ ਲਿਆ ਗਿਆ ਸੀ ਤੇ ਹੁਣ 17 ਹੋਰ ਜਨਤਕ ਖੇਤਰ ਦੀਆਂ ਕੰਪਨੀਆਂ ਨੂੰ ਬੰਦ ਕੀਤਾ ਜਾ ਰਿਹਾ ਹੈ। ਸੁੱਰਖਿਆ ਖੇਤਰ ਵਿੱਚ ਵੀ 100 ਪ੍ਰਤੀਸ਼ਤ ਵਿਦੇਸ਼ੀ ਪੂੰਜੀ ਨੂੰ ਬੁਲਾ ਕੇ ਦੇਸ਼ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਪਾਇਆਾ ਜਾ ਰਿਹਾ ਹੈ।  ਇਸ ਮੌਕੇ ਤੇ ਬੋਲਦਿਆਂ ਨਗਰ ਨਿਗਮ ਯੂਨੀਅਨ ਪੰਜਾਬ (ਏਟਕ) ਦੇ ਜਨਰਲ ਸਕੱਤਰ ਕਾ: ਵਿਜੈ ਕੁਮਾਰ ਨੇ ਕਿਹਾ ਕਿ ਸੋਸ਼ਲ ਸਿਕਿਉਰਿਟੀ ਕੋਡ ਬਣਾਉਣ ਦੇ ਲਈ ਟ੍ਰੇਡ ਯੂਨੀਅਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਜਾ ਰਿਹਾ। ਇਸ ਕੋਡ ਵਿੱਚ ਤਬਦੀਲੀਆਂ ਲਿਆ ਕੇ ਈ ਐਸ ਆਈ ਵਰਗੀਆਂ ਸਕੀਮਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਸਮਾਜਿਕ ਸੁੱਰਖਿਆ ਦੀਆਂ ਸਾਰੀਆਂ ਸਕੀਮਾਂ ਨੂੰ ਇੱਕੋ ਛੱਤ ਥੱਲੇ ਲਿਆਉਣ ਦੇ ਨਾਂ ਤੇ ਇਹਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਹਰ ਕੰਮ ਨੂੰ ਆਉਟ ਸੋਰਸ ਕਰਕੇ ਠੇਕੇ ਤੇ ਦੇ ਕੇ ਪੱਕੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵਲੋਂ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦੀ ਗੱਲ ਤਾਂ ਥੋਥੀ ਸਾਬਤ ਹੋਈ ਹੈ ਕਿੳੰਕਿ ਕੇਵਲ ਇੱਕ ਲੱਖ 35 ਹਜ਼ਾਰ ਨੌਕਰੀਆਂ ਹੀ ਨਿਕਲੀਆਂ ਹਨ।  ਪੈਨਸ਼ਨ ਵੀ ਖਤਮ ਕੀਤੀ ਜਾ ਰਹੀ ਹੈ। ਬੈਕਾਂ ਵਿੱਚ ਬਿਆਜ ਦਰਾਂ ਘਟਾ ਕੇ ਮੁਲਾਜ਼ਮਾਂ ਤੇ ਮੱਧਮ ਵਰਗ ਨੂੰ ਆਪਣੀ ਬੱਚਤ ਤੇ ਜਿਉਣ ਦੀਆਂ ਸਹੂਲਤਾਂ ਖਤਮ ਕੀਤੀਆਂ ਜਾ ਰਹੀਆਂ ਹਨ।  ਛੋਟੀਆਂ ਬੱਚਤਾਂ ਕਮਜ਼ੋਰ ਕੀਤੀਆਂ ਜਾ ਰਹੀਆਂ ਹਨ। ਨੋਟਬੰਦੀ ਦੇ ਕਾਰਨ ਵਧੀ ਬੇਕਾਰੀ ਬਾਰੇ ਸਰਕਾਰ ਚੁੱਪ ਹੈ।
For More Pics Please Click Here
ਇਸ ਮੌਕੇ ਕਾਮਰੇਡ ਸ਼ਮਸ਼ੇਰ ਆਲਮ ਅਤੇ ਰਾਮ ਪ੍ਰਤਾਪ ਨੇ  ਕਿਹਾ ਕਿ ਹੌਜ਼ਰੀ ਵਿੱਚ  ਪੀਸ  ਰੇਟ ਵਿੱਚ ਕਈ ਸਾਲਾਂ ਤੋਂ ਕੋਈ ਵਾਧਾ ਨਹੀਂ ਹੋਇਆ ਜਦੋਂ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਹੌਜ਼ਰੀ ਮਜ਼ਦੂਰਾਂ ਲਈ ਕਿਰਤ ਕਾਨੂੰਨ ਨਾਂਹ ਦੇ ਬਰਾਬਰ ਹਨ।  ਨਾਂ ਤਾਂ ਈ ਐਸ ਆਈ ਲਾਗੂ ਹੁੰਦਾ ਹੈ, ਨਾਂ ਹੀ ਪ੍ਰਾਵੀਡੰਟ ਫ਼ੰਡ ਲਾਗੂ ਹੁੰਦਾ ਹੈ ਤੇ ਨਾਂ ਹੀ ਸਹੀ ਢੰਗ ਦੇ ਨਾਲ ਹਾਜ਼ਰੀ ਲਗਦੀ ਹੈ ਜਿਸ ਕਰਕੇ ਹੌਜ਼ਰੀ ਮਜ਼ਦੂਰ ਲਗਾਤਾਰ ਦਬਾਅ ਹੇਠ ਹੈ। 12-12 ਘੰਟੇ ਕੰਮ ਕਰਨ ਦੇ ਬਾਵਜੂਦ ਵੀ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ। ਉਹਨਾਂ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਹੌਜ਼ਰੀ ਮੲਦੂਰਾਂ ਦੀ ਹਾਲਤ ਸੁਧਾਰਨ ਦੇ ਲਈ  ਕਿਰਤ ਕਾਨੂੰਨ ਲਾਗੂ ਕਰਵਾਵਾਂ ਗੇ। For More Pics Please Click Here
ਰੈਲੀ ਉਪਰੰਤ ਨਗਰ ਨਿਗਮ ਦੇ ਦਫ਼ਤਰ ਤੋਂ ਲੈ ਕੇ ਸ਼ਹੀਦਾਂ ਦੇ ਬੱਤਾਂ ਜਗਰਾਓੰ ਪੁੱਲ ਤੱਕ ਇੱਕ ਵਿਸ਼ਾਲ ਜਲੂਸ ਕੱਢਿਆ ਗਿਆ। 
ਇਸ ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਗੁਰਨਾਮ ਸਿੱਧੂ,  ਕਾਮਰੇਡ ਐਮ ਐਸ ਭਾਟੀਆ,  ਕਾਮਰੇਡ ਗੁਰਨਾਮ ਗਿੱਲ,  ਕਾਮਰੇਡ ਓ ਪੀ ਮਹਿਤਾ,  ਕਾਮਰੇਡ ਕਰਤਾਰ ਬੁਆਣੀ,   ਕਾਮਰੇਡ ਰਮੇਸ਼  ਰਤਨ,  ਕਾਮਰੇਡ ਲਲਿਤ ਕੁਮਾਰ,  ਕਾਮਰੇਡ ਕਾਮੇਸਵਰ,  ਕਾਮਰੇਡ ਗੁਰਮੇਲ ਮੈਡਲੇ,  ਕਾਮਰੇਡ ਮਨਜੀਤ ਗਿੱਲ,  ਕਾਮਰੇਡ ਬਲਦੇਵ ਸਿੰਘ ਵਾਲੀਆ,  ਕਾਮਰੇਡ ਲਾਲ ਚੰਦ,  ਕਾਮਰੇਡ ਕੇਵਲ ਸਿੰਘ ਬਨਵੈਤ,  ਕਾਮਰੇਡ ਰਾਮ ਚੰਦਰ,  ਕਾਮਰੇਡ ਪਵਨ ਬਾਬਾ-ਪਰਧਾਨ,  ਕਾਮਰੇਡ ਸੱਤਪਾਲ ਅੰਜਾਨ - ਚੇਅਰਮੈਨ,  ਕਾਮਰੇਡ ਬੰਟੀ,  ਕਾਮਰੇਡ ਵਿਸ਼ਾਲ,  ਕਾਮਰੇਡ ਮਹੀਪਾਲ,  ਕਾਮਰੇਡ ਲਖਵਿੰਦਰ,  ਕਾਮਰੇਡ ਪ੍ਰੀਤਮ,  ਕਾਮਰੇਡ ਸੱਤਪਾਲ,  ਕਾਮਰੇਡ ਰਾਮਾਧਾਰ ਸਿੰਘ,  ਕਾਮਰੇਡ ਅਨੋਦ ਕੁਮਾਰ  ਅਦਿ  ਸ਼ਾਮਿਲ ਸਨ।
For More Pics Please Click Here

No comments: