Tuesday, April 11, 2017

MTSM: ਆਪਣੇ ਆਪ ਵਿੱਚ ਭਰੋਸਾ ਰੱਖਣਾ ਹੀ ਸਭ ਤੋਂ ਵੱਧ ਜ਼ਰੂਰੀ

ਪ੍ਰਿੰਸੀਪਲ ਡਾਕਟਰ ਕਿਰਨਦੀਪ ਕੌਰ ਨੇ ਫੇਅਰਵੈਲ ਮੌਕੇ ਦੱਸੇ ਸਫਲਤਾ ਦੇ ਗੁਰ 
ਲੁਧਿਆਣਾ: 11 ਅਪ੍ਰੈਲ 2017: (ਪੰਜਾਬ ਸਕਰੀਨ ਟੀਮ):: For More Pics on FB Please Click Here
ਫੇਅਰਵੈਲ ਦਾ ਆਯੋਜਨ ਵਿਦਿਅਕ ਦੁਨੀਆ ਦੀ ਵੀ ਬਹੁਤ ਪੁਰਾਣੀ ਰਵਾਇਤ ਹੈ ਪਰ "ਰੁਖਸਤ ਦੇ ਪਲ" ਇੱਕ ਖਾਸ ਆਯੋਜਨ ਸੀ ਜਿਹੜਾ ਬਹੁਤ ਹੀ ਯਾਦਗਾਰੀ ਹੋ ਨਿੱਬੜਿਆ ਸੀ। ਅੱਜ ਮੰਗਲਵਾਰ 11 ਅਪ੍ਰੈਲ 2017 ਨੂੰ ਹੋਏ "ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੁਮੈਨ" ਦੇ ਇਸ ਸਮਾਗਮ ਵਿੱਚ ਬਹੁਤ ਸਾਰੀਆਂ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਹਨਾਂ ਨੂੰ ਸਾਰੇ ਦਰਸ਼ਕਾਂ ਨੇ ਸਾਹ ਰੋਕ ਸੁਣਿਆ ਦੇਖਿਆ। ਐਂਕਰ ਗੁਰਵਿੰਦਰ ਕੌਰ ਦੇ ਜਾਦੂਈ ਮੰਚ ਸੰਚਾਲਨ ਨੇ ਸਟੇਜ ਦੀ ਹਰ ਆਈਟਮ ਵਿੱਚ ਨਵੀਂ ਜਾਨ ਪਾਉਣ ਦਾ ਕੰਮ ਕੀਤਾ। For More Pics on FB Please Click Here
ਪ੍ਰਿੰਸੀਪਲ ਡਾਕਟਰ ਕਿਰਨਦੀਪ ਕੌਰ ਨੇ ਰੁਖਸਤ ਦੇ ਇਹਨਾਂ ਪਲਾਂ ਮੌਕੇ ਜ਼ਿੰਦਗੀ ਦੇ ਗੁਰ ਵੀ ਦੱਸੇ।  ਉਹਨਾਂ ਕਿਹਾ ਕੀਤਮ ਨਿਰਭਰ ਬਣਨਾ ਅਤੇ ਆਪਣੇ ਆਪ ਵਿੱਚ ਭਰੋਸਾ ਰੱਖਣਾ ਹੀ ਸਭ ਤੋਂ ਵੱਧ ਜ਼ਰੂਰੀ ਹੈ। ਹਰ ਪੇਸ਼ਕਾਰੀ ਤੋਂ ਪਹਿਲਾਂ ਉਤਸੁਕਤਾ ਦਾ ਜਾਦੂ ਜਗਾਉਣਾ ਅਤੇ ਫਿਰ ਉਤਸੁਕਤਾ ਦੀ ਉਡੀਕ ਦੇ ਪਲਾਂ ਨੂੰ ਲੰਮਿਆਂ  ਕਰਨਾ ਹਰ ਕਿਸੇ ਦੇ ਵੱਸ ਵਿੱਚ ਵੀ ਨਹੀਂ ਹੁੰਦਾ। ਪ੍ਰਿੰਸੀਪਲ ਕਰਨਦੀਪ ਕੌਰ ਨੇ ਇਸ ਮੌਕੇ ਤੇ ਅਧਿਆਪਕਾਵਾਂ ਅਤੇ ਜੂਨੀਅਰ ਵਿਦਿਆਰਥੀਆਂ ਨੇ ਕਾਲਜ ਤੋਂ ਵਿਦਾ ਹੋ ਰਹੀਆਂ ਵਿਦਿਆਰਥਣਾਂ ਦਾ ਸਵਾਗਤ ਕੀਤਾ ਅਤੇ ਜੂਨੀਅਰ ਵਿਦਿਅਰਥਣਾਂ ਵੱਲੋਂ ਸੰਗੀਤ ਅਤੇ ਨਾਚ ਦੀ ਪੇਸ਼ਕਾਰੀ ਰਾਹੀ ਵਿਦਿਆਰਥਣਾਂ ਨੂੰ ਵਿਦਾਇਗੀ ਦਿੱਤੀ ਗਈ। ਇਸ ਮੋਕੇ ਤੇ ਵਿਦਿਆਰਥਣਾਂ ਨੇ ‘ਰੈੰਪ ਵਾਕ’ ਦਾ ਆਯੋਜਨ ਵੀ ਕੀਤਾ ਜਿਸ ਵਿੱਚ ਵਿਦਿਅਰਥਣਾਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਯਾਦਗਾਰੀ ਪ੍ਰੋਗਰਾਮ ਵਿੱਚ ‘ਮਿਸ ਫੇਅਰਵੈਲ’ ਨਵਜੋਤ ਕੌਰ ਨੂੰ ਚੁਣਿਆ ਗਿਆ ਜਦੋਂ ਕਿ ਨੀਲਮ ਪਹਿਲੀ ਰਨਰ ਅੱਪ ਅਤੇ ਰਮਨਦੀਪ ਦੂਜੀ ਰਨਰ ਅੱਪ ਰਹੀ। ਉਮਿਕਾ ਨੂੰ ‘ਮਿਸ ਕ੍ਰਿਸਮੇਟਿਕ’ ਅਤੇ ਤਰਿਸ਼ਲਾ ਨੂੰ ‘ਮਿਸ ਐਲੀਗੇਂਟ’ ਚੁਣਿਆ ਗਿਆ। ਮਿਸ ਫੇਅਰਵੈਲ’ ਪੀ.ਜੀ. ਅੰਜਲੀ ਨੂੰ ਚੁਣਿਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ ਨੇ ਵਿਦਿਆਰਥਣਾਂ ਨੂੰ ਉਹਨਾਂ ਦੇ ਸੁਨਿਹਰੀ ਅਤੇ ਕਾਮਯਾਬ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। 
ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਵਰਨ ਸਿੰਘ ਜੀ ਅਤੇ ਸਕਤੱਰ ਸ. ਕੰਵਲਇੰਦਰ ਸਿੰਘ ਜੀ ਨੇ ਵੀ ਇਸ ਅਵਸਰ ਤੇ ਪਧਾਰ ਕੇ ਵਿਦਿਅਰਥਣਾਂ ਨੂੰ ਸ਼ੁਭਇਛਾਵਾਂ ਵੀ ਦਿੱਤੀਆਂ ਅਤੇ ਭਵਿੱਖ ਵਿੱਚ ਹੌਰ ਮਿਹਨਤ ਨਾਲ ਸਫਲਤਾ ਹਾਸਲ ਕਰਨ ਦਾ ਸੁਨੇਹਾ ਵੀ ਦਿੱਤਾ। ਕਾਲਜ ਦੀਆਂ ਵਿਦਿਆਰਥਣਾਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੀ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। For More Pics on FB Please Click Here
ਕਾਲਜ ਦੀ ਲੈਕਚਰਾਰ ਪ੍ਰੋਫੈਸਰ ਸੀਮਾ ਨੰਦਾ ਨੇ ਇਸ ਮੌਕੇ ਆਪਣੀਆਂ ਸ਼ੁਭ ਇਛਾਵਾਂ ਦੇਂਦਿਆਂ ਕਾਮਨਾ ਪ੍ਰਗਟ ਕੀਤੀ ਕਿ ਕਾਲਜ ਚੋਂ ਵਿਦਾ ਹੋਣ ਵਾਲੀਆਂ ਬੱਚੀਆਂ ਹਮੇਸ਼ਾਂ ਆਪਣੇ ਕੈਰੀਅਰ ਵਿੱਚ ਸਫਲਤਾ ਦੇ ਅਸਮਾਨ ਛੂਹਣ ਅਤੇ ਉਹਨਾਂ  ਨੂੰ ਹਰ ਖੁਸ਼ੀ ਮਿਲੇ। 
ਇਸੇ ਤਰਾਂ ਲੈਕਚਰਾਰ ਗੁਰਵਿੰਦਰ ਕੌਰ ਨੇ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਇਹਨਾਂ ਬੱਚੀਆਂ ਲਈ ਸਫਲ ਜ਼ਿੰਦਗੀ ਦੀ ਦੁਆ ਕੀਤੀ ਅਤੇ ਕਿਹਾ ਕਿ ਇਹ ਬੱਚਿਆਂ ਹਮੇਸ਼ਾਂ ਹਾਸੇ ਬਣ ਕੇ ਯਾਦ ਆਉਣ। ਉਹਨਾਂ ਨੇ ਬੱਚੀਆਂ ਦੇ ਵਿਦਾ ਹੋਣ ਦੇ ਗਮ ਦਾ ਜ਼ਿਕਰ ਵੀ ਕੀਤਾ ਅਤੇ ਕੈਰੀਅਰ ਪੂਰਾ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ।
For More Pics on FB Please Click Here

No comments: