Friday, April 14, 2017

ਇਸਤਰੀਆਂ ਨੂੰ ਮਿਲਿਆ ਪਹਿਲੀ ਵਾਰ ਸੁਭਾਗ ਮੌਕਾ

Fri, Apr 14, 2017 at 3:36 PM
ਇਉਂ ਜਾਪਦਾ ਸੀ ਕਿ ਜਿਵੇਂ ਦੇਵੀਆਂ ਧਰਤੀ ਤੇ ਆ ਗਈਆਂ ਹੋਣ
ਜਲੰਧਰ: 14 ਅਪ੍ਰੈਲ 2017: (ਰਾਜਪਾਲ ਕੌਰ//ਪੰਜਾਬ ਸਕਰੀਨ)::
ਜਿਵੇਂ ਕਿ ਨਾਮਧਾਰੀ ਸੰਪਰਦਾ ਦੇ ਮੋਢੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸਮਾਜ ਸੁਧਾਰ ਲਈ ਕਈ ਪ੍ਰਗਤੀਸ਼ੀਲ ਅਤੇ ਸਮਾਜ ਸੁਧਾਰਕ ਨਵੀਂ ਪਰੰਪਰਾਵਾਂ ਸ਼ੁਰੂ ਕੀਤੀਆਂ ਓਸੇ ਮਾਰਗ ਤੇ ਚਲਦੇ ਹੋਏ ਉਹਨਾਂ ਦੇ ਹੀ ਵੰਸ਼ਜ ਅਤੇ ਨਾਮਧਾਰੀ ਸੰਪਰਦਾ ਦੇ ਵਰਤਮਾਨ ਮੁੱਖੀ ਸ੍ਰੀ ਸਤਿਗੁਰੂ ਦਲੀਪ ਸਿੰਘ ਜੀ ਵੀ ਹੋਰ ਅਨੇਕਾਂ ਉਪਰਾਲਿਆਂ ਤੋਂ ਇਲਾਵਾ ਇਸਤਰੀਆਂ ਨੂੰ ਵੀ ਹਰ ਖੇਤਰ ਵਿੱਚ ਅੱਗੇ ਵੱਧਣ ਲਈ ਮਹਾਨ ਕਾਰਜ ਕਰ ਰਹੇ ਹਨ। ਆਪ ਜੀ ਨੇ ਉਹਨਾਂ ਨੂੰ ਸਮਾਜਿਕ ਅਤੇ ਰਾਜਨੀਤਿਕ ਖੇਤਰ ਦੇ ਨਾਲ-ਨਾਲ ਧਾਰਮਿਕ ਖੇਤਰ ਵਿੱਚ ਵੀ ਉੱਚ ਸਥਾਨ ਦਿਵਾਇਆ ਹੈ। ਆਪ ਜੀ ਨੇ 2017 ਦੇ ਹੋਲੇ-ਮਹੱਲੇ ਦੌਰਾਨ ਬੀਬੀਆਂ ਨੂੰ 
ਸ੍ਰੀ ਆਦਿ ਗ੍ਰੰਥ ਸਾਹਿਬ ਜੀ ਤੋਂ ਲਾਵਾਂ ਅਤੇ ਸਲੋਕ ਪੜ੍ਹਨ ਦੀ ਆਗਿਆ ਦਿੱਤੀ। ਇਸ ਤੋਂ ਬਾਦ
 ਦਿੱਲੀ ਵਿਖੇ ਰਾਮਨੌਮੀ ਦੇ ਮਹਾਨ ਸਮਾਗਮ ਦੇ ਦੌਰਾਨ ਆਪ ਜੀ ਦੀ ਆਗਿਆ ਅਨੁਸਾਰ  ਆਨੰਦ ਕਾਰਜ ਦੀ ਸਾਰੀ ਰਸਮ ਨਾਮਧਾਰੀ ਅੰਮ੍ਰਿਤਧਾਰੀ ਸਿੰਘਣੀਆਂ ਵਲੋਂ ਕੀਤੀ ਗਈ ਅਤੇ ਇਤਿਹਾਸ ਵਿੱਚ 
 ਇਕ ਨਵੀਂ  ਅਤੇ ਵਿਲੱਖਣ ਪਰੰਪਰਾ ਤੋਰੀ ਗਈ। (
 ਵਰਨਣਯੋਗ ਹੈ ਕਿ ਸਭ ਤੋਂ ਪਹਿਲੇ ਗੁਰਬਾਣੀ ਤੋਂ ਲਾਵਾਂ ਪੜ੍ਹ ਕੇ ਅਨੰਦ ਕਾਰਜ  ਕਰਨ ਦੀ ਮਰਿਯਾਦਾ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ 1863 ਵਿਚ ਸ਼ੁਰੂ ਕੀਤੀ ਸੀ )


             
ਨਾਮਧਾਰੀ ਅੰਮ੍ਰਿਤਧਾਰੀ ਸਿੰਘਣੀਆਂ ਨੇ ਚਿੱਟੇ ਸਾਦੇ ਬਸਤਰ ਪਾ ਕੇ ਕਮਰਕੱਸੇ ਲਾ , ਤਿੰਨ ਫੁੱਟੀ ਕਿਰਪਾਨ ਪਾ ਕੇ ਸੁੱਚ-ਸੋਧ ਵਾਲੀ ਮਰਯਾਦਾ ਨਾਲ 
ਸ੍ਰੀ ਆਦਿ ਗ੍ਰੰਥ ਸਾਹਿਬ ਜੀ ਅਤੇ 
ਸ੍ਰੀ ਦਸਮ  ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦਾ ਪਾਠ ਕਰ ਕੇ ਹਵਨ ਕੀਤਾ। ਇਸ ਤੋਂ ਬਾਦ ਬੇਦੀ ਦੀ  ਸਾਰੀ ਰਸਮ ਦਾ ਪ੍ਰਬੰਧ ਕਰਨ  
ਉਪਰੰਤ ਲਾਵਾਂ ਪੜ੍ਹੀਆਂ ਅਤੇ 
ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੇ 
ਪਾਠਾਂ ਦੇ ਭੋਗ ਵੀ ਬੀਬੀਆਂ ਨੇ  ਹੀ ਪਾਏ। 
ਉੱਥੋਂ ਦਾ ਨਜਾਰਾ ਵੇਖਣ ਵਾਲਾ ਸੀ।
 ਇਉਂ ਜਾਪਦਾ ਸੀ ਕਿ ਜਿਵੇਂ ਦੇਵੀਆਂ ਧਰਤੀ ਤੇ ਆ ਗਈਆਂ ਹੋਣ।  
ਸਾਡੇ
 ਪੁਰਸ਼ ਪ੍ਰਧਾਨ ਸਮਾਜ ਵਿਚ ਪਹਿਲੀ ਵਾਰ ਇਸਤਰੀਆਂ ਨੂੰ ਇਨ੍ਹਾਂ ਸਨਮਾਨ ਮਿਲਿਆ ਜੋ ਲਗਦਾ ਹੈ ਕਿ ਅਸਲ ਵਿਚ 
ਸ੍ਰੀ ਸਤਿਗੁਰੂ ਨਾਨਕ ਦੇਵ ਜੀ ਦੀ ਉਚਾਰੀ ਬਾਣੀ : 
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ  " ਜਿਹੇ ਮਹਾਂਵਾਕ ਨੂੰ ਅਮਲੀ ਰੂਪ ਵਿੱਚ ਲਿਆਂਦਾ ਜਾ ਰਿਹਾ ਹੈ।ਜੋ ਨਾਰੀ ਜਾਤੀ ਲਈ ਬੜੇ ਹੀ ਮਾਣ ਵਾਲੀ ਗੱਲ ਹੈ। 
  
 

     

No comments: