Sunday, April 30, 2017

ਗੋਪਾਲ ਨਗਰ ਹੈਬੋਵਾਲ ਵਿਖੇ ਕਰਵਾਇਆ ਵਿਸ਼ਾਲ ਭਾਗਵਤੀ ਜਾਗਰਣ

Sun, Apr 30, 2017 at 5:36 PM
ਜਾਗਰਣ ਵਿੱਚ ਦਿੱਤਾ ਸਭ ਧਰਮਾਂ ਦੇ ਸਤਿਕਾਰ ਕਰਨ ਦਾ ਸੱਦਾ 
ਗੋਪਾਲ ਨਗਰ ਹੈਬੋਵਾਲ ਵਿਖੇ ਭਾਗਵਤੀ ਜਾਗਰਣ ਦੀ ਜੋਤ ਪ੍ਰਚੰਡ ਕਰਦੇ ਹੋਏ ਮਹਾਰਾਜ ਸਿੰਘ ਰਾਜੀ ਕੌਂਸਲਰ, ਅਮਨ ਚੌਧਰੀ, ਪ੍ਰੀਤਮ ਚੌਧਰੀ ਪ੍ਰਧਾਨ, ਵਕੀਲ ਚੌਧਰੀ ਅਤੇ ਇਲਾਕੇ ਦੇ ਉਘੇ ਕਾਂਗਰਸੀ ਆਗੂ ਜਸਵੀਰ ਲਵਨ   
ਲੁਧਿਆਣਾ: 30 ਅਪਰੈਲ 2017: (ਪੰਜਾਬ ਸਕਰੀਨ ਬਿਊਰੋ)::
ਚੌਧਰੀ ਗਰੁਪ ਵੱਲੋ ਪਹਿਲਾਂ ਵਿਸ਼ਾਲ ਭਾਗਵਤੀ ਜਾਗਰਣ ਗੋਪਾਲ ਨਗਰ ਹੈਬੋਵਾਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿਚ ਮੁਖ ਮਹਿਮਾਨ ਮਾਹਾਰਾਜ ਸਿੰਘ ਰਾਜੀ ਕੌਂਸਲਰ ਦਾ ਸਵਾਗਤ ਵਕੀਲ ਚੌਧਰੀ ਅਤੇ ਇਲਾਕੇ ਦੇ ਉਘੇ ਕਾਂਗਰਸੀ ਆਗੂ ਜਸਵੀਰ ਲਵਨ ਨੇ ਕੀਤਾ।ਇਸ ਮੌਕੇ ਪ੍ਰਧਾਨ ਪ੍ਰੀਤਮ ਚੌਧਰੀ ਨੇ ਦਸਿਆ ਕਿ ਹੈਪੀ ਐਂਡ ਪਾਰਟੀ ਨੇ ਸਾਰੀ ਰਾਤ ਮਹਾਂਮਾਈ ਦਾ ਗੁਣਗਾਣ ਕੀਤਾ। ਸਮਾਗਮ ਵਿਚ ਮੁਖ ਮਹਿਮਾਨ ਦੇ ਰੂਪ ਵਿਚ ਪਹੁੰਚੇ ਮਾਹਾਰਾਜ ਸਿੰਘ ਰਾਜੀ ਕੌਂਸਲਰ ਅਤੇ ਇਲਾਕੇ ਦੇ ਉਘੇ ਕਾਂਗਰਸੀ ਆਗੂ ਜਸਵੀਰ ਲਵਨ ਨੇ ਕਿਹਾ ਕਿ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਮਿਲ ਜੁਲ ਕੇ ਕਰਨੇ ਚਾਹੀਦੇ ਹਨ। ਇਸ ਮੌਕੇ ਕੇ ਪੀ ਰਾਣਾ, ਗੁਰਮੇਲ ਸਿੰਘ ਨਾਹਰ, ਨਰਿੰਦਰ ਮਲੋਹਤਰਾ, ਅਮਨ ਚੋਧਰੀ, ਵਿਸ਼ਾਲ ਰਾਜਪੂਤ, ਰਣਵੀਰ ਸਿੰਘ ਸੈਣੀ, ਵਿਨੋਦ ਖੰਨਾ, ਸ਼ੈਂਟੀ ਹੈਬੋਵਾਲ, ਸਚਿਨ ਟਿਗਾਨ, ਬੀ ਕੇ ਟਾਂਕ, ਸੁਨੀਲ ਚੌਧਰੀ, ਵਿਨੋਦ ਅਖਤਰ, ਵਿਸ਼ਾਲ ਚਾਵਰੀਆ, ਆਦਿ ਪ੍ਰਕਾਸ਼ ਲਵਨ ਆਦਿ ਸ਼ਾਮਲ ਸਨ।
  

No comments: