Saturday, April 01, 2017

ਪੰਜਾਬ ਨਾਲ ਕਾਂਗਰਸ ਦਾ ਹਰ ਵਾਅਦਾ ਪੂਰਾ ਹੋਏਗਾ-ਇੰਟਕ ਆਗੂ ਦਿਨੇਸ਼ ਸ਼ਰਮਾ

ਟਰਾਂਸਪੋਰਟ ਮਾਫੀਆ ਉੱਤੇ ਵੀ ਕੱਸਾਂਗੇ ਸ਼ਿਕੰਜਾ-ਦੀਪਇੰਦਰ ਸਿੰਘ ਢਿੱਲੋਂ 
ਜ਼ੀਰਕਪੁਰ  (ਚੰਡੀਗੜ੍ਹ): 1 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ):: ਕਾਂਗਰਸ ਦੇ ਲੀਡਰਾਂ ਆਪਣੇ ਰਵਈਏ  ਅਤੇ ਕਾਰਜਸ਼ੈਲੀ ਵਿੱਚ ਨਵੀਂਆਂ ਤਬਦੀਲੀਆਂ ਦਾ ਸਿਲਸਿਲਾ ਸ਼ੁਰੂ ਕਰਦਿਆਂ ਕਈ ਠੋਸ ਕਦਮ ਪੁੱਟਣੇ ਸ਼ੁਰੂ ਕੀਤੇ ਹਨ। ਕਾਂਗਰਸ ਦੇ ਮਜ਼ਦੂਰ ਵਿੰਗ ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ (ਇੰਟਕ) ਨੇ ਆਪਣੀ ਜੱਥੇਬੰਦੀ ਨੂੰ ਨਵਾਂ ਜੀਵਨ ਦੇਣ ਦੇ ਮਕਸਦ ਨਾਲ ਜਿੱਥੇ ਕੁਝ ਫੇਰਬਦਲ ਕੀਤੇ ਹਨ ਉੱਥੇ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਹਨ। ਇਸ ਮੌਕੇ ਇੰਟਕ ਦੇ ਲੀਡਰਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਗਏ ਹਨ ਉਹ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। 
ਇੰਟਕ ਦੇ ਕੌਮੀ ਪ੍ਰਧਾਨ ਦਿਨੇਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਪਾਣੀ ਅਤੇ ਪੰਜਾਬ ਦੀ ਜਵਾਨੀ ਨੂੰ ਹਰ ਹੀਲੇ ਬਚਾਇਆ ਜਾਏਗਾ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਕਿਹਾ ਕਿ ਭਾਜਪਾ ਨੇ ਮੰਦਰ ਤਾਂ ਨਹੀਂ ਬਣਾਉਣਾ ਪਰ ਰਾਮ ਮੰਦਿਰ  ਦੇ ਨਾਮ 'ਤੇ ਮਾਰ ਕੱਟ ਦੀ ਸਾਜ਼ਿਸ਼ ਜ਼ਰੂਰ ਤਿਆਰ ਹੈ ਜਿਸਨੂੰ ਅਸੀਂ ਕਿਸੇ ਵੀ ਤਰਾਂ ਸਫਲ ਨਹੀਂ ਹੋਣ ਦਿਆਂਗੇ। ਕਾਂਗਰਸ ਦੇ ਸੀਨੀਅਰ ਆਗੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਵੱਜੋਂ ਜਾਣੇ ਜਾਂਦੇ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਟਰਾਂਸਪੋਰਟ ਮਾਫੀਆ ਉੱਤੇ ਵੀ ਸ਼ਿਕੰਜਾ ਕੱਸਿਆ ਜਾਏਗਾ ਅਤੇ ਇਸ ਮਾਫੀਆ ਨੂੰ ਜਲਦੀ ਹੀ ਤੋੜਿਆ ਜਾਏਗਾ।
ਨੌਜਵਾਨ ਆਗੂ ਕਰਨ ਬੇਦੀ ਨੂੰ ਪੰਜਾਬ ਇੰਟਕ ਦਾ ਸਕੱਤਰ ਬਣਾਇਆ ਗਿਆ ਹੈ। ਬੇਲਣ ਬ੍ਰਿਗੇਡ ਮੁਖੀ ਅਨੀਤਾ ਸ਼ਰਮਾ ਨੂੰ ਇੰਟਕ ਦੀ ਮਹਿਲਾ ਵਿੰਗ ਦਾ ਸੂਬਾਈ ਪ੍ਰਧਾਨ ਬਣਾਇਆ ਗਿਆ ਹੈ। ਕਿਸੇ ਵੇਲੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਛਕ ਸਥਾਪਿਤ ਕਰਨ ਲਈ ਜ਼ੋਰ ਲਾਉਣ ਵਾਲੇ ਪਰਮਿੰਦਰ ਪੱਪੂ ਨੂੰ ਮਾਲਵਾ ਜ਼ੋਨ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਅਧੀਨ ਹੁਣ ਅੱਠ ਜ਼ਿਲੇ ਹੋਣਗੇ। ਇਸੇ ਤਰਾਂ ਕੁਝ ਹੋਰ ਨਿਯੁਕਤੀਆਂ ਦਾ ਐਲਾਨ ਅੱਜ ਜ਼ੀਰਕਪੁਰ ਵਿੱਚ ਹੋਈ ਇੱਕ ਖਾਸ ਇਕੱਤਰਤਾ ਵਿੱਚ ਕੀਤਾ ਗਿਆ। 
ਇਸ ਨਿਯੁਕਤੀ ਮਗਰੋਂ ਉਤਸ਼ਾਹਿਤ ਨਜ਼ਰ ਆਈ ਅਨੀਤਾ ਸ਼ਰਮਾ ਨੇ ਕਿਹਾ ਕਿ ਏਨੀ ਵੱਡੀ ਪਾਰਟੀ ਦਾ ਸਾਥ ਮਿਲਣਾ ਅਸਲ ਵਿੱਚ ਬੇਲਣ ਬ੍ਰਿਗੇਡ ਦੀਆਂ ਨੀਤੀਆਂ ਅਤੇ ਸੰਘਰਸ਼ ਦਾ ਹੀ  ਚੰਗਾ ਸਿੱਟਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਭਰ ਵਿੱਚ ਮਜ਼ਦੂਰਾਂ ਨੂੰ ਉਹਨਾਂ ਦੀ ਹੱਕ ਹਲਾਲ ਵਾਲੀ ਪੂਰੀ ਕਮਾਈ ਅਤੇ ਹਰ ਬਣਦਾ  ਹੱਕ ਦਵਾਉਣ ਦੇ ਉਪਰਾਲੇ ਟੀਜ਼ ਕੀਤੇ ਜਾਣਗੇ। ਕਿਰਤੀਆਂ ਦੀ ਮੇਹਨਤ ਦੀ ਕਮਾਈ ਨੂੰ ਹੁਣ ਨਸ਼ਿਆਂ ਦੇ ਸੌਦਾਗਰਾਂ ਦੇ ਮੂੰਹ ਵਿੱਚ ਨਹੀਂ ਜਾਣ ਦਿੱਤਾ ਜਾਏਗਾ।

ਆਪਣੇ ਸੰਬੋਧਨ ਦੌਰਾਨ ਰਾਸ਼ਟਰੀ ਪ੍ਰਧਾਨ ਦਿਨੇਸ਼ ਸ਼ਰਮਾ ਨੇ ਕਿਹਾ ਕਿ ਉਨਾਂ ਦੀ ਯੁਨੀਅਨ ਸਮੂਚੇ ਭਾਰਤ ਅੰਦਰ ਮਜਦੂਰ ਵਰਗ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਲੜਾਈ ਲੜ ਰਹੀ ਹੈ ਅਤੇ ਜਿਥੇ ਵੀ ਮਜਦੂਰ ਨਾਲ ਕੋਈ ਜਾਅਦਤੀ ਹੁੰਦੀ ਹੈ ਤਾਂ ਯੁਨੀਅਨ ਦੇ ਅਹੁਦੇਦਾਰ ਹਰ ਵੇਲੇ ਉਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਹਨ। ਉਨਾਂ ਦੱਸਿਆ ਕਿ ਅੱਜ ਇਥੇ ਆਉਣ ਦਾ ਮਕੱਸਦ ਪੰਜਾਬ ਦੇ ਅੰਦਰ ਇੰਟਕ ਨੂੰ ਮਜਬੂਤ ਕਰਨਾ ਹੈ, ਜਿਸਦੇ ਚਲਦਿਆਂ ਕਰਨ ਬੇਦੀ ਦੀ ਕਾਬਲਿਯਤ ਨੂੰ ਦੇਖਦੇ ਹੋਏ ਇੰਟਕ ਪੰਜਾਬ ਦਾ ਬਤੌਰ ਸੂਬਾ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਸੀ.ਐਮ. ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਹੇਠ ਬਣੀ ਨਵੀਂ ਸਰਕਾਰ ਨੂੰ ਮੁਬਾਰਕਬਾਦ ਦਿੱਤੀ ਤੇ ਸੂਬੇ ਅੰਦਰ ਮਜਦੂਰ ਵਰਗ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਇੰਟਕ ਦੇ ਅਹੁਦੇਦਾਰ ਹਰ ਸਮੇਂ ਤਿਆਰ ਹਨ। 
ਦੂਜੇ ਪਾਸੇ, ਨਵੀਂ ਜਿੰਮੇਵਾਰੀ ਤੋਂ ਬਾਅਦ ਕਰਨ ਬੇਦੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਜਿੰਮੇਵਾਰੀ ਲਈ ਯੁਨੀਅਨ ਦੇ ਪ੍ਰਧਾਨ ਦਿਨੇਸ਼ ਸ਼ਰਮਾ ਦਾ ਧੰਨਵਾਦ ਕਰਦੇ ਹਨ ਪੰਜਾਬ ਅੰਦਰ ਮਜਦੂਰ ਵਰਗ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਰ ਸਮੇਂ ਤਿਆਰ ਰਹਿਣਗੇ। ਇਸ ਮੌਕੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਦੀਪਇੰਦਰ ਸਿੰਘ ਢਿਲੋਂ, ਮੋਹਾਲੀ ਦੇ ਵਾਈਸ ਪ੍ਰੇਸੀਡੇਂਟ ਸਚਿਨ ਸ਼ਰਮਾ, ਸੰਜੀਵ ਗਰਗ ਤੋਂ ਇਲਾਵਾ ਹੋਰ ਨੇਤਾ ਮੌਜੂਦ ਸਨ।

ਇੰਟਕ ਦੀ ਇਸ ਮੀਟਿੰਗ ਵਿੱਚ ਮਜ਼ਦੂਰਾਂ ਨੂੰ ਉਹਨਾਂ ਦੇ ਹੱਕ ਦਵਾਉਣ ਦਾ ਸੰਕਲਪ ਵੀ ਦੁਹਰਾਇਆ ਗਿਆ। ਇਸ ਮੌਕੇ 'ਤੇ ਇੰਟਕ ਦੇ ਕੌਮੀ ਪ੍ਰਧਾਨ ਦਿਨੇਸ਼ ਸ਼ਰਮਾ,  ਸੀਨੀਅਰ ਕਾਂਗਰਸ ਆਗੂ ਦੀਪਇੰਦਰ ਸਿੰਘ ਢਿੱਲੋਂ, ਸਚਿਨ ਸ਼ਰਮਾ, ਪ੍ਰਦੀਪ ਅੱਗਰਵਾਲ ਅਤੇ ਸੰਜੀਵ ਸ਼ਰਮਾ ਸਮੇਤ ਕਈ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਸਨ।   ਹੁਣ ਦੇਖਣਾ ਹੈ ਕਿ ਇੰਟਕ ਵੱਲੋਂ ਮਜ਼ਦੂਰਾਂ ਦੀ ਭਲਾਈ ਦੇ ਦਾਅਵਿਆਂ ਦਾ ਸੱਚ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਕਦੋਂ ਤੱਕ ਪਹੁੰਚਦਾ ਹੈ। 

No comments: