Sunday, April 16, 2017

ਪੰਜਾਬੀ ਗਜ਼ਲ ਮੰਚ:ਸ਼ਾਇਰੀ ਦੇ ਨਾਲ ਹੋਈ ਜ਼ਿੰਦਗੀ ਦੇ ਰੰਗਾਂ ਦੀ ਵੀ ਚਰਚਾ

ਸ਼ਿਵਨਾਥ ਨੂੰ ਉਮਰ ਭਰ ਦੀਆਂ ਸਾਹਿਤਿਕ ਪ੍ਰਾਪਤੀਆਂ ਲਈ ਕੀਤਾ ਸਨਮਾਨਿਤ 
ਲੁਧਿਆਣਾ: 16 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::  ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਸ਼ਾਇਰੀ ਦਾ ਜ਼ਿੰਦਗੀ ਨਾਲ ਕਿੰਨਾ ਸਬੰਧ ਹੁੰਦਾ ਹੈ--ਦੇਸ਼ ਵਿਦੇਸ਼ ਵਿੱਚ ਵਾਪਰਦੀਆਂ ਘਟਨਾਵਾਂ ਨਾਲ ਕਿੰਨਾ ਸਬੰਧ ਹੁੰਦਾ ਹੈ ਇਸਦਾ ਅਹਿਸਾਸ ਅੱਜ ਪੰਜਾਬੀ ਭਵਨ ਵਿਚ ਸ਼ਿਵਨਾਥ ਹੁਰਾਂ ਦੇ ਵਿਚਾਰ ਸੁਣਦਿਆਂ ਹੋਇਆ। ਉਹਨਾਂ ਇਸ਼ਾਰਿਆਂ ਇਸ਼ਾਰਿਆਂ ਨਾਲ ਦੱਸਿਆ ਕਿ ਸਿਆਸੀ ਫੈਸਲੇ ਅਤੇ ਅੰਦੋਲਨ ਕਿਵੇਂ ਸ਼ਾਇਰੀ ਨੂੰ ਪਰਭਾਵਿਤ ਕਰਦੇ ਹਨ। ਉਹ ਪੰਜਾਬੀ ਭਵਨ ਵਿੱਚ ਹੋਏ ਇੱਕ ਸਾਲਾਂ ਸਮਾਗਮ ਵਿੱਚ ਸ਼ਾਮਲ ਹੋਣ ਲਈ  ਆਏ ਹੋਏ ਸਨ। ਇਹ ਸਮਾਗਮ ਪੰਜਾਬੀ ਗ਼ਜ਼ਲ ਮੰਚ (ਰਜਿਸਟਰਡ) ਵੱਲੋਂ ਆਯੋਜਿਤ ਕੀਤਾ ਗਿਆ ਸੀ। ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਪੰਜਾਬੀ ਗਜ਼ਲ ਮੰਚ ਪੰਜਾਬ (ਰਜਿ.) ਫਿਲੌਰ ਦੇ ਇਸ ਸਮਾਗਮ ਵਿੱਚ ਸਲਾਨਾ ਸਨਮਾਨ ਸਮਾਰੋਹ ਦੋ ਸ਼ਖਸੀਅਤਾਂ ਨੂੰ ਦਿੱਤਾ ਗਿਆ। ਇਸ ਵਰ੍ਹੇ ਦਾ ਸ਼੍ਰੀ ਅਜਾਇਬ ਚਿੱਤਰਕਾਰ ਯਾਦਗਾਰੀ ਪੁਰਸਕਾਰ ਜਨਾਬ ਸ਼ਿਵਨਾਥ ਸਾਹਿਬ ਨੂੰ ਉਮਰ ਭਰ ਦੀਆਂ ਸਾਹਿਤਿਕ ਪ੍ਰਾਪਤੀਆਂ ਲਈ ਅਤੇ ਸਾਲ ਦਾ ਵਧੀਆ ਗਜ਼ਲ ਸੰਗ੍ਰਹਿ "ਪ੍ਰਿਜ਼ਮ `ਚੋਂ ਲੰਘਦਾ ਸ਼ਹਿਰ" ਦੇ ਰਚੇਤਾ ਜਨਾਬ ਵਾਹਿਦ ਨੂੰ ਦਿੱਤਾ ਗਿਆ। ਪ੍ਰਿਜ਼ਮ `ਚੋਂ ਲੰਘਦਾ ਸ਼ਹਿਰ" ਲਈ ਅਤੇ ਸ਼੍ਰੀ ਸ਼ਿਵਨਾਥ ਜੀ ਦੀ ਸਮੁੱਚੀ ਰਚਨਾ ਸੰਬੰਧੀ ਪੇਪਰ ਵੀ ਪੜ੍ਹਿਆ ਗਿਆ। ਉਪਰੰਤ ਕਵੀ ਦਰਬਾਰ ਹੋਇਆ। ਇਸ ਮੌਕੇੇ ਹੋਰਨਾਂ ਤੋਂ ਇਲਾਵਾ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਡਾ.ਗੁਲਜ਼ਾਰ ਪੰਧੇਰ ,ਡਾ,ਗੁਰਚਰਨ ਕੋਚਰ, ਸ.ਰਵਿੰਦਰ ਦੀਵਾਨਾ, ਸੁਰਿੰਦਰਦੀਪ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਕੈਲੇ, ਰਮਨਦੀਪ, ਭਗਵਾਨ ਢਿੱਲੋਂ, ਇੰਜੀ.ਸੁਰਜਨ ਸਿੰਘ, ਅਜਮੇਰ ਸਿੰਘ ਜੱਸੋਵਾਲ, ਸੋਹਣ ਸਿੰਘ ਬੱਲੋਵਾਲ, ਦਲਬੀਰ ਲੁਧਿਆਣਵੀ, ਬੀ.ਕੇ. ਪੁਰੀ, ਬੀਬੀ ਨਮਰਤਾ ਆਦਿ ਵੱਡੀ ਗਿਣਤੀ ਵਿੱਚ ਸਾਹਿਤਕਾਰ ਹਾਜ਼ਰ ਸਨ। ਸਰੋਤੇ ਘੱਟ ਸਨ ਪਰ ਜਿੰਨੇ ਕੁ ਸਨ ਉਹ ਸਾਰੇ ਇੱਕ ਸਾਹ ਹੋਏ ਕੇ ਸਮਾਗਮ ਵਿੱਚ ਸ਼ਾਮਲ ਸਨ। ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਸ਼ਿਵਨਾਥ ਹੁਰਾਂ ਨੇ ਆਪਣੀ ਸ਼ਾਇਰੀ ਦੇ ਨਾਲ ਨਾਲ ਸਮੇਂ ਦੀ ਧੂੜ ਵਿੱਚ ਮੱਧਮ ਪੈ ਗਈਆਂ ਘਟਨਾਵਾਂ ਦੀ ਚਰਚਾ ਕਰਦਿਆਂ ਦੱਸਿਆ ਕਿ ਕਿਵੈਂ ਉਹਨਾਂ ਦੀ ਸ਼ੈਰੀ ਵੀ ਇਹਨਾਂ ਘਟਨਾਵਾਂ ਤੋਂ ਪ੍ਰਭਾਵਿਤ ਹੁੰਦੀ ਰਹੀ। ਉਹਨਾਂ ਪ੍ਰਿੰਸੀਪਲ ਤਖਤ ਸਿੰਘ ਹੁਰਾਂ ਦੇ ਦੌਰ ਦਾ ਵੀ ਜ਼ਿਕਰ ਕੀਤਾ।
 ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਅੰਮ੍ਰਿਤਾ ਕੰਬੋਜ ਨੇ ਸੁਰਜੀਤ ਪਾਤਰ ਹੁਰਾਂ ਦੀ ਪ੍ਰਸਿੱਧ ਰਚਨਾ ਗਿਆ ਕੇ ਸੁਣਾਈ-
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ;
ਚੁੱਪ ਰਿਹਾ ਤਾਂ ਸ਼ਮਾਦਾਨ ਕਿ ਕਹਿਣਗੇ!
ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਕਰਮਜੀਤ ਗਰੇਵਾਲ ਨੇ ਅੱਜ ਦੀ ਗਾਇਕੀ ਉੱਤੇ ਪਏ ਪੈਸੇ ਦੇ ਪ੍ਰਭਾਵਾਂ ਬਾਰੇ ਗੀਤ ਸੁਣਾਇਆ ਜਿਹੜਾ ਪੈਸੇ ਅਤੇ ਸਾਜ਼ਾਂ ਦੇ ਜ਼ੋਰ ਤੇ ਬਣੇ ਗਾਇਕਾਂ ਉਤੀ ਚੋਟ ਮਾਰਦਾ ਸੀ। ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 
ਕੁਲ ਮਿਲਾ ਕੇ ਅੱਜ ਦਾ ਸਮਾਗਮ ਇੱਕ ਯਾਦਗਾਰੀ ਸਮਾਗਮ ਹੋ ਨਿੱਬੜਿਆ।
ਹੋਰ ਤਸਵੀਰਾਂ ਦੇਖਣ ਲਈ ਏਥੇ ਕਲਿੱਕ ਕਰੋ ਜੀ 


No comments: