Saturday, April 29, 2017

ਨਾਵਲ ਤਾਰਾ ਸਿੰਘ ਕਾਬੁਲੀ ਰਿਲੀਜ਼

Whatsapp: 29 April 2017: 22:35
1857 ਤੋਂ 1984 ਤੀਕ ਫੈਲੇ ਸਮਾਂਕਾਲ ਦਾ ਇਤਿਹਾਸਕ ਲੇਖਾ ਜੋਖਾ ਹੈ ਨਾਵਲ 
ਲੁਧਿਆਣਾ: 29 ਅਪ੍ਰੈਲ 2017: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
ਲੁਧਿਆਣਾ ਵਿੱਚ ਸਾਹਿਤਿਕ ਸਰਗਰਮੀਆਂ ਦਾ ਸਿਲਸਿਲਾ ਤੇਜ਼ੀ ਨਾਲ ਜਾਰੀ ਹੈ। ਇਹਨਾਂ ਸਮਾਗਮਾਂ ਦੇ ਆਯੋਜਨਾਂ ਵਿੱਚ ਵੱਖ ਸੰਗਠਨ ਵੀ ਸਰਗਰਮ ਹਨ ਅਤੇ ਵੱਖ ਅਦਬੀ ਸ਼ਖਸੀਅਤਾਂ ਵੀ। ਇਹਨਾਂ ਸਮਾਗਮਾਂ ਨੂੰ ਮੀਡੀਆ ਰਹਿਣ ਸਮੂਹ ਪੰਜਾਬੀਆਂ ਤੱਕ ਪਹੁੰਚਾਉਣ ਵਿੱਚ ਸਰਗਰਮ ਭੁਮੋਕ ਨਿਭਾ ਰਹੇ ਹਨ ਪ੍ਰਮੁੱਖ ਸ਼ਾਇਰ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ। ਇਸ ਮਕਸਦ ਲਈ ਜਿੱਥੇ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਵੱਲੋਂ ਬਣਾਏ ਗਏ ਦੋ ਵਟਸਐਪ ਗਰੁੱਪ "ਅੱਖਰ" ਅਤੇ "ਖਬਰਸਾਰ" ਬਹੁਤ ਕਾਰਗਰ ਸਾਬਿਤ ਹੋ ਰਹੇ ਹਨ ਉੱਥੇ ਪ੍ਰੋਫੈਸਰ ਗਿੱਲ ਖੁਦ ਵੀ ਬੰਧਿਤ ਮੀਡੀਆ ਨੂੰ ਸਾਹਿਤਿਕ ਸਰਗਰਮੀਆਂ ਬਾਰੇ ਲੁੜੀਂਦਾ ਵੇਰਵਾ ਭੇਜਦੇ ਰਹਿੰਦੇ ਹਨ। ਅੱਜ ਦੇਰ ਰਾਤ ਵੀ ਉਹਨਾਂ ਇਸ ਮਕਸਦ ਦੀ ਇੱਕ ਸੰਖੇਪ ਰਿਪੋਰਟ ਭੇਜੀ। 
ਉਹਨਾਂ ਦੱਸਿਆ ਕਿ ਅੱਜ ਵੀ ਇੱਕ ਨਾਵਲ ਰਿਲੀਜ਼ ਕੀਤਾ ਗਿਆ। ਸਿਰਜਣਧਾਰਾ ਵੱਲੋਂ ਅੱਜ ਸ਼ਾਮੀਂ ਪੰਜਾਬੀ ਲੇਖਕ ਕਮਾਡੋਰ ਸ: ਗੁਰਨਾਮ ਸਿੰਘ ਦਾ ਲਿਖਿਆ ਨਾਵਲ ਤਾਰਾ ਸਿੰਘ ਕਾਬੁਲੀ ਅਕਾਡਮੀ ਦੇ ਸਾਬਕਾ ਪਰਧਾਨ ਗੁਰਭਜਨ ਗਿੱਲ, ਸਾਬਕਾ ਜਨਰਲ ਸਕੱਤਰ ਪ੍ਰੋ: ਰਵਿੰਦਰ ਭੱਠਲ, ਗੁਰਸ਼ਰਨ ਸਿੰਘ ਨਰੂਲਾ, ਕਰਮਜੀਤ ਸਿੰਘ ਔਜਲਾ, ਦੇਵਿੰਦਰ ਸੇਖਾ ਤੇ ਇਸ ਨਾਵਲ ਦੇ ਪ੍ਰਕਾਸ਼ਕ ਤੇ ਲਾਹੌਰ ਬੁੱਕ ਸ਼ਾਪ ਦੇ ਮਾਲਕ ਸ: ਗੁਰਮੰਨਤ ਸਿੰਘ ਨੇ ਕੀਤਾ। ਕਾਬਿਲੇ-ਏ-ਜ਼ਿਕਰ ਹੈ ਕਿ 1857 ਤੋਂ 1984 ਤੀਕ ਫੈਲੇ ਸਮਾਂਕਾਲ ਦਾ ਇਤਿਹਾਸਕ ਲੇਖਾ ਜੋਖਾ ਪੇਸ਼ ਕਰਦਾ ਇਹ ਨਾਵਲ ਭਾਰਤੀ ਜਲ ਸੈਨਾ ਦੇ ਅਧਿਕਾਰੀ ਨੇ ਲਿਖਿਆ ਹੈ। ਗਿੱਲ ਹੁਰਾਂ ਨੇ ਕਿਹਾ ਕਿ ਬਟਾਲਾ ਨੇੜੇ ਪਿੰਡ ਦਾਲਮ ਨੰਗਲ ਦੇ ਜੰਮਪਲ ਇਸ ਲੇਖਕ ਨੂੰ ਮੇਰਾ ਜੀ ਆਇਆਂ ਨੂੰ। ਇਸ ਸਾਡਾ ਪਰ ਯਾਦਗਾਰੀ ਸਮਾਗਮ ਦਾ ਮੰਚ ਸੰਚਾਲਨ ਸ: ਰਘਬੀਰ ਸਿੰਘ ਸੰਧੂ ਨੇ ਕੀਤਾ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। 

No comments: