Sunday, April 02, 2017

ਸੰਜੀਵਨ ਦੀ ਬੇਟੀ ਪ੍ਰਿਯਰਾਗ ਵੀ ਦਿਖਾ ਰਹੀ ਕਲਾ ਵਿੱਚ ਆਪਣੇ ਕਮਾਲ

Fri, Mar 31, 2017 at 1:19 PM
ਕਲਾ ਦੇ ਨਾਲ ਨਾਲ ਪੜ੍ਹਾਈ ਵਿੱਚ ਵੀ ਮੱਲਾਂ ਮਾਰ ਰਹੀ ਹੈ
ਚੰਡੀਗੜ੍ਹ: 31 ਮਾਰਚ 2017: (ਪੰਜਾਬ ਸਕਰੀਨ ਬਿਊਰੋ):: 
ਪੜਾਈ ਲਿਖਾਈ ਵਿਚ ਲਾਇਕ ਬੱਚੇ ਸਿਰਫ ਸਕੂਲੀ ਕਿਤਾਬਾ ਵਿਚ ਹੀ ਸਾਰਾ ਸਮਾਂ ਗੁਆਚੇ ਰਹਿੰਦੇ ਹੈ।ਉਨਾਂ ਦੇ ਜ਼ਹਿਨ ਵਿਚ ਇਕ ਹੀ ਖਿਆਲ ਮੈਰਿਟ ਲਿਸਟ ਵਿਚ ਆਪਣਾਂ ਨਾਂ ਦਰਜ ਕਰਵਾਉਣਾਂ ਹੁੰਦਾ ਹੈ। ਮਾਂ-ਪਿਓ ਵੀ ਲਾਇਕ ਬੱਚਿਆਂ ਨੂੰ ਆਪਣੇ ਅਧੂਰੇ ਸੁਪਨੇ ਪੂਰੇ ਕਰਨ ਦਾ ਸਮਾਨ ਸਮਝਦੇ ਹਨ। ਪਰ ਟਾਂਵੇ ਬੱਚੇ ਅਜਿਹੇ ਵੀ ਹੁੰਦੇ ਹਨ ਜੋ ਪੜਾਈ ਵਿਚ ਅਵੱਲ ਆਉਣ ਦੇ ਨਾਲ ਨਾਲ ਕਲਾ ਖੇਤਰ ਵਿਚ ਵੀ ਪੂਰੀ ਸ਼ਿਦੱਤ ਨਾਲ ਵਿਚਰ ਰਹੇ ਹੁੰਦੇ ਹਨ। ਉਨਾਂ ਟਾਂਵੇ ਬੱਚਿਆਂ ਵਿਚ ਪ੍ਰਿਯਰਾਗ ਕੌਰ ਵੀ ਸ਼ੁਮਾਰ ਹੈ ਜੋ ਬੀ.ਕਾਮ. ਅਤੇ ਸੀ.ਏ. ਇਕੋ ਸਮੇਂ ਕਰ ਰਹੀ ਹੈ। ਸਰਕਾਰੀ ਕਾਲਿਜ ਵਣਜ ਅਤੇ ਕਾਰੋਬਾਰ ਪ੍ਰਸ਼ਾਸ਼ਨ ਕਾਲਜ, ਸੈਕਟਰ 50, ਚੰਡੀਗੜ੍ਹ ਦੀ ਵਿਦਿਆਰਥਣ ਪ੍ਰਿਯਰਾਗ ਕੌਰ ਨੇ ਬੀ.ਕਾਮ.ਪਹਿਲੇ ਸਮੈਸਟਰ ਵਿਚ 77% ਨੰਬਰ ਪ੍ਰਾਪਤ ਕਰਕੇ ਪੂਰੇ ਕਾਲਿਜ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਕਾਲਿਜ ਦੀ ਪ੍ਰਿੰਸੀਪਲ ਸ੍ਰੀਮਤੀ ਮਨਜੀਤ ਬਰਾੜ ਨੇ ਪ੍ਰਿਯਰਾਗ ਕੌਰ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਉਸ ਦੇ ਉਜਵਲ ਭਵਿਖ ਦੀ ਕਾਮਨਾ ਕੀਤੀ। ਸਾਹਿਤਕ ਪ੍ਰੀਵਾਰ ਅਤੇ ਮਾਹੌਲ ਵਿਚ ਜੰਮੀ-ਪਲੀ ਪ੍ਰਿਯਰਾਗ ਕੌਰ ਦੇ ਪੜਦਾਦਾ ਗਿਆਨੀ ਸਵਰਗੀ ਈਸ਼ਰ ਸਿੰਘ ਦਰਦ, ਤਾਇਆ ਦਾਦਾ ਸਵਰਗੀ ਸੰਤੋਖ ਸਿੰਘ ਧੀਰ (ਸ਼੍ਰੌਮਣੀ ਸਾਹਿਤਕਾਰ) ਅਤੇ ਦਾਦਾ ਰਿਪੁਦਮਨ ਸਿੰਘ ਰੂਪ ਨੇ ਵੀ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣਾ ਯੋਗਦਾਨ ਪਾਇਆ ਅਤੇ ਉਸ ਦੇ ਪਿਤਾ ਸੰਜੀਵਨ ਸਿੰਘ ਅਤੇ ਚਾਚਾ ਰੰਜੀਵਨ ਸਿੰਘ ਨਾਟਕ ਦੇ ਖੇਤਰ ਵਿਚ ਸਰਗਰਮੀ ਨਾਲ ਵਿਚਰ ਰਹੇ ਹਨ। ਉਸ ਦੀ ਵੱਡੀ ਭੈਣ ਰਿਤੂਰਾਗ ਕੌਰ, ਭਰਾ ਰਿਸ਼ਮਰਾਗ ਅਤੇ ਓਦੈਰਾਗ ਵੀ ਸਰਘੀ ਕਲਾ ਕੇਂਦਰ ਦੇ ਜ਼ਰੀਏ ਪੰਜਾਬੀ ਰੰਗਮੰਚ ਅਤੇ ਸਾਹਿਤ ਦੇ ਖੇਤਰ ਵਿਚ ਵਿਚਰ ਰਹੇ ਹਨ।


No comments: