Thursday, April 27, 2017

ਇਸਤਰੀਆਂ ਨੂੰ ਬਰਾਬਰੀ ਦੇਣ ਤੇ ਠਾਕੁਰ ਦਲੀਪ ਸਿੰਘ ਦੇ ਕਦਮ ਦਾ ਸਵਾਗਤ

ਨਾਰੀ ਸ਼ਕਤੀ ਨੇ ਠਾਕੁਰ ਦਲੀਪ ਸਿੰਘ ਜੀ ਦੇ ਸਮਰਥਨ 'ਚ  ਉਠਾਈ ਅਵਾਜ
ਜਲੰਧਰ: 26 ਅਪ੍ਰੈਲ 2017: (ਪੰਜਾਬ ਸਕਰੀਨ ਟੀਮ)::  For More Pics Please Click Here
ਇਸਤਰੀਆਂ ਦੇ ਅਧਿਕਾਰਾਂ ਨੂੰ ਲੈ ਕੇ ਸਮਾਜ ਵਿੱਚ ਇੱਕ ਨਵੀਂ ਲਹਿਰ ਵਿਕਸਿਤ ਹੋ ਰਹੀ ਹੈ। ਲੋਕ ਵੱਧ ਚੜ੍ਹ ਕੇ ਇਸ ਮਕਸਦ ਲਈ ਅੱਗੇ ਆ ਰਹੇ ਹਨ। ਠਾਕੁਰ ਦਲੀਪ ਸਿੰਘ ਵੱਲੋਂ ਚੁੱਕੇ ਗਏ ਕਦਮਾਂ ਦੀ ਹਮਾਇਤ ਵਿੱਚ ਸਮਾਜ ਦੇ ਵੱਖ ਵਰਗ ਲਗਾਤਾਰ ਅੱਗੇ ਆ ਰਹੇ ਹਨ। ਇਸਤਰੀਆਂ ਕੋਲੋਂ ਆਨੰਦ ਕਾਰਜ ਪੜ੍ਹਾਏ ਜਾਣ ਅਤੇ ਬਾਅਦ ਵਿੱਚ ਅੰਮ੍ਰਿਤ ਛਕਾਉਣ ਦਾ ਅਧਿਕਾਰ ਦਿੱਤੇ ਜਾਣ ਮਗਰੋਂ ਇਸਤਰੀ ਜਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਿਲਸਿਲੇ ਅਧੀਨ ਹੀ ਜਲੰਧਰ ਦੇ ਪ੍ਰੈਸ ਕਲੱਬ ਵਿੱਚ ਮਹਿਲਾ ਮੰਡਲ ਅਤੇ ਹੋਰ ਸੰਗਠਨਾਂ ਦੀ ਇੱਕ ਇਕੱਤਰਤਾ ਹੋਈ ਜਿਸ ਨੂੰ ਕਈ ਮਹਿਲਾ ਆਗੂਆਂ ਨੇ ਸੰਬੋਧਿਤ ਕੀਤਾ।
For More Pics Please Click Here
ਅੱਜ ਜਲੰਧਰ ਵਿੱਦਿਅਕ ਸੋਸਾਇਟੀ ਦੇ ਸਾਰੇ ਮੈਂਬਰਾਂ ਵਲੋਂ ਨਾਰੀ ਜਾਤੀ ਨੂੰ ਬਰਾਬਰਤਾ ਦੇਣ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸੋਸਾਇਟੀ ਦੇ ਸੀਨੀਅਰ ਮੈਂਬਰ ਆਸ਼ਾ ਸ਼ਰਮਾ, ਜਸਬੀਰ ਕੌਰ ਜੀ ਅਤੇ ਮੀਨਾਕਸ਼ੀ ਅਤੇ ਹੋਰਨਾਂ ਨੇ ਦੱਸਿਆ ਕਿ ਨਾਮਧਾਰੀ ਪ੍ਰਮੁੱਖ ਠਾਕੁਰ ਦਲੀਪ ਸਿੰਘ ਜੀ ਨੇ ਜਿਹੜਾ ਇਸਤਰੀਆਂ ਨੂੰ ਧਾਰਮਿਕ ਪੱਖੋਂ ਹੋਰ ਅੱਗੇ ਕਰ , ਬਰਾਬਰਤਾ  ਦਾ ਦਰਜਾ ਦੇ ਕੇ ਸਮਾਜ ਵਿੱਚ ਨਾਰੀ ਜਾਤੀ ਦਾ ਜੋ ਮਾਣ ਵਧਾਇਆ ਹੈ ,ਉਹਨਾਂ ਦੇ ਇਸ ਉਪਰਾਲੇ ਦਾ ਅਸੀਂ ਸਾਰੇ ਸਤਿਕਾਰ ਅਤੇ ਸਮਰਥਨ ਕਰਦੇ ਹਾਂ। ਇਹ ਕੋਈ ਵਿਰੋਧਤਾ ਦਾ ਵਿਸ਼ਾ ਨਹੀਂ ਹੈ ,ਵਿਚਾਰਨ ਯੋਗ ਤੱਥ ਹੈ। ਸਤਿਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੇ ਨਾਰੀ ਦੇ ਪੱਖ ਵਿੱਚ ਅਵਾਜ ਬੁਲੰਦ ਕੀਤੀ ਸੀ ,ਸੋ ਕਿਉਂ ਮੰਦਾ ਆਖੀਐ ,ਜਿਤੁ ਜੰਮਹਿ ਰਾਜਾਨੁ। ਇਸ ਤੋਂ ਇਲਾਵਾ ਗੁਰਬਾਣੀ ਵਿੱਚ ਕਈ ਥਾਵਾਂ ਤੇ  ਨਾਰੀ ਰੂਪ ਮਾਤਾ ਜੀ ਨੂੰ ਧੰਨ ਕਿਹਾ ਹੈ ਫਿਰ ਜੇਕਰ ਅੱਜ ਨਾਰੀ ਦੇ ਸਤਿਕਾਰ ਦੀ ਗੱਲ ਕੀਤੀ ਜਾਂਦੀ ਹੈ ,ਗੁਰਬਾਣੀ ਨੂੰ ਅਮਲੀ ਰੂਪ ਵਿੱਚ ਲਿਆਂਦਾ ਜਾ ਰਿਹੈ ਤਾਂ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਨਾ ਕਿ ਵਿਰੋਧਤਾ ਵਾਲੀ ਗੱਲ। ਅਤੀਤ ਵਿੱਚ 19 ਵੀਂ ਸ਼ਤਾਬਦੀ ਦੇ ਦੌਰਾਨ ਵੀ ਜੇਕਰ ਨਾਮਧਾਰੀਆਂ ਦੇ ਆਗੂ ਸਤਿਗੁਰੂ ਰਾਮ ਸਿੰਘ ਨੇ ਕੁਰੀਤੀਆਂ ਦੇ ਵਿਰੁੱਧ ਮਹਾਨ ਉਪਰਾਲੇ ਨਾ ਕੀਤੇ ਹੁੰਦੇ ,ਗੁਰੂ ਸਾਹਿਬਾਨਾਂ ਦੇ ਬਚਨਾਂ ਨੂੰ ਅਮਲੀ ਰੂਪ ਵਿਚ ਨਾ ਲਿਆਂਦਾ ਹੁੰਦਾ ਤਾਂ ਨਾਰੀ ਜਾਤੀ ਨੂੰ ਅਜੇ ਸੁਖ ਦਾ ਸਾਹ ਨਹੀਂ ਸੀ ਮਿਲਿਆ ਹੋਣਾ।   For More Pics Please Click Here
  ਅੱਜ ਜੇਕਰ ਠਾਕੁਰ ਦਲੀਪ ਸਿੰਘ ਜੀ ਨਾਮਧਾਰੀ ਮਰਯਾਦਾ ਅਨੁਸਾਰ , ਜਿਹੜੀ ਕਿ ਸਤਿਗੁਰੂ ਰਾਮ ਸਿੰਘ ਜੀ ਦੇ ਸਮੇਂ ਤੋਂ ਚਲੀ ਆ ਰਹੀ ਹੈ ,ਉਸ ਅਨੁਸਾਰ ਸਿੰਘਣੀਆਂ ਨੂੰ ਵੀ ਸਤਿਕਾਰ ਦੇ ਕੇ ਅੱਗੇ ਵਧਾਇਆ ਹੈ ਤਾਂ ਇਸ ਵਿਚ ਕੋਈ ਮਾੜੀ ਗੱਲ ਨਹੀਂ ਹੈ, ਇਹ ਤਾਂ ਸਮਾਜ ਉਸਾਰੂ ਸੋਚ ਹੈ।  ਠਾਕੁਰ ਦਲੀਪ ਸਿੰਘ ਜੀ ਦਾ ਅਸੀਂ ਸਾਰੇ ਸਤਿਕਾਰ ਕਰਦੇ ਹਾਂ ਕਿਓਂਕਿ ਉਹ ਹਮੇਸ਼ਾਂ ਸਾਰਿਆਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣ ਅਤੇ ਸਭ ਨੂੰ ਆਪਸੀ ਵਿਰੋਧਤਾ ਛੱਡ ਕੇ ਇਕੱਠੇ ਕਰਨ ਦੇ ਉਪਰਾਲੇ ਕਰ ਰਹੇ ਹਨ।
For More Pics Please Click Here
   ਇਸ ਦੇ ਨਾਲ ਹੀ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਸਿੱਖ ਧਰਮ ਵਿੱਚ ਇਸਤਰੀਆਂ ਦਾ ਬਰਾਬਰ ਦਰਜਾ ਹੈ। ਜੋ ਕੰਮ ਸ਼੍ਰੋਮਣੀ ਕਮੇਟੀ ਨੂੰ ਜਾ ਬਾਕੀ ਸਿੱਖ ਸੰਪਰਦਾਵਾਂ ਨੂੰ ਕਰਨਾ ਚਾਹੀਦਾ ਸੀ ,ਸਿੰਘਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਹੱਕ ਦੇਣਾ ,ਉਹ ਕੰਮ ਆਪਾਂ ਨਹੀਂ ਕੀਤਾ ,ਨਾਮਧਾਰੀਆਂ ਨੇ ਕਰ ਲਿਆ ਤਾਂ ਉਹਨਾਂ ਦਾ ਵਿਰੋਧ ਕਿਉਂ ?ਜੇ ਇਸਤਰੀਆਂ ਅੰਮ੍ਰਿਤ ਛੱਕ ਸਕਦੀਆਂ ਹਨ ਤਾਂ ਛਕਾ ਕਿਉਂ ਨਹੀਂ ਸਕਦੀਆਂ ?ਜੇ ਮਰਿਯਾਦਾ ਤੋੜਨ ਦੀ ਗੱਲ ਹੈ ਤਾਂ ਦਸਵੇਂ ਪਾਤਸ਼ਾਹ ਜੀ ਨੇ ਇਸਤਰੀਆਂ ਨੂੰ ਅੰਮ੍ਰਿਤ ਨਹੀਂ ਸੀ ਛਕਾਇਆ ਅਤੇ ਨਾ ਹੀ ਹੁਕਮ ਕੀਤਾ ਸੀ ਤਾਂ ਫਿਰ  ਆਪਾਂ ਕਿਉਂ ਛਕਾਉਂਦੇ ਹਾਂ ? ਸੋ ਸਾਡੀ ਸਾਰੀ ਸਿੱਖ ਜਥੇਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਸਾਨੂੰ ਆਪਸੀ ਮਤਭੇਦ ਛੱਡ ਕੇ ਸਮਾਜ ਉਸਾਰੂ ਸੋਚ ਸੋਚਣ ਦੀ ਲੋੜ ਹੈ।
For More Pics Please Click Here
ਕੁਲ ਮਿਲਾ ਕੇ ਇਹ ਪ੍ਰੈਸ ਮਿਲਣੀ ਇਸਤਰੀ ਹੱਕਾਂ ਲਈ ਬੁਲੰਦ ਹੋ ਰਹੀ ਲਹਿਰ ਦੀ ਇੱਕ ਦਸਤਕ ਸੀ। ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਇਕੱਤਰਤਾਵਾਂ ਦਾ ਆਯੋਜਨ ਹੋਰ ਵਧੇਗਾ।
For More Pics Please Click Here

No comments: