Monday, April 17, 2017

ਯੂਥ ਵੀਰਾਂਗਨਾਏਂ ਸੰਸਥਾ ਨੇ ਕੀਤੀ ਪਹਿਲ

Mon, Apr 17, 2017 at 4:52 PM
ਲੜਕੀਆਂ ਨੂੰ ਸਿਖਲਾਈ ਦੇਣ ਲਈ ਖੋਲਿਆ ਮੁਫ਼ਤ ਬਿੳੂਟੀ ਪਾਰਲਰ
ਇਸ ਮੌਕੇ 'ਤੇ 14 ਲੜਕੀਆਂ ਨੇ ਆਪਣੇ ਨਾਮ ਇਹ ਕਿੱਤਾ ਸਿੱਖਣ ਲਈ  ਦਰਜ ਕਰਾਏ 
ਲੁਧਿਆਣਾ: 17 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ):: 
ਖ਼ੂਬਸੂਰਤ ਨਜ਼ਰ ਆਉਣ ਦੀ ਚਾਹਤ ਨੇ ਸੁੰਦਰਤਾ ਦੇ ਕਲਾ ਅਤੇ ਸੁੰਦਰਤਾ ਲਈ ਵਰਤੇ ਜਾਂਦੇ ਅੰਦਾਜ਼ਾਂ ਅਤੇ ਉਤਪਾਦਨਾਂ ਨੂੰ ਇੱਕ ਨਵਾਂ ਬਾਜ਼ਾਰ ਦਿੱਤਾ ਹੈ। ਅੱਜ ਸੋਹਣੀ ਮੇਮ ਸਿਰਫ ਵਲਾਇਤ ਵਾਲੀ ਨਹੀਂ ਬਲਕਿ ਸਾਡੇ ਕਿਸੇ ਪਿੰਡ, ਮੁਹੱਲੇ ਜਾਂ ਗਲੀ ਦੀ ਵੀ ਹੋ ਸਕਦੀ ਹੈ। ਇਸ ਕਲਾ ਨੂੰ  ਯੋਜਨਾਬੱਧ ਤਰੀਕੇ ਨਾਲ ਵਰਤਿਆ ਗਿਆ ਲੜਕੀਆਂ ਨੂੰ ਆਤਮਨਿਰਭਰ ਬਣਾਉਣ ਲਈ। ਇਹ ਫਿਲ ਕੀਤੀ ਹੈ ਸਮਾਜ ਸੇਵੀ ਸੰਸਥਾ ਯੂਥ ਵੀਰਾਂਗਨਾਏਂ ਨਾਮੀ ਸੰਸਥਾ ਨੇ। 
ਦੁਨੀਆ ਭਰ ਵਿੱਚ ਇਹ ਕਲਾ ਇੱਕ ਕਿੱਤੇ ਵੱਜੋਂ ਪ੍ਰਸਿੱਧ ਹੋ ਰਹੀ ਹੈ। ਵੱਡੇ ਮਹਾਂਨਗਰਾਂ ਤੋਂ ਬਾਅਦ ਹੁਣ ਇਹ ਬਾਜ਼ਾਰ ਗਲੀਆਂ ਮੁਹੱਲਿਆਂ ਤੱਕ ਵੀ ਪਹੁੰਚ ਗਿਆ ਹੈ। ਸਮਾਜ ਸੇਵੀ ਸੰਸਥਾ ਯੂਥ ਵੀਰਾਂਗਨਾਏਂ ਰਜਿ. ਦੀ ਲੁਧਿਆਣਾ ਇਕਾਈ ਨੇ ਲੜਕੀਆਂ ਨੂੰ ਆਤਮ ਨਿਰਭਰ ਬਨਾਉਂਣ ਲਈ ਅੱਜ ਸਿਵਲ ਲਾਈਨਜ਼ ਵਿਖੇ ਮੁਫ਼ਤ ਬਿੳੂਟੀ ਪਾਰਲਰ ਟਰੇਨਿੰਗ ਸੈਂਟਰ ਖੋਲਿਆ। ਅਸ਼ੀਮਾ ਬਿੳੂਟੀ ਪਾਰਲਰ ਨਾਂਅ ਦੇ ਇਸ ਬਿੳੂਟੀ ਪਾਰਲਰ ਵਿੱਚ ਯੂਥ ਵੀਰਾਂਗਣਾ ਸ਼ਸ਼ੀ ਵਰਮਾ ਵੱਲੋਂ ਲੋੜਵੰਦ ਲੜਕੀਆਂ ਨੂੰ ਮੁਫ਼ਤ ਬਿੳੂਟੀ ਪਾਰਲਰ ਦੀ ਟਰੇਨਿੰਗ ਦੇਣ ਦਾ ਐਲਾਨ ਵੀ ਇਸ ਮੌਕੇ ਤੇ ਕੀਤਾ ਗਿਆ ਹੈ। 
                    ਕੁੜੀਆਂ ਨੂੰ ਆਪਣੇ ਪੈਰਾਂ ਉੱਤੇ ਖੜੇ ਕਰਨ ਦੇ ਮਕਸਦ ਨਾਲ ਆਯੋਜਿਤ ਇਸ ਸਮਾਗਮ ਮੌਕੇ ਯੂਥ ਵੀਰਾਂਗਨਾ ਹਰਜਿੰਦਰ ਕੌਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਯੂਥ ਵੀਰਾਂਗਨਾਏਂ ਇੱਕ ਸਮਾਜ ਸੇਵੀ ਸੰਸਥਾ ਹੈ। ਸੰਸਥਾ ਲੋੜਵੰਦ ਲੜਕੀਆਂ ਨੂੰ ਆਤਮ ਨਿਰਭਰ ਬਨਾਉਂਣ ਲਈ ਮੁਫ਼ਤ ਸਿਲਾਈ ਸੈਂਟਰ, ਮੁੱਫਤ ਬਿੳੂਟੀ ਪਾਰਲਰ ਖੋਲ੍ਹ ਕੇ ਮੁੱਫਤ ਸਿਖਲਾਈ ਦਿੰਦੀ ਹੈ। ਪੜ੍ਹਨ ਵਾਲੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਸਟੱਡੀ ਸੈਂਟਰ ਖੋਲ੍ਹ ਕੇ ਮੁੱਫਤ ਟਿੳੂਸ਼ਨ ਪੜ੍ਹਾਉਂਦੀ ਹੈ। ਸੰਸਥਾ ਨੇ ਲੋੜਵੰਦ ਗਰਭਵਤੀ ਔਰਤਾਂ ਨੂੰ ਸੰਤੁਲਿਤ ਭੋਜਨ ਮੁਹੱਈਆ ਕਰਵਾਉਂਣਾ, ਭਰੂਣ ਹੱਤਿਆ ਛਡਾਉਂਣਾ, ਨਸ਼ੇ ਛੁਡਾਉਂਣ ਸਮੇਤ ਵੇਸਵਾਪੁਣਾ ਛੁਡਾਉਂਣ ਵਰਗੇ ਸਮਾਜ ਸੇਵਾ ਦੇ ਕੰਮ ਕਰਦੀ ਹੈ। ਪਿਛਲੇ ਹਫਤੇ ਸੰਸਥਾ ਨੇ ਢੋਲੇਵਾਲ ਦੇ ਪ੍ਰਭਾਤ ਨਗਰ ਵਿਖੇ ਲੋੜਵੰਦ ਔਰਤਾਂ ਅਤੇ ਬੱਚਿਆਂ ਨੂੰ ਕੱਪੜੇ ਵੰਡੇ ਸਨ। ਉਨ੍ਹਾਂ ਦੱਸਿਆ ਕਿ ਬਿੳੂਟੀ ਪਾਰਲਰ ਦੀ ਟਰੇਨਿੰਗ ਲੈਣ ਲਈ 14 ਲੜਕੀਆਂ ਨੇ ਆਪਣੇ ਨਾਂਅ ਦਰਜ ਕਰਵਾ ਦਿੱਤੇ ਹਨ। ਇਸ ਮੌਕੇ ਯੂਥ ਵੀਰਾਂਗਨਾ ਹਰਜਿੰਦਰ ਕੌਰ, ਸ਼ਸ਼ੀ ਵਰਮਾ, ਪਰਮਿੰਦਰ ਕੌਰ, ਸ਼ੈਲੀ, ਬਲਜੀਤ ਕੌਰ, ਰਿੱਤੂ, ਰਮਨ, ਕਰਿਸ਼ਨਾ ਆਦਿ ਹਾਜ਼ਰ ਸਨ। ਇਸ ਮੌਕੇ ਜ਼ਰੂਰੀ ਹੈ ਸੂਰਤ ਦੇ ਨਾਲ ਸੀਰਤ ਵਾਲੇ ਪਾਸੇ ਵੀ ਪੂਰਾ ਧਿਆਨ ਦਿੱਤਾ ਜਾਵੇ ਤਾਂ ਕਿ ਤੰਦੀ ਖੂਬਸੂਰਤੀ ਦੇ ਨਾਲ ਨਾਲ ਮਨ ਦੀ ਸੁੰਦਰਤਾ ਵੀ ਹੋਰ ਵਿਕਸਿਤ ਹੋ ਸਕੇ।    

No comments: