Monday, April 17, 2017

ਪੰਜਾਬ ਯੂਨੀਵਰਸਿਟੀ:ਲਲਕਾਰ ਦੇ ਤਿੰਨ ਵਿਦਿਆਰਥੀ ਆਗੂਆਂ ਦੀ ਗ੍ਰਿਫਤਾਰੀ

Sun, Apr 16, 2017 at 5:33 PM
ਹੋਰ ਤਿੱਖਾ ਹੋ ਸਕਦਾ ਹੈ ਵਿਦਿਆਰਥੀ ਸੰਘਰਸ਼ 
ਚੰਡੀਗੜ੍ਹ//ਲੁਧਿਆਣਾ: 16 ਅਪ੍ਰੈਲ 2017: (ਅਵਤਾਰ ਅਰਸ਼//ਪੰਜਾਬ ਸਕਰੀਨ):: 
ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਉੱਤੇ ਲਾਠੀਚਾਰਜ ਮਗਰੋਂ ਪੈਦਾ ਹੋਇਆ ਵਿਵਾਦ ਰੁਕਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਯੂਨੀਵਰਸਿਟੀ ਵਿੱਚ ਪ੍ਰੈਸ ਕਾਨਫਰੰਸ ਦੇ ਤੁਰੰਤ ਬਾਅਦ ਤਿੰਨ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਮਗਰੋਂ ਸੋਸ਼ਲ ਮੀਡੀਆ ਉੱਤੇ ਇਸਦਾ ਵੇਰਵਾ ਨਸ਼ਰ ਕਰ ਦਿੱਤਾ ਗਿਆ। ਤਸਵੀਰਾਂ ਅਤੇ ਸ਼ਬਦਾਂ ਦੇ ਨਾਲ ਨਾਲ ਇਹਨਾਂ ਗ੍ਰਿਫਤਾਰੀਆਂ ਦੀ ਵੀਡੀਓ ਵੀ ਫੇਸਬੁੱਕ 'ਤੇ ਪੈ ਗਈ। ਗ੍ਰਿਫਤਾਰ ਕੀਤੇ ਗਏ ਤਿੰਨ ਵਿਦਿਆਰਥੀ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਨਾਲ ਸਬੰਧਤ ਹਨ। 
ਫੀਸਾਂ ਦੇ ਵਾਧੇ ਵਿਰੁੱਧ ਸ਼ੁਰੂ ਹੋਏ ਪੰਜਾਬ ਯੂਨੀਵਰਿਸਟੀ ਦੇ ਵਿਦਿਆਰਥੀ ਸੰਘਰਸ਼ ਨੂੰ ਦਬਾਉਣ ਲਈ ਪੁਲਿਸ ਦਾ ਜਬਰ ਅਜੇ ਰੁਕਿਆ ਨਹੀਂ ਹੈ।  ਗ੍ਰਿਫਤਾਰ ਕੀਤੇ ਵਿਦਿਆਰਥੀਆਂ ਦੇ ਸਾਥੀਆਂ ਨੇ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਹੁਣੇ ਹੁਣੇ ਸੂਚਨਾ ਮਿਲ਼ੀ ਹੈ ਕਿ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਪ੍ਰੈਸ ਕਾਨਫਰੰਸ ਸਮਾਪਤ ਹੋਣ ਮਗਰੋਂ ਪੁਲਿਸ ਨੇ ਪੰਜਾਬ ਸੂਟਡੈਂਟਸ ਯੂਨੀਅਨ (ਲਲਕਾਰ) ਦੇ ਤਿੰਨ ਆਗੂਆਂ ਮਾਨਵ, ਅਮਨਦੀਪ ਤੇ ਅਮਨ ਨੂੰ ਗ੍ਰਿਫਤਾਰ ਕਰ ਲਿਆ ਹੈ। 

ਜ਼ਿਕਰਯੋਗ ਹੈ ਸਾਥੀ ਅਮਨਦੀਪ ਕੱਲ ਹੀ ਜ਼ਮਾਨਤ 'ਤੇ ਰਿਹਾਅ ਹੋਇਆ ਹੈ ਤੇ ਅਮਨ (ਕੁੜੀ) ਨਾਲ਼ ਪਹਿਲਾਂ ਵੀ 6 ਅਪ੍ਰੈਲ ਵਾਲ਼ੇ ਮੁਜ਼ਾਹਰੇ ਦੇ ਦਿਨ ਪੁਲਿਸ ਨੇ ਬਦਸਲੂਕੀ ਕਰਦਿਆਂ ਉਸਦੇ ਕੱਪੜੇ ਪਾੜ ਦਿੱਤੇ ਸਨ।
ਇਸ ਸੂਚਨਾ ਦੇ ਨਾਲ ਹੀ ਵਿਦਿਆਰਥੀ ਕਾਰਕੁੰਨਾਂ ਨੇ ਇਹ ਵੀ ਕਿਹਾ ਕਿ ਇਸ ਧੱਕੇਸ਼ਾਹੀ ਦੇ ਬਾਵਜੂਦ ਇਹ ਸੰਘਰਸ਼ ਜਾਰੀ ਰਹੇਗਾ। ਅੰਤ ਵਿੱਚ ਦਿੱਤੇ ਨਾਅਰਿਆਂ ਵਿਦਿਆਰਥੀ ਏਕਤਾ ਜ਼ਿੰਦਾਬਾਦ ਅਤੇ ਪੁਲਿਸ ਦੀ ਗੁੰਡਾਗਰਦੀ ਮੁਰਦਾਬਾਦ
ਨਵੀਂ ਸੂਚਨਾ ਮੁਤਾਬਕ ਅਮਨਦੀਪ (ਮੁੰਡੇ) ਨੂੰ ਪੁਲਿਸ ਨੇ ਛੱਡ ਦਿੱਤਾ ਹੈ ਤੇ ਬਾਕੀ ਦੋਵਾਂ ਨੂੰ ਨਾਲ਼ ਲੈ ਗਈ ਹੈ। ਹੁਣ ਦੇਖਣਾ ਹੈ ਕਿ ਵਿਦਿਆਰਥੀ ਅੰਦੋਲਨ ਕਿ ਰੁੱਖ ਅਖਤਿਆਰ ਕਰਦਾ ਹੈ। 

No comments: