Wednesday, March 22, 2017

ਕਿੰਨਾ ਕੁ ਸਹੀ ਹੈ R O ਵਾਲਾ ਪਾਣੀ?ਕਿੰਨੀ ਮਹਿੰਗੀ ਪੈਂਦੀ ਹੈ ਇੱਕ ਇੱਕ ਬੂੰਦ?

ਵਰਲਡ ਵਾਟਰ ਡੇ: ਕੈਂਪ ਵਿੱਚ ਅਜੇ ਵੀ ਜਾਰੀ ਹੈ ਗੰਦੇ ਪਾਣੀ ਦੀ ਸਪਲਾਈ
ਲੁਧਿਆਣਾ: 21 ਮਾਰਚ 2017: (ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ ਟੀਮ)::
ਡਾਕਟਰ ਮਹਿੰਦਰ ਕੌਰ ਗਰੇਵਾਲ
ਵਰਲਡ ਵਾਟਰ ਡੇ ਮਨਾਉਣ ਦੀਆਂ ਤਿਆਰੀਆਂ ਇਸ ਵਾਰ ਵੀ ਕਈ ਸੰਗਠਨਾਂ ਨੇ ਕੀਤੀਆਂ ਲੱਗਦੀਆਂ ਹਨ। ਇਸ ਵਾਰ ਵੀ ਵੱਖ ਵੱਖ ਥਾਈਂ ਕਈ ਸਮਾਗਮ ਹੋਣਗੇ, ਵਿਚਾਰਾਂ ਹੋਣਗੀਆਂ ਅਤੇ ਅਗਲੇ ਦਿਨ ਫਿਰ ਉਹੀ ਕੁਝ ਸ਼ੁਰੂ ਹੋ ਜਾਏਗਾ ਜਿਸ ਕਰਕੇ ਪਾਣੀ ਖਤਰੇ ਵਿੱਚ ਹੈ। ਅੱਜ ਪੰਜਾਬ ਸਕਰੀਨ ਦੀ ਟੀਮ ਨੇ ਪੀਣ ਵਾਲੇ ਪਾਣੀ ਦੇ ਮਸਲੇ ਨੂੰ ਲੈ ਕੇ  ਕਈ ਮੋਹਤਬਰ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਇੱਕ ਕੌੜੀ ਹਕੀਕਤ ਇਹ ਵੀ ਉਭਰ ਕੇ ਸਾਹਮਣੇ ਆਈ ਕਿ ਨਾ ਤਾਂ ਪਾਣੀ ਨੂੰ ਬਚਾਉਣ ਵਾਲੇ ਪਾਸੇ ਠੋਸ ਕਦਮ ਚੁੱਕੇ ਜਾ ਰਹੇ ਹਨ ਅਤੇ ਨਾ ਹੀ ਪਾਣੀ ਦੀ ਸ਼ੁੱਧਤਾ ਵਾਲੇ ਪਾਸੇ ਕੋਈ ਯਕੀਨੀ ਕਾਰਵਾਈ ਹੋ ਰਹੀ ਹੈ। ਲੋਕ ਲੈ ਦੇ ਕੇ  ਸਿਰਫ ਆਰ ਓ ਵਾਲੇ ਪਾਣੀ 'ਤੇ ਨਿਰਭਰ ਹਨ ਪਾਰ ਮਾਹਰਾਂ ਦਾ ਕਹਿਣਾ ਹੈ ਕਿ ਇਹ ਪਾਣੀ ਵੀ ਪੂਰੀ ਤਰਾਂ ਪੌਸ਼ਟਿਕ ਅਤੇ ਸ਼ੁੱਧ ਨਹੀਂ ਹੁੰਦਾ। ਇਸ ਨਾਲ ਉਲਟਾ ਕਈ ਤਰਾਂ ਦੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ। ਇਸੇ ਦੌਰਾਨ ਅਸੀਂ ਲੁਧਿਆਣਾ ਦੇ ਕੇਂਦਰੀ ਇਲਾਕੇ ਜਵਾਹਰ ਨਗਰ ਕੈਂਪ ਦਾ ਵੀ ਦੌਰਾ ਕੀਤਾ ਜਿੱਥੇ ਲੋਕ ਪਿਛਲੇ ਦੋ ਮਹੀਨਿਆਂ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਹਨ।  ਲੜਕੀਆਂ ਦੇ ਸਰਕਾਰੀ ਕਾਲਜ ਦੀ ਪ੍ਰਿੰਸੀਪਲ ਡਾਕਟਰ ਮਹਿੰਦਰ ਕੌਰ ਗਰੇਵਾਲ ਨੇ ਇਸ ਸਬੰਧ ਵਿੱਚ ਉਚੇਚਾ ਸਮਾਂ ਕੱਢ ਕੇ ਪੰਜਾਬ ਸਕਰੀਨ ਨਾਲ ਗੱਲਬਾਤ ਕੀਤੀ। ਉਹਨਾਂ ਆਰ ਓ ਵਾਲੇ ਸਿਸਟਮ ਨਾਲ ਵਿਅਰਥ ਜਾਂਦੇ ਪਾਣੀ ਨੂੰ ਬਚਾਉਣ ਵਾਸਤੇ ਕਿਸੇ ਤਕਨੀਕ ਨੂੰ ਲੱਭੇ ਜਾਣ ਤੇ ਵੀ ਜ਼ੋਰ ਦਿੱਤਾ। ਉਹਨਾਂ ਆਸ ਪ੍ਰਗਟਾਈ ਕਿ ਵਿਗਿਆਨ ਦੇ ਵਿਦਿਆਰਥੀ ਇਸ ਪਾਸੇ ਜ਼ਰੂਰ ਧਿਆਨ ਦੇਣਗੇ ਅਤੇ ਸ਼ੁੱਧ ਪਾਣੀ ਨੂੰ ਬਚਾਉਣ ਲਈ ਕੋਈ ਅਜਿਹਾ ਰਸਤਾ ਜ਼ਰੂਰ ਲੱਭਣਗੇ ਜਿਸ ਨਾਲ ਪਾਣੀ ਵਿਅਰਥ ਨਾ ਜਾਵੇ। For More Pics Please Click Here
ਪ੍ਰੋਫੈਸਰ ਅੰਮ੍ਰਿਤਪਾਲ ਸਿੰਘ
ਚੇਤੇ ਰਹੇ ਕਿ 22 ਮਾਰਚ ਦੇ ਦਿਨ ਨੂੰ ਵਰਲਡ ਵਾਟਰ ਡੇ ਵੱਜੋਂ 1992 ਵਿੱਚ ਐਲਾਨ ਸੰਯੁਕਤ ਰਾਸ਼ਟਰ ਸੰਘ ਵੱਲੋਂ ਐਲਾਨਿਆ ਗਿਆ ਸੀ ਅਤੇ ਪਹਿਲਾ ਵਰਲਡ ਵਾਟਰ ਡੇ  22 ਮਾਰਚ 1993 ਨੂੰ ਮਨਾਇਆ ਗਿਆ ਸੀ। ਰਿਓ ਡੇ ਜਨੇਰਿਓ ਵਿੱਚ ਵਾਤਾਵਰਨ ਅਤੇ ਵਿਕਾਸ ਸਬੰਧੀ ਹੋਏ ਸੰਮੇਲਨ ਦੌਰਾਨ ਏਜੰਡਾ ਨੰਬਰ 21 ਰਾਹੀਂ 22 ਮਾਰਚ ਦੇ ਦਿਨ ਨੂੰ ਪਾਣੀ ਦੀ ਸਾਂਭ ਸੰਭਾਲ ਅਤੇ ਗੁਣਵਤਾ ਨੂੰ ਕਾਇਮ ਰੱਖ ਦੇ ਮਕਸਦ ਨਾਲ ਐਲਾਨਿਆ ਗਿਆ। ਬਹੁਤ ਸਾਰੇ ਪ੍ਰੋਗਰਾਮ ਵੀ ਹੋਏ। ਦੁਨੀਆ ਭਰ ਵਿੱਚ ਇਹਨਾਂ ਦੀ ਚਰਚਾ ਵੀ ਹੋਈ ਲੇਕਿਨ ਹਾਲਤ ਹੋਰ ਵਧੇਰੇ ਨਿੱਘਰਦੀ ਚਲੀ ਗਈ।  ਗੌਰਮਿੰਟ ਕਾਲਜ ਫ਼ਾਰ ਗਰਲਜ਼  ਦੇ ਵਾਤਾਵਰਣ ਨਾਲ ਸਬੰਧਤ ਵਿਭਾਗ ਦੇ ਬਹੁ ਚਰਚਿਤ ਲੇਖਕ ਅਤੇ ਪ੍ਰੋਫੈਸਰ ਅੰਮ੍ਰਿਤਪਾਲ ਸਿੰਘ ਨੇ ਵੀ ਇਸ ਸਾਰੇ ਮਾਮਲੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਉਹਨਾਂ ਆਰ ਓ ਵਾਲੇ ਪਾਣੀ ਦੀ ਸ਼ੁੱਧਤਾ ਅਤੇ ਗੁਣਵਤਾ ਬਾਰੇ ਵੀ ਸੁਆਲ ਉਠਾਏ। ਇਸ ਬਾਰੇ ਉਹਨਾਂ ਕਿ ਤੱਥ ਅਤੇ ਅੰਕੜੇ ਵੀ ਪੇਸ਼ ਕੀਤੇ। ਉਹਨਾਂ ਦੇ ਵਿਚਾਰਾਂ ਨਾਲ ਆਰ ਓ ਐਡ ਪਾਣੀ ਬਾਰੇ ਗੰਭੀਰ ਚਿੰਤਾ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਜੇ ਸਰਕਾਰ ਚਾਹੇ ਤਾਂ ਇਸ ਬਾਰੇ ਹੋਰ ਵੇਰਵੇ ਅਤੇ ਹਕੀਕਤਾਂ ਵੀ ਸਾਹਮਣੇ ਲਿਆਉਣ ਲਈ ਤਿਆਰ ਹਨ ਤਾਂ ਕਿ ਸਮਾਜ ਦਾ ਕੁਝ ਭਲਾ ਹੋ ਸਕੇ। ਉਹਨਾਂ ਸਮਾਜ ਦੇ ਸਮੂਹ ਵਰਗਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਇਸ ਪਾਸੇ ਸਰਗਰਮ ਹੋ ਕੇ ਅੱਗੇ ਆਉਣ ਨਹੀਂ ਤਾਂ ਭਵਿੱਖ ਦਾ ਜੀਵਨ ਖਤਰੇ ਵਿੱਚ ਹੈ। For More Pics Please Click Here
ਜ਼ਿਕਰਯੋਗ ਹੈ ਕਿ ਇੱਕ ਪਾਸੇ ਤਾਂ ਪਾਣੀ ਨੂੰ ਮੁੜ ਪੀਣ ਯੋਗ ਬਣਾਉਣ ਲਈ ਬਹੁਤ ਸਾਰੀਆਂ ਤਕਨੀਕੀ ਕਾਢਾਂ ਕੱਢੀਆਂ ਗਈਆਂ। ਬਹੁਤ ਸਾਰੇ ਪ੍ਰੋਜੈਕਟ ਬਣਾਏ ਗਏ। ਬਹੁਤ ਸਾਰੇ ਪਲਾਂਟ ਸ਼ੁਰੂ ਕੀਤੇ ਗਏ ਪਰ ਅਮਲੀ ਜ਼ਿੰਦਗੀ ਵਿੱਚ ਬੜਾ ਕੁਝ ਹੋਰ ਵੀ ਬਣਾਇਆ ਜਿਸ ਦੇ ਮਕਸਦ ਦੀ ਕਿਸੇ ਨੂੰ ਸਮਝ ਨਹੀਂ ਆ ਸਕੀ। ਇਸ ਬਾਰੇ ਹੋਰ ਵੇਰਵਾ ਕਿਸੇ ਅਗਲੀ ਪੋਸਟ ਵਿੱਚ ਜਲਦੀ ਹੀ ਤੁਹਾਡੇ ਸਾਹਮਣੇ ਲਿਆਂਦਾ ਜਾਏਗਾ।
For More Pics Please Click Here
ਕੌਂਸਲਰ ਕਪਿਲ ਕੁਮਾਰ ਸੋਨੂੰ
ਲੁਧਿਆਣਾ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਇੱਕ ਅਜਿਹਾ ਪਲਾਂਟ ਸਥਾਪਿਤ ਕੀਤਾ ਗਿਆ ਹੈ ਜਿਹੜਾ ਬੁੱਢੇ ਨਾਲੇ ਦੇ ਬਦਬੂ ਮਾਰਦੇ ਕਾਲੇ ਰੰਗ ਦੇ ਤੇਜ਼ਾਬੀ ਜਿਹੇ ਪਾਣੀ  ਨੂੰ ਸ਼ੁੱਧ ਕਰਨ ਦਾ ਕੰਮ ਕਰਦਾ ਹੈ। ਤੁਸੀਂ ਹੈਰਾਨ ਹੋ ਜਾਓਗੇ ਕਿ ਏਨੇ ਵੱਡੇ ਬਜਟ ਨਾਲ ਤਿਆਰ ਪਲਾਂਟ ਵਿਛਕਾਂ ਸ਼ੁੱਧ ਕੀਤੇ ਗਏ ਪਾਣੀ ਨੂੰ ਦੋਬਾਰਾ ਬੁੱਢੇ ਦਰਿਆ ਦੇਕਾਲੇ ਪ੍ਰਦੂਸ਼ਿਤ ਪਾਣੀ ਵਿੱਚ ਭੇਜ ਦਿੱਤਾ ਜਾਂਦਾ ਹੈ। ਨਾ ਉਸ ਪਾਣੀ ਨੂੰ ਪੀਣ ਯੋਗ ਨੂੰ ਲਈ ਕੁਝ ਹੋਰ ਮੇਹਨਤ ਕੀਤੀ ਜਾਂਦੀ ਹੈ ਅਤੇ ਨਾ ਹੀ ਉਸ ਪਾਣੀ ਨੂੰ ਸਿੰਜਾਈ ਵਰਗੇ ਕੰਮਾਂ ਲਈ ਵਰਤਿਆ ਜਾਂਦਾ ਹੈ। ਆਖਿਰ ਕੀ ਮਕਸਦ ਹੈ ਸਾਫ ਕੀਤੇ ਗਏ ਪਾਣੀ ਨੂੰ ਮੁੜ ਪ੍ਰਦੂਸ਼ਿਤ ਪਾਣੀ ਵਿੱਚ ਮਿਲਾਉਣ ਦਾ? ਸਬੰਧਿਤ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹ ਖਚਰਾ ਜਿਹਾ ਹਾਸਾ ਹੱਸਦਿਆਂ ਬੋਲੇ ਕਿ ਇਸ ਤਰਾਂ ਅਸੀਂ ਹਰ ਰੋਜ਼ ਸਾਫ ਪਾਣੀ ਗੰਦੇ ਨਾਲੇ ਵਿੱਚ ਪਾ ਕੇ ਉਸਦੇ ਗੰਦੇ ਪਾਣੀ ਨੂੰ ਹੀ ਬਦਲ ਦਿਆਂਗੇ। ਹੈ ਨਾ ਕਮਾਲ ਦੀ ਸਕੀਮ?
For More Pics Please Click Here
ਪੰਜਾਬ ਸਕਰੀਨ ਦੀ ਟੀਮ ਨੇ ਜਵਾਹਰ ਨਗਰ ਕੈਂਪ ਦਾ ਵੀ ਦੌਰਾ ਕੀਤਾ ਜਿੱਥੇ ਪਿਛਲੇ ਦਿਨੀ ਸੀਵਰੇਜ ਵਾਲਾ ਗੰਦਾ ਪਾਣੀ ਸਪਲਾਈ ਹੁੰਦਾ ਰਿਹਾ ਸੀ। ਜਾਦਾਂ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਲੋਕ ਬਹੁਤ ਡਰੇ ਹੋਏ ਸਨ। ਉਹ ਸਾਰੇ ਉਂਝ ਤਾਂ ਸਭ ਕੁਝ ਦੱਸ ਰਹੇ ਸਨ ਪਾਰ ਕੈਮਰੇ ਸਾਹਮਣੇ ਬੋਲਣ ਤੋਂ ਝਿਜਕ ਰਹੇ ਸਨ। ਇਸਦੇ ਬਾਵਜੂਦ ਸਾਡੀ ਟੀਮ ਲੋਕਾਂ ਨੂੰ ਹੰਸਲਾ ਦੇਂਦੀ ਰਹੀ। ਆਖਿਰ ਇਲਾਕੇ ਦੇ ਕੌਂਸਲਰ ਕਪਿਲ ਕੁਮਾਰ ਸੋਨੂੰ ਨੇ ਵੀ ਲੋਕਾਂ ਨੂੰ ਹਿੰਮਤ ਦਿੱਤੀ ਅਤੇ ਲੋਕ ਬੋਲਣ ਲਈ ਤਿਆਰ ਹੋਏ ,ਇੱਕ ਪਰਿਵਾਰ ਦੁਪਹਿਰ ਨੂੰ ਭਰੇ ਗਏ ਇਸ ਗੰਦੇ ਪਾਣੀ ਦੀ ਇੱਕ ਬੋਤਲ ਲੈ ਕੇ ਮੀਡੀਆ ਸਾਹਮਣੇ ਆਇਆ। ਲੋਕਾਂ ਨੇ ਆਪਣੀਆਂ ਦੁਕਾਨਾਂ ਵਿੱਚ ਭਰੇ ਇਸ ਗੰਦੇ ਪਾਣੀ ਦੀਆਂ ਬਾਲਟੀਆਂ ਵੀ ਦਿਖਾਈਆਂ। ਕੌਂਸਲਰ ਸੋਨੂੰ ਨੇ ਕਿਹਾ ਕਿ ਗੰਦੇ ਪਾਣੀ ਦੀ ਸਪਲਾਈ ਦਾ ਇਹ ਸਿਲਸਲਾ ਘਟੋਘਟ ਪਿਛਲੇ ਦੋ ਮਹੀਨਿਆਂ ਤੋਂ ਜਾਰੀ ਹੈ।  ਇਸ ਸਬੰਧੀ ਕੰਮ ਜਾਰੀ ਹੈ ਪਰ ਇਹ ਕਦੋਂ ਮੁਕੰਮਲ ਹੋਵੇਗਾ ਇਸਦਾ ਕੁਝ ਨਹੀਂ ਪਤਾ। ਸੰਕਟ ਦੀ ਘੜੀ ਵਿੱਚ ਇਸ ਇਲਾਕੇ ਦੇ ਲੋਕਾਂ ਲਈ ਸਾਨੂੰ ਪੀਣ ਵਾਲੇ ਦੀ ਸਪਲਾਈ ਦਾ ਕੋਈ ਟੈੰਕਰ ਖੜਾ ਨਜ਼ਰ ਨਹੀਂ ਆਇਆ। ਲੋਕ ਸੜਕ ਪਾਰ ਕਰਕੇ ਕਿਸੇ ਨ ਕਿਸੇ ਵਾਕਫ਼ ਦੇ ਘਰੋਂ ਪਾਣੀ ਲਿਆ ਰਹੇ ਸਨ। 
ਕਰਾਈਮ ਫਰੀ ਇੰਡੀਆ ਦੇ ਡਾਕਟਰ ਭਾਰਤ
ਏਸੇ ਤਰਾਂ ਇੱਕ ਹੋਰ ਥਾਂ ਹੈ ਜਿੱਥੇ ਵਿਕਰੀ ਯੋਗ ਮੀਟ ਬਣਾਉਣ ਦੇ ਮਕਸਦ ਨਾਲ ਹਜ਼ਾਰਾਂ ਪਸ਼ੂਆਂ ਦੀ ਹੱਤਿਆ ਕੀਤੀ ਜਾਂਦੀ ਹੈ। ਇਸ ਮਕਸਦ ਲਈ ਮਜ਼ਹਬੀ ਨਿਯਮਾਂ ਦਾ ਉਚੇਚਾ ਧਿਆਨ ਰੱਖਿਆ ਜਾਂਦਾ ਹੈ। ਹਲਾਲ ਅਤੇ ਝਟਕੇ ਵਾਸਤੇ ਵੱਖੋ ਵੱਖਰੇ ਸੈਕਸ਼ਨ ਬਣਾਏ ਗਏ ਹਨ ਪਰ ਇਹਨਾਂ ਤੋਂ ਨਿਕਲਦਾ ਖੂਨ ਫਿਰ ਬੁੱਢੇ ਦਰਿਆ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਸ ਥਾਂ 'ਤੇ ਦਿਖਾਵੇ ਲਈ ਲਗਾਏ ਗਏ ਯੰਤਰਾਂ ਨੂੰ ਦੇਖਦਿਆਂ ਸਾਰ ਹੀ ਸਮਝ ਆ ਜਾਂਦਾ ਹੈ ਕਿ ਇਹਨਾਂ ਨੂੰ ਕਈ ਮਹੀਨਿਆਂ ਤੋਂ ਚਲਾਇਆ ਹੀ ਨਹੀਂ ਗਿਆ ਹੋਣਾ।
ਜਦੋਂ ਇਸ ਬਾਰੇ ਕਰਾਈਮ ਫਰੀ ਇੰਡੀਆ ਦੇ ਡਾਕਟਰ ਭਾਰਤ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸਨਸਨੀਖੇਜ਼ ਖੁਲਾਸਾ ਕੀਤਾ ਕਿ ਪਾਣੀ ਯੂਰੇਨੀਅਮ ਵੀ ਹੈ ਜਿਸ ਨਾਲ ਪੰਜਾਬ ਦੀ ਸਾਰੀ ਜਵਾਨੀ ਤਬਾਹ ਹੋ ਰਹੀ ਹੈ। ਉਹਨਾਂ ਦੱਸਿਆ ਕਿ ਇਸ ਬਾਰੇ ਉਹਨਾਂ ਕਈ  ਵਾਰ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕੀਤੇ ਪਰ ਸੁਧਾਰ ਵਾਲੇ ਪਾਸੇ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।
  For More Pics Please Click Here
ਇਹ ਸਭ ਕੁਝ ਸਾਡੀਆਂ ਗਲਤ ਯੋਜਨਾਵਾਂ ਅਤੇ ਆਲਸ ਕਾਰਨ ਹੋ ਰਿਹਾ ਹੈ ਜਾਂ ਪੂੰਜੀਵਾਦੀ ਸਿਸਟਮ ਦੇ ਇਸ਼ਾਰੇ ਉੱਤੇ ਕੁਦਰਤੀ ਪਾਣੀ ਨੂੰ ਖਤਮ ਕੀਤਾ ਜਾ ਰਿਹਾ ਤਾਂ ਕਿ ਬੋਤਲਾਂ, ਡੱਬੀਆਂ, ਅਤੇ ਵੱਡੇ ਵੱਡੇ ਜਾਰਾਂ ਵਾਲੇ ਪਾਣੀ ਦੀ ਵਿਕਰੀ ਵਧਾਉਣ ਲਈ ਹੋਰ ਵੱਡੀ ਮੰਡੀ ਤਿਆਰ ਕੀਤੀ ਜਾ ਸਕੇ? ਅਜਿਹੇ ਕਈ ਸੁਆਲ ਹਨ ਜਿਹਨਾਂ ਦੀ ਚਰਚਾ ਅਸੀਂ ਵਰਲਡ ਵਾਟਰ ਡੇ ਤੋਂ ਬਾਅਦ ਵੀ ਜਾਰੀ ਰੱਖਾਂਗੇ। For More Pics Please Click Here

No comments: