Thursday, March 09, 2017

Ludhiana: ਵੋਟਾਂ ਦੀ ਗਿਣਤੀ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ

Date: 2017-03-09 17:08 GMT+05:30
ਗਿਣਤੀ ਸ਼ਨੀਵਾਰ 11 ਮਾਰਚ ਨੂੰ  -11 ਸਥਾਨਾਂ 'ਤੇ 14 ਇਮਾਰਤਾਂ ਵਿੱਚ
ਸਮੁੱਚੀ ਪ੍ਰਕਿਰਿਆ ਦੀ ਹੋਵੇਗੀ ਵੀਡੀਓ ਰਿਕਾਰਡਿੰਗ
ਗਿਣਤੀ ਦੌਰਾਨ ਅੜਿੱਕਾ ਪਾਉਣ 'ਤੇ ਹੋ ਸਕਦੀ ਹੈ ਸਖ਼ਤ ਕਾਨੂੰਨੀ ਕਾਰਵਾਈ
ਲੁਧਿਆਣਾ: 9 ਮਾਰਚ 2017: (ਪੰਜਾਬ ਸਕਰੀਨ ਬਿਊਰੋ):: For More Pics Please Click Here
ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਸਾਰੇ 14 ਹਲਕਿਆਂ ਦੀ ਗਿਣਤੀ ਲਈ ਨਿਰਧਾਰਤ ਸਥਾਨਾਂ ਦਾ ਵੇਰਵਾ ਜਾਰੀ ਕਰ ਦਿੱਤਾ ਗਿਆ ਹੈ। ਜ਼ਿਲਾ ਲੁਧਿਆਣਾ ਵਿੱਚ ਸਾਰੇ ਹਲਕਿਆਂ ਦੀ ਗਿਣਤੀ 11 ਥਾਵਾਂ 'ਤੇ 14 ਇਮਾਰਤਾਂ ਵਿੱਚ ਕੀਤੀ ਜਾਵੇਗੀ। ਸ਼ਨੀਵਾਰ 11 ਮਾਰਚ, 2017 ਨੂੰ ਹੋਣ ਵਾਲੀ ਵੋਟ ਗਿਣਤੀ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਸਾਰੇ ਹਲਕਿਆਂ ਦੀ ਗਿਣਤੀ ਸ਼ਹਿਰ ਲੁਧਿਆਣਾ ਵਿਖੇ ਹੀ ਕੀਤੀ ਜਾਵੇਗੀ, ਜਿਸ ਲਈ ਬਕਾਇਦਾ ਪੁਖ਼ਤਾ ਸੁਰੱਖਿਆ ਅਤੇ ਹੋਰ ਪ੍ਰਬੰਧ ਕੀਤੇ ਗਏ ਹਨ। ਗਿਣਤੀ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ੍ਰੀ ਭਗਤ ਨੇ ਅੱਜ ਸਮੂਹ ਰਿਟਰਨਿੰਗ ਅਫ਼ਸਰਾਂ ਨਾਲ ਆਪਣੇ ਦਫ਼ਤਰ ਵਿਖੇ ਮੀਟਿੰਗ ਕੀਤੀ, ਜਿਸ ਦੌਰਾਨ ਉਨ•ਾਂ ਸਾਰੇ ਚੋਣ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ।   For More Pics Please Click Here

ਉਹਨਾਂ ਦੱਸਿਆ ਕਿ ਹਲਕਾ ਖੰਨਾ ਦੀ ਗਿਣਤੀ ਸਰਕਾਰੀ ਕਾਲਜ (ਲੜਕੀਆਂ) ਲੁਧਿਆਣਾ ਦੇ ਆਡੀਟੋਰੀਅਮ ਹਾਲ ਵਿੱਚ, ਹਲਕਾ ਸਮਰਾਲਾ ਦੀ ਗਿਣਤੀ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਦੇ ਕਾਰਪੇਂਟਰੀ ਵਰਕਸ਼ਾਪ ਵਿੱਚ, ਹਲਕਾ ਸਾਹਨੇਵਾਲ ਦੀ ਗਿਣਤੀ ਮਾਲਵਾ ਗਰਲਜ ਸੀਨੀਅਰ ਸੈਕੰਡਰੀ ਸਕੂਲ ਘੁਮਾਰ ਮੰਡੀ ਲੁਧਿਆਣਾ ਵਿਖੇ, ਹਲਕਾ ਲੁਧਿਆਣਾ ਪੂਰਬੀ ਦੀ ਗਿਣਤੀ ਸਰਕਾਰੀ ਕਾਲਜ ਲੜਕੇ ਲੁਧਿਆਣਾ ਦੇ ਲਾਇਬਰੇਰੀ ਹਾਲ ਵਿਖੇ, ਹਲਕਾ ਲੁਧਿਆਣਾ ਦੱਖਣੀ ਦੀ ਗਿਣਤੀ ਕੇ. ਵੀ. ਐੱਮ. ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਪ੍ਰੀਖਿਆ ਕੇਂਦਰ ਵਿਖੇ, ਹਲਕਾ ਆਤਮ ਨਗਰ ਦੀ ਗਿਣਤੀ ਸਰਕਾਰੀ ਕਾਲਜ (ਲੜਕੇ) ਲੁਧਿਆਣਾ ਵਿਖੇ, ਹਲਕਾ ਲੁਧਿਆਣਾ (ਕੇਂਦਰੀ) ਦੀ ਗਿਣਤੀ ਆਰੀਆ ਕਾਲਜ, ਲੁਧਿਆਣਾ ਦੇ ਆਡੀਟੋਰੀਅਮ ਵਿਖੇ, ਹਲਕਾ ਲੁਧਿਆਣਾ (ਪੱਛਮੀ) ਦੀ ਗਿਣਤੀ ਖਾਲਸਾ ਕਾਲਜ (ਲੜਕੀਆਂ) ਲੁਧਿਆਣਾ ਵਿਖੇ, ਹਲਕਾ ਲੁਧਿਆਣਾ (ਉੱਤਰੀ) ਦੀ ਗਿਣਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਜਿਮਨੇਜ਼ੀਅਮ ਹਾਲ ਵਿਖੇ, ਹਲਕਾ ਗਿੱਲ ਦੀ ਗਿਣਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਲੇਡੀਜ਼ ਜਿਮਨੇਜ਼ੀਅਮ ਹਾਲ ਵਿਖੇ, ਹਲਕਾ ਪਾਇਲ ਦੀ ਗਿਣਤੀ ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ) ਦੇ ਹਾਲ ਵਿਖੇ, ਹਲਕਾ ਦਾਖਾ ਦੀ ਗਿਣਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੁਖਦੇਵ ਸਿੰਘ ਭਵਨ ਵਿਖੇ, ਹਲਕਾ ਰਾਏਕੋਟ ਦੀ ਗਿਣਤੀ ਮਾਲਵਾ ਸੈਂਟਰਲ ਕਾਲਜ ਆਫ਼ ਐਜੁਕੇਸ਼ਨ ਘੁਮਾਰ ਮੰਡੀ ਲੁਧਿਆਣਾ ਵਿਖੇ ਅਤੇ ਹਲਕਾ ਜਗਰਾਉਂ ਦੀ ਗਿਣਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪ੍ਰੀਖਿਆ ਕੇਂਦਰ ਵਿਖੇ ਹੋਵੇਗੀ।
For More Pics Please Click Here
ਸ੍ਰੀ ਰਵੀ ਭਗਤ ਨੇ ਦੱਸਿਆ ਕਿ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ, ਜਦਕਿ ਗਿਣਤੀ ਅਮਲੇ ਦੀ ਐਂਟਰੀ ਸਵੇਰੇ 7 ਵਜੇ ਸ਼ੁਰੂ ਹੋ ਜਾਵੇਗੀ। ਗਿਣਤੀ ਲਈ ਕੁੱਲ 1000 ਤੋਂ ਵਧੇਰੇ ਸਟਾਫ਼ ਦੀ ਡਿਊਟੀ ਲਗਾਈ ਗਈ ਹੈ। ਗਿਣਤੀ ਦੌਰਾਨ ਇੱਕ ਹਲਕੇ ਦੀ ਗਿਣਤੀ ਲਈ ਵੱਧ ਤੋਂ ਵੱਧ 14 ਟੇਬਲ (ਮੇਜ) ਹੀ ਲਗਾਏ ਜਾ ਸਕਦੇ ਹਨ। ਇਸੇ ਤਰ•ਾਂ ਇੱਕ ਉਮੀਦਵਾਰ ਵੱਲੋਂ ਵੱਧ ਤੋਂ ਵੱਧ 16 ਗਿਣਤੀ ਏਜੰਟ ਨਾਮਜ਼ਦ ਕੀਤੇ ਜਾ ਸਕਦੇ ਸਨ, ਜਿਨ•ਾਂ ਨੂੰ ਸ਼ਨਾਖ਼ਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ। ਸਮੁੱਚੀ ਗਿਣਤੀ, ਚੋਣ ਨਿਗਰਾਨ ਅਤੇ ਰਿਟਰਨਿੰਗ ਅਫ਼ਸਰ ਦੀ ਨਜ਼ਰਸਾਨੀ ਵਿੱਚ ਹੀ ਹੋਵੇਗੀ। ਸਭ ਤੋਂ ਪਹਿਲਾਂ ਰਿਟਰਨਿੰਗ ਅਫ਼ਸਰ ਦੇ ਟੇਬਲ 'ਤੇ ਪੋਸਟਲ ਬੈੱਲਟ ਪੇਪਰਾਂ ਦੀ ਗਿਣਤੀ ਹੋਵੇਗੀ। ਇਸ ਤੋਂ ਉਪਰੰਤ ਬਿਜਲਈ ਵੋਟਿੰਗ ਮਸ਼ੀਨਾਂ ਰਾਹੀਂ ਪਾਈਆਂ ਵੋਟਾਂ ਦੀ ਗਿਣਤੀ ਹੋਵੇਗੀ।
 For More Pics Please Click Here
ਉਹਨਾਂ ਕਿਹਾ ਕਿ ਸਮੁੱਚੀ ਗਿਣਤੀ ਪ੍ਰਕਿਰਿਆ ਦੀ ਬਕਾਇਦਾ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਜੋ ਵੀ ਵਿਅਕਤੀ ਗਿਣਤੀ ਦੌਰਾਨ ਬਿਜਲਈ ਵੋਟਿੰਗ ਮਸ਼ੀਨ ਨਾਲ ਛੇੜਛਾਣ ਅਤੇ ਗਿਣਤੀ ਪ੍ਰਕਿਰਿਆ ਵਿੱਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰੇਗਾ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਗਿਣਤੀ ਕੇਂਦਰ ਵਿੱਚ ਉਮੀਦਵਾਰਾਂ, ਗਿਣਤੀ ਅਮਲੇ ਅਤੇ ਗਿਣਤੀ ਏਜੰਟਾਂ ਤੋਂ ਬਿਨ•ਾ ਹੋਰ ਬਾਹਰੀ ਵਿਅਕਤੀ ਦਾ ਦਾਖ਼ਲਾ ਨਹੀਂ ਹੋ ਸਕੇਗਾ। ਗਿਣਤੀ ਦੌਰਾਨ ਨਿਗਰਾਨ ਅਤੇ ਰਿਟਰਨਿੰਗ ਅਫ਼ਸਰ ਤੋਂ ਇਲਾਵਾ ਹੋਰ ਕੋਈ ਵੀ ਵਿਅਕਤੀ ਆਪਣੇ ਮੋਬਾਈਲ ਜਾਂ ਕਿਸੇ ਹੋਰ ਬਿਜਲਈ ਉਪਕਰਨ ਦੀ ਵਰਤੋਂ ਨਹੀਂ ਕਰ ਸਕਦਾ ਹੈ। ਮੀਟਿੰਗ ਉਪਰੰਤ ਸ੍ਰੀ ਭਗਤ ਨੇ ਸਾਰੇ ਰਿਟਰਨਿੰਗ ਅਫ਼ਸਰਾਂ ਨੂੰ ਨਾਲ ਲੈ ਕੇ ਸਾਰੇ ਗਿਣਤੀ ਕੇਂਦਰਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
For More Pics Please Click Here

No comments: