Friday, March 17, 2017

ਪੰਜਾਬ ਨੂੰ ਇਸ ਵੇਲੇ ਸੱਚਮੁੱਚ ਸੰਵੇਦਨਸ਼ੀਲ ਅਗਵਾਈ ਦੀ ਲੋੜ--ਅਮਨ

Fri, Mar 17, 2017 at 5:01 PM
ਸਾਈਂ ਮੀਆਂ ਮੀਰ ਫਾਊਂਡੇਸ਼ਨ ਨੇ ਦਿੱਤੀਆਂ ਨਵੀਂ ਸਰਕਾਰ ਨੂੰ ਵਧਾਈਆਂ  
ਨਵੀਂ ਸਰਕਾਰ ਤੋਂ ਵਿਕਾਸ ਅਤੇ ਲੋਕ ਹਿੱਤੂ ਮਾਹੌਲ ਸਿਰਜਣ ਦੀਆਂ ਆਸਾਂ
ਲੁਧਿਆਣਾ: 17 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਚੇਅਰਮੈਨ ਸ. ਹਰਦਿਆਲ ਸਿੰਘ ਅਮਨ ਨੇ ਪੰਜਾਬ ਵਿੱਚ ਨਵੀਂ  ਸਰਕਾਰ ਬਨਣ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾ ਦੀ ਟੀਮ ਨੂੰ ਮੁਬਾਰਕਵਾਦ ਦੇਂਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਸਰਕਾਰ ਤੋਂ ਬਹੁਤ ਆਸਾਂ ਹਨ ਕਿ ਇਹ ਸਰਕਾਰ ਸੂਬੇ ਵਿੱਚ ਵਿਕਾਸ ਅਤੇ ਲੋਕ ਹਿੱਤੀ ਮਾਹੌਲ ਸਿਰਜੇਗੀ। ਅੱਜ ਚੰਡੀਗੜ ਦੇ ਪੰਜਾਬ ਸਕੱਤਰੇਤ ਵਿੱਚ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ  ਅਤੇ ਰਾਣਾ ਗੁਰਜੀਤ ਸਿੰਘ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਦਿਆਂ  ਸ. ਅਮਨ ਨੇ ਕਿਹਾ ਪੰਜਾਬ ਦੇ ਲੋਕਾਂ ਨੇ ਜਿਸ ਆਸ ਅਤੇ ਵਿਸ਼ਵਾਸ ਨਾਲ ਕਾਂਗਰਸ ਪਾਰਟੀ ਨੂੰ ਭਾਰੀ ਬਹੁਮੱਤ ਦਿੱਤਾ ਹੈ ਉਸ ਨੇ ਸਿੱਧ ਕਰ ਦਿੱਤਾ ਹੈ ਕਿ ਲੋਕਾਂ ਨੇ ਵਿਕਾਸ ਦੇ ਮੁੱਦੇ ਤੇ ਮੋਹਰ ਲਾਈ ਹੈ। ਸ. ਅਮਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੂਰ ਅੰਦੇਸ਼ੀ, ਦਿਆਨਤਦਾਰ ਅਤੇ ਪੰਜਾਬ ਦੀ ਨਬਜ਼ ਨੂੰ ਸਮਜਣ ਵਾਲੇ ਨੇਤਾ ਹਨ ਜਿੰਨਾ ਨੇ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜਦੀ ਕਲਾ ਲਈ ਉਪਰਾਲੇ ਕੀਤੇ ਹਨ। ਉਹਨਾਂ ਕਿਹਾ ਕਿ ਸ. ਨਵਜੋਤ ਸਿੰਘ ਸਿੱਧੂ ਅਤੇ ਰਾਣਾ ਗੁਰਜੀਤ ਸਿੰਘ ਵਰਗੇ ਤਜਰਬੇਕਾਰ ਅਤੇ ਵਿਕਾਸਸ਼ੀਲ ਸੋਚ ਦੇ ਦਰਾਨੀ ਪਰਪੱਕ ਨੇਤਾਵਾਂ ਦਾ ਕਾਫਲਾ ਪੰਜਾਬ ਲਈ ਨਵੀਂ ਸਵੇਰ ਲਿਆਵੇਗਾ।
ਸ. ਅਮਨ ਨੇ ਕਿਹਾ ਕਿ  ਪੰਜਾਬ ਨੂੰ ਇਸ ਵੇਲੇ ਸੱਚਮੁੱਚ ਸੰਵੇਦਨਸ਼ੀਲ ਅਗਵਾਈ ਦੀ ਲੋੜ ਹੈ ਅਤੇ ਮੈਂਨੂੰ ਅਮੀਦ ਵੀ ਹੈ ਕਿ ਕੈਪਟਨ ਸਰਕਾਰ ਇਹ ਅਗਵਾਈ ਦੇਵੇਗੀ। ਉਹਨਾਂ ਇਹ ਵੀ ਕਿਹਾ ਲੋਕਾਂ ਵੱਲੋਂ ਮਿਲੇ ਇਸ ਭਾਰੀ ਹੁੰਗਾਰੇ ਨੇ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ  ਦੇ ਵੱਡੀ ਜ਼ਿੰਮੇਵਾਰੀ ਵੀ ਪਾਈ ਹੈ। ਉਹਨਾ ਕਿਹਾ ਸਾਈਂ ਮੀਆਂ ਮੀਰ ਫਾਊਂਡੇਸ਼ਨ ਵਿਕਾਸਸ਼ੀਲ ਮੁੱਦਿਆਂ ਤੇ ਪੰਜਾਬ  ਸਰਕਾਰ ਦੇ ਨਾਲ ਹੈ।

No comments: