Wednesday, March 22, 2017

ਗਜ਼ਲ ਮੰਚ ਫਿਲੌਰ ਦੀ ਮੀਟਿੰਗ ਵਿਚ ਚੱਲਿਆ ਕਵਿਤਾਵਾਂ ਦਾ ਦੌਰ

Wed, Mar 22, 2017 at 5:18 PM
ਆਖਦੇ ਬੱਸ ਔੜ ਨੂੰ ਹੁਣ ਅਲਵਿਦਾ, ਆ ਰਿਹਾਂ ਬਰਸਾਤ ਬਣ ਕੇ ਆ ਰਿਹਾਂ
ਲੁਧਿਆਣਾ: 22 ਮਾਰਚ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬੀ ਭਵਨ ਲੁਧਿਆਣਾ ਦੇ ਵਿਹੜੇ ਵਿਚ ਗਜ਼ਲ ਮੰਚ ਫਲੌਰ ਦੇ ਪ੍ਰਧਾਨ ਸਰਦਾਰ ਪੰਛੀ ਦੀ ਅਗਵਾਈ ਵਿਚ ਗਜ਼ਲ ਮੰਚ ਦੀ ਮਾਸਿਕ ਮੀਟਿੰਗ ਹੋਈ। ਇਸ ਮੌਕੇ ਮੰਚ ਦੇ ਜਨਰਲ ਸੱਕਤਰ ਤਰਲੋਚਨ ਝਾਂਡੇ ਨੇ ਸਟੇਜ ਦਾ ਸੰਚਾਲਨ ਕਰਦਿਆਂ ਇਨ੍ਹਾਂ ਸਤਰਾਂ ਨਾਲ ਮੀਟਿੰਗ ਦਾ ਅਗਾਜ਼ ਕੀਤਾ 
ਆਖਦੇ ਬੱਸ ਔੜ ਨੂੰ ਹੁਣ ਅਲਵਿਦਾ, ਆ ਰਿਹਾਂ ਬਰਸਾਤ ਬਣ ਕੇ ਆ ਰਿਹਾਂ।  
ਸੀ: ਮੀਤ ਪ੍ਰਧਾਨ ਜੇ.ਐਸ. ਪ੍ਰੀਤ ਨੇ ਖਿੜੀਆਂ ਸਨ ਗੁਲਜਾਰਾ ਜਿਥੇ ਪਿਆਰ ਦੀਆਂ, ਹਾਲੇ ਵੀ ਉਹ ਥਾਵਾਂ ਵਾਜਾਂ ਮਾਰਦੀਆਂ। 
ਡਾ. ਗੁਰਚਰਨ ਕੌਰ ਕੋਚਰ ਨੇ ਜ਼ਿੰਦਗੀ ਨੇ ਜਦ ਵੀ ਮੈਨੂੰ ਵਾਜ ਮਾਰੀ, ਲੈ ਕੇ ਆਪਣੇ ਨਾਲ ਫਰਜ਼ਾਂ ਦੀ ਪਟਾਰੀ ਤੁਰ ਪਈ। ਰਵਿੰਦਰ ਸਿੰਘ ਦੀਵਾਨਾ ਵੱਲੋਂ ਤਰੰਨਮ ਵਿਚ ਗਾਇਆ ਗਿਆ---
ਜਦ ਦਾ ਤੁਰ ਗਿਆਂ ਮਾਹੀ ਵੇ ਸਾਡਾ ਜੀ ਨਹੀਉਂ ਲਗਦਾ, ਰਾਵੀ ਵਾਗੂੰ ਅੱਖੀਆਂ ਚੋਂ ਪਾਣੀ ਪਿਆ ਵਗਦਾ।  
ਡਾ. ਦਵਿੰਦਰ ਦਿਲਰੂਪ ਨੇ ਕਰਮਾਂ ਦੀ ਖੇਡ ਹੈ ਜਾਂ ਗ੍ਰਹਿਾਂ ਦੀ ਚਾਲ ਹੈ, ਆਮਦ ਖੁਸ਼ੀ ਦੀ ਸੁਣਦਿਆਂ ਗਮ ਆਉਂਦਾ ਨਾਲ ਹੈ। ਦਲਵੀਰ ਲੁਧਿਆਣਵੀ ਵੱਲੋਂ ਜੰਮਿਆਂ ਸੀ ਇਕ ਭਗਤ ਸਿੰਘ ਸੂਰਮਾਂ, ਕਰ ਗਿਆ ਨੇਕ ਕਮਾਈਆਂ। 
ਹਰਗੋਬਿੰਦ ਸਿੰਘ ਸ਼ੇਖੁਪੁਰੀਆਂ ਨੇ ਬੰਦਿਆ ਕਿਉਂ ਤੂੰ ਕਰਦੈਂ ਆਕੜ, ਥਿਆਉਣੀ ਨਹੀਂ ਤੇਰੀ ਕੋਈ ਵੀ ਫਾਕੜ। 
ਅਰਤਿੰਦਰ ਸੰਧੂ ਵੱਲੋਂ ਮੈਂ ਗਜ਼ਲ ਨਹੀਂ ਹਾਂ ਦੋਸਤੋ। 
ਇੰਜੀਨੀਅਰ ਸੁਰਜਣ ਸਿੰਘ ਵੱਲੋਂ ਤੇ ਤਰਲੋਚਨ ਲੋਚੀ ਵੱਲੋਂ 
ਭੱਥੇ ਦੇ ਵਿਚ ਰਹਿੰਦੇ ਸਦਾ ਹੀ ਤੀਰ ਨਹੀਂ, ਇਹ ਨਾਂ ਸਮਝੀਂ ਆਉਣੀ ਕਦੇ ਅਖੀਰ ਨਹੀਂ। 
ਜਗਸ਼ਰਨ ਛੀਨਾਂ ਵੱਲੋਂ ਤੂੰ ਮਘਦਾ ਰਹਿ ਵੇ ਸੂਰਜਾ ਕਮੀਆਂ ਦੇ ਵਿਹੜੇ। 
ਇਸ ਤੋਂ ਇਲਾਵਾ ਰਵੀ ਰਵਿੰਦਰ ਤੇ ਹੋਰ ਸਥਾਨਕ ਕਵੀਆਂ ਨੇ ਆਪੋ ਆਪਣੇ ਕਲਾਮ ਪੇਸ਼ ਕਰਕੇ ਵਾਹਵਾਹ ਖਟੀ। 
ਅਖੀਰ ਵਿਚ ਮੰਚ ਦੇ ਪ੍ਰਧਾਨ ਸਰਦਾਰ ਪੰਛੀ ਨੇ ਸਾਰੇ ਕਵੀ ਸਾਹਿਬਾਨਾਂ ਦਾ ਧੰਨਵਾਦ ਕੀਤਾ।

No comments: