Wednesday, March 08, 2017

ਔਰਤਾਂ ਨੂੰ ਆਪਣੇ ਜੀਵਨ ਦੇ ਫ਼ੈਸਲੇ ਆਪ ਲੈਣ ਦੀ ਖੁੱਲ੍ਹ ਹੋਵੇ

Wed, Mar 8, 2017 at 5:51 PM
ਪੰਜਾਬ ਇਸਤਰੀ ਸਭਾ ਨੇ ਕੀਤੀ ਮੇਨਕਾ ਗਾਂਧੀ ਦੇ ਬਿਆਨ ਦੀ ਨਿਖੇਧੀ 
ਲੁਧਿਆਣਾ: 8 ਮਾਰਚ 2017: (ਪੰਜਾਬ ਸਕਰੀਨ ਬਿਊਰੋ):: 
ਔਰਤਾਂ ਦੇ ਸ਼ਕਤੀਕਰਨ ਦੀ ਮੰਗ ਨੂੰ ਲੈ ਕੇ ਕੌਮਾਂਤਰੀ ਇਸਤਰੀ ਦਿਵਸ ਦੇ ਮੌਕੇ 'ਤੇ ਅੱਜ ਸੀਪੀਆਈ ਨਾਲ ਸਬੰਧਿਤ ਪੰਜਾਬ ਇਸਤਰੀ ਸਭਾ ਲੁਧਿਆਣਾ ਵਲੋਂ ਵੀ ਇੱਕ ਕਨਵੈਨਸ਼ਨ ਕੀਤੀ ਗਈ ਜਿਸ ਵਿੱਚ ਔਰਤਾਂ ਦੀ ਸਮਾਜਿਕ ਸੁੱਰਖਿਆ ਦੀ ਜੋਰਦਾਰ ਮੰਗ ਕਰਦੇ ਹੋਏ ਇਸ ਲਈ ਮਾਨਸਿਕਤਾ ਵਿੱਚ ਪਰੀਵਰਤਨ ਦੀ ਲੋੜ ਤੇ ਜੋਰ ਦਿੱਤਾ ਗਿਆ ਅਤੇ  ਮੰਗ ਕੀਤੀ ਕਿ ਇਸਦੇ ਲਈ ਸਮਾਜੀ ਤੇ ਕਾਨੂੰਨੀ ਦੋਨੋ ਕਦਮ ਚੁੱਕਣ ਲਈ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਅੱਜ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ, ਅਬਦੁੱਲਾਪੁਰ ਬਸਤੀ  ਵਿੱਚ ਜੱਥੇਬੰਦ ਕੀਤੀ ਇਸ ਕਨਵੈਨਸ਼ਨ ਵਿੱਚ ਬੁਲਾਰਿਆਂ ਨੇ ਕਿਹਾ ਕਿ ਔਰਤਾਂ ਨੂੰ ਆਪਣੇ ਜੀਵਨ ਦੇ ਫ਼ੈਸਲੇ ਆਪ ਲੈਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਦੇਖਣ ਵਿੱਚ ਆਇਆ ਹੈ ਕਿ ਬਚਪਨ ਤੋਂ ਹੀ ਲੜਕੀਆਂ ਤੇ ਅਨੇਕਾਂ ਕਿਸਮ ਦੀਆਂ ਰੋਕਾਂ ਲਾਈਆਂ ਜਾਂਦੀਆਂ ਹਨ। ਇਸ ਬਾਬਤ ਮੇਨਕਾ ਗਾਂਧੀ ਦੇ ਦਿੱਤੇ ਬਿਆਨ ਕਿ ਲੜਕੀਆਂ ਤੇ ’ਚੜ੍ਹਦੀ ਜੁਆਨੀ’ ਵਿੱਚ ਰੋਕਾਂ ਲਾਈਆਂ ਜਾਣੀਆਂ ਦੀ ਨਿਖੇਧੀ ਕੀਤੀ ਗਈ। ਲੜਕੀਆਂ ਵਿੱਰੁਧ ਅਪਰਾਧ ਹੋਣ ਤੇ ਉਹਨਾਂ ਨੂੰ ਹੀ ਅਣਗਹਿਲੀ ਦਾ ਬਹਾਨਾ ਕਰਕੇ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ। ਇਸ ਲਈ ਕਈ ਵਾਰ ਪੀੜਤ ਲੜਕੀ ਸਮਾਜੀ, ਕਾਨੂੰਨੀ ਤੇ ਪਰਿਵਾਰਕ ਸਾਰੇ ਪਾਸਿਓੰ ਲਤਾੜੀ ਜਾਂਦੀ ਹੈ। ਬੁਲੰਦ ਸ਼ਹਿਰ ਵਿਖੇ ਹੋਏ ਬਲਾਤਕਾਰ ਬਾਰੇ ਆਜ਼ਮ ਖ਼ਾਨ ਵਲੋਂ ਦਿੱਤੇ ਬਿਆਨਾਂ ਦੀ ਵੀ ਨਿਖੇਧੀ ਕੀਤੀ ਗਈ।  ਔਰਤ ਦੀ  ਹਰ ਕਿਸਮ ਦੀ ਬੋਲਣ ਦੀ ਅਜ਼ਾਦੀ ਤੇ ਬੰਦਿਸ਼ਾਂ ਲਾਈਆਂ ਜਾਂਦੀਆਂ ਹਨ। ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥੀ ਗੁਰਮੇਹਰ ਕੌਰ ਵਲੋਂ ਦਿੱਤੇ ਵਿਚਾਰ ਤੋਂ ਬਾਅਦ  ਉਸ ਬਾਰੇ   ਭੱਦੀ ਭਾਸ਼ਾ ਵਰਤਣ ਅਤੇ ਉਸਨੂੰ ਬਲਾਤਕਾਰ ਤੱਕ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਅਤੀ ਘਿਨੌਣੀ ਗੱਲ ਹੈ। ਸੰਸਦ ਦੇ ਮੈਂਬਰ ਸਾਕਸ਼ੀ ਜੀ ਮਹਾਰਾਜ ਵਲੋਂ ਚਾਰ ਚਾਰ ਬੱਚੇ ਜੰਮਣ ਦੀ ਸਲਾਹ ਦੀ ਵੀ ਨਿਖੇਧੀ ਕੀਤੀ ਗਈ।   ਇਸ ਸਭ ਦੇ ਲਈ ਲੜਕੀਆਂ ਦੀ ਸਿੱਖਿਆ ਅਤੇ ਆਰਥਿਕ ਤੌਰ ਤੇ ਅਜ਼ਾਦੀ ਅਤੀ ਜ਼ਰੂਰੀ ਹੈ। ਇਹ ਦੁੱਖ ਦੀ ਗੱਲ ਹੈ ਕਿ ਪੜ੍ਹੇ ਲਿਖੇ ਪਰਿਵਾਰਾਂ ਵਿੱਚ ਵੀ ਘਰੇਲੂ ਹਿੰਸਾ ਵੱਧ ਰਹੀ ਹੈ ਹਾਲਾਂ ਕਿ ਇਸਤ੍ਰੀਆਂ ਮਰਦਾਂ ਨਾਲੋਂ ਵੱਧ ਕੰਮ ਕਰਦੀਆਂ ਹਨ ਕਿਉਕਿ ਉਹਨਾਂ ਨੂੰ ਘਰ ਦਾ ਕੰਮ ਵੀ ਦੇਖਣਾ ਪੈਂਦਾ ਹੈ ਤੇ ਬੱਚੇ ਵੀ ਪਾਲਣੇ ਪੈਂਦੇ ਹਨ।  ਹਾਲੇ ਵੀ ਲੜਕੀ ਪੈਦਾ ਹੋਣ ਤੇ ਦੁਖ ਮਨਾਇਆ ਜਾਂਦਾ ਹੈ । ਇਹ ਮਾਨਸਿਕਤਾ ਕਿ ਕੇਵਲ ਲੜਕੇ ਦੁਆਰਾ ਚਿਤਾ ਨੂੰ ਅੱਗ ਲਾਉਣ ਨਾਲ ਹੀ ਮੋਕਸ਼ ਪ੍ਰਾਪਤ ਹੁੰਦਾ ਹੈ ਨੂੰ ਬਦਲਣਾ ਪਏਗਾ। ਇਸ ਲਈ ਧਾਰਮਿਕ ਆਗੂਆਂ ਨੂੰ ਅੱਗੇ ਆਕੇ ਭੂਮਿਕਾ ਨਿਭਾਉਣੀ ਪਏਗੀ।  ਬੁਢਾਪੇ ਵਿੱਚ ਸੁੱਰਖਿਆ ਦੇ ਲਈ ਸਰਕਾਰ ਨੂੰ ਹਰ ਬਿਰਧ ਅਤੇ ਵਿਧਵਾ ਨੂੰ ਲੋੜੀਂਦੀ ਆਰਥਿਕ ਪੈਨਸ਼ਨ ਦਿੱਤੀ ਜਾਣੀ ਚਾਹੀਦੀ ਹੈ। ਭਾਰਤੀ ਸੰਪਤੀ ਅਧਿਕਾਰ ਵਿੱਚ ਲੋੜੀਂਦੇ ਪਰਿਵਰਤਨ ਕਰਕੇ ਲੜਕਾ ਲੜਕੀ ਦੋਨਾਂ ਨੂੰ ਬਰਾਬਰੀ ਦਾ ਅਧਿਕਾਰ ਹੋਣਾ ਚਾਹੀਦਾ ਹੈ। ਭਾਰਤੀ ਸਪੈਸ਼ਲ ਮੈਰਿਜ ਐਕਟ ਵਿੱਚ ਵੀ ਸੋਧਾਂ ਕਰਕੇ ਇਸਨੂੰ ਲੜਕਾ ਲੜਕੀ ਦੋਨਾਂ ਦੇ ਲਈ  ਲਏ ਗਏ ਫ਼ੈਸਲੇ ਨੂੰ ਪੂਰਾ ਕਰਨ ਦੇ ਲਈ ਬਨਾਉਣਾ ਚਾਹੀਦਾ ਹੈ। ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ ਡਾ:  ਭਾਰਤੀ ਉੱਪਲ, ਜੀਤ ਕੁਮਾਰੀ, ਅਵਤਾਰ ਕੌਰ ਬਰਾੜ,  ਕੁਲਵੰਤ ਕੌਰ,  ਰੂਹੀ ਭਾਟੀਆ,  ਸ਼ੁਭਦੀਪ ਕੌਰ, ਸੰਗੀਤਾ, ਮਲਕੀਤ ਕੌਰ, ਹਰਪ੍ਰੀਤ ਕੌਰ  ਆਦਿ। ਸ਼ੁਭ ਸੁਨੇਹਾ ਦੇਣ ਵਾਲਿਆਂ ਵਿੱਚ ਸੱਨ ਡਾ: ਅਰੁਣ ਮਿੱਤਰ, ਗੁਰਨਾਮ ਸਿੱਧੂ, ਰਮੇਸ਼ ਰਤਨ, ਫ਼ਿਰੋਜ਼ ਮਾਸਟਰ।  ਅੱਗੇ ਵਿੱਚ ਆਉਣ ਵਾਲੇ ਦੇ ਲਈ ਕੰਮ ਦੀ ਰੂਪ ਰੇਖਾ ਤਿਆਰ ਕੀਤੀ ਗਈ। 
ਪੰਜਾਬ ਇਸਤਰੀ ਸਭਾ ਦੀਆਂ ਸਰਗਰਮੀਆਂ ਨਾਲ ਜੁੜਨ ਲਈ ਸੰਪਰਕ ਕਰ ਸਕਦੇ ਹੋ ਜੀਤ ਕੁਮਾਰੀ ਮੋ: 9417040216
  

No comments: