Friday, March 10, 2017

ਕਿਸਾਨਾਂ ਸਿਰ ਚੜ੍ਹੇ ਲਗਭਗ 80 ਹਜਾਰ ਕਰੋੜ ਰੁਪਏ ਦੇ ਕਰਜੇ ਪ੍ਰਤੀ ਚਿੰਤਾ ਪ੍ਰਗਟਾਈ

Fri, Mar 10, 2017 at 4:16 PM
ਪੀਏਯੂ ਦੇ ਫਰੀਦਕੋਟ ਵਿਖੇ ਕਿਸਾਨ ਮੇਲੇ ਤੇ ਹੁੰਮਹੁਮਾ ਕੇ ਪਹੁੰਚੇ ਕਿਸਾਨ
ਲੁਧਿਆਣਾ: 10 ਮਾਰਚ 2017: (ਪੰਜਾਬ ਸਕਰੀਨ ਬਿਊਰੋ)::  

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸਕ ਪਸਾਰ ਸਿਖਿਆ ਵੱਲੋਂ ਪੀਏਯੂ ਦੇ ਬੀਜ ਬੀਜੋ, ਸਹਾਇਕ ਧੰਦੇ ਅਪਣਾਓ । ਮੰਡੀਕਰਨ ਸੁਚਜਾ ਕਰੋ, ਲੇਖਾ ਜੋਖਾ ਲਾਉ  ਦੇ ਉਦੇਸ਼ ਨਾਲ ਪੰਜਾਬ ਭਰ ਵਿਚ ਕਿਸਾਨ ਮੇਲੇ ਲਗਾਏ ਜਾ ਰਹੇ ਹਨ। ਇਸੇ ਲੜੀ ਨੂੰ ਜਾਰੀ ਰਖਦਿਆਂ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਕਿਸਾਨ ਦਿਵਸ ਮਨਾਇਆ ਗਿਆ । ਇਸ ਕਿਸਾਨ ਦਿਵਸ ਵਿਚ ਮੁਖ ਮਹਿਮਾਨ ਵਜੋਂ ਸਿਰਕਤ ਕਰਦਿਆਂ ਅਗਾਂਹਵਧੂ ਕਿਸਾਨ ਅਤੇ ਸਾਬਕਾ ਮੈਂਬਰ ਪੀਏਯੂ ਪ੍ਰਬੰਧਕੀ ਬੋਰਡ ਸ੍ਰੀ ਜੰਗ ਬਹਾਦਰ ਸਿੰਘ ਸੰਘਾ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ । ਇਥੋਂ ਦੇ ਕਿਸਾਨ ਅਤੇ ਖੇਤੀ ਮਾਹਿਰ ਆਪਣੀ ਅਣਥਕ ਮਿਹਨਤ ਸਦਕਾ ਦੇਸ ਦੇ ਅੰਨ ਭੰਡਾਰ ਨੂੰ ਭਰਪੂਰ ਕਰਨ ਵਿਚ ਅਹਿਮ ਯੋਗਦਾਨ ਪਾ ਰਹੇ ਹਨ । ਪੀਏਯੂ ਮਾਹਿਰਾਂ ਵਲੋਂ ਵਿਕਸਿਤ ਕੀਤੀਆਂ ਜਾ ਰਹੀਆਂ ਉਤਪਾਦਨ ਅਤੇ ਸੁਰੱਖਿਅਤ ਤਕਨਾਲੋਜੀਆਂ ਨੂੰ ਅਪਨਾਉਣ ਤੇ ਜੋਰ ਦਿੰਦਿਆਂ ਉਨ•ਾਂ ਕਿਹਾ ਕਿ ਇਸ ਨਾਲ ਕਿਸਾਨ ਆਪਣੇ ਖੇਤੀ ਖਰਚਿਆਂ ਨੂੰ ਘਟਾ ਕੇ ਆਮਦਨ ਵਿਚ ਵਾਧਾ ਕਰ ਸਕਣਗੇ । ਬਾਗਬਾਨੀ ਨੂੰ ਉਤਸਾਹਿਤ ਕਰਦਿਆਂ ਉਨ•ਾਂ ਕਿਹਾ ਕਿ ਵਧ ਤੋਂ ਵਧ ਫਲ ਅਤੇ ਸਬਜੀਆਂ ਪੈਦਾ ਕਰਨ ਨਾਲ ਜਿਥੇ ਮਨੁੱਖੀ ਸਿਹਤ ਵਿਚ ਪੌਸ਼ਟਿਕਤਾ ਦਾ ਵਾਧਾ ਹੋਵੇਗਾ ਉਥੇ ਖੇਤੀ ਆਮਦਨ ਵੀ ਵਧੇਗੀ ਅਤੇ ਖੇਤੀ ਵੰਨ ਸਵੰਨਤਾ ਨੂੰ ਵੀ ਹੁਲਾਰਾ ਮਿਲ ਸਕੇਗਾ । ਰਸਾਇਣਾਂ ਦੇ ਅੰਧਾਧੁੰਦ ਛਿੜਕਾਅ ਨਾਲ ਵਾਤਾਵਰਣ ਅਤੇ ਮਨੁੱਖੀ ਸਿਹਤ ਤੇ ਹੋ ਰਹੇ ਨੁਕਸਾਨਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਉਨ•ਾਂ ਇਹਨਾਂ ਦੀ ਲੋੜ ਅਨੁਸਾਰ ਅਤੇ ਮਾਹਿਰਾਂ ਦੀਆਂ ਸਿਫਾਰਸਾਂ ਮੁਤਾਬਿਕ ਵਰਤੋਂ ਕਰਨ ਲਈ ਕਿਹਾ । ਉਨ•ਾਂ ਕਿਹਾ ਕਿ ਖੇਤੀ ਖਸਮਾਂ ਸੇਤੀ ਦੇ ਅਖਾਣ ਮੁਤਾਬਿਕ ਚਲਦਿਆਂ ਸਾਨੂੰ ਸੰਯੁਕਤ ਪਰਿਵਾਰਾਂ ਵਿਚ ਰਹਿ ਕੇ ਹਥੀਂ ਕਿਰਤ ਕਰਨ ਦੀ ਲੋੜ ਹੈ ।
ਇਸ ਮੌਕੇ ਕਿਸਾਨ ਦਿਵਸ ਦੀ ਪ੍ਰਧਾਨਗੀ ਕਰਦਿਆਂ ਡਾ:ਅਸੋਕ ਕੁਮਾਰ, ਨਿਰਦੇਸਕ ਖੋਜ,  ਪੀਏਯੂ ਨੇ ਖੋਜ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਦੱਸਿਆ ਕਿ ਖੇਤੀ ਨੂੰ ਦਰਪੇਸ਼ ਨਵੀਆਂ ਚੁਣੋਤੀਆਂ ਦਾ ਸਾਹਮਣਾ ਕਰਨ ਲਈ ਮਾਹਿਰਾਂ ਵਲੋਂ ਅਗਾਂਹਵਧੂ ਉਤਪਾਦਨ ਅਤੇ ਸੁਰੱਖਿਅਤ ਤਕਨਾਲੋਜੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ । ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਤੇ ਵਿਸੇਸ ਜ਼ੋਰ ਦਿੱਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਵਾਤਾਵਰਨਕ ਤਬਦੀਲੀ ਕਾਰਨ ਹਵਾ ਵਿਚ ਨਮੀ ਵਧ ਰਹੀ ਹੈ, ਜਹਿਰੀਲੀਆਂ ਗੈਸਾਂ ਪੈਦਾ ਹੋ ਰਹੀਆਂ ਹਨ ਜਿਸ ਕਰਕੇ ਗਰਮੀ, ਸਰਦੀ ਅਤੇ ਸੋਕੇ ਆਦਿਪ੍ਰਤੀ ਸਹਿਣਸ਼ੀਲਤਾ ਰੱਖਣ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ । ਉਨ•ਾਂ ਨੇ ਇਸ ਮੌਕੇ ਪੀਏਯੂ ਵਲੋਂ ਵਿਕਸਿਤ ਕੀਤੀਆਂ ਬਾਸਮਤੀ 4, ਬਾਸਮਤੀ 5 ਅਤੇ ਗੰਨੇ ਦੀਆਂ ਸੀ ਓ ਪੀਬੀ 92, ਸੀ ਓ ਪੀਬੀ 93 ਅਤੇ ਸੀ ਓ ਪੀਬੀ 94 ਤੋਂ ਇਲਾਵਾ ਹੋਰ ਕਈ ਕਿਸਮਾਂ ਅਤੇ ਉਹਨਾਂ ਦੀਆਂ ਵਿਸੇਸਤਾਵਾਂ ਬਾਰੇ ਜਾਣਕਾਰੀ ਦਿਤੀ । 
ਇਸ ਮੌਕੇ ਡਾ: ਗੁਰਮੀਤ ਸਿੰਘ ਬੁੱਟਰ, ਐਡੀਸਨਲ ਡਾਇਰੈਕਟਰ ਪਸਾਰ ਸਿੱਖਿਆ ਨੇ ਕਿਸਾਨ ਦਿਵਸ ਵਿਚ ਸ਼ਿਰਕਤ ਕਰ ਰਹੇ ਪਤਵੰਤਿਆਂ ਅਤੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ । ਕਿਸਾਨਾਂ ਦੇ ਸਿਰ ਚੜ੍ਹੇ ਲਗਭਗ 80 ਹਜਾਰ ਕਰੋੜ ਰੁਪਏ ਦੇ ਕਰਜੇ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਉਨ•ਾਂ ਕਿਹਾ ਕਿ ਭਾਵੇਂ ਸਾਡੇ ਕਿਸਾਨ ਸਖਤ ਮਿਹਨਤ ਕਰਕੇ ਫਸਲਾਂ ਦਾ ਉਤਪਾਦਨ ਕਰ ਰਹੇ ਹਨ ਲੇਕਿਨ ਨਿਤਾਪ੍ਰਤੀ ਵਧ ਰਹੇ ਕਰਜੇ ਦੇ ਬੋਝ ਤੋਂ ਮੁਕਤ ਹੋਣ ਲਈ ਸਾਨੂੰ ਖੇਤੀ ਖਰਚੇ ਘਟਾਉਣੇ ਪੈਣਗੇ ਅਤੇ ਸਹਾਇਕ ਧੰਦੇ ਅਪਨਾਉਣੇ ਪੈਣਗੇ । ਪੰਜਾਬ ਦੇ 148 ਬਲਾਕਾਂ ਵਿਚੋਂ 110 ਬਲਾਕਾਂ ਵਿਚ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਤੇ ਚਿੰਤਾ ਪ੍ਰਗਟ ਕਰਦਿਆਂ ਉਨ•ਾਂ ਕਿਹਾ ਕਿ ਸਾਨੂੰ ਝੋਨੇ ਹੇਠੋਂ ਰਕਬਾ ਘਟਾ ਕੇ ਖੇਤੀ ਵੰਨ ਸੁਵੰਨਤਾ ਅਪਨਾਉਣ ਦੀ ਲੋੜ ਹੈ । ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਦੀ ਤਾਕੀਦ ਕਰਦਿਆਂ ਉਨ•ਾਂ ਇਸ ਨੂੰ ਖੇਤ ਵਿਚ ਹੀ ਵਾਹੁੰਣ ਦੀ ਸਿਫਾਰਸ਼ ਕੀਤੀ । ਖੇਤੀ ਸਾਹਿਤ ਨੂੰ ਪੜ• ਕੇ ਵਿਗਿਆਨਕ ਲੀਹਾਂ ਤੇ ਖੇਤੀਕਰਨ ਤੇ ਜ਼ੋਰ ਦਿੰਦਿਆਂ ਉਨ•ਾਂ ਨੇ ਪੀਏਯੂ  ਵਲੋਂ ਛਪਦੇ ਮਹੀਨਾ ਵਾਰ ਮੈਗਜ਼ੀਨ 'ਚੰਗੀ ਖੇਤੀ' ਅਤੇ 'ਪ੍ਰੋਗਰੈਸਿਵ ਫਾਰਮਿੰਗ' ਦੇ ਜੀਵਨ ਮੈਂਬਰ ਬਣਨ ਲਈ ਕਿਹਾ ।
ਇਸ ਮੌਕੇ ਡਾ:ਪੰਕਜ ਰਾਠੌਰ, ਡਾਇਰੈਕਟਰ, ਖੇਤਰੀ ਖੋਜ ਕੇਂਦਰ, ਫਰੀਦਕੋਟ ਨੇ ਕਿਸਾਨ ਦਿਵਸ ਵਿਚ ਸ਼ਿਰਕਤ ਕਰ ਰਹੇ ਪਤਵੰਤਿਆਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ । ਯੂਨੀਵਰਸਿਟੀ ਦੇ ਵੱਖੋ ਵੱਖ ਵਿਭਾਗਾਂ ਵੱਲੋਂ ਖੇਤ ਪ੍ਰਦਰਸਨੀਆਂ ਅਤੇ ਨੁਮਾਇਸਾਂ ਲਗਾ ਕੇ ਕਿਸਾਨ ਦਿਵਸ ਵਿਚ ਸਿਰਕਤ ਕਰ ਰਹੇ ਕਿਸਾਨਾਂ ਨੂੰ ਪੀਏਯੂ ਵੱਲੋਂ ਵਿਕਸਤ ਕੀਤੀਆਂ ਨਵੀਆਂ ਤਕਨਾਲੋਜੀਆਂ ਬਾਰੇ ਜਾਣੂੰ ਕਰਵਾਇਆ ਗਿਆ। ਕਿਸਾਨਾਂ ਨੇ ਖੇਤੀ ਸਾਹਿਤ, ਬੀਜ, ਫਲਦਾਰ ਬੂਟੇ ਅਤੇ ਹੋਰ ਸਾਜੋ ਸਾਮਾਨ ਦੀ ਖਰੀਦੋ ਫਰੋਖਤ ਕੀਤੀ, ਖੇਤੀ ਨੂੰ ਦਰਪੇਸ ਸਮਸਿਆਵਾਂ ਮਾਹਿਰਾਂ ਨਾਲ ਸਾਂਝੀਆਂ ਕੀਤੀਆਂ ਜਿਨ•ਾਂ ਦੇ ਮਾਹਿਰਾਂ ਵਲੋਂ ਸੁਯੋਗ ਹੱਲ ਸੁਝਾਏ ਗਏ।

No comments: