Thursday, February 09, 2017

PAU ਵਿਖੇ ਸਪਨਾ ਮੈਂਬਰਾਂ ਲਈ ਸਿਖਲਾਈ ਕੈਂਪ

Thu, Feb 9, 2017 at 5:36 PM
ਬੀਜ ਉਤਪਾਦਕ ਅਤੇ ਨਰਸਰੀ ਗਰੋਅਰਜ਼ ਐਸ਼ੋਸੀਏਸ਼ਨ ਹੈ-ਸਪਨਾ 
ਲੁਧਿਆਣਾ:: 9 ਫਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਬੀਜ ਉਤਪਾਦਕ ਅਤੇ ਨਰਸਰੀ ਗਰੋਅਰਜ਼ ਐਸ਼ੋਸੀਏਸ਼ਨ (ਸਪਨਾ) ਦਾ ਮਹੀਨੇਵਾਰ ਖੇਤੀ ਸਿਖਲਾਈ ਕੈਂਪ ਡਾ.ਰਾਜਿੰਦਰ ਸਿੰਘ ਸਿੱਧੂ ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ 9 ਫਰਵਰੀ ਨੂੰ (ਵੀਰਵਾਰ) ਕੈਰੋਂ ਕਿਸਾਨ ਘਰ ਵਿਖੇ ਅਯੋਜਿਤ ਕੀਤਾ ਗਿਆ। ਡਾ. ਤੇਜਿੰਦਰ ਸਿੰਘ ਰਿਆੜ, ਕੋਆਰਡੀਨੇਟਰ ਸਪਨਾ ਨੇ ਦੱਸਿਆ ਕਿ ਇਸ ਸਿਖਲਾਈ ਕੈਂਪ ਵਿੱਚ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਤੋਂ ਆਏ ਮਾਹਿਰ ਡਾ. ਤੇਜਿੰਦਰ ਸਿੰਘ ਬੈਂਸ ਨੇ ਦਾਲਾਂ ਦੇ ਬੀਜ ਉਤਪਾਦਨ ਬਾਰੇ ਜਾਣਕਾਰੀ ਸਾਂਝੀ  ਕੀਤੀ।ਪੌਦ ਸੁਰੱਖਿਆ ਵਿਭਾਗ ਤੋਂ ਡਾ. ਅਮਰਜੀਤ ਸਿੰਘ ਨੇ ਹਾੜੀ ਦੀਆਂ ਫਸਲਾਂ ਵਿਚ ਬੀਮਾਰੀਆਂ ਦੀ ਰੋਕਥਾਮ ਬਾਰੇ ਨੁਕਤੇ ਸਾਂਝੇ ਕੀਤੇ। ਡਾ. ਤੇਜਿੰਦਰ ਸਿੰਘ ਰਿਆੜ ਨੇ ਦਸਿਆ ਕਿ ਕਿਸਾਨ ਮੈਂਬਰ ਯੂਨੀਵਰਸਿਟੀ ਦਾ ਵੱਖ-2 ਫਸਲਾਂ ਦਾ ਬੀਜ ਅਤੇ ਖੇਤੀ ਸਾਹਿਤ ਹੋਰ ਕਿਸਾਨਾਂ ਤੱਕ ਪਹੁੰਚਾਉਣ ਵਿਚ ਮਦਦ ਕਰ ਰਹੇ ਹਨ।ਅੰਤ ਵਿਚ ਸਪਨਾ ਦੇ ਪ੍ਰਧਾਨ ਸ਼੍ਰੀ ਪਵਿੱਤਰ ਪਾਲ ਸਿੰਘ ਪਾਂਗਲੀ ਨੇ ਆਏ ਹੋਏ ਵਿਸ਼ਾ ਮਾਹਿਰਾਂ ਅਤੇ ਸਪਨਾ ਮੈਂਬਰਾਂ ਦਾ ਧੰਨਵਾਦ ਕੀਤਾ।

No comments: