Tuesday, February 28, 2017

PAU ਦੇ ਖੇਤੀਬਾੜੀ ਕਾਲਜ ਦੀ ਅਲੂਮਨੀ ਮੀਟ 2 ਮਾਰਚ ਨੂੰ


Tue, Feb 28, 2017 at 5:21 PM
ਪ੍ਰਧਾਨਗੀ HAU ਦੇ ਸਾਬਕਾ ਵਾਈਸ ਚਾਂਸਲਰ ਡਾ. ਡੀ ਆਰ ਭੁੰਬਲਾ ਵੱਲੋਂ 
ਲੁਧਿਆਣਾ: 28 ਫ਼ਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਦੀ ਅਲੂਮਨੀ ਮੀਟ 2-3 ਮਾਰਚ, 2017 ਨੂੰ ਹੋਣ ਜਾ ਰਹੀ ਹੈ ਜਿਸ ਵਿੱਚ ਦੇਸ਼ ਭਰ ਤੋਂ ਕਾਲਜ ਦੇ ਪੁਰਾਣੇ ਵਿਦਿਆਰਥੀ ਹਿੱਸਾ ਲੈਣਗੇ। ਇਸ ਅਲੂਮਨੀ ਮੀਟ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਸਾਬਕਾ ਵਾਈਸ ਚਾਂਸਲਰ ਡਾ. ਡੀ ਆਰ ਭੁੰਬਲਾ ਦੁਆਰਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ. ਜੀ ਐਸ ਕਾਲਕਟ, ਸੈਂਟਰਲ ਯੂਨੀਵਰਸਿਟੀ ਪੰਜਾਬ, ਬਠਿੰਡਾ ਦੇ ਚਾਂਸਲਰ ਡਾ ਐਸ ਐਸ ਜੌਹਲ, ਭਾਰਤੀ ਜੰਗਲਾਤ ਖੋਜ ਅਤੇ ਸਿੱਖਿਆ ਕੌਂਸਲ ਦੇ ਸਾਬਕਾ ਨਿਰਦੇਸ਼ਕ ਜਨਰਲ ਡਾ. ਅਸ਼ਵਨੀ ਕੁਮਾਰ ਅਤੇ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਵੀ ਇਸ ਅਲੂਮਨੀ ਮੀਟ ਵਿੱਚ ਸ਼ਾਮਲ ਹੋਣਗੇ। 
ਖੇਤੀਬਾੜੀ ਕਾਲਜ ਦੇ ਡੀਨ ਅਤੇ ਅਲੂਮਨੀ ਸੰਸਥਾ ਦੇ ਪ੍ਰਧਾਨ ਡਾ. ਐਸ ਐਸ ਧਾਲੀਵਾਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਅਲੂਮਨੀ ਮੀਟ ਦੌਰਾਨ ਪੀਏਯੂ ਵਿਦਿਆਰਥੀਆਂ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਅਤੇ ਖੇਡਾਂ ਦੀ ਪੇਸ਼ਕਾਰੀ ਕਰਵਾਈ ਜਾਵੇਗੀ ਅਤੇ ਨਾਲ ਹੀ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਸੀਨੀਅਰ ਪੀਏਯੂ ਦੇ ਮਾਹਰ ਵਿਗਿਆਨੀਆਂ ਵੱਲੋਂ ਖੇਤੀਬਾੜੀ ਦੇ ਭਿੰਨ-ਭਿੰਨ ਪੱਖਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ । ਸੀਨੀਅਰ ਪਲਾਂਟ ਬਰੀਡਰ ਡਾ. ਨਵਤੇਜ ਬੈਂਸ 'ਫ਼ਸਲ ਸੁਧਾਰ', ਅਪਰ ਨਿਰਦੇਸ਼ਕ ਖੋਜ ਡਾ. ਐਸ ਐਸ ਕੁੱਕਲ 'ਕੁਦਰਤੀ ਸੋਮਾ ਪ੍ਰਬੰਧ', ਸਾਬਕਾ ਮੁਖੀ, ਫਾਰਮ ਮਸ਼ੀਨਰੀ ਪਾਵਰ ਇੰਜਨੀਅਰਿੰਗ ਜੀ ਐਸ ਮਨੇਸ 'ਫਾਰਮ ਮਸ਼ੀਨਰੀ' ਅਤੇ ਫੂਡ ਸਾਇੰਸ ਅਤੇ ਤਕਨਾਲੋਜੀ ਦੇ ਮੁਖੀ ਡਾ. ਅਮਰਜੀਤ ਕੌਰ 'ਭੋਜਨ ਉਦਯੋਗ ਅਤੇ ਪ੍ਰੋਸੈਸਿੰਗ' ਉਤੇ ਆਪਣੇ ਵਿਚਾਰ ਪੇਸ਼ ਕਰਨਗੇ।

No comments: