Thursday, February 16, 2017

ਪੰਥਕ ਦਲ ਦੇ ਉਮੀਦੁਆਰ ਰਵਿੰਦਰ ਕੋਹਲੀ ਨੇ ਮਾਰੀ ਪਲਟੀ

Thu, Feb 16, 2017 at 6:17 PM
ਹੁਣ ਅਕਾਲੀ ਦਲ ਦਾ ਕਰੇਗਾ ਪਰਚਾਰ
ਸਰਨਾ ਗਰੁੱਪ ਦੇ ਕੇਵਲ ਸਿੰਘ ਵੱਲੋਂ ਵੀ ਪਾਰਟੀ ਛੱਡ ਅਕਾਲੀ ਦਲ ਦਾ ਸਮਰਥਨ
ਨਵੀਂ ਦਿੱਲੀ: 17 ਫਰਵਰੀ 2017: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ): 
ਦਿੱਲੀ ਵਿਚ ਹੋਣ ਵਾਲੀਆਂ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਜਿਊਂ  ਜਿਊਂ ਨੇੜੇ ਆਉਂਦੀਆਂ ਜਾ ਰਹੀਆਂ ਹਨ ਉਸੇ ਰਫਤਾਰ ਨਾਲ ਹੀ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਬਦਲਦੇ ਰੰਗ  ਦਿੱਤੇ ਹਨ। ਇਸ ਧਾਰਮਿਕ ਚੋਣ ਜੰਗ ਵਿੱਚ ਵੀ ਅਲਟਮ ਪਲਟਮ ਦੀ ਖੇਡ ਚਾਲੂ ਹੋ ਗਈ ਹੈ । ਇਸੇ ਲੜੀ ਵਿਚ ਬੀਤੇ ਦਿਨ ਮਾਡਲ ਟਾਉਨ ਇਲਾਕੇ ਤੋਂ ਪੰਥਕ ਦਲ ਦੇ ਉਮੀਦਵਾਰ ਰਵਿੰਦਰ ਕੋਹਲੀ ਪੰਥਕ ਦਲ ਨੂੰ ਅਲਵਿਦਾ ਕਹਿੰਦੇ ਹੋਏ ਹੁਣ ਅਕਾਲੀ ਦਲ ਦੇ ਕੈਪਟਨ ਇੰਦਰਪ੍ਰੀਤ ਸਿੰਘ ਦੇ ਹੱਕ ਵਿਚ ਚੋਣ ਪਰਚਾਰ ਕਰਨਗੇ।
ਕੋਹਲੀ ਨੇ ਪ੍ਰੈਸ ਨਾਲ ਗਲਬਾਤ ਕਰਦੇ ਕਿਹਾ ਕਿ ਉਹ ਪੰਥਕ ਦਲ ਨਾਲ ਸੇਵਾ ਕਰਨ ਵਾਸਤੇ ਜੁੜੇ ਸਨ ਪਰ ਇਥੇ ਵੀ ਨੇਤਾ ਅਪਣੀ ਚੋਧਰਾਹਟ ਛੱਡਣ ਨੂੰ ਤਿਆਰ ਨਹੀ ਹਨ ਤੇ ਦੂਜੇ ਬੰਦਿਆਂ ਨੂੰ ਪਿੱਛੇ ਕਰਨ ਦਾ ਕੋਈ ਮੌਕਾ ਨਹੀ ਛੱਡਦੇ। ਹੋਰ ਵੀ ਕਈ ਕਾਰਨਾਂ ਕਰਕੇ ਉਨ੍ਹਾਂ ਨੇ ਪੰਥਕ ਦਲ ਨੂੰ ਛੱਡ ਕੇ ਅਕਾਲੀ ਦਲ ਨਾਲ ਜੁੜ ਕੇ ਉਨ੍ਹਾਂ ਦੇ ਉਮੀਦੁਆਰ ਕੈਪਟਨ ਦੇ ਹੱਕ ਵੀ ਪਰਚਾਰ ਕਰਨ ਦਾ ਫੈਸਲਾ ਕੀਤਾ ਹੈ।
ਇਸ ਦੇ ਨਾਲ ਹੀ ਰਣਜੀਤ ਵਿਹਾਰ ਗੁਰਦੁਆਰਾ ਸਿੰਘ ਸਭਾ ਅਤੇ ਸਰਨਾ ਦਲ ਦੀ ਯੂਥ ਵਿੰਗ ਚੰਦਰ ਵਿਹਾਰ ਦੇ ਪ੍ਰਧਾਨ ਕੇਵਲ ਸਿੰਘ ਨੇ ਸਰਨਾ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦੇ ਨਿਸ਼ਾਨ ਸਿੰਘ ਮਾਨ ਦੇ ਹੱਕ ਵਿਚ ਪਰਚਾਰ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਦੋਨਾਂ ਨੂੰ ਦਿੱਲੀ ਪਾਰਟੀ ਦੇ ਪ੍ਰਧਾਨ ਅਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੀਕੇ ਵਲੋਂ ਸਿਰੋਪਾਓ ਪਾ ਕੇ ਜੀ ਆਇਆ ਆਖਿਆ ਗਿਆ।


No comments: