Sunday, February 26, 2017

ਡਾ. ਪ੍ਰੀਤੀ ਮਦਾਨ ਨੇ ਦੱਸੇ ਬਜ਼ੁਰਗਾਂ ਨੂੰ ਚੰਗੀ ਸਿਹਤ ਦੇ ਗੁਰ

ਸੀਨੀਅਰ ਸਿਟੀਜ਼ਨ ਹੋਮ ਦੀ ਮੀਟਿੰਗ ਵਿੱਚ ਜਾਗੀਆਂ ਨਵੀਆਂ ਉਮੀਦਾਂ 
ਲੁਧਿਆਣਾ: 26 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):: For More Pics Please Click Here
ਅੱਜ ਉਹਨਾਂ ਲੋਕਾਂ ਨਾਲ ਇੱਕ ਖਾਸ ਮੁਲਾਕਾਤ ਹੋਈ ਜਿਹੜੇ ਆਪਣੀ ਸਾਰੀ ਜ਼ਿੰਦਗੀ ਆਪਣੇ ਪਰਿਵਾਰ ਅਤੇ ਸਮਾਜ ਨੂੰ ਮਜ਼ਬੂਤ ਬਣਾਉਣ ਵਿੱਚ ਲਗਾ ਦੇਂਦੇ ਹਨ ਪਰ ਜਦੋਂ ਖੁਦ ਆਪਣੀ ਜ਼ਿੰਦਗੀ ਦੀ ਸ਼ਾਮ ਆਉਂਦੀ ਹੈ ਤਾਂ ਹਿੱਸੇ ਆਉਂਦੀ ਹੈ ਨਿਰਾਸ਼ਾ, ਉਦਾਸੀ, ਬੇਬਸੀ ਅਤੇ ਇਕੱਲਤਾ। ਕੱਲ੍ਹ ਤੱਕ ਜਿਹੜੇ ਆਪਣੇ ਸਨ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਉਹਨਾਂ ਬਜ਼ੁਰਗਾਂ ਕੋਲ ਬੈਠਣ ਦਾ ਜਿਹਨਾਂ ਨੇ ਆਪਣਾ ਸਭ ਕੁਝ ਆਪਣੀ ਔਲਾਦ ਨੂੰ ਮਜ਼ਬੂਤ ਪੈਰਾਂ ਉੱਤੇ ਖੜਾ ਕਰਨ ਲਈ ਦਾਅ ਉੱਤੇ ਲਗਾ ਦਿੱਤਾ ਹੁੰਦਾ ਹੈ। ਇਸ ਸਭ ਕੁਝ ਦੇ ਬਾਵਜੂਦ ਇਹ ਹਿੰਮਤ ਨਹੀਂ ਹਾਰਦੇ। ਕੋਈ ਪੁੱਛ ਵੀ ਲਵੇ ਤਾਂ ਆਖਦੇ ਹਨ--ਅਭੀ ਤੋਂ ਮੈਂ ਜਵਾਨ ਹੂੰ।  ਹਾਲਾਂਕਿ ਦਿਲ ਨੂੰ ਪਤਾ ਹੁੰਦਾ ਹੈ--ਕਿ ਕਾਰਵਾਂ ਗੁਜ਼ਰ ਗਿਆ--ਗੁਬਾਰ ਦੇਖਤੇ ਰਹੇ--ਪਰ ਸਾਰੀ ਉਮਰ ਦਿਲ ਦੀ ਗੱਲ ਸੁਣਨ ਵਾਲੇ ਇਹ ਲੋਕ ਜ਼ਿੰਦਗੀ ਦੀ ਸ਼ਾਮ ਵਿੱਚ ਆ ਕੇ ਦਿਲ ਦੀ ਇੱਕ ਨਹੀਂ ਸੁਣਦੇ। ਯਾਦਾਂ ਅਤੇ ਉਮੀਦਾਂ ਦੇ ਸਹਾਰੇ  ਇਹਨਾਂ ਸਾਰਿਆਂ ਨਾਲ ਮੁਲਾਕਾਤ ਕਰਾਈ ਐਮ ਐਸ ਭਾਟੀਆ ਹੁਰਾਂ ਨੇ ਅਤੇ ਇਸ ਮੁਲਾਕਾਤ ਦੌਰਾਨ ਇੱਕ ਖਾਸ ਪ੍ਰਾਪਤੀ ਹੋਈ ਡਾਕਟਰ ਪ੍ਰੀਤੀ ਮਦਾਨ ਦੀਆਂ ਸਿੱਧੀਆਂ ਸਿੱਧੀਆਂ ਗੱਲਾਂ ਸੁਣਕੇ।    For More Pics Please Click Here
ਇਸ ਮੀਟਿੰਗ ਦੇ ਦੋ ਖਾਸ ਮਹਿਮਾਨਾਂ ਵਿੱਚ ਇੱਕ ਨਾਮ ਡਾਕਟਰ ਪ੍ਰੀਤੀ ਮਦਾਨ ਵੀ ਸੀ। ਡਾਕਟਰ ਪ੍ਰੀਤੀ  ਮਦਾਨ ਨੇ ਨੇ ਇਹਨਾਂ ਬਜ਼ੁਰਗਾਂ ਨੂੰ ਸਿਹਤਮੰਦ ਜ਼ਿੰਦਗੀ ਦੇ ਗੁਰ ਬੜੀ ਸਿੱਧੀ ਸਾਧੀ ਭਾਸ਼ਾ ਵਿੱਚ ਦੱਸੇ। ਗੋਡਿਆਂ ਨੂੰ ਬਿਨਾ ਅਪ੍ਰੇਸ਼ਨ ਕਰਾਏ ਕਿਵੇਂ ਮਜ਼ਬੂਤ ਬਣਾਉਣਾ ਹੈ ਇਸਦੀਆਂ ਡੂੰਘੀਆਂ ਘੁੰਡੀਆਂ ਸਾਦਗੀ ਨਾਲ ਦੱਸੀਆਂ। ਮੋਢਿਆਂ ਨੂੰ ਕਿਵੇਂ ਠੀਕ ਰੱਖਣਾ ਹੈ ਅਤੇ ਰੀੜ  ਦੀ ਹੱਡੀ ਕਿਸ ਤਰਾਂ ਠੀਕ ਰਹੇਗੀ ਇਸਦੀ ਜਾਚ ਸਿਖਾਈ। ਸਰਵਾਈਕਲ ਪੇਨ ਤੋਂ ਕਿਵੇਂ ਬਚਣਾ ਹੈ ਇਸਦਾ ਤਰੀਕਾ ਦੱਸਿਆ। 
ਡਾਕਟਰ ਪ੍ਰੀਤੀ ਮਦਾਨ ਨੇ ਜ਼ੋਰ ਦਿੱਤਾ  ਰੈਗੂਲਰ ਸਵਿੰਮਿੰਗ ਕੀਤੀ ਜਾਵੇ, ਜਾਂ ਫੇਰ ਸਾਈਕਲ ਚਲਾਇਆ ਜਾਵੇ ਅਤੇ ਅੱਧੇ ਪੌਣੇ ਘੰਟੇ ਦੀਆਂ ਵਰਜਸ਼ਾਂ  ਕੀਤੀਆਂ ਜਾਣ ਤਾਂ ਬੁਢਾਪੇ ਦੌਰਾਨ ਘੇਰਨ ਵਾਲੀਆਂ ਸਾਰੀਆਂ ਮੁਸੀਬਤਾਂ ਤੋਂ ਸਹਿਜੇ ਹੀ ਬਚਿਆ ਜਾ ਸਕਦਾ ਹੈ। ਦਿਲਚਸਪ ਗੱਲ ਹੈ ਕਿ ਇਹ ਸਭ ਕੁਝ ਦੱਸਦਿਆਂ ਉਹਨਾਂ ਮਨੁੱਖੀ ਸਰੀਰ ਦੇ ਕਈ ਡੂੰਘੇ ਡਾਕਟਰੀ ਰਾਜ ਵੀ ਦੱਸੇ ਜਿਹਨਾਂ ਦਾ ਪਤਾ ਸਾਨੂੰ ਸਭਨਾਂ ਨੂੰ ਹੋਣਾ ਬਹੁਤ ਜ਼ਰੂਰੀ ਵੀ ਹੈ।   For More Pics Please Click Here

No comments: