Tuesday, February 28, 2017

ਨਾਟ-ਕਰਮੀ ਮੱਖਣ ਕ੍ਰਾਂਤੀ ਦੀ ਸੜਕ ਹਾਦਸੇ ਵਿਚ ਬੇਵਕਤੀ ਮੌਤ


ਅਸਹਿ ਵਿਛੌੜਾ 'ਤੇ ਨਾਟਕਰਮੀਆਂ ਵਿੱਚ ਸੋਗ ਦੀ ਲਹਿਰ 
ਚੰਡੀਗੜ੍ਹ//ਲੁਧਿਆਣਾ:: 27 ਫਰਵਰੀ 2017: (ਪੰਜਾਬ ਸਕਰੀਨ ਬਿਊਰੋ)::

ਸੜਕ ਹਾਦਸੇ ਨੇ ਇੱਕ ਹੋਰ ਜਾਨ ਲੈ ਲਈ।  ਇੱਕ ਹੋਰ ਹੀਰਾ ਸਾਥੋਂ ਹਮੇਸ਼ਾਂ ਲਈ ਖੁਸ ਗਿਆ। ਵਿਕਾਸ ਦੇ ਦਾਅਵਿਆਂ ਵਿੱਚ ਸੜਕੀ ਹਾਦਸਿਆਂ ਨੂੰ ਨੱਥ ਪਾਉਣ ਦਾ ਉਪਰਾਲਾ ਅਜੇ ਤੱਕ ਇੱਕ ਸੁਪਨਾ ਬਣਿਆ ਹੋਇਆ ਹੈ। 

ਇਸ ਵਾਰ ਮਿਲਣਸਾਰ ਅਤੇ ਸਿਰੜੀ ਨਾਟ-ਕਰਮੀ ਮੱਖਣ ਕ੍ਰਾਂਤੀ ਭਿਆਨਕ ਸੜਕ ਹਾਦਸੇ ਵਿਚ ਵਿਛੋੜਾ ਦੇ ਗਏ ਹਨ। ਇਸ ਦੁਖਦਾਈ ਵਿੱਚੋਂਦੇ ਸੀ ਖਬਰ ਸਭ ਤੋਂ ਪਹਿਲਾ ਪ੍ਰਦੀਪ ਸ਼ਰਮਾ ਹੁਰਾਂ ਨੇ ਦਿੱਤੀ। ਫਿਰ ਰੂਪੋਵਾਲੀ ਜੀ ਦੇ ਪ੍ਰੋਫ਼ਾਈਲ ਅਤੇ ਅਮੋਲਕ ਸਿੰਘ ਹੁਰਾਂ ਦੀ ਪੋਸਟ ਤੋਂ ਇਸਦੀ ਪੁਸ਼ਟੀ ਕੀਤੀ। ਪੁਸ਼ਟੀ ਕਰਕੇ ਵੀ ਯਕੀਨ ਨਹੀਂ ਹੋਇਆ। ਪੰਜਾਬ ਇਪਟਾ ਦੇ ਜਨਲਰ ਸਕੱਤਰ ਸੰਜੀਵਨ ਸਿੰਘ ਨੇ ਵੀ ਇਸ ਬਾਰੇ ਆਪਣੀ ਸ਼ਰਧਾਂਜਲੀ ਭੇਜੀ। ਅਜੇ ਵੀ ਮਨ ਵਿੱਚ ਆਉਂਦਾ ਹੈ ਕਿ ਕਾਸ਼ ਇਹ ਖਬਰ ਗਲਤ ਹੋਵੇ। ਸੰਜੀਵਨ ਹੁਰਾਂ ਨੇ ਕਿਹਾ ਕਿ ਉਨਾਂ ਦੇ ਬੇਵਕਤੀ ਅਤੇ ਅਸਹਿ ਵਿਛੌੜੇ ਨਾਲ ਪੰਜਾਬ ਦੇ ਰੰਗਮੰਚ ਦੇ ਖੇਤਰ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਮੱਖਣ ਕ੍ਰਾਂਤੀ ਆਪਣੇ ਪ੍ਰੀਵਾਰ ਸਮੇਤ ਤਕਰੀਬਨ ਤਿੰਨ ਦਹਾਕਿਆਂ ਤੋਂ ਪ੍ਰਗਤੀ ਕਲਾ ਕੇਂਦਰ ਲਾਧੜਾਂ ਨਾਟ-ਮੰਡਲੀ ਰਾਹੀਂ ਪੰਜਾਬ ਭਰ ਵਿਚ ਨਾਟਕਾਂ ਰਾਹੀਂ ਦੱਬੇ-ਕੁੱਚਲੇ ਵਰਗ ਲਈ ਆਪਣੇ ਹੱਕਾਂ ਲਈ ਜਾਗਰੁਕ ਕਰਦੇ ਆ ਰਹੇ ਸਨ। ਉਨਾਂ ਨਾਲ ਜਾਨ ਲੇਵਾ ਹਾਦਸਾ ਉਸ ਸਮੇ ਵਾਪਰਿਆ ਜਦ ਉਹ ਆਪਣੇ ਵੱਡੇ ਭਰਾ ਰੰਗਕਰਮੀ ਸੋਢੀ ਰਾਣਾ ਨਾਲ ਰੰਗਮੰਚੀ ਸਰਗਰਮੀਆਂ ਬਾਰੇ ਖੰਨਾ ਨੇੜੇ ਇੱਕ ਮੀਟਿੰਗ ਕਰਕੇ ਵਾਪਿਸ ਮੁੜ ਰਹੇ ਸਨ। ਸਭਕੁਝ ਬੜਾ ਖੁਸ਼ੀਆਂ ਭਰਿਆ ਸੀ। ਅਚਾਨਕ ਇਸ ਹਾਦਸੇ ਨੇ ਸਭਕੁਝ ਗਮਾਂ ਵਿੱਚ ਬਦਲ ਦਿੱਤਾ। ਇਹ ਜਾਣਕਾਰੀ ਇਪਟਾ, ਪੰਜਾਬ ਦੇ ਪ੍ਰਧਾਨ ਇੰਦਰਜੀਤ ਰੂਪੋਵਾਲੀ ਅਤੇ ਜਨਰਲ ਸੱਕਤਰ ਸੰਜੀਵਨ ਸਿੰਘ ਨੇ ਦਿੱਤੀ।
ਇਪਟਾ ਦੇ ਕਾਰਕੁੰਨ ਜਗਦੀਸ਼ ਖੰਨਾ, ਦਰਬਾਰਾ ਸਿੰਘ, ਹਰਜੀਤ ਕੈਂਥ, ਪ੍ਰਦੀਪ ਸ਼ਰਮਾ, ਸਵੈਰਾਜ ਸੰਧੂ, ਅਮਨ ਭੋਗਲ, ਵਿੱਕੀ ਮਹੇਸ਼ਰੀ, ਡਾ. ਸੁਰੇਸ਼ ਮਹਿਤਾ, ਰਾਬਿੰਦਰ ਸਿੰਘ ਰੱਬੀ, ਬਲਬੀਰ ਮੂਦਲ, ਜਤਿੰਦਰ ਜਿੰਦ, ਸਰਘੀ ਕਲਾ ਕੇਂਦਰ ਦੇ ਰੰਗਕਰਮੀਆਂ ਰੰਜੀਵਨ ਸਿੰਘ, ਸੈਵੀ ਸਤਵਿੰਦਰ ਕੌਰ, ਸੰਜੀਵ ਦੀਵਾਨ, ਮਨੀ ਸਭਰਵਾਲ,ਗੁਰਪ੍ਰੀਤ ਧਾਲੀਵਾਲ ਅਤੇ ਰਿੱਤੂਰਾਗ ਕੌਰ ਨੇ ਮੱਖਣ ਕ੍ਰਾਂਤੀ ਦੇ ਵੱਡੇ ਭਰਾ ਨਾਟ-ਕਰਮੀ ਸੋਢੀ ਰਾਣਾ ਅਤੇ ਦੁੱਖੀ ਪ੍ਰੀਵਾਰ ਦੇ ਗਮ ਵਿਚ ਸ਼ਰੀਕ ਹੁੰਦੇ ਕਿਹਾ ਕਿ ਮੱਖਣ ਕ੍ਰਾਂਤੀ ਬੇਬਾਕ ਅਤੇ ਦਲੇਰ ਰੰਗਕਰਮੀ ਸਨ।ਅਤੇ ਅੰਤ ਸਾਹਾਂ ਤੱਕ ਨਾਟਕ ਦੇ ਖੇਤਰ ਵਿਚ ਸਰਗਰਮ ਰਹੇ।                                                          

No comments: