Sunday, February 05, 2017

ਪੰਜਾਬ ਵਿਚ ਲਿਪ ਤੇ ਆਪ ਗਠਬੰਧਨ ਦੀ ਸਰਕਾਰ ਬਣਨੀ ਤੈਅ-ਸੀਵੀਆ

Sun, Feb 5, 2017 at 3:59 PM
ਸੀਵੀਆ ਨੇ ਹਲਕੇ ਦੇ ਸਮੂਹ ਵੋਟਰਾਂ ਤੇ ਸਮਰਥਕਾਂ ਨੂੰ ਦਿੱਤੀ ਵਧਾਈ
ਲੁਧਿਆਣਾ: 5 ਫਰਵਰੀ 2017: (ਪੰਜਾਬ ਸਕਰੀਨ ਬਿਊਰੋ): For more pics please click here
ਵਿਧਾਨ ਸਭਾ ਹਲਕਾ ਉੱਤਰੀ ਤੋਂ ਲੋਕ ਇਨਸਾਫ਼ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਰਣਧੀਰ ਸਿੰਘ ਸੀਵੀਆ ਨੇ ਸ਼ਾਂਤੀ ਪੂਰਵਕ ਹੋਈਆਂ ਚੋਣਾਂ ਦੀ ਹਲਕੇ ਦੇ ਸਮੂਹ ਵੋਟਰਾਂ ਤੇ ਸਮਰਥਕਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਹਲਕਾ ਉੱਤਰੀ ਦੇ ਲੋਕਾਂ ਦੇ ਰਿਣੀ ਰਹਿਣਗੇ, ਜਿਹਨਾਂ ਨੇ ਮੇਰੀ ਚੋਣ ਮੁਹਿੰਮ ਦੌਰਾਨ ਦਿਨ ਰਾਤ ਇਕ ਕਰਕੇ ਲੋਕਾਂ ਦੇ ਘਰ-ਘਰ ਪਹੁੰਚ ਕਰਕੇ ਲਿਪ ਤੇ ਆਪ ਗਠਬੰਧਨ ਦੀਆਂ ਨੀਤੀਆਂ ਤੋਂ ਜਾਣੂ ਕਰਵਾ ਕੇ ਵੋਟ ਪਾਉਣ ਦੀ ਅਪੀਲ ਕੀਤੀ। ਜਿਹਨਾਂ ਨੇ ਮੇਰੇ ਤੇ ਮੇਰੇ ਸਾਥੀਆਂ ਦੀ ਅਪੀਲ ਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਵਿਸ਼ਵਾਸ ਰੱਖਦੇ ਹੋਏ ਸਵੇਰ ਤੋਂ ਹੀ ਲਾਈਨਾਂ ਵਿਚ ਖੜੇ ਹੋ ਕੇ ਆਪਸੀ ਭਾਈਚਾਰੇ ਦਾ ਸਬੂਤ ਦਿੰਦੇ ਹੋਏ ਪੋਲਿੰਗ ਸਟੇਸ਼ਨਾਂ ਤੇ ਜਾ ਕੇ 68.94 ਪ੍ਰਤੀਸ਼ਤ ਵੋਟ ਪੋਲ ਕੀਤੀ, ਜੋ ਹਲਕੇ 2012 ਦੀ ਵਿਧਾਨ ਸਭਾ ਚੋਣ ਦੇ ਮੁਕਾਬਲੇ ਵੱਧ ਹੈ।  For more pics please click here
ਉਹਨਾਂ ਨੇ ਕਿਹਾ ਕਿ ਹਲਕਾ ਉੱਤਰੀ ਤੋਂ ਵੱਧ ਵੋਟਾਂ ਦੀ ਪੋਲਿੰਗ ਇਸ ਗੱਲ ਦਾ ਪ੍ਰਤੀਕ ਹੈ, ਕਿ ਹਲਕੇ ਦੇ ਲੋਕ ਅਕਾਲੀ ਭਾਜਪਾ ਗਠਬੰਧਨ ਸਰਕਾਰ ਤੇ ਹਲਕੇ ਦੇ ਮੌਜੂਦਾ ਵਿਧਾਇਕ ਦੀਆਂ ਨੀਤੀਆਂ ਤੋਂ ਨਿਰਾਸ਼ ਸਨ ਤੇ ਉਹ ਤੀਸਰੇ ਬਦਲ ਨੂੰ ਲਿਆਉਣ ਲਈ ਇਸ ਦਿਨ ਤਾ ਇੰਤਜ਼ਾਰ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ 11 ਮਾਰਚ ਨੂੰ ਲਿਪ ਤੇ ਆਪ ਗਠਬੰਧਨ ਦੀ ਸਰਕਾਰ ਬਣਨ ਤੇ ਉਹ ਹਲਕਾ ਉੱਤਰੀ ਦੇ ਵਿਕਾਸ ਲਈ ਪਹਿਲੇ ਦਿਨ ਤੋਂ ਹੀ ਕੰਮ ਸ਼ੁਰੂ ਕਰ ਦੇਣਗੇ। ਉਹਨਾਂ ਨੇ ਦਾਅਵਾ ਕੀਤਾ ਕਿ ਪੰਜਾਬ ਵਿਚ ਇਸ ਵਾਰ ਲਿਪ ਤੇ ਆਪ ਗਠਬੰਧਨ ਦੀ ਸਰਕਾਰ ਬਣਨੀ ਤੈਅ ਹੈ।
  For more pics please click here

No comments: