Tuesday, February 28, 2017

ਮੱਖਣ ਕ੍ਰਾਂਤੀ ਦੇ ਵਿਚਾਰਧਾਰਕ ਮਕਸਦ ਨੂੰ ਪੂਰਾ ਕਰਨਾ ਹੀ ਸੱਚੀ ਸ਼ਰਧਾਂਜਲੀ

ਲੁਧਿਆਣਾ ਅਤੇ ਲਾਂਡਰਾਂ ਵਿੱਚ ਹੋਈਆਂ ਸੋਗ ਬੈਠਕਾਂ 
ਲੁਧਿਆਣਾ:: 28 ਫਰਵਰੀ 2017: (ਪੰਜਾਬ ਸਕਰੀਨ ਬਿਊਰੋ):: For More Pics Please Click Here
ਮੱਖਣ ਕ੍ਰਾਂਤੀ ਹੁਣ ਸਾਡੇ ਦਰਮਿਆਨ ਨਹੀਂ ਰਿਹਾ। ਇੱਕ ਸੜਕ ਹਾਦਸੇ ਨੇ ਉਸਨੂੰ ਸਾਡੇ ਕੋਲੋਂ ਹਮੇਸ਼ਾਂ ਲਈ ਖੋਹ ਲਿਆ। ਇਸਦੇ ਬਾਵਜੂਦ ਲੱਗਦਾ ਹੈ ਕਿ ਉਹ ਸਾਡੇ ਨੇੜੇ ਤੇੜੇ ਹੀ ਹੈ। ਉਸਨੂੰ ਸ਼ਰਧਾਂਜਲੀ ਦੇਣ ਲਈ ਖੱਬੇ ਪੱਖੀ ਅਤੇ ਬਹੁਜਨ ਸਮਾਜ ਪਾਰਟੀ ਵਾਲੇ ਇੱਕੋ ਜਿਹੀ ਆਦਰ ਭਾਵਨਾ ਨਾਲ ਅੱਗੇ ਆਏ। ਉਹ ਇਪਟਾ ਦਾ ਇੱਕ ਸਮਰਪਿਤ ਕਾਰਕੁੰਨ ਸੀ ਜਿਹੜਾ ਨਵੇਂ ਸਮਾਜ ਦੀ ਸਥਾਪਨਾ ਲਈ ਆਪਣੇ ਕਲਾ ਨੂੰ ਹਥਿਆਰ ਬਣਾ ਕੇ ਇੱਕ ਲੋਕ ਯੁੱਧ ਲੜ ਰਿਹਾ ਸੀ। ਆਖ਼ਿਰੀ ਸਾਹਾਂ ਤੀਕ ਉਹ ਇਸ ਮਕਸਦ ਨੂੰ ਸਮਰਪਿਤ ਰਿਹਾ। ਹੁਣ ਵੀ ਇਪਟਾ ਦੀ ਇੱਕ ਜ਼ਰੂਰੀ ਮੀਟਿੰਗ ਕਰਾਉਣੀ ਸੀ। ਇਸ ਮਕਸਦ ਲਈ ਸੋਢੀ ਰਾਣਾ ਅਤੇ ਮੱਖਣ ਕ੍ਰਾਂਤੀ ਆਪਣੇ ਬਾਈਕ ਉੱਤੇ ਆਪਣੀ ਮੰਜ਼ਿਲ ਵੱਲ ਜਾ ਰਹੇ ਸਨ। ਮੱਖਣ ਕ੍ਰਾਂਤੀ ਇਸ ਲੋਕ ਪੱਖੀ ਰਾਹ ਦਾ ਸ਼ਹੀਦ ਹੈ ਜਿਸਨੇ ਆਪਣੀ ਡਿਊਟੀ ਕਰਦਿਆਂ ਜਾਨ ਗੁਆਈ ਹੈ।  For More Pics Please Click Here
ਅੱਜ ਜਦੋਂ ਪੰਜਾਬ ਸਕਰੀਨ ਦੀ ਟੀਮ ਉਸਦੇ ਪੋਸਟਮਾਰਟਮ ਮੌਕੇ ਸਿਵਲ ਹਸਪਤਾਲ ਲੁਧਿਆਣਾ ਪੁੱਜੀ ਤਾਂ ਉਸ ਦੇ ਸਾਥੀ ਵੀ ਉੱਥੇ ਜਮਾ ਹੋ ਰਹੇ ਸਨ। ਸਾਡੀ ਟੀਮ ਦੇ ਸਰਗਰਮ ਮੈਂਬਰ ਪ੍ਰਦੀਪ ਸ਼ਰਮਾ ਜੀ ਨੇ ਉਹਨਾਂ ਸਾਰੇ ਸਾਥੀਆਂ ਨੂੰ ਬੜੀ ਮੁਸ਼ਕਿਲ ਨਾਲ ਲੱਭਿਆ ਕਿਓਂਕਿ ਬਹੁਤ ਸਾਰੇ ਚਿਹਰਿਆਂ ਤੋਂ ਅਸੀਂ ਸਾਰੇ ਵਾਕਿਫ ਨਹੀਂ ਸਾਂ।
For More Pics Please Click Here
ਉਸਦੇ ਸਾਥੀਆਂ ਨੇ ਦੱਸਿਆ ਕਿ ਕਿ ਉਹ ਬਹੁਤ ਹੀ ਊਰਜਾਵਾਨ ਸੀ। ਹਰ ਵੇਲੇ ਹਰ ਪਲ ਇਸ ਮਕਸਦ ਲਈ ਸਮਰਪਿਤ। ਨਾ ਉਸਨੇ ਡਰਾਮਿਆਂ ਤੋਂ ਕਦੀ ਥਕਾਵਟ ਮੰਨੀ ਸੀ ਅਤੇ ਨਾ ਹੀ ਲੰਮੀ ਡਰਾਈਵਿੰਗ ਜਾਂ ਲੰਮੇ ਸਫ਼ਰਾਂ ਤੋਂ। ਹਰ ਵੇਲੇ ਅੱਖਾਂ ਸਾਹਮਣੇ ਇੱਕੋ ਨਿਸ਼ਾਨਾ ਕਿ ਅਸੀਂ ਵਿਤਕਰਿਆਂ ਵਾਲਾ ਸਮਾਜ ਬਦਲਣਾ ਹੈ। ਇੱਕ ਨਵਾਂ ਸਮਾਜ ਬਣਾਉਣਾ ਹੈ। ਸਿਹਤਮੰਦ ਸਮਾਜ ਸਿਰਜਣਾ ਹੈ। ਹੁਣ ਜਦੋਂ ਇਹ ਸੰਘਰਸ਼ ਬੜੇ ਨਾਜ਼ੁਕ ਦੌਰ ਵਿੱਚ ਸੀ ਅਤੇ ਉਸ ਵਰਗੇ ਸਮਰਪਿਤ ਸਾਥੀਆਂ ਦੀ ਬੇਹੱਦ ਲੋੜ ਸੀ ਉਦੋਂ ਉਹ ਕਦੇ ਨਾ ਮੁੱਕਣ ਵਾਲੇ ਸਫ਼ਰ ਤੇ ਤੁਰ ਗਿਆ।  ਉਹਨਾਂ  ਰਾਹਾਂ 'ਤੇ ਜਿਹਨਾਂ ਰਾਹਾਂ ਤੋਂ ਕਦੇ ਕੋਈ ਵਾਪਿਸ ਨਹੀਂ ਪਰਤਦਾ।
For More Pics Please Click Here
ਉਸਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਉਸਦੇ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਸਿਵਲ ਹਸਪਤਾਲ ਲੁਧਿਆਣਾ ਪਹੁੰਚ ਕੇ ਉਸਨੂੰ ਆਪਣੀ ਸ਼ਰਧਾ ਦੇ ਫੁਲ ਭੇਂਟ ਕੀਤੇ। ਪੰਜਾਬੀ ਭਵਨ ਵਿਖੇ ਵੀ ਇੱਕ ਸੋਗ ਸਭ ਹੋਈ ਜਿਸ ਵਿੱਚ ਸਮੂਹ ਸਾਥੀ ਸ਼ਾਮਲ ਹੋਏ।
 For More Pics Please Click Here
ਬਸਪਾ ਆਗੂਆਂ ਵੱਲੋਂ ਅਵਤਾਰ ਸਿੰਘ ਕਰੀਮਪੁਰੀ, ਬਲਵਿੰਦਰ ਬਿੱਟਾ, ਗੁਰਪ੍ਰੀਤ ਮਹਿਦੂਦਾਂ, ਜੀਤ ਰਾਮ ਸ਼ਰਮਾ,  ਸੁਰੇਸ਼ ਕੁਮਾਰ ਸੋਨੂ, ਨਰੇਸ਼ ਬਸਰਾ, ਸੁਖਦੇਵ ਭੱਟੀ, ਖਵਾਜ਼ਾ ਪ੍ਰਸ਼ਾਦ, ਲਾਲ ਚੰਦ, ਕਸ਼ਮੀਰ ਜੀ ਅਤੇ ਕਈ ਹੋਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
 For More Pics Please Click Here
ਖੱਬੇ ਪੱਖੀ ਆਗੂਆਂ ਵੱਲੋਂ ਡਾਕਟਰ ਗੁਲਜ਼ਾਰ ਸਿੰਘ ਪੰਧੇਰ, ਮਨਿੰਦਰ ਸਿੰਘ ਭਾਟੀਆ, ਡਾਕਟਰ ਅਰੁਣ ਮਿੱਤਰਾ, ਕਾਮਰੇਡ ਗੁਰਨਾਮ ਸਿੱਧੂ ਅਤੇ ਕਈ ਹੋਰਾਂ ਨੇ ਸੋਗ ਪ੍ਰਗਟ ਕੀਤਾ।
For More Pics Please Click Here
ਥਿਏਟਰ ਕਲਾਕਾਰਾਂ ਵੱਲੋਂ ਡਾਕਟਰ ਐਸ ਐਨ ਸੇਵਕ, ਸਿਕੰਦਰ (ਬਿਹਾਈਵ ਥਿਏਟਰ), ਸਪਨਦੀਪ ਕੌਰ,  ਤਰਲੋਚਨ (ਰੰਗਮੰਚ ਰੰਗ ਨਗਰੀ) ਨੇ ਇਸ ਵਿਛੋੜੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ।
For More Pics Please Click Here
ਸਾਹਿਤਿਕ ਅਤੇ ਮੀਡੀਆ ਹਲਕਿਆਂ ਵੱਲੋਂ ਸੁਰਿੰਦਰ ਕੈਲੇ, ਡਾਕਟਰ ਗੁਰਚਰਨ ਕੌਰ ਕੋਚਰ,  ਪ੍ਰਦੀਪ ਸ਼ਰਮਾ, ਇੰਦਰਜੀਤ ਪਾਲ ਕੌਰ, ਰੈਕਟਰ ਕਥੂਰੀਆ ਅਤੇ ਕਈ  ਹੋਰਨਾਂ ਨੇ ਵੀ ਹਾਰਦਿਕ ਦੁੱਖ ਦਾ ਪ੍ਰਗਟਾਵਾ ਕੀਤਾ।
 For More Pics Please Click Here

No comments: