Monday, February 20, 2017

ਕਈ ਭਾਗਾਂ ਵਿੱਚ ਭਾਵੇਂ ਟੁੱਟਵੀਂ ਬੱਦਲਵਾਈ ਬਣਨ ਦੀ ਸੰਭਾਵਨਾ

Mon, Feb 20, 2017 at 6:40 PM
ਪੀ.ਏ. ਯੂ ਵਲੋਂ ਕਿਸਾਨਾਂ ਲਈ ਐਡਵਾਇਜਰੀ ਜਾਰੀ
ਲੁਧਿਆਣਾ:: 20 ਫਰਵਰੀ 2017: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਵਿਚ ਪਿਛਲੇ 4-5 ਦਿਨਾਂ ਦੌਰਾਨ ਤਾਪਮਾਨ ਸਾਧਾਰਨ ਨਾਲੋਂ ਵਧ ਰਿਹਾ ਹੈ ।  ਅਗਲੇ 2-3 ਦਿਨਾਂ ਦੌਰਾਨ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ 1 ਤੋਂ 2 ਡਿਗਰੀ ਸੈਂਟੀਗਰੇਡ ਤਕ ਘਟੇਗਾ ਪਰ ਫਿਰ ਵੀ ਸਾਧਾਰਨ ਨਾਲੋਂ ਵਧ ਹੀ ਰਹੇਗਾ । ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕਈ ਭਾਗਾਂ ਵਿੱਚ ਭਾਵੇਂ  ਟੁੱਟਵੀਂ ਬੱਦਲਵਾਈ ਬਣਨ ਦੀ ਸੰਭਾਵਨਾ ਹੈ ਪਰ ਮੌਸਮ ਆਮ ਤੌਰ ਤੇ ਖੁਸ਼ਕ ਰਹੇਗਾ। ਇਸ ਕਰਕੇ ਕਿਸਾਨ ਵੀਰਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਕਣਕ ਅਤੇ ਗੰਨੇ ਨੂੰ ਲੋੜ ਅਨੁਸਾਰ ਹੀ ਪਾਣੀ ਲਗਾਉਣ। 

ਕਿਸਾਨ ਵੀਰਾਂ ਨੂੰ ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਕਣਕ ਅਤੇ ਸਰ੍ਹੋਂ ਦੇ ਖੇਤਾਂ ਦਾ ਲਗਾਤਾਰ ਸਰਵੇਖਣ ਕਰਦੇ ਰਹੋ । ਜੇਕਰ ਕਣਕ ਦੀ ਫਸਲ ਤੇ 5 ਜਾਂ ਇਸ ਤੋਂ ਵਧ ਚੇਪੇ ਪ੍ਰਤੀ ਸਿਟਾ ਨਜ਼ਰ ਆਉਣ ਤਾਂ 40 ਮਿਲੀ ਲੀਟਰ ਇਮੀਡਾਕਲੋਪਰਿਡ 17.8 ਐਸ ਐਲ ਜਾਂ 20 ਗਰਾਮ ਐਕਟਾਰਾ 25 ਡਬਲਿਊ.ਜੀ ਜਾਂ 12 ਗਰਾਮ ਡੈਨਟਾਪ 50 ਡਬਲਿਊ.ਡੀ. ਜੀ  ਨੂੰ 100 ਲੀਟਰ ਪਾਣੀ  ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ । ਜੇਕਰ ਸਰ੍ਹੋਂ ਦੀ ਵਿਚਕਾਰਲੀ ਸ਼ਾਖ ਦੇ ਉਪਰਲੇ ਹਿਸੇ ਤੇ 50-60 ਚੇਪੇ ਪ੍ਰਤੀ 10 ਸੈਟੀਂਮੀਟਰ ਨਜ਼ਰ ਆਉਣ ਤਾਂ ਐਕਟਾਰਾ 25 ਡਬਲਿਊ.ਜੀ  ਦੀ 40 ਗਰਾਮ ਮਾਤਰਾ ਜਾਂ ਰੋਗਰ 30 ਈ.ਸੀ ਦੀ 400 ਮਿਲੀ ਲੀਟਰ ਮਾਤਰਾ ਨੂੰ 80 ਤੋਂ 125 ਲੀਟਰ ਪਾਣੀ ਪ੍ਰਤੀ ਏੇਕੜ ਦੇ ਹਿਸਾਬ ਨਾਲ ਸਪਰੇਅ ਕਰੋ।
ਜਿਥੇ ਕਿਤੇ ਕਣਕ ਦੇ ਖੇਤ ਵਿਚ ਪੀਲੀ ਕੁੰਗੀ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ 200 ਮਿਲੀਮੀਟਰ ਟਿਲਟ (25 ਈ.ਸੀ )/ ਬੰਪਰ (25 ਈ.ਸੀ )/ ਸਟਿਲਟ (25 ਈ.ਸੀ)/ ਸ਼ਾਈਨ (25 ਈ.ਸੀ)/ ਮਾਰਕਜੋਲ (25 ਈ.ਸੀ)/ ਕੰਮਪਾਸ (25 ਈ.ਸੀ) ਦੀ ਜਾਂ 120 ਮਿਲੀਮੀਟਰ ਨਾਟੀਵੋ 75 ਡਬਲਿਊ.ਜੀ  ਨੂੰ 200 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। 
ਸਮੁਚੇ ਤੌਰ ਤੇ ਕਣਕ ਅਤੇ ਸਰੋ•ਂ ਦੀਆਂ ਫਸਲਾਂ ਦਾ ਵਾਧਾ ਅਤੇ ਵਿਕਾਸ ਠੀਕ ਚਲ ਰਿਹਾ ਹੈ। ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਪਰ ਫਿਰ ਵੀ ਕਿਸਾਨ ਵੀਰਾਂ ਨੂੰ ਆਪਣੀਆਂ ਫਸਲਾਂ ਦਾ ਲਗਾਤਾਰ ਸਰਵੇਖਣ ਕਰਦੇ ਰਹਿਣਾ ਚਾਹੀਦਾ ਹੈ ।

No comments: