Thursday, February 02, 2017

ਸੱਤਾਧਾਰੀਆਂ ਨੇ ਪ੍ਰਦੇਸ਼ ਭਰ ’ਚ ਕਰਵਾਏ ਵਕਫ ਜਾਇਦਾਦਾਂ ’ਤੇ ਨਾਜਾਇਜ ਕੱਬਜੇ

Thu, Feb 2, 2017 at 4:41 PM
ਜਾਮਾ ਮਸਜਿਦ ਤੋਂ ਲਗਾਤਾਰ ਦੂਜੀ ਵਾਰ ਕਾਂਗਰਸ ਦੇ ਸਮਰਥਨ ਦਾ ਐਲਾਨ 
 ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ
ਲੁਧਿਆਣਾ:: 2 ਫਰਵਰੀ 2017: (ਪੰਜਾਬ ਸਕਰੀਨ ਬਿਊਰੋ): :  
ਚੋਣਾਂ ਚਾਰ ਫਰਵਰੀ ਨੂੰ ਹਨ। ਨੇਤਾ ਕੌਣ ਬਣੇ ਇਹ ਫੈਸਲਾ ਹੁਣ ਲੋਕਾਂ ਨੇ ਕਰਨਾ ਹੈ। ਦਾਅਵਿਆਂ ਦੀ ਹਕੀਕਤ ਫਰੋਲ ਕੇ ਉਹਨਾਂ ਵਿੱਚੋਂ ਸਚਾਈ ਲੱਭਣਾ ਅੱਜ ਦੀ ਜਨਤਾ ਨੂੰ ਖੂਬ ਆਉਂਦਾ ਹੈ। ਲੀਡਰਾਂ ਵਾਂਗ ਹੁਣ ਜਨਤਾ ਵੀ ਬੜੀ ਸਿਆਣੀ ਹੋ ਗਈ ਹੈ। ਉਸਦੇ ਦਿਲ ਦੀ ਗੱਲ ਹੁਣ ਮੂੰਹ ਤੇ ਨਹੀਂ ਆਉਂਦੀ। ਇਸ ਲਈ ਕਦੇ ਕਦੇ ਚੋਣ ਨਤੀਜੇ ਪੂਰੀ ਤਰਾਂ ਅਣਕਿਆਸੇ ਵੀ ਹੁੰਦੇ ਹਨ। ਇਸ ਵਾਰ ਦੇ ਹਾਲਾਤ ਨੇ ਜਿਹੜੀ ਸਿਆਸੀ ਹਵਾ ਦਾ ਰੁੱਖ ਸਾਹਮਣੇ ਲਿਆਂਦਾ ਹੈ ਉਹ ਬਦਲਾਓ ਦੀ ਸੂਚਨਾ ਦੇ ਰਿਹਾ ਹੈ। ਲੋਕ ਤਬਦੀਲੀ ਚਾਹੁੰਦੇ ਹਨ। ਇਸ ਨਾਜ਼ੁਕ ਦੌਰ ਵਿੱਚ ਜਾਮਾ ਮਸਜਿਦ ਤੋਂ ਇੱਕ ਸਪਸ਼ਟ ਐਲਾਨ ਵਾਲੀ ਖਬਰ ਆਈ ਹੈ। ਮੁਸਲਮਾਨਾਂ ਨੂੰ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਦਾ ਐਲਾਨ ਜਾਰੀ ਹੋ ਚੁੱਕਿਆ ਹੈ। ਇਹ ਐਲਾਨ ਵੋਟਾਂ ਪੈਣ ਤੋਂ ਸਿਰਫ ਦੋ ਦਿਨ ਪਹਿਲਾਂ ਹੀ ਜਾਰੀ ਹੋਇਆ ਇਸ ਲਈ ਇਸਦਾ ਅਸਰ ਵੀ ਪੂਰਾ ਪੈਣਾ ਹੈ। ਘੱਟ ਗਿਣਤੀਆਂ ਵਿੱਚ ਏਨੀਆਂ ਵੋਟਾਂ ਜ਼ਰੂਰ ਹਨ ਜਿਹੜੀਆਂ ਕਿਸੇ ਨੂੰ ਵੀ ਜਿਤਾ ਜਾਂ ਹਰਾ ਸਕਦੀਆਂ ਹਨ। 
ਵਿਧਾਨ ਸਭਾ ਚੋਣਾਂ ਦੇ ਮੌਕੇ ਅੱਜ ਉਸ ਸਮੇਂ ਕਾਂਗਰਸ ਪਾਰਟੀ ਨੂੰ ਭਾਰੀ ਸਮਰਥਨ ਮਿਲਿਆ ਜਦੋਂ ਪ੍ਰਦੇਸ਼ ਦੇ ਮੁਸਲਮਾਨਾਂ  ਦੇ ਸਭ ਤੋਂ ਵੱਡੇ ਸਿਆਸੀ ਸੰਗਠਨ ਮਜਲਿਸ ਅਹਿਰਾਰ ਇਸਲਾਮ ਹਿੰਦ ਵੱਲੋਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ’ਤੇ ਵਿਸ਼ਵਾਸ ਜਤਾਉਂਦੇ ਹੋਏ ਲਗਾਤਾਰ ਦੂਜੀ ਵਾਰ ਕਾਂਗਰਸ ਦੇ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ। ਮਜਲਿਸ  ਦੇ ਜਨਰਲ ਸਕੱਤਰ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਸ ਮੌਕੇ ’ਤੇ ਸਾਰੇ ਘੱਟਗਿਣਤੀ ਫਿਰਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ’ਚ ਭ੍ਰਿਸ਼ਟਾਚਾਰ ਅਤੇ ਨਸ਼ੇ ਦੇ ਖਾਤਮੇਂ ਲਈ ਵੱਧ ਚੜ੍ਹ ਕੇ ਕਾਂਗਰਸ ਪਾਰਟੀ ਦਾ ਸਮਰਥਨ ਕਰਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਮਹਾਰਾਜਾ ਅਮਰਿੰਦਰ ਸਿੰਘ  ਨਾਲ ਮੁਲਾਕਾਤ  ਦੇ ਦੌਰਾਨ ਮੌਲਾਨਾ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਸੂਬੇ ਦੇ ਘੱਟਗਿਣਤੀ ਫਿਰਕੇ ਪੰਜਾਬ ਦੇ ਸਨਮਾਨ ਅਤੇ ਉੱਜਵਲ ਭਵਿੱਖ ਲਈ ਕਾਂਗਰਸ ਪਾਰਟੀ  ਦੇ ਨਾਲ ਹਨ ।  ਉਨ੍ਹਾਂ ਕਿਹਾ ਕਿ ਬੀਤੇ ਦਸ ਸਾਲਾਂ ’ਚ ਅਕਾਲੀ - ਭਾਜਪਾ ਸਰਕਾਰ ਨੇ ਜਿੱਥੇ ਪ੍ਰਦੇਸ਼ ’ਚ ਅਰਾਜਕਤਾ ਅਤੇ ਨਸ਼ਾਖੋਰੀ ਨੂੰ ਵਧਾਵਾ ਦਿੱਤਾ ਹੈ. ਉਥੇ ਹੀ ਵੱਡੇ ਪੱਧਰ ’ਤੇ ਘੱਟਗਿਣਤੀਆਂ ਦੇ ਨਾਲ ਵਿਸ਼ਵਾਸਘਾਤ ਕੀਤਾ ।  ਉਨ੍ਹਾਂ ਨੇ ਕਿਹਾ ਕਿ ਸੱਤਾਧਾਰੀਆਂ ਨੇ ਪ੍ਰਦੇਸ਼ ਭਰ ’ਚ ਘੱਟਗਿਣਤੀਆਂ ਦਾ ਵਿਕਾਸ ਕਰਨ ਦੀ ਬਜਾਏ ਵਕਫ ਜਾਇਦਾਦਾਂ ’ਤੇ ਨਾਜਾਇਜ ਕੱਬਜੇ ਕਰਵਾਏ ਹਨ।  ਮੌਲਾਨਾ ਉਸਮਾਨ ਲੁਧਿਆਣਵੀਂ ਨੇ ਕਿਹਾ ਕਿ ਕਾਂਗਰਸ ਧਰਮ - ਨਿਰਪੱਖ ਪਾਰਟੀ ਹੈ ਅਤੇ ਪੰਜਾਬ ਰਿਸ਼ੀਆਂ-ਮੁਨੀਆਂ,  ਪੀਰਾਂ-ਪੈਂਗੰਬਰਾਂ ਦੀ ਧਰਤੀ ਹੈ,  ਇਸ ਲਈ ਸਮੇਂ ਦੀ ਲੋੜ ਹੈ ਕਿ ਕਾਂਗਰਸ ਪਾਰਟੀ ਨੂੰ ਸੂਬੇ ’ਚ ਸੱਤਾ ਸੌਂਪੀ ਜਾਵੇ। ਹੁਣ ਦੇਖਣਾ ਇਹ ਹੈ ਕਿ ਬਾਕੀ ਦੀਆਂ ਘੱਟ ਗਿਣਤੀਆਂ ਵੀ ਕਿਸੇ ਦੇ ਹੱਕ ਜਾਂ ਵਿਰੋਧ ਵਿੱਚ ਖੁੱਲ੍ਹ ਕੇ ਸਾਹਮਣੇ ਆਉਂਦੀਆਂ ਹਨ ਜਾਂ ਨਹੀਂ?

No comments: